Nojoto: Largest Storytelling Platform
arunbuttar5249
  • 53Stories
  • 49Followers
  • 481Love
    136Views

Arun Buttar

  • Popular
  • Latest
  • Video
3128388eb08799b4139b7724640573ea

Arun Buttar

ਮੈਂ ਲਫਜ਼ਾਂ ਵਿੱਚ ਕਮੀ ਪਾਈ ਏ
ਜਰੂਰ ਦਰਦ ਵਿੱਚ ਗਿਰਾਵਟ ਆਈ ਏ
ਤੂੰ ਆਉਣ ਦਾ ਵਾਅਦਾ ਫਿਰ ਕਰਜ਼ਾ 
ਹੁਣ ਮੇਰੀ ਜਾਨ ਤੇ ਬਣ ਆਈ ਏ

ਤੇਰੇ ਬਾਅਦ ਤਾਂ ਕੋਈ ਮਿਲ਼ਿਆ ਨਾ
ਖੌਰੇ ਚੀਸ ਨੂੰ ਮਿਲੀ ਕਿਵੇਂ ਰਿਹਾਈ ਏ
ਤੈਨੂੰ ਵੇਖਿਆ ਵੀ ਤਾਂ ਵਕ਼ਤ ਹੋਇਆ
ਥੋੜੀ - ਥੋੜੀ ਤਾਂ ਸੂਰਤ ਭੁਲਾਈ ਏ

ਕਿਉ ਵਿੱਛੜੇ ਕੁਝ ਵੀ ਯਾਦ ਨਹੀਂ
ਬਸ ਯਾਦ ਕੇ ਕੋਈ ਰੁਸਵਾਈ ਏ
ਹੁਣ ਭੁੱਲ ਜਾਈਏ ਜਦ ਖ਼ਿਆਲ ਕੀਤਾ 
ਖ਼ਿਆਲ ਕਰਦੇ ਹੀ ਫਿਰ ਯਾਦ ਆਈ ਏ

ਉਸਦਾ ਯਾਰ ਖ਼ੁਦਾ , ਆਪ ਪੱਥਰ ਹੋ ਜਾਂਦਾ
ਮਿਲਦੀ ਜਿਸਨੂੰ ਉਲਫ਼ਤ ਵਿੱਚ ਜੁਦਾਈ ਏ
ਤੂੰ ਇਕੱਲਾ ਨੀ ਦਰਦ-ਏ-ਜੁਦਾਈ ਸਹਿਣ ਵਾਲਾ
ਦੱਸ ਪਿਆਰ ਵਿੱਚ ਮੰਜ਼ਿਲ ਕਿਸ ਨੇ ਪਾਈ ਏ

ਲਫਜ਼ਾ ਨਾਲ ਉਸਰਦੀ ਤਸਵੀਰ ਅਧੂਰੀ ਰਹਿ ਚੱਲੀ 
ਦੁਬਾਰਾ ਬਣਜਾ ਕੋਈ ਨਜ਼ਮ ਯਾਰ ਦੁਹਾਈ ਏ
ਮੈਂ ਲਫਜ਼ਾ ਵਿੱਚ ਕਮੀ ਪਾਈ ਏ
ਜਰੂਰ ਦਰਦ ਵਿੱਚ ਗਿਰਾਵਟ ਆਈ ਏ
                             ** ਅਰੁਣ ਬੁੱਟਰ **
                  ارون بٹر #nojoto #love #poetry #writersofinstagram #poetrycommunity #nojotoapp #wordsofwisdom #wordporn #quote #quoteoftheday  Akhilesh Soni Life Coach kavita ranjan Aukat Officials ਗੁੰਮਨਾਮ MONIKA SINGH

nojoto #Love #Poetry #writersofinstagram #poetrycommunity #nojotoapp #wordsofwisdom #wordporn #Quote #quoteoftheday Akhilesh Soni Life Coach kavita ranjan Aukat Officials ਗੁੰਮਨਾਮ MONIKA SINGH

3128388eb08799b4139b7724640573ea

Arun Buttar

ਮੈਨੂੰ ਤੇਰਿਆਂ ਖਿਆਲਾਂ ਬਾਰੇ ਲਿੱਖ ਲੈਣ ਦੇ
ਰਹਿੰਦੇ ਸ਼ਾਇਰ ਨੇ ਕਿਵੇ ਥੋੜਾਂ ਸਿੱਖ ਲੈਣ ਦੇ
ਹਰ ਪਲ ਵਿਚ ਮੌਜੂਦਗੀ ਜਰੂਰੀ ਤੇ ਨਹੀ
ਯਾਦਾਂ ਵੀ ਤਾਂ ਆਵਣ ਥੋੜੀ ਵਿੱਥ ਰਹਿਣ ਦੇ 

ਵੈਸੇ ਪਿਆਰ ਦਾ ਮੁਕਾਮ ਕੋਈ ਹੁੰਦਾ ਤੇ ਨਹੀ
ਹੋਵੇ ਲੰਮਾਂ ਜਾ ਸਫ਼ਰ ਉਹ ਤਾਂ ਮਿੱਥ ਲੈਣ ਦੇ
ਤੈਨੂੰ ਦਿੱਲ ਵਾਲੀ ਗੱਲ ਕਦੇ ਕਹਾ ਜਾ ਨਾ ਕਹਾ
ਜੇਕਰ ਲਿੱਖ ਕੇ ਸਨਾਉਣਾ ਚੱਲ ਲਿੱਖ ਲੈਣ ਦੇ

ਜਿੱਥੇ ਹਵਾ ਦਾ ਮਿਲਾਪ ਫੁੱਲਾਂ ਦੀ ਸੁਗੰਧ ਨਾਲ ਹੋਵੇ
ਐਸੇ ਮੇਲ ਵਾਲਾ ਬਣਕੇ ਬਰਿਖ ਰਹਿਣ ਦੇ
ਮੈਨੂੰ ਤੇਰਿਆਂ ਖਿਆਲਾਂ ਬਾਰੇ ਲਿੱਖ ਲੈਣ ਦੇ
ਰਹਿੰਦੇ ਸ਼ਾਇਰ ਨੇ ਕਿਵੇ ਥੋੜਾਂ ਸਿੱਖ ਲੈਣ ਦੇ

                          🌲 ਅਰੁਣ ਬੁੱਟਰ 🌲 #ਖਿਆਲ
#love #live #shayri #song #hope #flower #nojoto #instagram  Life Coach Akhilesh Soni kavita ranjan pooja yadav Yogesh Mahadev Sanap Esha mahi

#ਖਿਆਲ #Love #Live #shayri song #Hope #Flower nojoto #Instagram Life Coach Akhilesh Soni kavita ranjan pooja yadav Yogesh Mahadev Sanap Esha mahi #Song

3128388eb08799b4139b7724640573ea

Arun Buttar

ਤੂੰ

ਤੂੰ ਮੇਰੀ ਕਵਿਤਾ , ਤੂੰ ਹੀ ਮੇਰੀ ਸ਼ਾਇਰੀ
ਤੂੰ ਮੇਰੀ ਗਜ਼ਲ  , ਤੂੰ ਹੀ ਮੇਰੀ ਡਾਇਰੀ

ਤੂੰ ਮੇਰਾ ਇਕਾਂਤ , ਤੂੰ ਹੀ ਮੇਰੀ ਇਕੱਲਤਾ
ਤੂੰ ਮੇਰਾ ਸਕੂਨ  , ਤੂੰ ਹੀ ਮੇਰੀ ਵਿਚਲਤਾ

ਤੂੰ ਮੇਰੀ ਕਲਪਨਾ , ਤੂੰ ਹੀ ਮੇਰਾ ਖਵਾਬ
ਤੂੰ ਮੇਰਾ ਉੱਤਰ , ਤੂੰ ਹੀ ਮੇਰਾ ਜਵਾਬ

ਤੂੰ ਮੇਰਾ ਸੰਗੀਤ , ਤੂੰ ਹੀ ਮੇਰਾ ਸਾਜ਼
ਤੂੰ ਮੇਰੀ ਪਹਿਚਾਣ , ਤੂੰ ਹੀ ਮੇਰਾ ਰਾਜ

ਤੂੰ ਮੇਰੀ ਬੰਦਗੀ , ਤੂੰ ਹੀ ਮੇਰੀ ਨਮਾਜ਼
ਤੂੰ ਮੇਰੀ ਚੁੱਪ , ਤੂੰ ਹੀ ਮੇਰੀ ਆਵਾਜ਼

ਤੂੰ ਮੇਰਾ ਜ਼ਖਮ  , ਤੂੰ ਹੀ ਮੇਰੀ ਮਲਹਮ
ਤੂੰ ਮੇਰੀ ਕਿਤਾਬ , ਤੂੰ ਹੀ ਮੇਰੀ ਕਲਮ

                    ** ਅਰੁਣ ਬੁੱਟਰ ** #poem #poet #punjabi #love #Broken #hindi #urdu  kavita ranjan Life Coach Akhilesh Soni Yogesh Mahadev Sanap Esha mahi Aukat Officials

#poem #Poet #Punjabi #Love #Broken #Hindi #urdu kavita ranjan Life Coach Akhilesh Soni Yogesh Mahadev Sanap Esha mahi Aukat Officials

3128388eb08799b4139b7724640573ea

Arun Buttar

ਪਿਆਰ ਦੀ ਧੁਨ

ਤੈਨੂੰ ਪਤਾ !!!
ਪਿਆਰ ਸੰਗੀਤ ਦੀ ਕੋਈ ਧੁਨ ਹੈ
ਤੇ ਉਹ ਧੁਨ ਹੁੰਦੀ ਹੈ ਅਹਿਸਾਸ
ਅਹਿਸਾਸ ਜੋ ਅਸੀ ਪਿਆਰ ਦੌਰਾਨ ਮਹਿਸੂਸ ਕਰਦੇ ਹਾਂ । 
ਇਹ ਖੱਟਾ ਮਿੱਠਾ ਕੋਈ ਵੀ ਹੋ ਸਕਦਾ ਹੈ
ਤੇ ਫਿਰ ਅਸੀ ਉਸ ਧੁਨ ਨੂੰ 
ਘੰਟਿਆ ਬੰਦੀ ਸੁਣਦੇ ਤੇ ਗੁਣ - ਗੁਣਾਉਦੇ ਰਹਿੰਦੇ ਹਾਂ
ਸਕੂਨ ਮਿਲਦਾ ਹੈ !!
ਤੈਨੂੰ ਸੌਖੇ ਸ਼ਬਦਾਂ ਵਿੱਚ ਦੱਸਾਂ ਤਾਂ....
ਸੰਗੀਤ ਹੀ ਪਿਆਰ ਹੈ 
ਪਿਆਰ ਹੀ ਸੰਗੀਤ ਹੈ 
ਸੰਗੀਤ ਬਿੰਨਾਂ ਪਿਆਰ ਅਧੂਰਾ ਹੈ ।

            ** ਅਰੁਣ ਬੁੱਟਰ ** #baisakhi
3128388eb08799b4139b7724640573ea

Arun Buttar

ਕਮਾਲ

ਕੱਲ ਇੱਕ ਕਮਾਲ ਹੋਇਆਂ
ਸਾਨੂੰ ਵਿਛੜਿਆਂ ਨੂੰ ਇਕ ਸਾਲ ਹੋਇਆਂ 
ਝੂਠਾਂ ਜਾ ਕਿਉ ਹੱਸਿਆ ਮੈਂ
ਪਰ ਸੱਚੀ ਬਹੁਤਾਂ ਬੁਰਾ ਹਾਲ ਹੋਇਆਂ

ਕੱਲ ਤਾਂ ਕਿਧਰੇ ਮਹਿਫ਼ਲ ਵਿੱਚ ਬੈਠਾ ਸੀ
ਪਤਾ ਨੀ ਕਿਵੇਂ ਫਿਰ ਇਹ ਖਿਆਲ ਹੋਇਆਂ
ਮੰਨਿਆ ਪਿਆਰ , ਇਸ਼ਕ ਜਾ ਹੋਗਿਆ ਸੀ
ਪਰ ਇਹ ਤਾਂ ਯਾਦਾਂ ਦਾ ਕੋਈ ਜੰਜਾਲ਼ ਹੋਇਆਂ

ਦੋਵੇਂ ਇਕੱਠੇ ਬਹਿ ਕੇ ਰੋ ਲੈਂਦੇ ਹਾਂ
ਜਿਵੇਂ ਮੈਂ ਤੇ ਮੇਰਾ ਰੁਮਾਲ ਹੋਇਆਂ
ਮੈ ਕਸਮ ਖ਼ਵਾ ਤੀ ਤਾਰਿਆਂ ਨੂੰ
ਨਾ ਦੱਸਿਓ ਕੱਲ ਕੀ-ਕੀ ਮੇਰੇ ਨਾਲ ਹੋਇਆਂ

ਵਕ਼ਤ ਸਭ ਨੂੰ ਸਭ ਕੁਝ ਸਿਖਾਂ ਦਿੰਦਾ
"ਅਰੁਣ" ਤੂੰ ਐਵੇਂ ਕੱਲ ਬੇ-ਹਾਲ ਹੋਇਆਂ
ਕੱਲ ਇੱਕ ਕਮਾਲ ਹੋਇਆਂ
ਸਾਨੂੰ ਵਿਛੜਿਆਂ ਨੂੰ ਇੱਕ ਸਾਲ ਹੋਇਆਂ

** ਅਰੁਣ ਬੁੱਟਰ ** #ਕਮਾਲ #ਅਰੁਣਬੁੱਟਰ #ਕਵਿਤਾ #Punjabi #ਇਸ਼ਕ #ਪਿਆਰ  Esha mahi Aman Verma ਗੁੰਮਨਾਮ MONIKA SINGH Soniya Ghadi

#ਕਮਾਲ #ਅਰੁਣਬੁੱਟਰ #ਕਵਿਤਾ #Punjabi #ਇਸ਼ਕ #ਪਿਆਰ Esha mahi Aman Verma ਗੁੰਮਨਾਮ MONIKA SINGH Soniya Ghadi

3128388eb08799b4139b7724640573ea

Arun Buttar

ਓਹੀ ਦਿਨ ਓਹੀ ਰਾਤਾਂ
ਹਾਏ ! ਉਹ ਤੇਰੀਆਂ ਬਾਤਾਂ
ਉਹ ਪਲ , ਉਹ ਖੁਸ਼ਬੂ , ਉਹ ਅਹਿਸਾਸ 
ਮੈਂ ਦਿਲ ਵਿੱਚ ਰੱਖੀਆਂ ਸਾਂਭ ਸੌਗਾਤਾਂ

ਤੈਨੂੰ ਥੋੜਾਂ - ਥੋੜਾਂ ਰੋਜ਼ ਲਿਖਾਂ 
ਧੱਕਾ ਕਰੇ ਨਾਲ ਕੋਣ ਜ਼ਜਬਾਤਾਂ
ਉਹ ਤਵੱਜੋਂ , ਉਹ ਚਿਹਰਾ , ਉਹ ਮੁਸਕਾਨ 
ਬਿਨਾਂ ਮਿਲੇ ਹੀ ਹੋ ਜਾਂਦੀਆ ਸੀ ਮੁਲਾਕਾਤਾਂ

Arun buttar ✍️ #punjabi #lover #freinds #nojotopunjabi #pritilipi #shayri #love  Ambika Jha pooja yadav Esha mahi Aman Verma MONIKA SINGH

#Punjabi #lover #freinds #nojotopunjabi #pritilipi #shayri #Love Ambika Jha pooja yadav Esha mahi Aman Verma MONIKA SINGH #ਸ਼ਾਇਰੀ

3128388eb08799b4139b7724640573ea

Arun Buttar

ਕੌਫ਼ੀ ਲੱਗਦੀ ਜ਼ਹਿਰ ਜਿਹੀ
ਤੇਰੇ ਜਲ਼ੰਧਰ ਸ਼ਹਿਰ ਜਿਹੀ 
ਜਦ ਸ਼ਹਿਰ ਤੇਰੇ ਨੂੰ ਜਾਵਾਂ ਮੈ
ਕਿਉ ਦਿੱਲ ਵਿੱਚ ਉੱਠਦੀ ਲਹਿਰ ਜਿਹੀ

ਕਦੇ ਮੁਸਕਰਾ ਦੇ ਕਦੇ ਰਵਾਂ ਦੇ
ਤੇਰੀ ਯਾਦ ਸੁਭਾ ਸ਼ਾਮ ਦੀ ਪਹਿਰ ਜਿਹੀ 
ਤੇਰੇ ਨਾਲ ਸੀ ਜ਼ਿੰਦਗੀ ਮਹਿਕ ਉਠੀ
ਬਿਨ ਤੇਰੇ ਸੁੱਕੀ ਪਈ ਕੋਈ ਨਹਿਰ ਜਿਹੀ #dream #music #punjabi #shayri #love  Aazadपँछी Sumit alone ਕੁੱਲਵਿੰਦਰ899ਚਹਿਲ Khalid Abbas khalid Kamal walia

#Dream #Music #Punjabi #shayri #Love Aazadपँछी Sumit alone ਕੁੱਲਵਿੰਦਰ899ਚਹਿਲ Khalid Abbas khalid Kamal walia #ਸ਼ਾਇਰੀ

3128388eb08799b4139b7724640573ea

Arun Buttar

ਭਲਾ ਕੋਈ ਮਰ ਕੇ ਵੀ ਰੋ ਸਕਦਾ
ਮੈ ਰੋਇਆ ਸੀ ਜਦ ਉਹ ਚਲੀ ਗਈ ਸੀ

Arun Buttar ✍️ #cry #broken #heartbroken #dil। #alone #singel kavita ranjan Yogesh Mahadev Sanap Esha mahi MONIKA SINGH Aman Verma

#cry #Broken #heartbroken dil। #alone #singel kavita ranjan Yogesh Mahadev Sanap Esha mahi MONIKA SINGH Aman Verma #Dil #Talk

3128388eb08799b4139b7724640573ea

Arun Buttar

Arun Buttar ✍️

ਪਿਆਰ
 ਪੱਥਰ ਨੂੰ ਮੌਮ 
ਮੌਮ ਨੂੰ ਪੱਥਰ ਬਣਾ ਸਕਦਾ ਹੈ 
ਹੁਣ ਮੈ ਪੱਥਰ ਹਾਂ #punjabi #heart #shayer #gajal #poet #poetry #galib #etc  Yogesh Mahadev Sanap Aukat Officials Dhananjay Kumar DEVENDRA KUMAR MONIKA SINGH

#Punjabi #Heart #shayer #gajal #Poet #Poetry #Galib #etc Yogesh Mahadev Sanap Aukat Officials Dhananjay Kumar DEVENDRA KUMAR MONIKA SINGH #ਸ਼ਾਇਰੀ

3128388eb08799b4139b7724640573ea

Arun Buttar

ਜਦ ਮੈਂ ਖੁਸ਼ ਹੋਵਾ ਤੇ ਤੂੰ ਉਦਾਸ
ਤਾਂ ਮੈਨੂੰ ਉਹ ਸਮਾਂ ਵਿਅਰਥ ਜਾਪਦਾ

loader
Home
Explore
Events
Notification
Profile