Nojoto: Largest Storytelling Platform
monupuri2990
  • 34Stories
  • 155Followers
  • 178Love
    195Views

Monu Puri

  • Popular
  • Latest
  • Video
1d636eca1a94cb430130ea6f0cd3659b

Monu Puri

ਕੁਝ ਅਲਫਾਜ ਦੇਬੀ ਮਖਸੂਸਪੁਰੀ ਸਾਹਿਬ ਦੇ ਨਾਮ


ਕੁਝ ਵੀ ਜਦ ਦੇਬੀ ਜਿਹਾ ਗੀਤਕਾਰ ਲਿਖਦਾ ਏ| 
ਉਹ ਜਦ ਵੀ ਲਿਖਦਾ ਏ ਸ਼ਾਹਕਾਰ ਲਿਖਦਾ ਏ|
 ਸਦੀਆਂ ਪਿੱਛੋਂ ਇਹੋ ਜਿਹਾ ਫਨਕਾਰ ਲਿਖਦਾ ਏ|
 ਉਹ ਜਦ ਵੀ ਲਿਖਦਾ ਏ ਯਾਦਗਾਰ ਲਿਖਦਾ ਏ| 


ਉਹਦੇ ਗੀਤਾਂ ਦੀ ਕਹਾਣੀ ਸਭ ਨੂੰ ਆਪਣੀ ਲੱਗਦੀ ,
 ਕਿਉਂਕਿ, ਉਹ ਆਮ ਲੋਕਾਂ ਨੂੰ ਗੀਤਾਂ ਦੇ ਕਿਰਦਾਰ ਲਿਖਦਾ ਏ|

ਦੁਨੀਆਂ ਦੀ ਭੀੜ ਦਾ ਕਦੇ ਉਹ ਹਿੱਸਾ ਬਣਦਾ ਨਾ, 
 ਉਹ ਉੱਚਾ ਆਪਣੇ ਗੀਤਾਂ ਦਾ ਮਿਆਰ ਲਿਖਦਾ ਏ।

ਉਹਦੀ ਸ਼ਾਇਰੀ ਵਾਲੀਆਂ ਗੱਲਾਂ ਬਹੁਤ ਡ਼ੂੰਘੀਆਂ ਨੇ ਮੋਨੂੰ,
ਸ਼ਾਇਰੀ ਜਿਵੇਂ ਮੀਰ ਜਾਂ ਗੁਲਜਾਰ ਲਿਖਦਾ ਏ।
1d636eca1a94cb430130ea6f0cd3659b

Monu Puri

shayer

shayer #poem

1d636eca1a94cb430130ea6f0cd3659b

Monu Puri

ਜੇ ਹਰ ਗॅਲ ਬੰਦੇ ਦੇ ਵਸ ਹੋ ਜਾਂਦੀ
ਰॅਬਾ ਤੇਰੀ ਕਦੋਂ ਦੀ ਬਸ ਹੋ ਜਾਂਦੀ

ਤੈਨੂੰ  ਨਾ ਮਸੀਤੀਂ,ਨਾ ਮੰਦਰ ਲॅਭਦਾ
ਕੋਈ ਨਾ ਬਾਹਰ ਨਾ ,ਨਾ ਅੰਦਰ ਲॅਭਦਾ
ਕੋਈ  ਤੇਰਾ ਅिਹਸਾਨ ਨਾ ਮੰਨਦਾ
ਤੈਨੂੰ ਕੋਈ ਭਗਵਾਨ ਨਾ ਮੰਨਦਾ
ਹੋਂਦ ਵੀ ਤੇਰੀ ਨਸ ਹੋ ਜਾਂਦੀ
ਜੇ ਹਰ ਗॅਲ...............

ਮਤਲਬ ਦੇ ਲਈ िਧਆਉਂਦੇ ਲੋਕੀਂ
ਤੇਰੇ ਦਰ ਤੇ ਆਉਂਦੇ ਲੋਕੀਂ
ਜਾਂ ਮਾिਪਅਾਂ ਜਾਂ ਔਲਾਦ ਲਈ ਪੂਜਣ
ਜਾਂ ਚੌਧਰ ਜਾਂ ਜਾਇਦਾਦ ਲਈ ਪੂਜਣ
ਖਤਮ ਤੇਰੀ ਸ਼ੋਭਾ ਜਸ ਹੋ ਜਾਂਦੀ
ਜੇ ਹਰ ਗॅਲ...............

ਜੇ ਕੁਛ ਭੇਦ ਲੁਕਾਈ िਫਰਦੈ
ਤਾਂ ਆਪਣਾ ਆਪ ਬਚਾਈ िਫਰਦੈਂ
ਭਾਵੇਂ ਕਣ ਕਣ ਦੇ िਵਚ ਰिਚਆ ਹੋਇਐਂ
ਪਰ ਲੁिਕਆ ਕਰ ਕੇ ਬिਚਅਾ ਹੋਇਐਂ
ਕੁਰਸੀ ਤੇਰੀ ਵੀ ਲਥ ਹੋ ਜਾਂਦੀ
ਜੇ ਹਰ ਗॅਲ ਬੰਦੇ ਦੇ ਵਸ ਹੋ ਜਾਂਦੀ

*********ਮੋਨੂੰ ਪੁਰੀ***********
1d636eca1a94cb430130ea6f0cd3659b

Monu Puri

aaukat

aaukat

1d636eca1a94cb430130ea6f0cd3659b

Monu Puri

ਉਸ ਦਾਤੇ ਦੇ ਕੋਲੋਂ ਲੈ ਕੇ ਦਾਤ ਭੁੱਲ ਗਿਆ ਸੀ|
ਕੁਦਰਤ ਨੇ ਯਾਦ ਕਰਾਤੀ ਬੰਦਾ ਔਕਾਤ ਭੁੱਲ ਗਿਆ ਸੀ|

ਗੰਧਲੇ ਕਰ ਛੱਡਿਆ ਸੀ ਬੰਦੇ, ਪਾਣੀ ਅਤੇ ਹਵਾਵਾਂ ਨੂੰ,
ਏਹਦੇ ਬਿਨਾਂ ਹੋਰ ਜੀਵ ਵੀ ਵੱਸਦੇ, ਇਹ ਬਾਤ ਭੁੱਲ ਗਿਆ ਸੀ|
ਕੁਦਰਤ ਨੇ ਯਾਦ ਕਰਾਤੀ ਬੰਦਾ ਔਕਾਤ ਭੁੱਲ ਗਿਆ ਸੀ|

ਮਰਜ਼ੀ ਦੇ ਨਾਲ ਦਿਨ ਅਤੇ ਰਾਤ ਚੜਾਉਣਾ ਚਾਹੁੰਦਾ ਸੀ,
ਪਰ ਜਿਸਨੇ ਸਿਰਜੀ ਏਹਦੇ ਲਈ ,ਕਾਇਨਾਤ ਭੁੱਲ ਗਿਆ ਸੀ|
ਕੁਦਰਤ ਨੇ ਯਾਦ ਕਰਾਤੀ ਬੰਦਾ ਔਕਾਤ ਭੁੱਲ ਗਿਆ ਸੀ

ਹਰ ਇੱਕ ਗੱਲ ਵਿਚ ਮੇਰੀ ਮੇਰੀ ਲਾਈ ਰੱਖਦਾ ਸੀ,
ਪਰ ਇੱਕ ਦਿਨ ਹੋ ਜਾਣਾ ਹੈ ਏਹਨੇ, ਖਾਕ ਭੁੱਲ ਗਿਆ ਸੀ|
ਕੁਦਰਤ ਨੇ ਯਾਦ ਕਰਾਤੀ ਬੰਦਾ ਔਕਾਤ ਭੁੱਲ ਗਿਆ ਸੀ

ਜੰਮਣਾ ਮਰਨਾ ਤਾਂ ਬਸ ਉਹਦੇ ਹੱਥ ਵਿਚ ਹੈ ਮੋਨੂੰ,
ਮੌਤ ਇੱਕ ਦਿਨ ਦੇ ਜਾਂਦੀ ਜ਼ਿੰਦਗੀ, ਮਾਤ ਭੁੱਲ ਗਿਆ ਸੀ|
ਕੁਦਰਤ ਨੇ ਯਾਦ ਕਰਾਤੀ ਬੰਦਾ ਔਕਾਤ ਭੁੱਲ ਗਿਆ ਸੀ|

                          ਮੋਨੂੰ ਪੁਰੀ|

1d636eca1a94cb430130ea6f0cd3659b

Monu Puri

ਉਲਟੀ ਵਗੇ ਹਵਾ ਓਏ ਲੋਕੋ ਉਲਟੀ ਵਗੇ ਹਵਾ ।
ਸੱਚ ਨੂੰ ਪੈਂਦੇ ਧੱਕੇ , ਝੂਠ ਰਿਹਾ ਏ ਮੌਜ ਉੜਾ ।

ਝੂਠ ਦੀ ਇਥੇ ਸਭ ਨਾਲ ਯਾਰੀ,  ਸਭ ਨਾਲ ਗੂੜ੍ਹਾ ਸਾਕ।
ਸੱਚ ਦਾ ਇਸ ਜਹਾਨ ਦੇ ਉੱਤੇ ਵਿਰਲਾ ਹੀ ਕੋਈ ਗਾਹਕ ।
ਹਰ ਬਦਨਾਮੀ ਸੱਚ ਦੇ ਹਿੱਸੇ , ਝੂਠ ਦੀ ਵਾਹ ਵਾਹ।
ਉਲਟੀ ਵਗੇ ਹਵਾ ________________

ਕਾਮੇ ਨੂੰ ਨਾ ਰੋਟੀ ਜੁੜਦੀ, ਦੁੱਧ ਮਲਾਈਆਂ ਖਾਂਦੇ ਵਿਹਲੇ।
ਜਿਉਂਦੇ ਨੂੰ ਨਾ ਪੁੱਛਦਾ ਕੋਈ,   ਮਰਿਆਂ ਦੇ ਲਈ ਮੇਲੇ ।
ਮਸਾਂ ਪਾਲਦਾ ਟੱਬਰ ਕਾਮਾ, ਆਪਣੇ ਹੱਡ ਟੁੜਾ ।
ਉਲਟੀ ਵਗੇ ਹਵਾ __________________

ਸੜਕਾਂ ਉਤੇ ਲੋਕੀਂ ਸੋਂਦੇ, ਬੈੱਡਾਂ ਉਤੇ ਕੁੱਤੇ ।
ਬਾਲਾਂ ਦੀ ਥਾਂ ਕੁੱਛੜਾਂ ਦੇ ਵਿਚ ,ਨਾਲ ਆਰਾਮ ਦੇ ਸੁੱਤੇ ।
ਜੇ ਪੁੱਛੋ ਤਾਂ ਕਹਿੰਦੇ ਆਪਣੀ ਆਪਣੀ ਕਿਸਮਤ ਭਰਾ ।
ਉਲਟੀ ਵਗੇ ਹਵਾ ਓਏ ਲੋਕੋ ਉਲਟੀ ਵਗੇ ਹਵਾ

************ਮੋਨੂੰ ਪੁਰੀ********** ਹਵਾ

ਹਵਾ

1d636eca1a94cb430130ea6f0cd3659b

Monu Puri

ਹੱਸਦਾ ਵਸਦਾ ਹਰ ਇੱਕ ਤੂੰ ਇਨਸਾਨ ਰੱਖੀਂ |
ਸਭ ਦੇ ਚਿਹਰਿਆਂ ਉੱਤੇ ਦਾਤਾ ਮੁਸਕਾਨ ਰੱਖੀਂ |

ਨੰਗਾ ਬਦਨ ਕੋਈ ਨਾ ਰਹੇ ਜਹਾਨ ਉੱਤੇ,
ਸਭ ਦੀ ਥਾਲੀ ਰੁੱਖਾ ਮਿੱਸਾ ਪਕਵਾਨ ਰੱਖੀਂ|

ਹੱਕ ਬੇਗਾਨਾ ਮਾਰਕੇ ਨਾ ਖਾਵੇ ਕੋਈ,
ਨੀਤਾਂ ਸਾਫ ਤੇ ਸੁਥਰੇ ਸਭਦੇ ਈਮਾਨ ਰੱਖੀਂ|

ਮੇਰੀ ਕੀ ਔਕਾਤ ਕਿ ਤੇਰੇ ਗੁਣ ਲਿਖਾਂ,
ਜੋ ਵੀ ਲਿਖਿਆ ਬਸ ਮੋਨੂੰ ਦੀ ਮਾਣ ਰੱਖੀਂ|

ਮੋਨੂੰ ਪੁਰੀ rabba

rabba #poem

1d636eca1a94cb430130ea6f0cd3659b

Monu Puri

Debi makhsoospuri's shayiri

Debi makhsoospuri's shayiri

1d636eca1a94cb430130ea6f0cd3659b

Monu Puri

ਹਰ ਵਰਤ ਤੇ ਜਦ ਵੀ ਮਹਿੰਦੀ ਲਾਉਂਦੀ ਹੋਊ||
ਨਾਂ ਮੇਰੇ ਦਾ ਅੱਖਰ ਲਾਜਮੀ ਵਾਹੁੰਦੀ ਹੋਊ|

ਚੜ ਜਾਵੇ ਨਾ ਨਜਰੀਂ ਕਿਧਰੇ ਲੋਕਾਂ ਦੀ ,
ਵਾਹੇ ਹੋਏ ਫੁੱਲਾਂ ਵਿਚ ਛੁਪਾਉਂਦੀ ਹੋਊ|

ਚੰਨ ਦੇ ਵਿੱਚੋਂ ਚਿਹਰਾ ਮੇਰਾ ਲੱਭਦੀ ਹੋਊ,
ਰਾਤੀਂ ਜਦ ਉਹ ਅਰਘ ਚੰਨ ਨੂੰ ਚੜਾਉਂਦੀ ਹੋਊ|

ਏਨਾ ਤਾਂ ਯਕੀਨ ਮੋਨੂੰ ਨੂੰ ਅੱਜ ਵੀ ਏ,
ਕੀਤਾ ਹੋਇਆ ਵਾਅਦਾ ਜਰੂਰ ਨਿਭਾਉਂਦੀ ਹੋਊ|

ਮੋਨੂੰ ਪੁਰੀ

1d636eca1a94cb430130ea6f0cd3659b

Monu Puri

haafi

haafi #poem

loader
Home
Explore
Events
Notification
Profile