Nojoto: Largest Storytelling Platform
nimanayaar6734
  • 202Stories
  • 248Followers
  • 1.9KLove
    22.6KViews

ssssssss

  • Popular
  • Latest
  • Video
3863ab6eb8cae4f8b17ef97ece93868d

ssssssss

ਅੱਲ੍ਹੜ ਉਮਰ ਵਿੱਚ ਲੱਗੀਆਂ ਸੱਜਣਾਂ 
ਬਹੁਤੀ  ਦੇਰ  ਤਗੀਆਂ  ਸੱਜਣਾਂ 
ਆਪਣਾਂ ਕਹਿ ਕੇ ਸੱਜਣ ਪਿਆਰੇ 
ਮਾਰ ਜਾਂਦੇ ਨੇ ਠੱਗੀਆਂ ਸੱਜਣਾਂ @2
ਨਿਮਾਣਾ ਨਿੱਕਾ ਵੀਤ

©Nimana Nikka Veet #WritingForYou
3863ab6eb8cae4f8b17ef97ece93868d

ssssssss

ਐਵੇਂ ਨਾ ਕਾਹਲੀਆਂ ਕਰ ਸੱਜਣਾਂ 
ਬੜੀ ਦੂਰ ਇਸ਼ਕ ਦਾ ਘਰ ਸੱਜਣਾਂ 
ਕਈ ਡੁੱਬ ਜਾਂਦੇ ਕਈ ਤਰ ਸੱਜਣਾਂ 
ਬੜੀ ਦੂਰ ਇਸ਼ਕ ਦਾ ਘਰ ਸੱਜਣਾਂ 
ਨਿਮਾਣਾ ਨਿੱਕਾ ਵੀਤ

©Nimana Nikka Veet #Ring
3863ab6eb8cae4f8b17ef97ece93868d

ssssssss

#HeartfeltMessage
3863ab6eb8cae4f8b17ef97ece93868d

ssssssss

ਦਰਦ ਏ ਦਿਲ 

#HeartfeltMessage

ਦਰਦ ਏ ਦਿਲ #HeartfeltMessage

3863ab6eb8cae4f8b17ef97ece93868d

ssssssss

ਇਬਾਦਤ ਕਰੋ ਤਾਂ ਸੱਭ ਮਿਲ ਜਾਂਦਾ 
ਪੱਥਰਾਂ ਚੋ ਵੀ ਰੱਬ ਮਿਲ ਜਾਂਦਾ 
ਨਿਮਾਣਾ ਨਿੱਕਾ ਵੀਤ

©Nimana Nikka Veet #Sawankamahina
3863ab6eb8cae4f8b17ef97ece93868d

ssssssss

ਤੂੰ ਹੀ  ਮੈਂਡਾ ਸੱਜਣ  ਤੇ 
ਤੂੰ  ਹੀ  ਦਿਲਦਾਰ  ਵੇ 
ਤੁਰਿਆ ਅਗਾਹੀਂ ਜਾਨੈ 
ਪਿੱਛੇ  ਝਾਤੀ ਮਾਰ ਵੇ@2

ਦੀਦ ਤੇਰੀ ਬਿਨਾਂ ਮੈਨੂੰ 
ਚੈਨ  ਕਿਤੇ ਆਵੇ  ਨਾ 
ਤੱਕੀ ਜਾਂਵਾ ਮੁੱਖ ਤੇਰਾ
ਚਿਹਰਾ ਹੋਰ ਭਾਵੇਂ ਨਾ
ਤੇਰੇ  ਬਿਨਾਂ  ਸੁੰਨਾ 
ਮੈਨੂੰ ਜਾਪੇ  ਸੰਸਾਰ  ਵੇ 
ਤੁਰਿਆ ਅਗਾਹੀਂ ਜਾਨੈ
ਪਿੱਛੇ ਝਾਤੀ ਮਾਰ ਵੇ @2

ਨਿਮਾਣਾ ਨਿੱਕਾ ਵੀਤ

©Nimana Nikka Veet #MySun
3863ab6eb8cae4f8b17ef97ece93868d

ssssssss

ਬਦਲ  ਗਏ
ਹਾਲਾਤ ਨੇ ਸੱਜਣਾਂ 
ਸੱਧਰਾਂ  ਹੋਈਆਂ 
ਰਾਖ ਨੇ ਸੱਜਣਾਂ @2

ਦਿਨ  ਨੂੰ  ਚੈਨ 
ਨਾ ਰਾਤੀਂ ਨੀਂਦਰ@2
ਇਕ  ਹੋ  ਗਏ
ਦਿਨ ਰਾਤ ਨੇ ਸੱਜਣਾਂ 
ਬਦਲ   ਗਏ
ਹਾਲਾਤ ਨੇ ਸੱਜਣਾਂ 
ਸੱਧਰਾਂ  ਹੋਈਆਂ 
ਰਾਖ ਨੇ ਸੱਜਣਾਂ @2

ਤੁਰਦੇ ਹਾਂ ਮੰਜ਼ਿਲ
ਨਹੀਂ  ਦਿਸਦੀ@2
ਲੰਬੇਰੇ  ਹੋ  ਗਏ 
ਵਾਟ  ਨੇ  ਸੱਜਣਾਂ  
ਬਦਲ  ਗਏ
ਹਾਲਾਤ ਨੇ ਸੱਜਣਾਂ 
ਸੱਧਰਾਂ ਹੋਈਆਂ 
ਰਾਖ ਨੇ ਸੱਜਣਾਂ 

ਚਿੱਤ ਕਰਦੈ ਪਰ 
ਮੌਤ ਨਾ ਆਵੇ@2
ਸਾਹ ਨਾ ਛੱਡਦੇ 
ਸਾਥ ਨੇ ਸੱਜਣਾਂ 
ਬਦਲ  ਗਏ 
ਹਾਲਾਤ ਨੇ ਸੱਜਣਾਂ 
ਸੱਧਰਾਂ ਹੋਈਆ 
ਰਾਖ ਨੇ ਸੱਜਣਾਂ@2
ਨਿਮਾਣਾ ਨਿੱਕਾ ਵੀਤ 

ਨਿਮਾਣਾ ਨਿੱਕਾ ਵੀਤ

©Nimana Nikka Veet #MySun
3863ab6eb8cae4f8b17ef97ece93868d

ssssssss

ਜੋ ਸੋਚ ਮੇਰੀ ਤੇ ਪਹਿਰਾ ਦੇਵੇ
ਲੱਭਦਾ  ਨਹੀਂ  ਅੱਜ  ਕੋਈ 
ਕਿਉਂ ਚੜ੍ਹਿਆ ਮੈਂ ਫਾਂਸੀ ਸੋਚ 
ਕੇ  ਅੱਖ  ਮੇਰੀ  ਅੱਜ  ਰੋਈ
(ਆਵਾਜ਼ ਏ ਭਗਤ ਸਿੰਘ )

ਨਿਮਾਣਾ ਨਿੱਕਾ ਵੀਤ

©Nimana Nikka Veet #bhagatsingh
3863ab6eb8cae4f8b17ef97ece93868d

ssssssss

ਏਕੇ ਦੇ ਵਿੱਚ ਬਰਕਤ ਹੁੰਦੀ
ਕਹਿੰਦੇ  ਲੋਕ  ਸਿਆਣੇ
ਜੇਕਰ ਹੁਣ ਨਾ ਇਕਜੁਟ ਹੋਏ
ਨਹੀਂ ਖਾਣ ਨੂੰ ਜੁੜਨੇ ਦਾਣੇ

ਕਿਸਾਨ ਏਕਤਾ ਜ਼ਿੰਦਾਬਾਦ 
ਨਿਮਾਣਾ ਨਿੱਕਾ ਵੀਤ

©Nimana Nikka Veet #NatureLove
3863ab6eb8cae4f8b17ef97ece93868d

ssssssss

ਮੁੱਖੜੇ ਤੇ ਸੰਗ ਜੀਹਦੇ ਰਹਿੰਦੀ ਐ
ਚੰਗਿਆਂ ਚ ਉੱਠਦੀ ਤੇ ਬਹਿੰਦੀ ਐ
ਬੋਲਾਂ  ਵਿੱਚੋਂ  ਮਹਿਕ  ਆਵੇ
ਫੁੱਲ  ਜਿਉਂ  ਗੁਲਾਬ  ਦੀ
ਉਹ  ਧੀ  ਪੰਜਾਬ  ਦੀ ਐ
ਉਹ ਧੀ ਪੰਜਾਬ ਦੀ@2
ਨਿਮਾਣਾ ਨਿੱਕਾ ਵੀਤ

©Nimana Nikka Veet

loader
Home
Explore
Events
Notification
Profile