Nojoto: Largest Storytelling Platform

ਜੇ ਚਾਹੁੰਦਾ ਤਾਂ ਨਾ ਜਾਣੇ...! ਕਿੰਨੇ ਹੀ ਪਰਿੰਦਿਆਂ ਨੂੰ ਮ

ਜੇ ਚਾਹੁੰਦਾ ਤਾਂ ਨਾ ਜਾਣੇ...!
ਕਿੰਨੇ ਹੀ ਪਰਿੰਦਿਆਂ ਨੂੰ ਮੈਂ ਪਿੰਜਰੇ ਅੰਦਰ ਤਾੜ ਦਿੰਦਾ।
ਫਰੇਬ ਦਾ ਪਾ ਚੋਗਾ,ਰੱਖ ਗੁਲਾਮ ਸਦੀਆਂ ਤੱਕ,
ਮੈਂ ਸਦਰਾਂ ਇਹਨਾਂ ਦੀਆਂ ਉਜਾੜ ਦਿੰਦਾ।
ਜੇ ਚਾਹੁੰਦਾ ਤਾਂ ਨਾ ਜਾਣੇ...!
ਕਿੰਨੇ ਹੀ ਪਰਿੰਦਿਆਂ ਨੂੰ ਮੈਂ ਪਿੰਜਰੇ ਅੰਦਰ ਤਾੜ ਦਿੰਦਾ।

ਖੰਭਾਂ ਨੂੰ ਕਰ ਕਲਮ...!
ਉਡਾਰੀਆਂ ਇਹਨਾਂ ਦੀਆਂ ਖੋਹ ਲੈਂਦਾ,
ਹੱਦ ਅਸਮਾਨ ਦੀ ਖੋਹ ਕੇ ਫਿਰ,
ਕਿਸੇ ਪੈਰਾਂ ਹੇਠ ਲਿਤਾੜ ਦਿੰਦਾ,
ਜੇ ਚਾਹੁੰਦਾ ਤਾਂ ਨਾ ਜਾਣੇ...!
ਕਿੰਨੇ ਹੀ ਪਰਿੰਦਿਆਂ ਨੂੰ ਮੈਂ ਪਿੰਜਰੇ ਅੰਦਰ ਤਾੜ ਦਿੰਦਾ।

ਕਿਸੇ ਰਾਤ ਦੇ ਵਿੱਚ ਰਿਹਾਅ ਕਰਦਾ...!
ਹਰ ਮੰਜ਼ਿਲ ਬੇਨਿਸ਼ਾਂ ਕਰਦਾ,
ਬੇਰੁਖੀ ਦਾ ਬਣਿਆ ਓਹ ਆਲ੍ਹਣਾ ਵੀ ਫਿਰ,
ਮੈਂ ਨਾਲ਼ ਤੈਸ਼ ਦੇ ਸਾੜ ਦਿੰਦਾਂ,
ਜੇ ਚਾਹੁੰਦਾ ਤਾਂ ਨਾ ਜਾਣੇ...!
ਕਿੰਨੇ ਹੀ ਪਰਿੰਦਿਆਂ ਨੂੰ ਮੈਂ ਪਿੰਜਰੇ ਅੰਦਰ ਤਾੜ ਦਿੰਦਾ।

©Baljit Hvirdi
  #Birds

#Birds

108 Views