Nojoto: Largest Storytelling Platform

ਇਹ ਆਪਣੇ ਨਹੀਂ ਬੇਗਾਨੇ ਨੇ ਵੀਰ ਤੂੰ ਇਹਨਾਂ ਲਈ ਐਵੇਂ ਤਪਿਆ

ਇਹ ਆਪਣੇ ਨਹੀਂ ਬੇਗਾਨੇ ਨੇ ਵੀਰ 
ਤੂੰ ਇਹਨਾਂ ਲਈ ਐਵੇਂ ਤਪਿਆ ਨਾ ਕਰ,
ਲੋਕਾਂ ਨੇ ਲੋਕ ਹੀ ਰਹਿਣੈ ਵੀਰ 
ਤੂੰ ਰੱਬ ਸਮਝ ਐਵੇਂ ਇਹਨਾਂ ਨੂੰ ਜਪਿਆ ਨਾ ਕਰ
ਭੁੱਲਣਾ ਸਿੱਖ ਕੁਝ ਗੱਲਾਂ ਨੂੰ ਵੀਰ
ਤੂੰ ਐਵੇਂ ਦਿਲ ਤੇ ਲਾ ਕੇ ਕੁਝ ਗੱਲਾਂ ਨੂੰ ਰਟਿਆ ਨਾ ਕਰ
ਨਾ ਤੇਰਾ ਸਰਦਾ ਉਹਦੇ ਬਿਨ ਵੀਰ
ਗੁੱਸਾ 'ਚ ਆ ਕੇ ਤੂੰ ਉਹਤੋਂ ਪਾਸਾ ਵੱਟਿਆ ਨਾ ਕਰ
ਜੇ ਹੰਝੂ ਨੇ ਤਾਂ ਹੰਝੂ ਹੀ ਸਹੀ ਵੀਰ 
ਤੂੰ ਐਵੇਂ ਲੋਕ ਦਿਖਾਵੇ ਲਈ ਨਕਲੀ ਹਾਸਾ ਹੱਸਿਆ ਨਾ ਕਰ।।
ਵੀਰਪਾਲ ਸਿੱਧੂ ਮੌੜ

©veer siddhu
  kmli siddhu..
veerpalsiddhu6980

veer siddhu

Bronze Star
New Creator

kmli siddhu.. #ਸਸਪੈਂਸ

108 Views