Nojoto: Largest Storytelling Platform
ravipadda0107
  • 780Stories
  • 1.7KFollowers
  • 18.6KLove
    22.5KViews

ਰਵਿੰਦਰ ਸਿੰਘ (RAVI)

मुसाफिर /सुख़नवर दिल के समंदर से हर्फ लेकर अल्फाज़ बना रहा हूं। लाखों टूटे हुए दिलों के लिए आवाज बना रहा हूं। 🇮🇳🇶🇦🇪🇺 पहली पुस्तक (दिल के जज्बात) link here⬇️

https://amzn.eu/d/fj9vyzl

  • Popular
  • Latest
  • Repost
  • Video
5965475ff0c25b0623ff7efe480cf6ed

ਰਵਿੰਦਰ ਸਿੰਘ (RAVI)

White 

तुम्हें पाने की कोई वजह मिल जाए।
तेरे दिल में हमको जगह मिल जाए।

तेरे सिवा दिल मैं कोई इल्तिजा नहीं।
यार बस हमको तेरी रज़ा मिल जाए।

तेरे लिए इश्क कभी कम तो ना होगा,
चाहे कितनी बे -दर्द सजा मिल जाए।

या तो मिल जा यार तू हमको आकर। 
या फिर खुदा से हमें कज़ा मिल जाए।

©ਰਵਿੰਦਰ ਸਿੰਘ (RAVI)
  #moon_day
5965475ff0c25b0623ff7efe480cf6ed

ਰਵਿੰਦਰ ਸਿੰਘ (RAVI)

ਮੇਰੇ ਉੱਤੇ ਪਿਆ ਏ ਜਾਲ ਤੇਰੀਆਂ ਅੱਖੀਆਂ ਦਾ,
ਮੈਂ ਇਸ਼ਕ ਲਿਆ ਏ ਪਾਲ ਤੇਰੀਆਂ ਅੱਖੀਆਂ ਦਾ।

ਤੇਰੀ ਇਸ਼ਕ ਸਲਾਖਾਂ ਵਿੱਚ ਅਸੀਂ ਤਾਂ ਕੈਦ ਹੋ ਗਏ,
 ਸਮਝ ਆਉਂਦਾ ਨੀ ਸੁਰਤਾਲ ਤੇਰੀਆਂ ਅੱਖੀਆਂ ਦਾ।

ਕੋਈ ਦੁੱਖ ਵੀ ਤੈਨੂੰ ਛੋਹ ਨਾ ਲਵੇ ਕਦੇ ਗਲਤੀ ਨਾਲ,
ਇਸ ਕਰਕੇ ਪੜਦਾ ਹਾਂ ਹਾਲ ਤੇਰੀਆਂ ਅੱਖੀਆਂ ਦਾ।

ਸੱਜਣਾ ਨਜ਼ਰ ਨਾ ਕਿਧਰੇ ਤੈਨੂੰ ਕਿਸੇ ਦੀ ਲੱਗ ਜਾਵੇ,
ਬਣ ਕੇ ਸੁਰਮਾ ਰੱਖਾਂ ਖਿਆਲ ਤੇਰੀਆਂ ਅੱਖੀਆਂ ਦਾ।

ਵਜਹਾ ਬਣਕੇ ਰਹਾਂ ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ,
ਹਰ ਇੱਕ ਸੁਪਨਾ ਰੱਖਾਂ ਸੰਭਾਲ ਤੇਰੀਆਂ ਅੱਖੀਆਂ ਦਾ।

©ਰਵਿੰਦਰ ਸਿੰਘ (RAVI) #Beautiful_Eyes
5965475ff0c25b0623ff7efe480cf6ed

ਰਵਿੰਦਰ ਸਿੰਘ (RAVI)

दिल मुसाफिर को रहने का ठिकाना चाहिए,
जीने के लिए एक छोटा सा बहाना चाहिए।

चाहिए हमको भी कोई जो अपना कहे हमें,
मतलब हमको भी कोई ऐसा दीवाना चाहिए।

जिसके साथ होने से हो जिंदगी मुकम्मल मेरी,
जिंदगी में शख़्स कोई ऐसा तो आना चाहिए।

मैं ढूंढता हूं जिसको इस दुनिया की भीड़ में,
कदम उसको भी तो मेरी तरफ बढ़ाना चाहिए।

तन्हा नहीं गुजरेगी जिंदगी एक दूजे के बिना,
 साथ मिलकर हमको रिश्ता निभाना चाहिए।

©ਰਵਿੰਦਰ ਸਿੰਘ (RAVI) #sugarcandy
5965475ff0c25b0623ff7efe480cf6ed

ਰਵਿੰਦਰ ਸਿੰਘ (RAVI)

Love Shayari in Hindi ਕੋਈ ਆਖੋ ਓਹਨੁ ਘਰੋਂ ਨਿਕਲਿਆ ਕਰੇ ਨਜ਼ਰ ਉਤਾਰ ਕੇ,
ਯਾਰ ਚੁੱਲੇ ਦੇ ਵਿੱਚ ਸੁੱਟ ਆਇਆ ਕਰੇ ਦੋ ਮਿਰਚਾਂ ਵਾਰ ਕੇ।

ਮੈਂ ਆਖੀ ਜਾਨਾ ਉਸ ਕਮਲੀ ਨੇ ਖੁਦ ਨੂੰ ਹੀ ਨਜ਼ਰ ਲਾ ਲੈਣੀ,
ਸੀਸੇ ਨਾਲ ਗੱਲਾਂ ਕਰਦੀ ਰਹਿੰਦੀ ਏ ਖੁਦ ਨੂੰ ਸੱਜ ਸਵਾਰ ਕੇ।

ਸ਼ੇਰ ਲਿਖ ਕੇ ਬੜੇ ਭੇਜੇ ਖਤ ਓਹਨੂੰ ਨਾਲੇ ਦਿਲ ਬਣਾ ਬਣਾ ਕੇ,
ਬੜੇ ਅੜਬ ਸੁਭਾਅ ਦੀ ਰੱਖ ਦੇਂਦੀ ਸਭ ਕੁਝ ਪਾੜ ਖਿਲਾਰ ਕੇ।

ਪਹਿਲੀ ਤਕਣੀ ਵਿੱਚ ਅੱਖਾਂ ਰਾਹੀਂ ਲੈ ਗਈ ਮੇਰੇ ਦਿਲ ਅੰਦਰ,
ਮੇਰੀ ਧੁੰਦਲੀ ਜ਼ਿੰਦਗੀ ਨੂੰ ਰੱਖ ਤਾ ਉਹਦੇ ਇਸ਼ਕ ਨੇ ਨਿਖਾਰ ਕੇ।

ਹੋ ਜਾਵੇਗਾ ਅਹਿਸਾਸ ਉਸ ਨੂੰ ਵੀ ਮੇਰੀ ਸੱਚੀ ਸੁੱਚੀ ਮੁਹੱਬਤ ਦਾ,
 ਭੇਜੇਗੀ ਖਤ ਹਾਂ ਦਾ ਲਿਖ ਕੇ ਮੁਹੱਬਤ ਨੂੰ ਦਿਲ ਦੇ ਵਿੱਚ ਧਾਰ ਕੇ।

ਉਦੋਂ ਤੱਕ ਸਫਰ ਜ਼ਿੰਦਗੀ ਦਾ ਉਹਦੇ ਬਿਨਾਂ ਅਧੂਰਾ ਹੀ ਰਹੇਗਾ,
ਮਾਂ ਪਿੰਦੀ ਨੀ ਸਾਡੇ ਦੋਹਾਂ ਦੇ ਸਿਰ ਉਤੋਂ ਜਦ ਤਕ ਪਾਣੀ ਵਾਰ ਕੇ।

©ਰਵਿੰਦਰ ਸਿੰਘ (RAVI)
5965475ff0c25b0623ff7efe480cf6ed

ਰਵਿੰਦਰ ਸਿੰਘ (RAVI)

Love ਕੋਈ ਤਾਂ ਹੋਵੇ ਜਿਹੜਾ ਮੇਰੇ ਸੁੱਖ ਤੇ ਦੁੱਖ ਫਰੋਲੇ,
ਸਾਡੇ ਸਾਹਵੇਂ ਬੈਠ ਕੇ ਦੋ ਬੋਲ ਪਿਆਰ ਦੇ ਬੋਲੇ।

 ਮਾਂ ਵਾਂਗ ਰੱਖੇ ਖਿਆਲ ਰੱਜ ਕੇ ਪਿਆਰ ਜਤਾਵੇ,
ਹੱਥ ਫੜ ਕੇ ਨਾਲ ਖੜੇ ਦਿਲ ਜਦ ਵੀ ਮੇਰਾ ਡੋਲੇ।

ਕਰਾਂ ਕਮਾਈ ਉਹਦੀ ਹਰ ਰੀਜ ਪੁਗਾਉਣ ਲਈ,
ਕੰਮ ਤੋਂ ਜਦ ਘਰ ਆਵਾਂ ਓਹ ਭੱਜ ਕੇ ਬੂਹਾ ਖੋਲੇ।

ਓਹ ਆਵੇ ਤਾਂ ਰੌਣਕ ਲੱਗ ਜਾਵੇ ਦਿਲ ਦੇ ਵਿਹੜੇ,
ਸਾਰੀ ਉਮਰ ਹੀ ਮਿੱਠੀ ਇਸ਼ਕ ਦੀ ਚਾਸ਼ਨੀ ਘੋਲੇ।

ਸਿੱਧੀ- ਸਾਧੀ ਹੋਵੇ ਕੋਈ ਜਿਉਂ ਪਿੰਡਾਂ ਦੀ ਜਾਈ,
ਓਹਦੀ ਮੇਰੀ ਜੋੜੀ ਬਣਜੇ ਜਿਵੇਂ ਦੋ ਕਬੂਤਰ ਗੋਲੇ।

 ਰਖਾਂ ਓਹਨੂੰ ਸਾਂਭ ਕੇ ਜਿਵੇਂ ਜੱਦੀ ਪੁਸ਼ਤੀ ਗਹਿਣੇ,
ਵੇਖੀ ਜਾਵਾਂ ਉਸ ਕਮਲੀ ਨੂੰ ਹੋਵੇ ਨਾ ਨਜ਼ਰੋਂ ਓਹਲੇ।

©ਰਵਿੰਦਰ ਸਿੰਘ (RAVI)
5965475ff0c25b0623ff7efe480cf6ed

ਰਵਿੰਦਰ ਸਿੰਘ (RAVI)

ਤੇਰੇ ਮੇਰੇ ਸੱਜਣਾ ਲੇਖ ਨਹੀਂ ਮਿਲਦੇ,
ਜ਼ਰਾ ਇਧਰ ਆ ਦੇਖ ਨਹੀਂ ਮਿਲਦੇ।

ਤੂੰ ਕਹਿੰਦਾ ਸੀ ਮਿਲਦਾ ਏ ਸਭ ਕੁਝ,
 ਪਿਆਰ ਏਦਾਂ ਮੱਥੇ ਟੇਕ ਨਹੀਂ ਮਿਲਦੇ।

ਦਿਲ ਤਾਂ ਦਿਲਾਂ ਨਾਲ ਮਿਲ ਜਾਂਦੇ ਨੇ,
ਪਰ ਜਾਤ ਪਾਤ ਤੇ ਭੇਸ ਨਹੀਂ ਮਿਲਦੇ।

ਸਾਰੀ ਉਮਰ ਫਿਰ ਦਰਦ ਨਹੀਂ ਜਾਂਦਾ,
ਇਸ਼ਕ ਦੀ ਸੱਟ ਤੇ ਸੇਕ ਨਹੀਂ ਮਿਲਦੇ।

ਚਿਹਰੇ ਤਾਂ ਦੁਬਾਰਾ ਮਿਲ ਜਾਂਦੇ ਨੇ ਪਰ,
ਮੁੜ ਪਹਿਲਾਂ ਵਰਗੇ ਨੇਕ ਨਹੀਂ ਮਿਲਦੇ।

©ਰਵਿੰਦਰ ਸਿੰਘ (RAVI) #Light
5965475ff0c25b0623ff7efe480cf6ed

ਰਵਿੰਦਰ ਸਿੰਘ (RAVI)

ਤੇਰਾ ਆਖਾ ਮੋੜ ਨਹੀਂ ਸਕਦੇ,
ਦਿਲ ਤੇਰੇ ਨੂੰ ਤੋੜ ਨਹੀਂ ਸਕਦੇ।

ਤੇਰੇ ਇਸ਼ਕ ਵਿੱਚ ਬੱਜੇ ਹੋਏ ਹਾਂ,
ਤੈਥੋਂ ਦੂਰ ਕਦੇ ਦੌੜ ਨਹੀਂ ਸਕਦੇ।

ਤੂੰ ਪੀਣੇ ਨੂੰ ਜੇ ਜ਼ਹਿਰ ਵੀ ਦੇਵੇ,
ਪੀ ਜਾਵਾਂਗੇ ਰੋੜ ਨਹੀਂ ਸਕਦੇ।

 ਹਾਸੇ ਤੇਰੇ ਮੈਂ ਥੁੜਨ ਨਹੀਂ ਦਿੰਦਾ,
ਹੋਰ ਕੁਝ ਭਾਵੇਂ ਜੋੜ ਨਹੀਂ ਸਕਦੇ।

©ਰਵਿੰਦਰ ਸਿੰਘ (RAVI) #happypromiseday
5965475ff0c25b0623ff7efe480cf6ed

ਰਵਿੰਦਰ ਸਿੰਘ (RAVI)

ਸਭ ਦੇ ਵੱਸ ਦੀ ਨਹੀਂ ਕਰਨੀ ਪੜਾਈ ਇਸ਼ਕ ਦੀ,
ਬੜੇ ਕਾਈਦੇ ਕਾਨੂੰਨ  ਉੱਤੋਂ ਸਖਤਾਈ ਇਸ਼ਕ ਦੀ।

ਪਲ ਪਲ ਮਰਨ ਤੇ ਦਿਲ ਨੂੰ ਮਜਬੂਰ ਕਰ ਦਿੰਦੀ,
ਜਹਿਰ ਵਾਂਗ ਕਰਦੀ ਅਸਰ ਦਵਾਈ ਇਸ਼ਕ ਦੀ।

ਰਹਿ ਜਾਂਦੇ ਨੇ ਸਭ ਇਸ਼ਕ ਦੇ ਇਮਤਿਹਾਨ ਵਿਚੋਂ,
ਬੜੀ ਹੀ ਔਖੀ ਏ ਸਮਝਣੀ ਲਿਖਾਈ ਇਸ਼ਕ ਦੀ।

ਕਈ ਟੁਕੜਿਆਂ ਦੇ ਵਿੱਚ ਦਿਲ ਤਕਸੀਮ ਹੋ ਜਾਂਦਾ,
ਝੱਲੀ ਜਾਂਦੀ ਨਹੀਂ ਜਦ ਵੀ ਰੁਸਵਾਈ ਇਸ਼ਕ ਦੀ।

ਜਿੰਨੀ ਰੰਗੀਨ ਲੱਗਦੀ ਏ ਚਲਦੀ ਪਰਦਿਆਂ ਉਤੇ,
ਉਤੋਂ ਕਈ ਵੱਧ ਹੁੰਦੀ ਕਹਾਣੀ ਦੁਖਦਾਈ ਇਸ਼ਕ ਦੀ।

©ਰਵਿੰਦਰ ਸਿੰਘ (RAVI) #GateLight
5965475ff0c25b0623ff7efe480cf6ed

ਰਵਿੰਦਰ ਸਿੰਘ (RAVI)

ਤੇਰੇ ਨਾਲ ਬਣ ਜਾਵੇ ਚਾਹ ਦੀ ਗੱਲ,
ਬਣਜੇ ਤੇਰੇ ਦਿਲ ਤਕ ਰਾਹ ਦੀ ਗੱਲ।

ਪੜ ਦਿਲ ਦੇ ਵਰਕੇ ਤੇ ਤੈਨੂੰ ਪਤਾ ਚੱਲੇ।
ਤੇਰੇ ਨਾਲ ਤਾਂ ਚਲਦੀ ਸਾਹ ਦੀ ਗੱਲ।

ਤੇਰੇ ਵਾਲ ਵੀ ਤੇਰੀਆਂ ਗੱਲਾਂ ਚੁੰਮਦੇ ਨੇ,
ਮਤਲਬ ਏਵੀ ਮੰਨਦੇ ਨੇ ਹਵਾ ਦੀ ਗੱਲ।

ਇਕ ਤੂੰ ਹੈਂ ਮੇਰੀ ਕੋਈ ਗੱਲ ਨੀ ਮੰਨਦੀ,
ਗੱਲ ਮੁੱਕਾ ਦੇ ਯਾਰ ਕਰਕੇ ਹਾਂ ਦੀ ਗੱਲ।

ਇਧਰ ਉਧਰ ਦੀ ਕੋਈ ਗੱਲ ਨੀ ਕਰਨੀ,
 ਕਰਨੀ ਸਿੱਧੀ ਤੇਰੇ ਨਾਂ ਵਿਆਹ ਦੀ ਗੱਲ।

©ਰਵਿੰਦਰ ਸਿੰਘ (RAVI) #punjabi_shayri #StatusSayari
5965475ff0c25b0623ff7efe480cf6ed

ਰਵਿੰਦਰ ਸਿੰਘ (RAVI)

ਜਗਦਾ ਅੰਬਰਾਂ ਤੇ ਤਾਰਾ ਟਾਵਾਂ ਟਾਵਾਂ,
ਤੇਰੇ ਇਸ਼ਕ ਦਾ ਮਿੱਠਾ ਗੀਤ ਮੈਂ ਗਾਵਾਂ।

ਖਾਈ ਜਾਂਦੀ ਮੈਨੂੰ ਤੇਰੀ ਫਿਕਰ ਤੋੜ ਕੇ,
ਸੋਹਣਿਆ ਸੱਜਣਾ ਕੋਈ ਭੇਜ ਸਰਨਾਵਾਂ।

ਸ਼ਾਲਾ ਤੂੰ ਮੇਰੀ ਅੱਖਾਂ ਸਾਹਵੇਂ ਬੈਠਾ ਹੋਵੇਂ,
ਤੇ ਸੱਜਣਾ ਬਸ ਫਿਰ ਤੈਨੂੰ ਦੇਖੀ ਜਾਵਾਂ।

ਮੇਰੀਆਂ ਬਾਹਾਂ ਸੱਚੀ ਤਰਸ ਗਈਆਂ ਨੇ,
ਆਜਾ ਸੱਜਣਾ ਮੈਂ ਤੈਨੂੰ ਗਲਵੱਕੜੀ ਪਾਵਾਂ।

ਹਾਏ ਕਿਧਰੇ ਮੇਰੇ ਕੋਲ ਕੋਈ ਜਾਦੂ ਹੋਵੇ,
ਸੱਜਣਾ ਨੂੰ ਮਿਲਣ ਵਤਨੋਂ ਪਾਰ ਮੈਂ ਜਾਵਾਂ।

©ਰਵਿੰਦਰ ਸਿੰਘ (RAVI) #Dream
loader
Home
Explore
Events
Notification
Profile