Nojoto: Largest Storytelling Platform
amritsamrow7645
  • 137Stories
  • 60Followers
  • 1.2KLove
    0Views

Amrit Samrow

  • Popular
  • Latest
  • Video
2b02afe385ff0289439b60fc09e2f9e3

Amrit Samrow

ਉਡੀਕ ਕੀਤੀ ਸੀ ਤੇਰੀ ਤੂੰ ਨਾਂ ਕਦੇ ਬੁਲਾਇਆ ਵੇ, ਮੈਨੂੰ ਯਾਦ ਐ ਤੇਰਾ ਹੱਸਣਾ ਯਾਦ ਕਰ ਰੋਣਾ ਆਇਆ ਵੇ। ਸੀ ਕਿੰਨੇਂ ਸੋਹਣੇ ਦਿਨ ਹੁੰਦੇ ਜਦ ਨਿੱਤ ਹੀ ਮਿਲਦੇ ਸੀ, ਬਸ ਉੱਤੋਂ ਉੱਤੋਂ ਹੱਸਦੇ ਆਪਾਂ ਰੋਗੀ ਦਿਲ ਦੇ ਸੀ। ਚਾਹਿਆ ਤਾਂ ਤੂੰ ਵੀ ਮੈਨੂੰ ਤੈਥੋਂ ਦੱਸ ਨਾਂ ਹੋਇਆ ਵੇ, ਮੈਨੂੰ ਯਾਦ ਆਖਰੀ ਦਿਨ ਮੈਥੋਂ ਉਦੋਂ ਹੱਸ ਨਾਂ ਹੋਇਆ ਵੇ। ਹੁਣ ਚੀਸ ਰੜਕਦੀ ਦੋਵਾਂ ਦੇ ਕਿਉਂ ਦੱਸਿਆ ਪੁੱਛਿਆ ਨੀਂ, ਤੂੰ ਕੌੜ ਬੜਾ ਸੀ ਸ਼ਕਲੋਂ ਪਰ ਮੇਰੇ ਨਾਲ ਰੁੱਸਿਆ ਨੀਂ। ਜਦ ਗੱਲ ਕਰੇ ਕੋਈ ਤੇਰੀ ਗੱਲ ਪੁਰਾਣੀ ਲੱਗਦੀ ਐ, ਛੱਡ ਵੇ ਸੱਜਣਾ ਹੁਣ ਤਾਂ ਇੱਕ ਕਹਾਣੀ ਲੱਗਦੀ ਐ... Amrit ✍️🦅

©Amrit Samrow #pen
2b02afe385ff0289439b60fc09e2f9e3

Amrit Samrow

ਉਹ ਮੇਰੇ ਨਾਲ ਰਹਿਕੇ ਕਦੇ ਹੱਸਦੀ ਨੀਂ ਤਾਹੀਂ ਜਿੰਦਗੀ ਕੌੜੀ ਲੱਗਦੀ ਐ, ਕੋਈ ਖਾਸ ਵਜ੍ਹਾ ਨੀਂ ਵਿਛੜਣ ਦੀ ਬਸ ਉਹ ਮੈਨੂੰ ਹੱਸਦੀ ਸੋਹਣੀ ਲੱਗਦੀ ਐ... Amrit ✍️🦅

©Amrit Samrow #HeartBreak
2b02afe385ff0289439b60fc09e2f9e3

Amrit Samrow

ਛੱਡ ਕੱਲਿਆਂ ਤੁਰ ਗਏ ਸੱਜਣਾਂ ਦੇ ਸਭ ਵਾਅਦੇ ਲਾਰੇ ਬਣ ਗਏ ਨੇਂ, ਕਦੇ ਚੰਨ ਬਰਾਬਰ ਲੱਗਦੇ ਸੀ ਹੁਣ ਟੁੱਟੇ‌ ਤਾਰੇ ਬਣ ਗਏ ਨੇਂ। ਬਸ ਉੱਪਰੋਂ ਉੱਪਰੋਂ ਨਾਲ ਰਹੇ ਪਰ ਵਿੱਚ ਦਿਲਾਂ ਦੇ ਦੂਰੀ ਸੀ, ਸਾਨੂੰ ਸਮਝ ਖਿਡਾਉਣਾ ਖੇਡ ਗਏ ਫਿਰ ਕਹਿੰਦੇ ਕੋਈ ਮਜ਼ਬੂਰੀ ਸੀ... Amrit ✍️🦅

©Amrit Samrow #apart
2b02afe385ff0289439b60fc09e2f9e3

Amrit Samrow

Love and Loss  ਕਿਉਂ ਟਾਇਮ ਪਾਸ ਜਿਹਾ ਕੀਤਾ ਜੇ ਇਸ਼ਕ ਨਿਭਾਉਣਾ ਏ ਨੀਂ ਸੀ, ਪੰਡ ਲਾਰਿਆਂ ਦੀ ਕਿਉਂ ਬੰਨੀਂ ਜੇ ਮੇਰਾ ਹੋਣਾ ਏ ਨੀਂ ਸੀ। ਨਾਂ ਛੱਡਕੇ ਜਾਣਦੀਆਂ ਗੱਲਾਂ ਕਰ ਜ਼ਾਂਦੀ ਵਾਰ ਵੀ ਸੋਚਿਆ ਨੀਂ, ਸੱਚ ਦੱਸੀਂ ਮੈਨੂੰ ਛੱਡਣ ਤੇ ਤੇਰੇ ਦਿਲ ਨੇਂ ਰੋਕਿਆ ਨੀਂ...Amrit ✍️🦅❤️

©Amrit Samrow hwba

#Love

7 Love

2b02afe385ff0289439b60fc09e2f9e3

Amrit Samrow

ਦੁੱਖ ਪਹਿਲਾਂ ਹੀ ਦਿੱਤੇ ਜ਼ਿੰਦਗੀ ਨੇਂ ਇੱਕ ਉਹਦੇ ਤੋਂ ਸੀ ਆਸ ਬੜੀ, ਜਿਹਤੋਂ ਆਸ ਰੱਖੀ ਸੀ ਖੁਸ਼ੀਆਂ ਦੀ ਜਿੰਦ ਉਹਦੇ ਕਰਕੇ ਲਾਸ਼ ਬਣੀ। ਜਿਹਨੂੰ ਜਾਨੋਂ ਪਿਆਰਾ ਕਹਿੰਦੇ ਸੀ ਨਾਂ ਉਹ ਖੜਿਆ ਮਾੜੇ ਹਲਾਤਾਂ ਚ, ਕੀ ਪਤਾ ਸੀ ਕਾਤਿਲ ਰੂਹ ਦਾ ਐ ਜੋ ਰਹਿੰਦਾ ਸੀ ਜਜ਼ਬਾਤਾਂ ਚ....Amrit ✍️🦅

©Amrit Samrow #meltingdown
2b02afe385ff0289439b60fc09e2f9e3

Amrit Samrow

ਜਿਹੜੇ ਕੱਲ ਤੇ ਗੱਲਾਂ ਛੱਡਦੇ ਸੀ ਹੁਣ ਉਹ ਕੱਲ ਨੀਂ ਰਿਹਾ, ਤੇਰੇ ਮੇਰੇ ਮਸਲੇ ਦਾ ਹੁਣ ਕੋਈ ਹੱਲ ਨੀਂ ਰਿਹਾ। ਹੁਣ ਜ਼ਿਕਰ ਤੇਰਾ ਮੇਰੇ ਅੱਖਰਾਂ ਚੋਂ ਭਾਵੇਂ ਆਮ‌ ਹੋ ਗਿਆ ਐ, ਮੇਰਾ ਪਿਆਰ ਸੀ ਸੂਰਜ ਵਰਗਾ ਕਾਲੀ ਸ਼ਾਮ ਹੋ ਗਿਆ ਐ...Amrit ✍️🦅

©Amrit Samrow #Night

10 Love

2b02afe385ff0289439b60fc09e2f9e3

Amrit Samrow

ਮੰਨਿਆ ਕਿ ਇਸ਼ਕ ਜ਼ਰੂਰੀ ਐ ਪਰ ਹੱਦਾਂ ਤੱਕ ਹੀ ਭਾਉਂਦਾ ਐ, 
ਉਹ ਕਿੱਥੇ ਬੱਚਦਾ ਸੱਜਣਾ ਜਿਹੜਾ ਰੂਹ ਤੋਂ ਇਸ਼ਕ ਕਮਾਉਂਦਾ ਐ। ਜਿਹੜੇ ਅੰਦਰੋਂ ਟੁੱੱਟਕੇ ਜੁੜੇ ਹੁੰਦੇ ਬੜਾ ਖੁੱਲਕੇ ਹੱਸਦੇ ਨੇਂ, ਤੇਰੀ ਖਾਤਿਰ ਕਦ ਤੱਕ ਰੋਵਾਂ ਲੱਖਾਂ ਘਰ ਦੇ ਮਸਲੇ ਨੇਂ.. Amrit ✍️🦅

©Amrit Samrow #SunSet

9 Love

2b02afe385ff0289439b60fc09e2f9e3

Amrit Samrow

ਉਹਨੇਂ ਬਹੁਤ ਜਿਤਾਇਆ ਪਿਆਰ ਕਦੇ ਤੂੰ ਕਦਰ ਨਾਂ ਪਾਈਂ ਨੀਂ, ਤੈਥੋਂ ਬਿੰਨ ਉਹਨੇਂ ਹੋਰ ਕਿਸੇ ਤੇ ਨਜ਼ਰ ਨਾਂ ਪਾਈ ਨੀਂ। ਜਿਵੇਂ ਤੇਰਾ ਭਰਿਆ ਮਨ ਹੁਣ ਉਹਦਾ ਵੀ ਭਰ ਗਿਆ ਐ, ਕਿੱਥੇ ਲੱਭਦੀ ਅੰਮ੍ਰਿਤ ਪਹਿਲਾਂ ਜਿਹਾ ਉਹ ਤਾਂ ਮਰ ਗਿਆ ਐ..Amrit ✍️🦅

©Amrit Samrow #lifeafterdeath
2b02afe385ff0289439b60fc09e2f9e3

Amrit Samrow

ਇੱਕ ਅੱਧੀ ਵਾਰ ਹੋਰ ਕਿਸਮਤ ਨੂੰ ਢੋਹ ਹੀ ਲੈਣਾ ਚਾਹੀਦੈ, ਬੜੀ ਵਾਰੀ ਮਰਦੇ ਮਰਦੇ ਖਿਆਲ ਆਇਐ ਕਿ ਜਿਉਂ ਹੀ ਲੈਣਾ ਚਾਹੀਦੈ... Amrit ✍️🦅

©Amrit Samrow #lifeafterdeath
2b02afe385ff0289439b60fc09e2f9e3

Amrit Samrow

ਤੇਰੀ ਅੱਖ ਪੜੀ ਇਉਂ ਲੱਗਿਆ ਜਿਉਂ ਨੇਂ ਗ਼ਜ਼ਲਾਂ ਸ਼ਾਇਰ ਦੀਆਂ, ਤੇਰਾ ਹੁਸਨ ਫੁੱਲਾਂ ਜਿਹਾ ਫੁੱਲਾਂ ਖਾਤਿਰ ਘੜੀਆਂ ਕਹਿਰ ਦੀਆਂ। ਤੇਰੀ ਲੱਟ ਮੱਥੇ ਦੀ ਸੀਨੇਂ ਤੇ ਬੜਾ ਕਹਿਰ ਕਮਾਉਂਦੀ ਐ, ਤੇਰੇ ਚਮਕ ਹਾਸੇ ਦੀ ਸੱਜਣਾ ਚੰਨ ਨੂੰ ਫਿੱਕੀ ਪਾਉਂਦੀ ਐ..Amrit ✍️🦅

©Amrit Samrow #OneSeason
loader
Home
Explore
Events
Notification
Profile