Nojoto: Largest Storytelling Platform

ਕਸੂਰ :ਭਾਗ ਦੂਜਾ ਬੋਲਦੇ ਬੋਲਦੇ ਓਹਨਾਂ ਦੀ ਆਵਾਜ਼ ਕੰਬ ਰਹੀ

ਕਸੂਰ :ਭਾਗ ਦੂਜਾ

ਬੋਲਦੇ ਬੋਲਦੇ ਓਹਨਾਂ ਦੀ ਆਵਾਜ਼ ਕੰਬ ਰਹੀ ਸੀ ਮੈਂ ਆਪਣੀ ਬੋਤਲ ਚੋ ਪਾਣੀ ਪੀਣ ਲਈ ਦਿੱਤਾ ਓਹ ਪਾਣੀ ਪੀ ਕੇ ਬੋਲੇ ਕਿ ਜੇ ਮੇਰੀ ਵੀ ਧੀ ਹੁੰਦੀ ਕਦੇ ਕਦਾਈ ਫੇਰਾ ਮਾਰਦੀ ਮੈਂ ਵੀ ਆਪਣਾ ਦੁੱਖ ਸੁਣਾ ਲੈਂਦੀ ਓਸ ਨੂੰ,ਓਹ ਮੇਰੀ ਸਿਹਤ ਦਾ ਧਿਆਨ ਰੱਖਦੀ। ਤੇ.......
ਨਾਲ ਹੀ ਮਾਤਾ ਜੀ ਦੀਆਂ ਅੱਖਾਂ ਚੋ ਪਾਣੀ ਵਹਿ ਤੁਰਿਆ। ਮੈਨੂੰ ਬਹੁਤ ਤਕਲੀਫ਼ ਹੋਈ ਮਾਤਾ ਜੀ ਬਾਰੇ ਜਾਣ ਕੇ ,ਮੈਂ ਪੁੱਛਿਆ ਕਿ ਨੂੰਹਾਂ ਵੀ ਤਾਂ ਧੀਆਂ ਈ ਨੇ ਓਹ ਕਿਉਂ ਨੀ ਸਮਝਦੀਆਂ ਇਸ ਗੱਲ ਨੂੰ ਤਾਂ ਮਾਤਾ ਜੀ ਬੋਲੇ ਧੀਏ ਜਵਾਨੀ ਵੇਲੇ ਲੱਗਦਾ ਏ ਕਿ ਸਾਇਦ ਸਾਡੇ ਤੇ ਇਹ ਦਿਨ ਨਹੀਂ ਆਉਣੇ ਤੇ ਨਾਲੇ ਜਦੋਂ ਆਪਣਾ ਦੁੱਧ ਹੀ ਮੂੰਹ ਫੇਰ ਲਵੇ ਤਾਂ ਕਿਸੇ ਦਾ ਕੀ ਕਸੂਰ। 
ਮੈਂ ਮਾਤਾ ਜੀ ਨੂੰ ਓਹਨਾਂ ਦੇ ਘਰ ਬਾਰੇ ਪੁੱਛਿਆ ਤਾਂ ਕਹਿੰਦੇ ਚਿੰਤਾ ਨਾ ਕਰ ਪੁੱਤ ਸਾਹਮਣੇ ਵਾਲਾ ਘਰ ਮੇਰਾ ਈ ਏ ਮੈਂ ਤਾਂ ਗੁਰੂ ਘਰ ਪ੍ਸਾਦਾ ਛਕਣ ਆਈ ਸੀ ਤੇ ਹੁਣ ਥੱਕ ਜਾਣ ਕਰਕੇ ਬੈਠ ਗਈ ਸੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦੀ ਬੱਸ ਦੀ ਆਵਾਜ਼ ਆ ਗਈ ਤੇ ਅਸੀਂ ਬੈਠ ਕੇ ਆਪਣੇ ਘਰ ਆ ਗਈਆਂ ਪਰ ਮੈਂ ਸਾਰੇ ਰਸਤੇ ਇਹੀ ਸੋਚਦੀ ਰਹੀ ਕਿ ਪੁੱਤਰ ਪੈਦਾ ਕਰਨੇ ਕਸੂਰ ਸੀ, ਧੀਆਂ ਨੂੰ ਜਨਮ ਨਾ ਦੇਣਾ ਕਸੂਰ ਸੀ, ਧੀਆਂ ਦੀ ਜਨਨੀ ਨੂੰ ਨੀਵਿਆਂ ਦਿਖਾਉਣਾ ਕਸੂਰ ਸੀ ਜਾਂ ਫਿਰ ਮਾਪਿਆ ਦੀ ਪਰਵਰਿਸ਼ ਚ ਕਸੂਰ ਸੀ ਜਿਸਨੇ ਨੂੰਹਾਂ ਨੂੰ ਸੱਸ ਚੋ ਆਪਣੀ ਮਾਂ ਨਜਰ ਨਹੀਂ ਆਉਣ ਦਿੱਤੀ। ਜਾਂ ਫਿਰ ਵਾਕਿਆ ਓਸ ਦੁੱਧ ਦਾ ਕਸੂਰ ਸੀ ਜਿਸਨੂੰ ਸਾਰੀ ਜਵਾਨੀ ਇਹੀ ਲੱਗਦਾ ਰਿਹਾ ਕਿ ਮੇਰੇ ਬੱਚੇ ਸਿਰਫ਼ ਮੇਰੇ ਨੇ ਤੇ ਮੇਰੇ ਤੋਂ ਬਾਹਰ ਕਦੇ ਹੋ ਨਹੀਂ ਸਕਦੇ ਤੇ ਇਸ ਗਰੂਰ ਚ ਜਿੰਦਗੀ ਦੀ ਅਸਲ ਸਿੱਖਿਆ ਦੇਣ ਤੇ ਵਾਂਝੇ ਰਹਿ ਗਏ। 
ਕਸੂਰ ਜਿਸ ਦਾ ਵੀ ਮਰਜੀ ਹੋਵੇ ਪਰ ਅੰਤ ਬਹੁਤ ਦਰਦਨਾਕ ਹੁੰਦਾ ਇਹ ਗੱਲ ਤਾਂ ਪੱਕੀ ਹੈ.....ਲੇਖਕ ਜਸ਼ਨ ਫੱਤਾ ✍️✍️

©Jashan fatta ਕਸੂਰ #ਭਾਗ ਦੂਜਾ# #Nojoto 
by story#jashan fatta ✍️

jashansingh1784

Jashan fatta

New Creator