Nojoto: Largest Storytelling Platform
madanbanger7317
  • 298Stories
  • 427Followers
  • 2.9KLove
    6.3KViews

banger

ਲੇਖਕ / 9501575511 watsapp

  • Popular
  • Latest
  • Video
24c821796cc8686c9848f4f1a38c5666

banger

ਸੱਤਾ ਦੇ ਵਿਚ ਕਾਬਜ ਚੋਰ ਏਧਰ ਵੀ ਤੇ ਓਧਰ ਵੀ,
ਕਹਿੰਦੇ ਕੁਝ ਕਰਦੇ ਕੁਝ ਹੋਰ ਏਧਰ ਵੀ ਤੇ ਓਧਰ ਵੀ।

ਨਿਤ ਵਿਖਾਵਣ ਸਬਜਬਾਗ ਤੇ ਲਾਉਦੇ ਮਿਠੇ ਲਾਰੇ,
ਘਪਲੇਬਾਜੀ ਤੇ ਹੈ ਜੋਰ ਇਧਰ ਵੀ ਤੇ ਉਧਰ ਵੀ।

ਵੋਟਾਂ ਵੇਲੇ ਦਲਬਦਲੂ ਲਾਵਣ ਡੱਡੂ ਛੜੱਪੀਆਂ,
ਰਲਗਡ ਰਹਿੰਦੇ ਕੁੱਤੀ ਚੋਰ ਇਧਰ ਵੀ ਤੇ ਓਧਰ ਵੀ।

ਸੌ ਸਾਲ ਹੋ ਚੱਲਿਆ ਪਰ ਹਾਲਾਤ ਨਾ ਬਦਲੇ ਸਾਡੇ, 
ਰਾਮ ਅਤੇ ਅੱਲਾ ਹੱਥ ਡੋਰ ਇਧਰ ਵੀ ਤੇ ਓਧਰ ਵੀ।

ਪਬਲਿਕ ਦੀ ਆਵਾਜ਼ ਨਾ ਸੁਣਦੇ ਹਾਕਮ ਸਾਡੇ ਬੋਲੇ,
ਇਕ ਜਿਹਾ ਹੈ ਸਾਰੇ ਸ਼ੋਰ ਇਧਰ ਵੀ ਤੇ ਓਧਰ ਵੀ ।

©banger 
  #SunSet
24c821796cc8686c9848f4f1a38c5666

banger

ਚਿਰਾਂ ਬਾਅਦ ਮੇਲ ਹੋ ਗਿਆ,
ਕੈਸਾ ਰੱਬ ਦਾ ਖੇਲ ਹੋ ਗਿਆ ।

ਰੱਬ ਵਰਗਾ ਕਦੇ ਲੱਗਦਾ ਸੀ ਜੋ,
ਚਿਹਰਾ ਅੱਜ ਦੁਮੇਲ ਹੋ ਗਿਆ ।

ਇਛਾਵਾਂ ਦੇ ਜਾਲ ਚ ਫਸ ਕੇ,
ਜੀਉਂਣਾ ਸਾਡਾ ਜੇਲ ਹੋ ਗਿਆ।

ਕਿੰਝ ਲਾਈਏ ਤੇਰੇ ਪਿੰਡ ਦਾ ਗੇੜਾ,
100 ਨੂੰ ਲੀਟਰ ਤੇਲ ਹੋ ਗਿਆ ।

ਕੀ ਦੱਸਾਂ ਮੈਂ ਦੇਸ਼ ਦੀ ਹਾਲਤ, 
ਸਿਸਟਮ ਸਾਰਾ ਸੇਲ ਹੋ ਗਿਆ।

ਦੇਸ਼ ਦੀ ਸੱਤਾ ਦੇ ਵਿੱਚ ਅੱਜ ਕੱਲ,
ਸਾਧਾਂ ਚੋਰਾਂ ਦਾ ਸੁਮੇਲ ਹੋ ਗਿਆ।

ਦੇਸ਼ ਚ ਗੁੰਡਾ ਰਾਜ ਹੈ ਚੱਲਦਾ,
ਲੋਕਤੰਤਰ ਹੁਣ ਫੇਲ ਹੋ ਗਿਆ।

©banger #HappyRoseDay
24c821796cc8686c9848f4f1a38c5666

banger

ਕਬਰਾਂ ਵਿੱਚੋਂ ਹੋ ਆਇਆ ਹਾਂ,
ਮਾਂ ਦੀ ਕਬਰ ਤੇ ਰੋ ਆਇਆ ਹਾਂ!

ਮਾਂ ਨੂੰ ਮੁੱਕਿਆ ਸਾਲ ਹੋ ਗਿਆ,
ਪੈਰਾਂ ਵੱਲ ਖਲੋ ਆਇਆ ਹਾਂ!

ਸੋਚਿਆ ਸੀ ਸਕੂੰ ਮਿਲੇਗਾ,
ਮਨ ਦਾ ਚੈਨ ਵੀ ਖੋ ਆਇਆ ਹਾਂ!

ਇਕ ਇਕ ਕਰਾਂਗਾ ਹੁਣ ਮੈਂ ਪੂਰੇ,
ਵਾਅਦੇ ਕਰਕੇ ਜੋ ਆਇਆ ਹਾਂ!

ਨਾਲ ਕਿਸੇ ਹੁਣ ਕਾਹਦਾ ਸ਼ਿਕਵਾ,
ਮਨ ਦੀ ਮੈਲ ਵੀ ਧੋ ਆਇਆ ਹਾਂ!

ਕੁਝ ਯਾਦਾਂ ਮੇਰੇ ਨਾਲ ਨਾਲ ਨੇ,
ਯਾਦਾਂ ਕੁਝ ਲਕੋ ਆਇਆ ਹਾਂ!

©banger #snowpark
24c821796cc8686c9848f4f1a38c5666

banger

ਗੀਤ ਕੁਝ ਲਿਖੇ ਨੇ ਮੈਂ ਸੱਜਣਾਂ ਦੇ ਹਾਣਦੇ, 
ਜਿਹੜੇ ਕਦੇ ਆਖਦੇ ਸੀ ਦਿਲਾਂ ਦੀਆਂ ਜਾਣਦੇ॥

ਸਾਡੇ ਨਾਲ ਹੁੰਦੀ ਆਈ ਪਹਿਲੀ ਵਾਰ ਹੋਈ ਨਾ ,
ਵਾਅਦੇ ਕਰ ਉਮਰਾਂ ਦੇ ਹੁਣ ਨਾ ਪਛਾਣਦੇ॥

©banger #kinaara
24c821796cc8686c9848f4f1a38c5666

banger

ਕੁੱਝ ਸੁਪਨੇ ਮੇਰੇ ਮੋਏ ਨੇ, 
ਕੁੱਝ ਪਲਕਾਂ ਵਿੱਚ ਸਮੋਏ ਨੇਂ।

ਕੁੱਝ ਸੁਪਨੇ ਮੇਰੇ ਗੁੰਮ ਹੋ ਗਏ,
ਕੁੱਝ ਦਿਲ ਦੇ ਵਿੱਚ ਲਕੋਏ ਨੇ।

©banger 
  #intezaar
24c821796cc8686c9848f4f1a38c5666

banger

ਇਸ ਵਰ੍ਹੇ ਤੇ ਆਪਾਂ ਵੀ ਹੁਣ ਨਵਾਂ ਹੀ ਚੰਦ ਚੜ੍ਹਾਵਾਂਗੇ,
ਦਫਾ ਹੋਣ ਜੋ ਛੱਡਗੇ ਯਾਰੀ ਨਵੇਂਆ ਦੇ ਨਾਲ ਲਾਵਾਂਗੇ।

ਬੇਫ਼ਿਕਰੀ ਵਿੱਚ ਇਸ ਵਰ੍ਹੇ ਨੂੰ ਆਪਾਂ ਇੰਜ ਬਿਤਾਵਾਂਗੇ,
 ਕਸਮਾਂ ਵਾਅਦੇ ਸੁਪਨੇ ਸਾਰੇ ਚੁੱਲ੍ਹੇ ਦੇ ਵਿਚ ਡਾਹਵਾਂਗੇ|

ਮਤਲਬਖੋਰੇ ਸੱਜਣਾਂ ਦੇ ਹੁਣ ਫੋਨ ਵੀ ਨਹੀਂ ਉਠਾਵਾਂਗੇ, 
ਮਿਸ ਕਾਲ ਤਾਂ ਕਰਨ ਵਾਲੇ ਬਲੈਕ ਲਿਸਟ ਵਿਚ ਪਾਵਾਂਗੇ|

ਨਫਰਤ ਸਾੜਾ ਪਿਆਰ ਮੁਹੱਬਤ ਜੋ ਵੀ ਸਾਨੂੰ ਦੇਵੇੰਗਾ, 
ਦੁਗਣਾ ਕਰਕੇ ਅਸੀਂ ਵੀ ਸੱਜਣਾ ਤੈਨੂੰ ਮੋੜ ਦਿਖਾਵਾਂਗੇ|

ਨਵੇਂ ਵਰ੍ਹੇ ਦੇ ਫ਼ੋਨ ਤੇ ਮੈਸੇਜ ਕੀਤੇ ਜਿਨ੍ਹਾਂ ਵੀ ਸੱਜਣਾਂ ਨੇ, 
ਲੰਘਦੇ ਵੜਦੇ ਨਿੱਤ ਉਨ੍ਹਾਂ ਨੂੰ ਅਸੀਂ ਵੀ ਫਤਿ ਬੁਲਾਵਾਂਗੇ।

ਮਿੰਨੇ ਮੀਸਣੇ ਮੋਮੋਠੱਗਣੇ ਬਣ ਬਣ ਜੋ ਵੀ ਮਿਲਦੇ ਨੇ, 
ਜਿਹੜਾ ਵੀ ਕੋਈ ਰੰਗ ਵਟਾਊ ਅਸੀਂ ਵੀ ਰੰਗ ਵਟਾਵਾਂਗੇ |


ਮਦਨ ਬੰਗੜ ਸਿਕੰਦਰ ਪੁਰ

©banger #coldwinter
24c821796cc8686c9848f4f1a38c5666

banger

ਆਵੋ ਰਲਮਿਲ ਵੈਰ ਮੁਕਾਈਏ ਆਪਾਂ ਇਸ ਦੀਵਾਲੀ 'ਤੇ, 
ਸਾਂਝ ਪਿਆਰ ਦੀ ਸਭ ਨਾਲ ਪਾਈਏ ਆਪਾਂ ਇਸ ਦੀਵਾਲੀ 'ਤੇ !

ਅੰਧਕਾਰ ਨੂੰ ਜੜ੍ਹੋਂ ਮਿਟਾਈਏ ਆਪਾਂ ਇਸ ਦੀਵਾਲੀ 'ਤੇ, 
ਮੁਹੱਬਤਾਂ ਦੇ ਕੁਝ ਦੀਪ ਜਗਾਈਏ ਆਪਾਂ ਇਸ ਦੀਵਾਲੀ 'ਤੇ

ਇੱਕ ਦੂਜੇ ਨਾਲ ਰੱਖੇ ਦਿਲ ਵਿੱਚ ਸ਼ਿਕਵੇ ਗਿਲੇ ਭੁਲਾ ਦੇਈਏ,
ਭਾਈਚਾਰਕ ਦੀ ਸਾਂਝ ਪੁਗਾਈਏ ਆਪਾਂ ਇਸ ਦੀਵਾਲੀ 'ਤੇ !

ਨਫ਼ਰਤ ਸਾੜਾ ਦਿਲਾਂ ਦੇ ਵਿੱਚੋਂ ਆਪਾਂ ਕੱਢ ਵਿਖਾ ਦੇਈਏ ,
ਇਨਸਾਨੀ ਹੁਣ ਜੂਨ ਹੰਢਾਈਏ ਆਪਾਂ ਇਸ ਦੀਵਾਲੀ 'ਤੇ !

ਇੱਕ ਬਰਾਬਰ ਹੋਵਣ ਸਾਰੇ ਰੰਗ ਨਸਲ ਵੀ ਹੋਵੇ ਨਾ,                                                                       ਜਾਤ ਪਾਤ ਦੀ ਕੰਧ ਹੁਣ ਢਾਈਏ ਆਪਾਂ ਇਸ ਦੀਵਾਲੀ 'ਤੇ!
     
ਬੇਲੋੜੇ ਦਾ ਧੂਮ-ਧੜੱਕਾ, ਸ਼ੋਰ, ਸ਼ਰਾਬਾ ਕਰੀਏ ਨਾ                                                                  ਵਾਤਾਵਰਨ ਇੰਜ ਬਚਾਈਏ ਆਪਾਂ ਇਸ ਦੀਵਾਲੀ 'ਤੇ!

ਰੁਲ ਨਾ ਜਾਵੇ ਦੇਸ਼ ਮੇਰੇ ਦੀ ਸੱਭਿਅਤਾ ਕਿਸੇ ਚੁਰਾਹੇ ਵਿੱਚ, 
ਸਾਂਝਾ ਇਵੇਂ ਤਿਉਹਾਰ ਮਨਾਈਏ ਆਪਾਂ ਇਸ ਦੀਵਾਲੀ 'ਤੇ !

ਬੇਮਤਲਬ ਦੇ ਅੰਧ ਵਿਸ਼ਵਾਸ਼ ਛੱਡ ਕੇ ਤੁਰੀਏ ਸੱਚ ਦੇ ਰਾਹ
ਵਿਗਿਆਨਕ ਸੋਚ ਅਪਣਾਈਏ ਆਪਾਂ ਇਸ ਦੀਵਾਲੀ 'ਤੇ !



ਮਦਨ ਬੰਗੜ

©banger #angrygirl
24c821796cc8686c9848f4f1a38c5666

banger

ਉਹਦੇ ਨਾਵੇੰ ਅਸਾਂ ਤਾਂ ਲਿਖਾਈ ਜਿੰਦਗੀ, 
ਉਹਦੇ ਬਿਨਾ ਰਾਸ ਵੀ ਨਾ ਆਈ ਜਿੰਦਗੀ।

ਸੋਚਾਂ ਤੇ ਖਿਆਲਾਂ ਵਿਚ ਸਾਰੀ ਲੰਘ ਗੀ,
ਬਚੀ ਜਿਹੜੀ ਉਹਦੇ ਲੇਖੇ ਲਾਈ ਜਿੰਦਗੀ। 

ਸੁਪਨੇ ਸਜਾਏ ਅਸੀਂ ਨੀਂਦਾ ਵੇਚ ਕੇ,
ਖੁਆਬ ਸਾੜ ਫੇਰ ਰੁਸ਼ਨਾਈ ਜਿੰਦਗੀ।

ਰੁਸ ਗੀ ਜਵਾਨੀ ਬਚਪਨ ਰੁਸਿਆ,
ਰੁਸੀ ਕਈ ਵੇਰ ਮੈੰ ਮਨਾਈ ਜਿੰਦਗੀ।

ਸੁਪਨੇ,ਖਿਆਲ ਅਤੇ ਯਾਦਾਂ ਸਾਂਭੀਆਂ,
ਏਨੀ ਕੁ ਹੈ ਅਸਾਂ ਨੇ ਕਮਾਈ ਜਿੰਦਗੀ ।

ਉਹਦਾ ਕੋਈ ਸੁਪਨਾ ਅਧੁਰਾ ਨਾ ਰਹੇ ,
ਫੱਕਰਾਂ ਜਿਹੀ ਅਸਾਂ ਤਾਂ ਬਿਤਾਈ ਜਿੰਦਗੀ।

ਅੱਜ ਕੱਲ੍ਹ ਪਾਸਾ ਵੱਟ ਲੰਘ ਜਾਦਾ ਏ ,
ਜੀਹਦੇ ਪਿਛੇ ਅਸਾਂ ਨੇ ਗਵਾਈ ਜਿੰਦਗੀ।

©banger #chai
24c821796cc8686c9848f4f1a38c5666

banger

ਛੱਡ ਤਕਰਾਰ ਦੀਆਂ ਗੱਲਾਂ
    ਕਰੀਏ ਪਿਆਰ ਦੀਆਂ ਗੱਲਾਂ 

ਕੁਝ ਪਰਲੇ ਪਾਰ ਦੀਆਂ ਗੱਲਾਂ 
ਉਹ ਸੋਹਣੇ ਯਾਰ ਦੀਆਂ ਗੱਲਾਂ 

 ਮੈਂ ਇਕ ਇਕ ਕਰਕੇ ਦੱਸਾਗਾ,
   ਆਪਣੇ ਦਿਲਦਾਰ ਦੀਆਂ ਗੱਲਾਂ 

ਤੂੰ ਮੈਨੂੰ ਇੰਝ ਸੁਣਾਉਦਾ ਰਹਿ,
ਹੈ ਦਿਲ ਨੂੰ ਠਾਰ ਦੀਆਂ ਗੱਲਾਂ 

ਅਸਾਂ ਨੂੰ  ਭੁੱਖ ਮੁਹੱਬਤਾਂ ਦੀ 
      ਨਾ ਕਰ ਜਿਤ ਹਾਰ ਦੀਆਂ ਗੱਲਾਂ।

ਮੁਹੱਬਤ ਹੈ ਮਜ਼ਹਬ ਸਾਡਾ,
       ਤੂੰ ਕਰ ਸਤਿਕਾਰ ਦੀਆਂ ਗੱਲਾਂ ।

ਨਹੀਂ ਤੈਥੋੰ ਨਿਭਾਅ ਹੋਣੇ,
         ਨਾ ਕਰ ਇਕਰਾਰ ਦੀਆਂ ਗੱਲਾਂ ।

©banger #intezaar
24c821796cc8686c9848f4f1a38c5666

banger

ਛੱਡ ਤਕਰਾਰ ਦੀਆਂ ਗੱਲਾਂ
 ਕਰੀਏ ਪਿਆਰ ਦੀਆਂ ਗੱਲਾਂ 

ਕੁਝ ਪਰਲੇ ਪਾਰ ਦੀਆਂ ਗੱਲਾਂ 
ਉਹ ਸੋਹਣੇ ਯਾਰ ਦੀਆਂ ਗੱਲਾਂ 

ਮੈਂ ਇਕ ਇਕ ਕਰਕੇ ਦੱਸਾਗਾ,
ਆਪਣੇ ਦਿਲਦਾਰ ਦੀਆਂ ਗੱਲਾਂ 

ਤੂੰ ਮੈਨੂੰ ਇੰਝ ਸੁਣਾਉਦਾ ਰਹਿ,
ਹੈ ਦਿਲ ਨੂੰ ਠਾਰ ਦੀਆਂ ਗੱਲਾਂ 

ਅਸਾਂ  ਨੂੰ   ਭੁੱਖ  ਮੁਹੱਬਤਾਂ ਦੀ 
ਨਾ ਕਰ ਜਿਤ ਹਾਰ ਦੀਆਂ ਗੱਲਾਂ।

ਮੁਹੱਬਤ  ਹੈ  ਮਜ਼ਹਬ  ਸਾਡਾ,
ਤੂੰ ਕਰ ਸਤਿਕਾਰ ਦੀਆਂ ਗੱਲਾਂ ।

ਨਹੀਂ   ਤੈਥੋੰ   ਨਿਭਾਅ   ਹੋਣੇ,
ਨਾ ਕਰ ਇਕਰਾਰ ਦੀਆਂ ਗੱਲਾਂ ।

©banger #chai
loader
Home
Explore
Events
Notification
Profile