Nojoto: Largest Storytelling Platform

White ਲੁਕਾ ਕੇ ਬੈਠਿਆਂ ਹਾਂ ਦਰਦ ਮੈਂ ਤਾਂ ਹਾਸਿਆਂ ਦੇ ਵਿੱ

White ਲੁਕਾ ਕੇ ਬੈਠਿਆਂ ਹਾਂ ਦਰਦ ਮੈਂ ਤਾਂ ਹਾਸਿਆਂ ਦੇ ਵਿੱਚ।
ਸ਼ੁਮਾਰੀ ਕਰਨ ਮੇਰੀ ਲੋਕ ਕਿਸਮਤ ਵਾਲਿਆਂ ਦੇ ਵਿੱਚ।

ਗ਼ਮਾਂ ਦਾ ਬੋਝ ਘੱਟ ਜਾਂਦੈ ਮੇਰਾ ਹਰ ਰਾਤ ਉਸ ਵੇਲੇ,
ਜਦੋਂ ਕੁਝ ਦਰਦ ਭਰ ਦੇਵਾਂ ਮੈਂ ਖਾਲੀ ਵਰਕਿਆਂ ਦੇ ਵਿੱਚ।

ਜਿਨ੍ਹਾਂ ਨੇ ਰੁੱਖ ਬਣ ਕੇ ਪਹੁੰਚਣਾ ਸੀ ਅੰਬਰਾਂ ਤੀਕਰ,
ਤਿਹਾਏ ਸੁੱਕ ਗਏ ਸਾਰੇ ਉਹ ਬੂਟੇ ਗਮਲਿਆਂ ਦੇ ਵਿੱਚ।

ਬਿਸ਼ੰਬਰ ਅਵਾਂਖੀਆ,9781825255

©Bishamber Awankhia
  #SAD#sad_emotional_shayries #🙏Please🙏🔔🙏Like #sharecomment

#SAD#sad_emotional_shayries #🙏Please🙏🔔🙏Like #sharecomment #ਸ਼ਾਇਰੀ

14,220 Views