Nojoto: Largest Storytelling Platform
nojotouser1047229771
  • 33Stories
  • 39Followers
  • 264Love
    231Views

ਗੁਰਜੰਟ ਸਿੰਘ ਬੈਂਕਾ

  • Popular
  • Latest
  • Video
1987bff59c461fac8cda0e5c88d5738b

ਗੁਰਜੰਟ ਸਿੰਘ ਬੈਂਕਾ

1987bff59c461fac8cda0e5c88d5738b

ਗੁਰਜੰਟ ਸਿੰਘ ਬੈਂਕਾ

ਕੋਇਲ--

ਮੇਰੇ ਖੇਤਾਂ ਅੰਦਰ ਅੰਬ ਤੇ, 
               ਇੱਕ ਕੋਇਲ ਬੋਲੇ ਰੋਜ ।
ਮੈਨੂੰ ਜਾਪੇ ਉਹ ਹੈ ਆਖਦੀ, ਅੰਦਰ ਦੀ ਮਿੱਠਤ ਖੋਜ ।

ਮੈਂ ਜਿੱਥੇ ਜਾ ਕੇ ਬੈਠਦੀ,
        ਮੈਨੂੰ ਕੋਈ ਨਾ ਢੀਮਾਂ ਮਾਰਦਾ ।
ਮੈਂ ਸ਼ੁਕਰ ਕਰੇਂਦੀ ਰੱਬ ਦਾ, 
    ਜਿਨ ਬੋਲ ਬਖਸ਼ਿਆ ਪਿਆਰ ਦਾ।
ਕਾਵਾਂ ਦੀ ਰੌਲੀ ਵਾਂਗਰਾਂ,
           ਮੈ ਕਿਸੇ ਨੂੰ ਕਰਾਂ ਖਵਾਰ ਨਾ।
ਮੈਂ ਸੋਹਣੀਆਂ ਸੁਰਾਂ ਸੁਣਾਂਵਦੀ,
          ਮੈਨੂੰ ਕਿਉਂ ਕਿਸੇ ਨੇ ਮਾਰਨਾ ।
ਮੈਂ ਕਾਲੀ ਰੂਪ ਕਰੂਪ ਹਾਂ, 
           ਜਲ ਰਹੀ ਬਿਰਹੇ ਯਾਰ ਦੇ ।
ਮੇਰੀ ਕਲਾ ਅੰਦਰ ਵੇਖ ਲੈ 
            ਤੂੰ ਹੁਨਰ ਪਰਵਿਦਗਾਰ ਦੇ।
ਖਾਂਦੀ ਹਾਂ ਮਿੱਠੇ ਫਲਾਂ ਨੂੰ, 
                ਬੋਲਾਂ ਕਿਉਂ ਕੌੜੇ ਬੋਲ ਮੈਂ।
ਵੰਡ ਕੇ ਮਿਠਾਸਾਂ ਜਗਤ ਨੂੰ,
            ਪਹੁੰਚਾਂਗੀ ਪ੍ਰੀਤਮ ਕੋਲ ਮੈਂ ।

     ਮੈਂ ਹਰ ਕਿਸੇ ਨੂੰ ਭਾਂਵਦੀ
              "ਬੈਂਕਾ"ਨਾ ਬਣਦੀ ਬੋਝ ।
ਮੇਰੇ ਖੇਤਾਂ ਅੰਦਰ ਅੰਬ ਤੇ 
              ਇੱਕ ਕੋਇਲ ਬੋਲੇ ਰੋਜ ।
ਮੈਨੂੰ ਜਾਪੇ ਉਹ ਹੈ ਆਖਦੀ, ਅੰਦਰ ਦੀ ਮਿੱਠਤ ਖੋਜ ।
   
                      ਲੇਖਕ -ਗੁਰਜੰਟ ਸਿੰਘ "ਬੈਂਕਾ"
                ( ਹਜੂਰੀ ਕਵੀਸ਼ਰ  ਦਲ ਬਾਬਾ ਬਿਧੀ ਚੰਦ ਜੀ)
                 M:9501764858 #bird #morl #by #Gurjant #singh #bainka
1987bff59c461fac8cda0e5c88d5738b

ਗੁਰਜੰਟ ਸਿੰਘ ਬੈਂਕਾ

ਕਬਿੱਤ 
ਜੁਲਮ ਮੁਕਾਵਣੇ ਕੋ,ਜਾਲਮ ਜਲਾਵਣੇ ਕੋ,
           ਹੱਕਾਂ ਦੇ ਦਿਵਾਵਣੇ ਕੋ ,ਸੰਤ ਇੱਕ ਆਇਉ ਹੈ।
ਤਾਕਤ ਦਿਖਾਵਣੇ ਕੋ,ਖਾਲਸਾ ਕਹਾਵਣੇ ਕੋ,
             ਵੈਰੀ ਦਲ ਘਾਵਣੇ ਕੋ,ਖੰਡਾ ਖੜਕਾਇਉ ਹੈ।
ਜੂਝਣਾ ਸਿਖਾਵਣੇ ਕੋ ਧਰਮ ਪ੍ਰਗਟਾਵਣੇ ਕੋ,
            ਧਰਮ ਜੁੱਧ ਲਾਵਣੇ ਕੋ,ਬਿਨੈ ਫੁਰਮਾਇਉ ਹੈ।
ਸੰਤ ਤੇ ਸ਼ਿਪਾਹੀ ਬਲੀ ਜੋਧਾ "ਗੁਰਜੰਟ ਸਿੰਘਾ"
               ਸੰਤ ਜਰਨੈਲ ਸਿੰਘ ਨਾਮ ਅਖਵਾਇਉ ਹੈ। #sant #baba #jarnal #singh
1987bff59c461fac8cda0e5c88d5738b

ਗੁਰਜੰਟ ਸਿੰਘ ਬੈਂਕਾ

ਸਿੱਖ ਘਰਾਣੇ ਵਿੱਚ ਜਨਮ ਲੈ ਕੇ ਆਪਣੀ ਪਛਾਣ ਅਤੇ ਆਚਰਣ ਨੂੰ ਗਵਾ ਚੁੱਕੀ ਭੈਣ ਪ੍ਰਤੀ-----
✍(ਬੈਂਤ)
1/ਨਾਲ ਪਿਆਰ ਸਤਿਕਾਰ ਦੇ ਲਿਖੇ 'ਬੈਂਕਾ', 
                    ਪੜੀਂ ਸੁਣੀਂ ਤੂੰ ਗੌਰ ਨਾਲ ਬੋਲ ਭੈਣੇਂ।
2/ਤੇਰੇ 'ਪਿਤਾ ਦਸਮੇਸ਼ ਮਾਤਾ ਸਹਿਬ ਦੇਵਾਂ',
                  ਤੇਰਾ ਵਿਰਸਾ ਹੈ ਬੜਾ ਅਨਮੋਲ ਭੈਣੇ ।
3/ਤੂੰ ਹੈਂ ਬੜੀ ਅਮੀਰ ਸਾਂਭ ਦੌਲਤਾਂ ਨੂੰ, 
                    ਲੁੱਟੀ ਜਾ ਰਹੀ ਕਿਉਂ ਅਨਭੋਲ ਭੈਣੇ।
4/ਪੜ੍ਹ ਕੇ ਵੇਖ ਇਤਿਹਾਸ ਵਡੇਰਿਆਂ ਦਾ,
                ਧਰਮੀਂ ਮਾਈਆਂ ਦੇ ਸਾਕੇ ਪੜਚੋਲ ਭੈਣੇ।
5/'ਮਾਈ ਭਾਗੋ' ਦੀ ਜੰਗ ਸੁਣ ਵੱਡਿਆਂ ਤੋਂ, 
                   ਕੌਣ 'ਬੀਬੀ ਹਰਸ਼ਰਨ ਕੌਰ'ਟੋਲ ਭੈਣੇ।
6/ਪੱਟੀ ਜੇਲ੍ਹ ਵਿੱਚ ਪੀਸਣੇ ਪੀਸੇ ਜੀਹਨਾਂ,
                       ਤਵਾਰੀਖ ਨੂੰ ਪੜ੍ਹੀਂ ਕਦੇ ਫੋਲ ਭੈਣੇ।
7/ਭੁੱਲ ਬੈਠੀ ਕੁਰਬਾਨੀ ਤੂੰ ਵਡੇਰੀਆਂ ਦੀ, 
                   ਪੈ ਕੇ ਫੈਸ਼ਨ ਦੇ ਵਿੱਚ ਗਈ ਡੋਲ ਭੈਣੇ।
8/ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇ ਕਿਉਂ ਨਾ, 
                    ਕੇਸ ਪੈਰਾਂ ਦੇ ਵਿੱਚ  ਰਹੀ ਰੋਲ ਭੈਣੇ ।
9/ਗੁੱਤ ਮੁੰਨੀ ਤੇ ਸਿਰੋਂ ਲੱਥੀ ਹੋਈ ਚੁੰਨੀਂ ,
                  ਹੀਰੇ ਕਉਡੀਆਂ ਭਾਅ ਰਹੀ ਤੋਲ ਭੈਣੇਂ।
10/ਲੱਜਾ ਆਂਵਦੀ ਤੱਕ ਤੇਰੇ ਫੈਸ਼ਨਾਂ ਨੂੰ, 
                     ਨੀਵੀਂ ਪੈ ਜਾਏ ਆਵੇਂ ਜਦ ਕੋਲ ਭੈਣੇ।
11/ਤੇਰੀ ਕੁੱਖ ਤੋਂ ਧਰਮੀਆਂ ਜੰਮਣਾ ਕੀ, 
                        ਧਰਮ ਨਾਲ ਤੂੰ ਕਰੇਂ ਕਲੋਲ ਭੈਣੇ ।
12/ਜੇ ਨਾ  ਸੰਭਲੀ ਫਿਰ ਪਛੁਤਾਵਣਾ ਪਊ, 
                   ਲਿਖੇ ਸੱਚ 'ਗੁਰਜੰਟ ਸਿੰਘ' ਖੋਲ੍ਹ ਭੈਣੇ ।
                   ----------------------------
        ✍ ਲੇਖਕ  -  ਹਜੂਰੀ ਕਵੀਸ਼ਰ  ਦਲ ਬਾਬਾ ਬਿਧੀ ਚੰਦ ਜੀ ।
                     ਗੁਰਜੰਟ ਸਿੰਘ 'ਬੈਂਕਾ'
                     M9501764858 #ਭੈਣੇ #ਸਿਖਿਆ

#ਭੈਣੇ #ਸਿਖਿਆ

1987bff59c461fac8cda0e5c88d5738b

ਗੁਰਜੰਟ ਸਿੰਘ ਬੈਂਕਾ

ਚੜ੍ਹਿਆ ਜੇਠ ਮਹੀਨਾ ਇੰਜ ਆਖਦਾ ਹੈ, 
              ਨਾਲ ਹਰੀ ਪਰਮੇਸ਼ਰ ਦੇ ਜੁੜੀਂ ਬੰਦੇ ।
ਮੰਗਣ ਸੀਸ ਨਿਵਾਇਕੇ ਸਰਬ ਜਿਸ ਤੋਂ, 
               ਉਸ ਤੋਂ ਟੁੱਟ  ਕੇ ਕਦੇ ਨਾ ਥੁੜੀਂ ਬੰਦੇ । 
ਪੱਲੇ ਪ੍ਰੀਤਮ ਦੇ ਲੱਗ ਤਰੀਂ ਭਵਜਲੋਂ ਤੂੰ, 
            ਤ੍ਰਿਸ਼ਨਾ ਅੱਗ ਦੀ ਨਦੀ ਨਾ ਰੁੜੀਂ ਬੰਦੇ ।
 ਸਾਧ  ਸੰਗ ਦੇ  ਰੰਗ  ਨੂੰ ਮਾਣ  ਬੈਂਕਾ , 
            ਭੁੱਲਾ  ਰਸਤਿਓਂ ਮੰਜਲ  ਨੂੰ ਮੁੜੀਂ ਬੰਦੇ । #ਸੰਗਰਾਂਦ

#ਸੰਗਰਾਂਦ

1987bff59c461fac8cda0e5c88d5738b

ਗੁਰਜੰਟ ਸਿੰਘ ਬੈਂਕਾ

ਕੋਇਲਾਂ ਕੂਕਣ,ਮੋਰ ਬੋਲਦੇ, ਚਿੜੀਆਂ  ਤੋਤੇ ਗੱਲਾਂ ਕਰਦੇ।
ਹੁਣ ਬੀਬੇ ਇਨਸਾਨ ਹੋ ਗਏ ਆਪਾਂ ਸੀ ਜਿੰਨ੍ਹਾਂ ਤੋਂ ਡਰਦੇ।
ਘੂਰ ਘੂਰ ਕੇ ਤੱਕਦੇ ਸੀ ਜੋ ਡਰਦੇ ਅੰਦਰੀਂ ਵੜੇ ਵਿਚਾਰੇ ।
ਅੱਗੇ ਨਾਲੋਂ ਵੱਧ ਚਮਕਦੇ ਅੱਜ ਕੱਲ ਰਾਤਾਂ ਨੂੰ ਹਨ ਤਾਰੇ।

ਲੇਖਕ ਕਵੀਸ਼ਰ ਸੁਲੱਖਣ ਸਿੰਘ "ਰਿਆੜ" #birds
1987bff59c461fac8cda0e5c88d5738b

ਗੁਰਜੰਟ ਸਿੰਘ ਬੈਂਕਾ

ਵਕਤ ਬਦਲਿਆ ਬਦਲੀ ਦੁਨੀਆਂ ਛੋਰ ਸ਼ਰਾਬਾ ਹੋਣੋ ਹਟਿਆ।
ਸ਼ੁਧ ਹੋ ਗਏ ਹਵਾ ਤੇ ਪਾਣੀ ਫਿਰ ਸੀਤਾ ਗਿਆ ਅੰਬਰ ਫਟਿਆ।
ਰਿਆੜ ਸੁਲੱਖਣ ਵੇਖੇ ਮਾਣੇ ਸਭ ਕੁਦਰਤ ਦੇ ਖੇਲ ਨਜਾਰੇ।
ਅੱਗੇ ਨਾਲੋਂ ਵੱਧ ਚਮਕਦੇ ਅੱਜ ਕੱਲ ਰਾਤਾਂ ਨੂੰ ਹਨ ਤਾਰੇ। #covid #crona #tima
1987bff59c461fac8cda0e5c88d5738b

ਗੁਰਜੰਟ ਸਿੰਘ ਬੈਂਕਾ

ਮਾਵਾਂ 

ਆਪਣੇ ਮੂੰਹ ਦੇ ਟੁਕੜੇ ਕੱਢ ਬੱਚਿਆਂ ਮੂੰਹ ਪਾਉਂਦੀਆਂ ਨੇ ।
ਸੁਖੀ ਵੱਸਣ ਚੰਨ ਮੇਰੇ ਮੁੱਖ ਚੋਂ ਰਹਿਣ ਗਾਉਂਦੀਆਂ ਨੇ।
ਤਾਰਿਆ "ਰਿਆੜ ਸੁਲੱਖਣ" ਨੂੰ ਮਾਂ ਦੀਆਂ ਦੁਆਵਾਂ ਨੇ।
ਜੁੱਗ ਜੁੱਗ ਜੀਵਣ ਮਾਵਾਂ, ਮਾਵਾਂ ਠੰਢੀਆਂ ਛਾਵਾਂ ਨੇ। #ਮਾੳ

#ਮਾੳ

1987bff59c461fac8cda0e5c88d5738b

ਗੁਰਜੰਟ ਸਿੰਘ ਬੈਂਕਾ

#sitarmusic
1987bff59c461fac8cda0e5c88d5738b

ਗੁਰਜੰਟ ਸਿੰਘ ਬੈਂਕਾ

#ਕਾਫੀ #ਛੰਦ #ਸਮਾਂ

#ਕਾਫੀ #ਛੰਦ #ਸਮਾਂ #ਵਿਚਾਰ

loader
Home
Explore
Events
Notification
Profile