Nojoto: Largest Storytelling Platform
amandeepkaur8796
  • 193Stories
  • 511Followers
  • 3.9KLove
    1.2KViews

ਅਮਨਦੀਪ ਕੌਰ

ਸ਼ਾਇਰੀ ਮੇਰੀ ਰੂਹ

  • Popular
  • Latest
  • Video
04155e03076807309f52e9554848aba1

ਅਮਨਦੀਪ ਕੌਰ

ਜਿਹਨਾਂ ਦੇ ਰਾਹ ਚੋਂ ਕੰਢੇ ਚੁਗਦਾ,
ਓਹ ਹੀ ਮੇਰਾ ਰਸਤਾ ਰੋਕਣ।
ਲੱਖ ਓਹਨਾਂ ਦੇ ਐਬ ਲੁਕੋਵਾਂ,
ਓਹ ਤੇ ਸਾਡੀ ਖ਼ੂਬੀ ਕੋਸਣ।
ਜਿਹਨਾਂ ਲਈ ਮੈਂ ਕਰਾਂ ਦੁਆਵਾਂ
ਓਹ ਸੱਜਣ, ਸਾਨੂੰ ਮਰਿਆ ਲੋਚਣ।

©ਅਮਨਦੀਪ ਕੌਰ
  #Shadow
04155e03076807309f52e9554848aba1

ਅਮਨਦੀਪ ਕੌਰ

ਜੰਗ ਜਿਹੀ ਲੱਗ ਗਈ ਏ ਮੇਰੇ ਕਲਮ ਦਵਾਤਾਂ ਨੂੰ,
ਸੱਜਣਾ ਦੇ ਹਲੂਣਾ ਮੇਰੇ ਸੁੱਤੇ ਜਜ਼ਬਾਤਾਂ ਨੂੰ
ਬਣ ਮੇਰੀ ਮੁਸਕਾਨ ਜਾਂ ਹੰਝੂ ਖਾਰਾ ਬਣ ਜਾ
ਛੱਡ ਕੇ ਚਲ ਜਾਹ ਦੂਰ ਜਾਂ ਜਾਨੋਂ ਪਿਆਰੇ ਬਣ ਜਾਹ
ਪਿਆਰ ਵੰਡ ਜਾਂ ਨਫਰਤ ਤੂੰ ਖੁਦ ਮੁਖਤਿਆਰ ਏ 
ਤੂੰ  ਜੋ ਵੀ ਦੇਣਾ ਮੈਨੂੰ ਮਨਜ਼ੂਰ ਏ 
ਕਿਉਂਕਿ ਤੂੰ ਸ਼ਬਦਾਂ ਦਾ ਝਰਨਾ ਤੇ ਮੇਰੀ ਜ਼ਿੰਦਗੀ ਦਾ ਅਧਾਰ ਏ

©ਅਮਨਦੀਪ ਕੌਰ #Red
04155e03076807309f52e9554848aba1

ਅਮਨਦੀਪ ਕੌਰ

ਓਹ ਤੇਰਾ ਨਹੀਂ ਹੈ,
ਉਸਨੇ ਹੋਣਾ ਵੀ ਨਹੀਂ,
ਬਸ ਕਰ ਜਿੰਦੇ ਹੁਣ ਰੋਣਾ ਨਹੀਂ।
ਮਾਂ ਬਾਪ ਵੱਲ ਵੇਖ ,
ਇਕ ਉਮੀਦ ਜਗੇਗੀ ਤੇਰੀ,
ਜਦ ਹਲਾਤ ਆਖਦੇ ਹੋਣ, ਹੋਰ ਜਿਊਣਾ ਨਹੀਂ,
ਬਸ ਕਰ ਜਿੰਦੇ ਹੁਣ ਰੋਣਾ ਨਹੀਂ।
ਬੜਾ ਕੁਝ ਲੇਖੇ ਲਾਇਆ ਤੂੰ ਇਸ ਬਾਜੀ ਚ,
ਜਿਹੜਾ ਬਾਕੀ ਬਚਿਆ 
ਓਹ ਹੁਣ ਖੋਣਾ ਨਹੀ,
ਬਸ ਕਰ ਜਿੰਦੇ ਹੁਣ ਰੋਣਾ ਨਹੀਂ।
ਦਿਲ ਮੋੜ ਲਾ ਉੱਥੋਂ ,
ਜਿੱਥੇ ਅੱਖਾਂ ਫਿਰੀਆਂ ਤੇਰੇ ਤੋਂ,
ਜਿਨਾ ਮਰਜੀ ਕਲਪੇ ਦਿਲ, ਓਹ ਰਾਹ ਮੁੜਕੇ ਪਾਉਣਾ ਨਹੀਂ
ਬਸ ਕਰ ਜਿੰਦੇ ਹੁਣ ਰੋਣਾ ਨਹੀਂ।
,,,,,,,,,,,,ਨਾਹ! ਹੁਣ ਰੋਣਾ ਨਹੀਂ।

©ਅਮਨਦੀਪ ਕੌਰ #AkelaMann
04155e03076807309f52e9554848aba1

ਅਮਨਦੀਪ ਕੌਰ

ਫ਼ਰਕ 

ਤੈਨੂੰ ਕਿਸੇ ਨਾਲ ਵੇਖਿਆ,
ਦੁਆ ਦਿੱਤੀ,
ਮੇਰਾ ਜੇਰਾ ਤਾਂ ਵੇਖ ਕੇਹਾ।
ਤੂੰ ਜਿਸਨੂੰ ਵੀ ਆਪਣਾ ਬੋਲਿਆ,
 ਉਸੇ ਨੂੰ ਬਿਗਾਨਾ ਕੀਤਾ,
ਪਰ ਮੈਂ ਤੈਥੋਂ ਬਾਅਦ ਵੀ ਤੇਰਾ ਹੀ ਰਿਹਾ।

©ਅਮਨਦੀਪ ਕੌਰ #sagarkinare
04155e03076807309f52e9554848aba1

ਅਮਨਦੀਪ ਕੌਰ

ਨਰਾਜਗੀ ਸਿਰਫ਼ ਵਿਨਾਸ਼ਕਾਰੀ ਹੀ ਨਹੀਂ 
ਇਹ ਰਚਨਾਤਮਕ ਵੀ ਹੁੰਦੀ ਏ
ਕਿੰਨੀਆਂ ਹੀ ਕਵਿਤਾਵਾਂ ਨੇ ਜੰਮਣ ਤੋਂ ਪਹਿਲਾਂ ਹੀ ਮੁੱਕ ਜਾਣਾ ਸੀ
ਜੇਕਰ ਤੇਰੇ ਮੇਰੇ ਵਿੱਚ ਇਹ ਰੋਸੇ ਨਾ ਹੁੰਦੇ।

©ਅਮਨਦੀਪ ਕੌਰ

7 Love

04155e03076807309f52e9554848aba1

ਅਮਨਦੀਪ ਕੌਰ

ਦੂਰੀਆਂ

   ਸੁਪਨਿਆਂ ਚ ਸੋਚ ਵੀ ਡਰ ਆਉਂਦਾ ਏ,
ਪਰਤਣ ਬਾਰੇ ਸੋਚ ਮਨ ਭਰ ਆਉਂਦਾ ਏ।
ਦੂਰ ਕੌਣ ਜਾਵੇ ਬਸ ਰੋਟੀ ਦਾ ਸਵਾਲ ਏ,
ਕਲਪਦਾ ਏ ਦਿਲ, ਮੰਦੜਾ ਜਿਹਾ ਹਾਲ ਏ।
ਸੋਹਣੀ ਤਾਂ ਹੈ ਓਹ ਧਰਤੀ ਵੀ ਪਰ ਭਾਉਂਦੀ ਨਹੀਂ
ਕਿਹੜਾ ਪਲ ਹੈ ਜਦ ਯਾਦ ਘਰਦੀ ਆਉਂਦੀ ਨਹੀਂ।
ਸ਼ੱਕ ਨਹੀਂ ਕੋਈ, ਜਿੰਮੇਵਾਰੀ ਤਾਂ ਸਿਦਕ ਨਾਲ ਨਿਭਾਂਦੇ ਆਂ
ਪਰ ਮੁੜਨ ਲੱਗੇ ਰੂਹ ਮਾਲਵੇ ਚ ਛੱਡ ਜਾਂਦੇ ਆਂ।

©ਅਮਨਦੀਪ ਕੌਰ

9 Love

04155e03076807309f52e9554848aba1

ਅਮਨਦੀਪ ਕੌਰ

ਕੋਈ ਆਖੇ, ਪਿਆਰ - ਪਿਆਰ,
ਕੰਨਾਂ ਵਿੱਚ ਤੂੰ, ਰੂੰ ਪਾਈਂ।
ਜਿਆਦਾ ਰਸਤੇ ਵਲਣ ਲੱਗੇ,
ਚੁੱਪ ਕਰਕੇ ਪਿੱਛੇ ਚੱਲ ਜਾਈਂ।
ਦੋ ਦਿਨਾਂ ਦੇ ਹਾਸੇ ਠੱਠੇ,
ਉਮਰਾਂ ਦੇ ਪਿੱਛੋਂ ਰੋਣੇ ਨੇ।
ਮਹਿਰਮ ਦੇ ਮਿਸ਼ਰੀ ਜੇਹੇ ਬੋਲ ਛੇਤੀ ਰੁੱਖੇ ਹੋ ਜਾਣੇ,
ਪਛਤਾਉਣਾ ਏ ਤੂੰ, ਨਰਕ ਵੀ ਆਪ ਹੰਢਾਉਣੇ ਨੇ।

©ਅਮਨਦੀਪ ਕੌਰ

14 Love

04155e03076807309f52e9554848aba1

ਅਮਨਦੀਪ ਕੌਰ

ਕੁੱਝ ਖਲਾਅ ਸੀ ਅੰਦਰ ,
ਜਿਹੜੇ ਭਰ ਰਹੀ ਹਾਂ।
ਰਸਤੇ ਤਾਂ ਔਖੇ ਨੇ, 
ਪਰ ਨਿੱਕੇ ਨਿੱਕੇ ਕਦਮਾਂ ਨਾਲ ਸਰ ਕਰ ਰਹੀ ਹਾਂ।
ਕਦੇ ਕਦੇ ਲੱਗਦਾ ਜੀ ਲੈਣਾ ਏ ਉਸ ਬਿਨਾਂ,
ਅਗਲੇ ਹੀ ਪਲ ਲਗਦਾ ਏ, ਨਹੀਂ! ਮਰ ਰਹੀ ਹਾਂ।
ਕਿੰਨਾ ਬੋਝ ਨੇ ਜਿਹੜੇ ਉਸਨੇ ਵੀ ਵੰਡਣੇ ਸੀ,
ਪਰ ਔਖੀ ਸੋਖੀ ਇਕੱਲੀ ਸਭ ਜ਼ਰ ਰਹੀ ਹਾਂ।
ਪੂਰੇ ਦਿਨ ਚ ਕਿੰਨਾ ਕੁਝ ਹੁੰਦੈ ਓਹਨੂੰ ਦੱਸਣ ਵਾਲਾ,
ਪਰ ਸਭ ਗੁਭਾਰ ਅੰਦਰ ਹੀ ਭਰ ਰਹੀ ਹਾਂ।
ਓਹਦੀ ਖੁਸ਼ੀ ਵੇਖ,ਉਸ ਵੱਲ ਮੁੜ ਨਹੀਂ ਸਕਦੀ ਮੈਂ,
ਕਾਸ਼! ਓਹ ਆਪੇ ਸਮਝ ਲਵੇ,ਉਸ ਬਿਨਾਂ ਅੰਦਰੋ ਅੰਦਰੀ ਖਰ ਰਹੀ ਹਾਂ।

©ਅਮਨਦੀਪ ਕੌਰ #MereKhayaal
04155e03076807309f52e9554848aba1

ਅਮਨਦੀਪ ਕੌਰ

ਬਹੁਤ ਸੋਹਣੀਆਂ ਸੱਚਾਈਆਂ ਸੁਪਨਿਆਂ ਵਰਗੀਆਂ ਲੱਗਦੀਆਂ ਨੇ
ਪਰ ਬਹੁਤ ਸੋਹਣੇ ਸੁਪਨੇ ਅਕਸਰ ਸੱਚਾਈਆਂ ਨਹੀਂ ਬਣਦੇ।

©ਅਮਨਦੀਪ ਕੌਰ

13 Love

04155e03076807309f52e9554848aba1

ਅਮਨਦੀਪ ਕੌਰ

ਤੈਨੂੰ ਪਤੈ? ਤੇਰਾ ਹਰ ਤੋਹਫ਼ਾ ਮੇਰੇ ਲਈ
ਚੁੰਮਣ ਵਾਲੀ ਨਹੀਂ,
ਨਮਸਤਕ ਹੋਣ ਵਾਲੀ ਚੀਜ ਹੁੰਦੈ।

©ਅਮਨਦੀਪ ਕੌਰ

11 Love

loader
Home
Explore
Events
Notification
Profile