Nojoto: Largest Storytelling Platform

ਤੂੰ ਪਰਾਇਆ ਕਰ ਗਿਆ ਦਿਲ ਦੀ ਗੱਲ ਕੱਲੇ ਪ੍ਰੇਮੀ ਪ੍ਰੇਮਿਕਾ ਦ

ਤੂੰ ਪਰਾਇਆ ਕਰ ਗਿਆ ਦਿਲ ਦੀ ਗੱਲ
ਕੱਲੇ ਪ੍ਰੇਮੀ ਪ੍ਰੇਮਿਕਾ ਦੀਆਂ ਗੱਲਾਂ
ਦਿਲ ਦੀਆਂ ਗੱਲਾਂ ਨਹੀਂ ਹੁੰਦੀਆਂ

ਦਿਲ ਦੀਆਂ ਗੱਲਾਂ ਅਸੀਂ ਵੀ ਕਰਦੇ ਆਂ
ਸਾਰਾ ਦਿਨ ਮਿੱਟੀ ਹੁੰਦੇ ਆਂ
ਨਾਲੇ ਖੱਪ ਖੱਪ ਮਰਦੇ ਆਂ

ਸਵੇਰ ਦਾ ਗਿਆ ਬਾਪੂ ਕੰਮ ਤੇ
ਜਦੋਂ ਆਥਣੇ ਥੱਕਿਆ ਟੁੱਟਿਆ ਆਉਂਦਾ
ਤਾਂ ਦੋ ਪਲ ਓਹਦੇ ਨਾਲ  ਗੱਲਾਂ ਕਰਕੇ
ਮੈਂ ਓਹਨਾਂ ਦਾ ਮਨ ਪਰਚੋਂਦਾ
ਓਹਦੀ ਸਾਰੀ ਥਕਾਵਟ ਨੂੰ ਮਾਰ ਕਰਦੀਆਂ
ਐਵੇਂ  ਡੱਲਾਂ ਨਹੀਂ ਹੁੰਦੀਆਂ

ਬੇਬੇ ਵਿਚਾਰੀ ਪਈ ਕੰਮਾਂ ਦੀ ਮਾਰੀ
ਸੁਪਨੇ ਵੱਡੇ ਵੱਡੇ ਦਿਖਾ 
ਆਪਣੀ ਸਾਰੀ ਉਮਰ ਗੁਜਾਰੀ
ਅੱਜ ਵੀ ਮੋਹ ਲਡਾਉਂਦੀ ਆ
ਦੇਵੇ ਅੱਜ ਵੀ ਲੋਰੀਆਂ ਨਾਲੇ
ਥਾਪੀ ਦੇ ਸੁਲਾਓਂਦੀ ਅਾ
ਧੋਖੇ ਨਾਲ ਜੌ ਮਾਰੀਆਂ ਓਹ
ਕਦੇ ਮੱਲਾਂ ਨਹੀਂ ਹੁੰਦੀਆਂ

ਕੱਲੇ ਪ੍ਰੇਮੀ ਪ੍ਰੇਮਿਕਾ ਦੀਆਂ ਗੱਲਾਂ
ਦਿਲ ਦੀਆਂ ਗੱਲਾਂ ਨਹੀਂ ਹੁੰਦੀਆਂ

ਬੈਠ ਕੋਲ ਭੈਣ ਦੇ ਜਦੋਂ ਰੋਟੀ ਖਾਈਦੀ
ਨਾਲੇ ਚੱਲੇ ਗੱਲ ਪੈਸੇ ਦੀ
ਕੱਲ ਫੀਸ ਤੈਨੂੰ ਕਿੰਨੀ ਚਾਹੀਦੀ
ਵਿਆਜ ਸਣੇ ਮੈਂ ਲੇਣੇ ਵਾਪਿਸ 
ਓਹ ਵਾਅਦਾ ਕਰਨਾ
ਦੁਖੀ ਮਨ ਦਾ ਫਿਰ ਓਸ ਵੇਲੇ
ਇੱਕ ਹਾਸੇ ਵਿਚ  ਵਾਪਰਨਾ
ਲੋੜ ਵੇਲੇ ਵੀ ਜੌ ਨਾ ਲਹਾਈਆਂ
ਓਹ ਖੱਲਾਂ ਨਹੀਂ ਹੁੰਦੀਆਂ

ਕੱਲੇ ਪ੍ਰੇਮੀ ਪ੍ਰੇਮਿਕਾ ਦੀਆਂ ਗੱਲਾਂ
ਦਿਲ ਦੀਆਂ ਗੱਲਾਂ ਨਹੀਂ ਹੁੰਦੀਆਂ

ਇੱਕ ਵੀਰ ਮੇਰਾ ਇੱਕ ਸੱਚਾ ਦੋਸਤ
ਕੋਈ ਹੋਰ ਬਣਾਇਆ ਨਾ
ਭਾਵੇਂ ਛੋਟਾ ਪਰ ਓਹਦੇ ਜਿੰਨਾ
ਕਿਸੇ ਨੇ ਚਾਹਿਆ ਨਾ
ਜਿਕਰ ਕਰਾਂ ਕੋਈ ਬਾਅਦ ਚ
ਹੱਲ ਪਹਿਲਾਂ ਕਰ ਦਿੰਦਾ
ਗੱਲਾਂ ਨਾਲ ਨਾ ਓਹਨੇ 
ਕਦੇ ਮਹਿਲ ਬਣਾਇਆ ਨਾ
ਚੜ੍ਹ ਪਾਣੀ ਆਏ ਕਿਨਾਰੇ ਨਾ
ਓਹ ਛੱਲਾਂ ਨਹੀਂ ਹੁੰਦੀਆਂ

ਕੱਲੇ ਪ੍ਰੇਮੀ ਪ੍ਰੇਮਿਕਾ ਦੀਆਂ ਗੱਲਾਂ
ਦਿਲ ਦੀਆਂ ਗੱਲਾਂ ਨਹੀਂ ਹੁੰਦੀਆਂ

ਝੱਲਾ ਦਿਲ ਦੀ ਗੱਲ
ਤੂੰ ਪਰਾਇਆ ਕਰ ਗਿਆ ਦਿਲ ਦੀ ਗੱਲ
ਕੱਲੇ ਪ੍ਰੇਮੀ ਪ੍ਰੇਮਿਕਾ ਦੀਆਂ ਗੱਲਾਂ
ਦਿਲ ਦੀਆਂ ਗੱਲਾਂ ਨਹੀਂ ਹੁੰਦੀਆਂ

ਦਿਲ ਦੀਆਂ ਗੱਲਾਂ ਅਸੀਂ ਵੀ ਕਰਦੇ ਆਂ
ਸਾਰਾ ਦਿਨ ਮਿੱਟੀ ਹੁੰਦੇ ਆਂ
ਨਾਲੇ ਖੱਪ ਖੱਪ ਮਰਦੇ ਆਂ

ਸਵੇਰ ਦਾ ਗਿਆ ਬਾਪੂ ਕੰਮ ਤੇ
ਜਦੋਂ ਆਥਣੇ ਥੱਕਿਆ ਟੁੱਟਿਆ ਆਉਂਦਾ
ਤਾਂ ਦੋ ਪਲ ਓਹਦੇ ਨਾਲ  ਗੱਲਾਂ ਕਰਕੇ
ਮੈਂ ਓਹਨਾਂ ਦਾ ਮਨ ਪਰਚੋਂਦਾ
ਓਹਦੀ ਸਾਰੀ ਥਕਾਵਟ ਨੂੰ ਮਾਰ ਕਰਦੀਆਂ
ਐਵੇਂ  ਡੱਲਾਂ ਨਹੀਂ ਹੁੰਦੀਆਂ

ਬੇਬੇ ਵਿਚਾਰੀ ਪਈ ਕੰਮਾਂ ਦੀ ਮਾਰੀ
ਸੁਪਨੇ ਵੱਡੇ ਵੱਡੇ ਦਿਖਾ 
ਆਪਣੀ ਸਾਰੀ ਉਮਰ ਗੁਜਾਰੀ
ਅੱਜ ਵੀ ਮੋਹ ਲਡਾਉਂਦੀ ਆ
ਦੇਵੇ ਅੱਜ ਵੀ ਲੋਰੀਆਂ ਨਾਲੇ
ਥਾਪੀ ਦੇ ਸੁਲਾਓਂਦੀ ਅਾ
ਧੋਖੇ ਨਾਲ ਜੌ ਮਾਰੀਆਂ ਓਹ
ਕਦੇ ਮੱਲਾਂ ਨਹੀਂ ਹੁੰਦੀਆਂ

ਕੱਲੇ ਪ੍ਰੇਮੀ ਪ੍ਰੇਮਿਕਾ ਦੀਆਂ ਗੱਲਾਂ
ਦਿਲ ਦੀਆਂ ਗੱਲਾਂ ਨਹੀਂ ਹੁੰਦੀਆਂ

ਬੈਠ ਕੋਲ ਭੈਣ ਦੇ ਜਦੋਂ ਰੋਟੀ ਖਾਈਦੀ
ਨਾਲੇ ਚੱਲੇ ਗੱਲ ਪੈਸੇ ਦੀ
ਕੱਲ ਫੀਸ ਤੈਨੂੰ ਕਿੰਨੀ ਚਾਹੀਦੀ
ਵਿਆਜ ਸਣੇ ਮੈਂ ਲੇਣੇ ਵਾਪਿਸ 
ਓਹ ਵਾਅਦਾ ਕਰਨਾ
ਦੁਖੀ ਮਨ ਦਾ ਫਿਰ ਓਸ ਵੇਲੇ
ਇੱਕ ਹਾਸੇ ਵਿਚ  ਵਾਪਰਨਾ
ਲੋੜ ਵੇਲੇ ਵੀ ਜੌ ਨਾ ਲਹਾਈਆਂ
ਓਹ ਖੱਲਾਂ ਨਹੀਂ ਹੁੰਦੀਆਂ

ਕੱਲੇ ਪ੍ਰੇਮੀ ਪ੍ਰੇਮਿਕਾ ਦੀਆਂ ਗੱਲਾਂ
ਦਿਲ ਦੀਆਂ ਗੱਲਾਂ ਨਹੀਂ ਹੁੰਦੀਆਂ

ਇੱਕ ਵੀਰ ਮੇਰਾ ਇੱਕ ਸੱਚਾ ਦੋਸਤ
ਕੋਈ ਹੋਰ ਬਣਾਇਆ ਨਾ
ਭਾਵੇਂ ਛੋਟਾ ਪਰ ਓਹਦੇ ਜਿੰਨਾ
ਕਿਸੇ ਨੇ ਚਾਹਿਆ ਨਾ
ਜਿਕਰ ਕਰਾਂ ਕੋਈ ਬਾਅਦ ਚ
ਹੱਲ ਪਹਿਲਾਂ ਕਰ ਦਿੰਦਾ
ਗੱਲਾਂ ਨਾਲ ਨਾ ਓਹਨੇ 
ਕਦੇ ਮਹਿਲ ਬਣਾਇਆ ਨਾ
ਚੜ੍ਹ ਪਾਣੀ ਆਏ ਕਿਨਾਰੇ ਨਾ
ਓਹ ਛੱਲਾਂ ਨਹੀਂ ਹੁੰਦੀਆਂ

ਕੱਲੇ ਪ੍ਰੇਮੀ ਪ੍ਰੇਮਿਕਾ ਦੀਆਂ ਗੱਲਾਂ
ਦਿਲ ਦੀਆਂ ਗੱਲਾਂ ਨਹੀਂ ਹੁੰਦੀਆਂ

ਝੱਲਾ ਦਿਲ ਦੀ ਗੱਲ
nojotouser3619203441

jhalla

New Creator
streak icon1