Nojoto: Largest Storytelling Platform

White ਮਗਰੂਰ ਨਹੀਂ ਮਜਬੂਰ ਹਾਂ ਮੈਂ ਮਗਰੂਰ ਨਹੀਂ ਮਜਬੂਰ

White ਮਗਰੂਰ ਨਹੀਂ ਮਜਬੂਰ ਹਾਂ ਮੈਂ 


ਮਗਰੂਰ ਨਹੀਂ ਮਜਬੂਰ ਹਾਂ ਮੈਂ , ਤੇਰੇ ਕਰਕੇ ਹੀ ਮਸ਼ਹੂਰ ਹਾਂ ਮੈਂ
ਜੱਗ ਭੁੱਲਿਆ ਤੇਰਾ ਖਿਆਲ ਰਿਹਾ , ਖੁਦ ਆਪਣੇ ਹੀ ਦਿਲ ਦੀ ਨਸੂਰ ਹਾਂ ਮੈਂ
ਮਗਰੂਰ ਨਹੀਂ ਮਜਬੂਰ ਹਾਂ ਮੈਂ 

ਮੈਂ ਕਿਸ ਨੂੰ ਕੋਸਾਂ ਦੱਸ ਮੈਨੂੰ , ਬਦਨਾਮੀ ਬਣੀ ਤਕਦੀਰ ਮੇਰੀ ।
ਸਭ ਸ਼ੌਹਰਤਾਂ ਮੈਥੋਂ ਖੁੱਸ ਗਈਆਂ , ਅੱਜ ਔਝੜ ਏ ਜਾਗੀਰ ਮੇਰੀ।
ਕਰੂ ਕੌਣ ਭਰੋਸਾ ਮੇਰੇ ਤੇ ,  ਹੁਣ ਕੀ ਕਹਾਂ ਬੇਕਸੂਰ ਹਾਂ ਮੈਂ।
ਮਗਰੂਰ ਨਹੀਂ ਮਜਬੂਰ ਹਾਂ ਮੈਂ ,

ਜ਼ਿੰਦਗੀ ਦੇ ਬਾਗ਼ ਬਗ਼ੀਚੇ ਵਿੱਚ , ਮੈਂ ਰੁੱਖ ਇਸ਼ਕ ਦਾ ਲਾ ਬੈਠਾ ।
ਬੰਨ੍ਹ ਤੋੜ ਕੇ ਮੈਂ ਸਭ ਰਿਸ਼ਤਿਆਂ ਦੇ , ਇਹਨੂੰ ਪਾਣੀ ਵਫ਼ਾ ਦਾ ਪਾ ਬੈਠਾ ।
ਅੱਜ ਤੇਜ਼ ਹਵਾਵਾਂ ਵਗ ਚੱਲੀਆਂ , ਤਾਂ ਝੜਿਆ ਹੋਇਆ ਉਹ ਬੂਰ ਹਾਂ ਮੈਂ ।
ਮਗਰੂਰ ਨਹੀਂ ਮਜਬੂਰ ਹਾਂ ਮੈਂ 

ਇੱਕ ਲਾਈ ਚਿੰਗਾਰੀ ਦਿਲ ਵਿੱਚ ਮੈਂ , ਦਿਲ ਬਾਲਣ ਬਣਕੇ ਬਲਦਾ ਰਿਹਾ ।
ਲੋਕਾਂ ਜਖਮ ਦਿੱਤੇ ਮੇਰੀ ਜ਼ਿੰਦਗੀ ਨੂੰ , ਮੈਂ ਸਮਝ ਦਵਾ ਸਵਾਹ ਮਲਦਾ ਰਿਹਾ। 
ਨੈਣੀਂ ਲੱਗੀਆਂ ਸੌਣ ਦੀਆਂ ਝੜੀਆਂ ਨੇ , ਖੁਦ ਭਖਦਾ ਹੋਇਆ ਤੰਦੂਰ ਹਾਂ ਮੈਂ 
ਮਗਰੂਰ ਨਹੀਂ ਮਜਬੂਰ ਹਾਂ ਮੈਂ 


ਅੱਜ ਉਹ ਵੀ ਨਸੀਹਤ ਦਿੰਦੇ ਨੇ , ਜੋ ਨਿੱਤ ਨਿੱਤ ਗਲਤੀਆਂ ਕਰਦੇ ਰਹੇ।
ਜਿਉਂਦੇ ਖੁਸ਼ੀਆਂ ਵਿੱਚ 'ਹਰਜੀਤ' ਜਹੇ , ਪੱਬ ਕੰਡਿਆਂ ਤੇ ਆ ਧਰਦੇ ਰਹੇ ।
ਮਹਿਲ ਚਾਹੁੰਦਾ ਸੀ ਬਣਨਾ ਰਸਮਾਂ ਦਾ , ਹੁਣ ਟੁੱਟ ਹੋਇਆ ਚੂਰੋ ਚੂਰ ਹਾਂ ਮੈਂ ।
ਮਗਰੂਰ ਨਹੀਂ ਮਜਬੂਰ ਹਾਂ ਮੈਂ 

ਮਗਰੂਰ ਨਹੀਂ ਮਜਬੂਰ ਹਾਂ ਮੈਂ , ਤੇਰੇ ਕਰਕੇ ਹੀ ਮਸ਼ਹੂਰ ਹਾਂ ਮੈਂ ।
ਜੱਗ ਭੁੱਲਿਆ ਤੇਰਾ ਖਿਆਲ ਰਿਹਾ , ਖੁਦ ਆਪਣੇ ਹੀ ਦਿਲ ਦੀ ਨਸੂਰ ਹਾਂ ਮੈਂ।

©Harjit Dildar
  #sad_shayari  #ਸਫ਼ਰਸ਼ਾਇਰੀ #ਆਸ਼ਕੀ #ਪੰਜਾਬੀਸ਼ਾਇਰੀ #ਪੰਜਾਬੀਘੈਂਟਸ਼ਾਇਰੀ

#sad_shayari #ਸਫ਼ਰਸ਼ਾਇਰੀ #ਆਸ਼ਕੀ #ਪੰਜਾਬੀਸ਼ਾਇਰੀ #ਪੰਜਾਬੀਘੈਂਟਸ਼ਾਇਰੀ

12,825 Views