Nojoto: Largest Storytelling Platform
gurvindersingh3031
  • 42Stories
  • 17Followers
  • 377Love
    0Views

Gurvinder Matt

*ਜਜ਼ਬਾਤੀ ਜੱਟ*

  • Popular
  • Latest
  • Video
5436f904c8c581ca1b1f18f4b2af2848

Gurvinder Matt

ਇੱਕ ਇੱਕ ਗੱਲ ਤੇ ਹੋਰ ਕਰਿਆ ਕਰ ਸੱਜਣਾ,
ਕਈ ਵਾਰ !
ਇੱਕ ਗੱਲ ਛੜੀ ਜ਼ਿੰਦਗੀ ਰੋਲ ਜਾਂਦੀ ਆ....

©Gurvinder Matt #ਦਿਲਦੀਹੁਕ 

#IFPWriting

#ਦਿਲਦੀਹੁਕ #IFPWriting #ਸ਼ਾਇਰੀ

5436f904c8c581ca1b1f18f4b2af2848

Gurvinder Matt

ਸੱਚ ਦੀ ਤਾਕਤ ਅਕਸਰ ਮਜਬੂਰ ਕਰ ਦਿੰਦੀ ਆ
....…...................…. 
ਝੂੱਠੇ ਨੂੰ
ਸੱਚ ਬੋਲਣ ਲਈ !







ਗੁਰਵਿੰਦਰ ਮੱਟ

©Gurvinder Matt #ਦਿਲਦੀਹੁਕ 

#Anger

#ਦਿਲਦੀਹੁਕ #Anger #ਸ਼ਾਇਰੀ

5436f904c8c581ca1b1f18f4b2af2848

Gurvinder Matt

ਦੁਨੀਆ ਦਾ ਦਸਤੂਰ ਦੇਖਿਆ,
ਸੱਜਣ ਵੀ ਮਜਬੂਰ ਦੇਖਿਆ,
ਹਾਲਾਤਾਂ ਦੀ ਜਿਹਨੂੰ ਸਮਝ ਨਾ ਆਈ,
ਦੁਨੀਆ ਤੇ ਮਕਬੂਲ ਦੇਖਿਆ ...





✍️ਗੁਰਵਿੰਦਰ ਮੱਟ

©Gurvinder Matt #ਦਿਲਦੀਹੂਕ 

#apart

#ਦਿਲਦੀਹੂਕ #apart #ਸ਼ਾਇਰੀ

5436f904c8c581ca1b1f18f4b2af2848

Gurvinder Matt

ਹਿੰਦੂ ਪੜ੍ਹਿਆ, ਮੁਸਲਿਮ ਪੜ੍ਹਿਆ,
ਇਸਾਈ ਪੜ੍ਹਿਆ, ਬੋਧ ਵੀ ਪੜ੍ਹਿਆ,
ਪੜ੍ਹੇ ਮੈਂ ਗੁਰੂ, ਫ਼ਕੀਰ ਯਾਰਾਂ,
ਕਿੱਸੇ ਨਾ ਮੱਤ ਮਾੜੀ ਦਿੱਤੀ ,
ਕਿਓਂ ਪਾਇਆ ਤੁਸਾਂ ਨੇ ਵੈਰ ਯਾਰਾਂ ..

ਧਰਮ ਦੇ ਨਾਂ ਤੇ, ਜਾਤਾ ਦੇ ਨਾਂ ਤੇ,
ਵੰਡੀਆਂ ਕਿਓਂ ਮੱਕਸਦ ਦੇ ਨਾਂ ਤੇ,
ਆਪਣੀ ਆਪਣੀ ਸੋਚ ਕਿਉ ਛੱਡ ਦੈ,
ਕਰ ਗ਼ੌਰ ਜੌ ਜਿਉਂਦੇ ਅੱਲਾਹ ਦੇ ਨਾਂ ਤੇ..

ਭੁੱਖੇ ਵੀ ਭੁੱਖ ਕਟੀ ਜਾਂਦੇ,
ਰੋਂਦੇ ਗਰੀਬ ਵੀ ਹੱਸੀ ਜਾਂਦੇ,
ਪਾਟੇ ਜਾਮਿਆ ਵਿੱਚ ਚਮ ਸੁੱਚਾ,
ਇੱਥੇ ਹੁਸਨਾ ਦੇ ਫੁੱਲ ਦਾਗ਼ੀ ਜਾਂਦੇ..

ਹਾਕਮ ਝੂੱਠੇ, ਮਨ ਚੋਰ ਨੇ ਰੱਖਦੇ,
ਚਮਚੇ ਵੀ ਯਾਰਾਂ, ਤਿੱਖੇ ਰੱਖਦੇ,
ਬਾਦਸ਼ਾਹ ਹੋ ਕੇ ਵੀ ਕਰੇ ਗੁਲਾਮੀ,
ਇਹ ਤੈਨੂੰ ਪੈਰਾਂ ਥਲ਼ੇ ਰੌਲਕੇ ਰੱਖਦੇ..

ਆਪਣੀ ਪਛਾਣ, ਪਛਾਣ ਤੂੰ ਯਾਰਾਂ,
ਗ਼ੈਰਤ ਮਾਰ ਕਿਉ ਜਿਉਣਾ ਯਾਰਾਂ,
ਕੰਧਾਂ ਕੰਧਾਰ ਦੀਆਂ ਸੀ ਹਿਲਿਆ,
ਜੱਦ ਤੁਸਾਂ ਦਾ ਸੂਰਾ ਸੀ ਰਣ ਵਿੱਚ ਯਾਰਾਂ..

©Gurvinder Matt #ਦਿਲਦੀਹੂਕ 

#RAMADAAN

#ਦਿਲਦੀਹੂਕ #RAMADAAN #ਸ਼ਾਇਰੀ

5436f904c8c581ca1b1f18f4b2af2848

Gurvinder Matt

ਛੋਟੇ ਛੋਟੇ ਚਾਅ ਹੁੰਦੇ ਸੀ,
ਯਾਰਾਂ ਨਾਲ ਮੇਰੇ ਰਾਹ ਹੁੰਦੇ ਸੀ,

ਦੁਨੀਆ ਬਦਲੀ ਜ਼ਿੰਦਗੀ ਬਦਲੀ,
ਵਿੱਚ ਸੰਕਜੇ ਮੈਂ ਫੱਸਿਆ,

ਕੁੰਜਲ ਮੇਰੇ ਉੱਤੇ ਪੈਗੀ,
ਯਾਰਾਂ ਤੋਂ ਕੁੱਛ ਦੂਰ ਹੀ ਲੈਗੀ,

ਮੇਰਾ ਕੋਈ ਕਸੂਰ ਨਹੀਂ ਸੀ,
ਸਾਰੀ ਗਲਤੀ ਮੇਰੀ ਰਹਿ ਗਈ,

ਟੁੱਟਦੇ ਟੁੱਟਦੇ ਉੱਥੇ ਪਹੁੰਚੇ,
ਜਿੱਥੇ ਕੋਈ ਪਛਾਣ ਨਹੀਂ ਸੀ,

ਮੁੜਦੇ ਤਾਂ ਵੀ ਕੇੜੀ ਆਸ ਤੇ,
ਪਿੱਛੇ ਕੋਈ ਰਾਹ ਨਹੀਂ ਸੀ,

ਸਿਖਰਾਂ ਉੱਤੇ ਉਜਾੜ ਪਹੁੰਚਿਆ,
ਜ਼ਿੰਦਗੀ ਦਾ ਕਰ ਨਿਖਾਰ ਪਹੁੰਚਿਆ,

ਜਿਉਣ ਦਾ ਕੋਈ ਹਮ ਨਹੀਂ ਸੀ,
ਤਾਂ ਮੈਂ ਤੇਰੇ ਤੋਂ ਪਾਰ ਪਹੁੰਚਿਆ.....

©Gurvinder Matt #ਦਿਲਦੀਹੂਕ

#Nofear

#ਦਿਲਦੀਹੂਕ #Nofear #ਸ਼ਾਇਰੀ

5436f904c8c581ca1b1f18f4b2af2848

Gurvinder Matt

ਬੈਠੇ ਕੱਲੇ ਨੂੰ ਯਾਦ ਸੀ ਆਈ,
ਹਲਕੀ ਇੱਕ ਮੁਸਕਰਾਹਟ ਸੀ ਆਹੀ,
ਹੱਸਦਾ ਸੀ ਇੱਕ ਚੇਹਰਾ ਅੱਗੇ,
ਓਹ ਸੱਜਣ ਦੀ ਯਾਦ ਸੀ ਆਈ...

ਹੱਸਦਾ ਹੱਸਦਾ ਅਲੋਪ ਹੋ ਗਿਆ,
ਇਹ ਦਿਲ ਫੇਰ ਮਖੌਲ ਹੋ ਗਿਆ,
ਤੱਕਣ ਦੀ ਜਿਹਨੂੰ ਤਾਂਘ ਸੀ ਸੀਨੇ,
ਓਹ ਸੱਜਣਾ ਹੱਥੋ ਚੰਝੋਲ ਹੋ ਗਿਆ...

ਫੇਰ ਮੈਂ ਜੇਰਾ ਤਕੜਾ ਕੀਤਾ,
ਇੱਕ ਹੋਰ ਸਬਰ ਦਾ ਘੁੱਟ ਜਾ ਪੀਤਾ,
ਕਿਸੇ ਦੀ ਨਾ ਕੋਈ ਗਲਤੀ ਜਾਪੇ,
ਪਤਾ ਨੀ ਮੈਂ ਸਭ ਸਹਿ ਕੇ ਕੀਤਾ...

ਕਿਓਂ ਫੇਰ ਵੀ ਮੱਟ ਬਦਨਾਮ ਹੋ ਗਿਆ,
ਵਿੱਚ ਮਹਿਫਲਾਂ ਦੇ ਸੁਨਸਾਨ ਹੋ ਗਿਆ,
ਗੁਰਵਿੰਦਰ ਨੂੰ ਇੱਥੇ ਕੋਈ ਨੀ ਪੁੱਛਦਾ,
ਤੂੰ ਕੱਲਾ ਹੀ ਕਿਓਂ ਬਦਨਾਮ ਹੋ ਗਿਆ...

©Gurvinder Matt #ਦਿਲਦੀਹੂਕ 

#Books

#ਦਿਲਦੀਹੂਕ #Books #ਸ਼ਾਇਰੀ

5436f904c8c581ca1b1f18f4b2af2848

Gurvinder Matt

ਕਿੰਨੇ ਚੰਗੇ ਦਿਨ ਹੁੰਦੇ ਸੀ
ਜਿਹੜੇ ਤੇਰੇ ਬਿਨ ਹੁੰਦੇ ਸੀ
ਯਾਰਾ ਵਿੱਚ ਸੀ ਨੱਚਦੇ ਗਾਉਂਦੇ
ਬੱਸ ਕੱਲੇ ਯਾਰਾ ਨੂੰ ਸੀ ਭਾਉਂਦੇ
....…...........
ਮਹਿਫ਼ਲ ਵੀ ਸੁਨਸਾਨ ਹੀ ਗਈ 
ਜ਼ਿੰਦਗੀ ਤੇਰੇ ਨਾਮ ਹੋ ਗਈ
ਕਲਮ ਪਿਆਰ ਨੇ ਬਸ ਚ ਕੀਤੀ
ਮੈਂ ਹੀ ਜਾਣਦਾ ਜੌ ਬਾਅਦ ਚ ਬੀਤੀ
...................

©Gurvinder Matt #ਦਿਲ ਦੀ ਹੂਕ

#together

#ਦਿਲ ਦੀ ਹੂਕ #together #ਸ਼ਾਇਰੀ

5436f904c8c581ca1b1f18f4b2af2848

Gurvinder Matt

ਮੈਂ ਤੈਨੂੰ ਲਿਖਣਾ ਚਾਹੁੰਦਾ ਹਾਂ
ਮੈਂ ਤੈਨੂੰ ਗਾਉਣਾ ਚਾਹੁੰਦਾ ਹਾਂ
ਤੂੰ ਕੀ ਸੀ ਮੇਰੇ ਲਈ 
ਮੈਂ ਤੈਨੂੰ ਦਸਣਾ ਚਾਹੁੰਦਾ ਹਾਂ

©Gurvinder Matt @ਦਿਲਦੀਹੂਕ

#WritingForYou

@ਦਿਲਦੀਹੂਕ #WritingForYou #ਸ਼ਾਇਰੀ

5436f904c8c581ca1b1f18f4b2af2848

Gurvinder Matt

ਬਾਂਗ ਮੁਸਾਫ਼ਿਰ ਚਲੇ ਸੀ ਕਾਫਲੇ ਵਿਚ ਯਾਰਾ ਦੇ
ਕੁੱਛ ਅੱਗੇ ਨਿਕਲ ਕੇ ਚਲੇ ਗਏ ਕੁੱਛ ਰਹਿ ਗਏ ਵਿਚ ਹੀ ਰਾਹਾਂ ਦੇ

©Gurvinder Matt #ਦਿਲਦੀਹੁਕ 

#mukhota

#ਦਿਲਦੀਹੁਕ #mukhota #ਸ਼ਾਇਰੀ

5436f904c8c581ca1b1f18f4b2af2848

Gurvinder Matt

ਲੰਮੀ ਕਿੰਨੀ ਕਤਾਰ ਸੀ ਯਾਰਾ,
ਜਦੋਂ ਚੱਲੇ ਸੀ ਆਪਾਂ ਯਾਰਾਂ,
ਪਤਾ ਨਾ ਲਗਿਆ ਕਿੱਥੇ ਛੁੱਟ ਗਏ,
ਗਹਿਣੇ ਸੀ ਮੇਰੇ ਯਾਰ ਓਏ ਯਾਰਾਂ,
ਦੁੱਖ ਸੁੱਖ ਦੀ ਕੀ ਗੱਲ ਕਰਦੈ,
ਕਦੇ ਦੇਖਣੇ ਨਹੀਂ ਐਸੇ ਯਾਰ ਓਏ ਯਾਰਾਂ,
ਮੰਨਜੂਰ ਸੀ ਰੱਬ ਨੂੰ ਓਹ ਕਰੀ ਗਿਆ,
ਮੈਂ ਵੀ ਦੇਖਣੇ ਸੀ ਏਹੇ ਦਿਨ ਸਾਰ ਓਏ ਯਾਰਾਂ,

©Gurvinder Matt #ਦਿਲਦੀਹੂਕ 

#findyourself

#ਦਿਲਦੀਹੂਕ #findyourself #ਸ਼ਾਇਰੀ

loader
Home
Explore
Events
Notification
Profile