ਬੜੇ ਦਿਨ ਹੋ ਗਏ ਮੈਂ ਕੁੱਝ ਲਿਖ ਨਾ ਪਾਇਆ, ਬਹੁਤ ਸੋਚਿਆ ਮੈਂ ਕੁੱਝ ਸਮਝ ਨਾ ਆਇਆ, ਵੀ ਕਿਸ ਦੇ ਹੁਸਨ ਦੀ ਤਾਰੀਫ਼ ਕਰਾਂ, ਜਾਂ ਕਿਸ ਦੇ ਕਾਲੇ ਦਿਲ ਨੂੰ ਬਿਆਨ ਕਰਾਂ, ਕਿਸਦਾ ਦੁੱਖ ਵੰਡਾਵਾਂ ਮੈਂ, ਜਾਂ ਕਿਸ ਦਾ ਦੁੱਖ ਮੈਂ ਜਰਾਂ, ਕਿਸਨੂੰ ਦਿਲ ਦੇ ਵਿੱਚ ਬਿਠਾਂਵਾ, ਜਾਂ ਕਿਸਨੂੰ ਆਪਣੇ ਤੋਂ ਵੱਖ ਕਰਾਂ, ਕਿਸਦੇ ਕੋਲੋਂ ਮੈਂ ਜਿੱਤਾਂ, ਜਾਂ ਕਿਸਦੇ ਕੋਲੋਂ ਮੈਂ ਹਰਾਂ, ਕਿਵੇਂ ਦਿਖਾਂਵਾ ਪਾਗਲਪਨ, ਜਾਂ ਕਿਵੇਂ ਡੂੰਘੀਆ ਰਮਜਾਂ ਮੈਂ ਪੜਾਂ, ਕਿਸ ਨੂੰ ਉਤਾਰਾਂ ਦਿਲ ਚੋਂ ਮੈਂ, ਜਾਂ ਕਿਸ ਨੂੰ ਸਿਜਦਾ ਕਰਾਂ, ਕਿਸ ਲਈ ਮੈਂ ਬਿਤਾਂਵਾ ਇਹ ਜ਼ਿੰਦਗੀ, ਜਾਂ ਕਿਸ ਲਈ ਮੈਂ ਹੋਰ ਮਰਾਂ, ਕਿਸਨੂੰ ਪੁੱਛਾਂ ਸਵਾਲ ਮੈਂ, ਜਾਂ ਕਿਸ ਦਾ ਜਵਾਬ ਮੈਂ ਪੜਾਂ, ਉਂਝ ਬੜੇ ਡੂੰਘੇ ਅਲਫ਼ਾਜ ਪਏ ਨੇ ਦਿਲ ਵਿੱਚ ਮੇਰੇ, ਪਰ ਅਮਨ ਸੋਚੀ ਜਾਵੇ ਕਿੰਝ ਮੈਂ ਸਭ ਦੇ ਸਾਹਮਣੇ ਕਰਾਂ, ਕਿੰਝ ਮੈਂ ਸਭ ਦੇ ਸਾਹਮਣੇ ਕਰਾਂ... ਅਮਨ ਮਾਜਰਾ ©Aman Majra ਸ਼ਾਇਰੀ ਅਤੇ ਕੋਟਸ ਟੈਕਸਟ ਸ਼ਾਇਰੀ