Nojoto: Largest Storytelling Platform
nojotouser5595897719
  • 20Stories
  • 56Followers
  • 90Love
    0Views

ਗਗਨ ਢਿੱਲੋਂ

  • Popular
  • Latest
  • Video
61bea1b1f7b1e7522d638cf9bdf5a78c

ਗਗਨ ਢਿੱਲੋਂ

ਬਿਰਹਾ ਬਿਰਹਾ ਛਾਇਆ ਸਾਰੇ।
ਜਾਵਣ ਕਿੱਥੇ ਗਮ ਦੇ ਮਾਰੇ ?
ਕੋਈ ਪੁੱਛੂ "ਉਦਾਸ ਕਿਉਂ ਏਂ" ?
ਫੇਰ ਤੂੰ ਸਾਨੂੰ ਯਾਦ ਆਏਂਗਾ.!!

©ਗਗਨ ਢਿੱਲੋਂ #gagan#dhillon#

#Nofear
61bea1b1f7b1e7522d638cf9bdf5a78c

ਗਗਨ ਢਿੱਲੋਂ

ਮੇਰੇ ਮੌਲਾ ਨੇ ਆਪਣੇ ਮੰਗਤਿਆਂ ਨੂੰ,
ਜੋ ਕੁਝ ਦਿੱਤਾ ਵੱਖੋ ਵੱਖ ਦਿੱਤਾ ।
ਉਹਦੀ ਵੰਡ ਨੂੰ ਸਮਝਣਾ ਬੜਾ ਮੁਸ਼ਕਿਲ,
ਕਿਤੇ ਲੱਖ ਦਿੱਤਾ, ਕਿਤੇ ਕੱਖ ਦਿੱਤਾ ।

ਭਰਿਆ ਦਿਲ ਸੀ ਦਿੱਤਾ ਮੁਹੱਬਤਾਂ ਦਾ,
ਮੈਨੂੰ ਲੱਖ ਦਾ ਵੀ ਸਵਾ ਲੱਖ ਦਿੱਤਾ ।
ਬੜਾ ਚਾਅ ਸੀ ਸ਼ੌਕ 'ਚ ਸਜਦਿਆਂ ਦਾ,
ਖ਼ੌਰੇ ਕਿਥੇ ਕਿਥੇ ਮੱਥਾ ਰੱਖ ਦਿੱਤਾ ।

61bea1b1f7b1e7522d638cf9bdf5a78c

ਗਗਨ ਢਿੱਲੋਂ

ਜਿਥੇ ਖਾਕ ਉੱਡਦੀ ਹੋਵੇ ਦਿਨੇ ਰਾਤੀਂ,
ਭਲਾ ਓਸ ਦਰਵਾਜ਼ੇ 'ਤੇ ਕੌਣ ਆਉਂਦਾ ।
ਲੱਗੇ ਕਦੇ ਕਦਾਈਂ 'ਤੇ ਕੌਣ ਪੁੱਛੇ,
ਜ਼ਖ਼ਮ ਤਾਜ਼ੇ ਤੋਂ ਤਾਜ਼ੇ 'ਤੇ ਕੌਣ ਆਉਂਦਾ ।

ਚੀਕਾਂ ਜਿਨ੍ਹਾਂ ਦੀਆਂ ਕੋਈ ਨਹੀਂ ਸੁਣਦਾ,
ਜੇ ਉਹ ਦੇਣ ਆਵਾਜ਼ੇ 'ਤੇ ਕੌਣ ਆਉਂਦਾ ।
ਜੀਊਂਦੀ ਜਾਨ ਨਾ ਜਿਨ੍ਹਾਂ ਨੂੰ ਕੋਈ ਮਿਲਦਾ,
ਮੋਇਆਂ ਬਾਅਦ ਜਨਾਜ਼ੇ 'ਤੇ ਕੌਣ ਆਉਂਦਾ । BELINDA INDA Mandeep kaur Neeraj Bakle (neer✍🏻) Ritika Rajput Broken heart💔💔

BELINDA INDA Mandeep kaur Neeraj Bakle (neer✍🏻) Ritika Rajput Broken heart💔💔 #Shayari

61bea1b1f7b1e7522d638cf9bdf5a78c

ਗਗਨ ਢਿੱਲੋਂ

ਆਪੋ ਵਿਚ ਪਏ ਮਿਲਣੇ ਹਾਂ ਸ਼ੱਕ ਕੋਈ ਨਾ,
ਪਰ ਉਹ ਮਿਲਣ ਮਿਲਾਣ ਦਾ ਦੱਖ ਨਾ ਰਿਹਾ ।
ਜੇਕਰ ਮੈਂ ਹਾਂ ਸੜ ਸੁਆਹ ਹੋਇਆ,
ਏਸ ਸੇਕ ਕੋਲੋਂ ਤੂੰ ਵੀ ਵੱਖ ਨਾ ਰਿਹਾ ।

ਲਓ ਆ ਗਿਆ ਚੈਨ ਬਨੇਰਿਆਂ ਨੂੰ,
ਜਦੋਂ ਆਲ੍ਹਣੇ ਮੇਰੇ ਦਾ ਕੱਖ ਨਾ ਰਿਹਾ ।

61bea1b1f7b1e7522d638cf9bdf5a78c

ਗਗਨ ਢਿੱਲੋਂ

ਤੇਰੇ ਤੋਂ ਦੂਰ ਜਾ ਕੇ ਅਹਿਸਾਸ ਹੋਇਆ,
ਜਿੰਦਗੀ ਦੇ ਬੇਸ਼ਕੀਮਤੀ ਪਲ ਅਜਾਈਂ ਹੀ ਗਵਾ ਦਿੱਤੇ ।
ਗੱਲਾਂ ਹੁੰਦੀਆਂ ਨੇ ਇਕੱਲੇ ਹੋਣ ਤੇ ਤੇਰੀ ਯਾਦ ਨਾਲ,
 ਬੜੇ ਨਿੱਘੇ ਜਿਹੇ ਪਲ ਯਾਦ ਉਸਨੇ ਕਰਵਾ ਦਿੱਤੇ ।
ਟੁਣਕਦੀ ਸ਼ੁਰੀਲੀ ਆਵਾਜ਼ ਮਨ ਸੀ ਮੋਂਹਦੀ,
ਹੁਣ ਤਾਂ ਘੁੰਗਰੂ ਹੀ ਬਿਨ ਆਵਾਜ਼ ਵਾਲੇ ਲਵਾ ਦਿੱਤੇ । 
ਗਵਾਚੇ ਹੋਇਆਂ ਨੂੰ ਲੱਭਣ ਦੀ ਆਸ ਹੁੰਦੀ 
ਜਾਣਬੁੱਝ ਉਹਲੇ ਹੋਇਆ ਨੇ 'ਗਗਨ" ਅਰਗੇ ਰੁਵਾ ਦਿੱਤੇ ।

61bea1b1f7b1e7522d638cf9bdf5a78c

ਗਗਨ ਢਿੱਲੋਂ

ਇੱਕ ਹਵਾ ਦਾ ਬੁੱਲਾ ਆਉਂਦਾ ਏ..
ਮੇਰੀ ਪਲਕਾਂ ਨੂੰ ਜਗਾਉਂਦਾ ਏ..
ਤੇਰੇ ਵਾਂਗੂ ਤੜਕੇ-ਤੜਕੇ ,
ਜਿਵੇਂ ਚਾਹ ਲਈ ਬੁਲਾਉਂਦਾ ਏ..!!
ਲਿਖਾਂ ਹਵਾਵਾਂ ਹੱਥ ਸੁਨੇਹੇ..
ਕਿ ਤੇਰੇ ਸਿਰਹਾਣੇ ਰੱਖ ਆਵੇ,
ਤੇਰੇ ਅੰਗੜਾਈਆਂ ਲੈ ਕੇ ਉੱਠਣ ਦਾ..
ਇੰਤਜ਼ਾਰ ਕਰ ਰਿਹਾ ਹਾਂ...!! # miss you #

# miss you #

61bea1b1f7b1e7522d638cf9bdf5a78c

ਗਗਨ ਢਿੱਲੋਂ

ਇਸ ਦੁਖੀ ਹਯਾਤੀ ਦੇ ਪੈਂਡਿਆਂ ਵਿਚ
ਕਦੀ ਰਾਹ ਪੈ ਗਏ ਕਦੀ ਭੁਲਦੇ ਰਹੇ
ਇਕ ਦੀਵਾ ਉਮੀਦ ਦਾ ਬਲਦਾ ਰਿਹਾ
ਲੱਖ ਝੱਖੜ ਹਨੇਰੀਆਂ ਦੇ ਝੁਲਦੇ ਰਹੇ

ਪੱਤਝੜ ਦੇ ਝੜੇ ਹੋਏ ਪੱਤਿਆਂ ਵਾਂਗ
ਅਸੀਂ ਤੇਰੇ ਜਹਾਨ ਵਿਚ ਰੁਲਦੇ ਰਹੇ
ਪਰ ਦਾਮਨ ਉਮੀਦ ਦਾ ਛੱਡਿਆ ਨਾ
ਅਸੀਂ ਨਾਲ ਤਕਦੀਰ ਦੇ ਘੁਲਦੇ ਰਹੇ #ਗਗਨ ਦਾ ਦਰਦ#

#ਗਗਨ ਦਾ ਦਰਦ#

61bea1b1f7b1e7522d638cf9bdf5a78c

ਗਗਨ ਢਿੱਲੋਂ

ਕਿਸਮਤ ਕਦੇ ਧੋਖੇਬਾਜ਼ ਨੀ ਹੁੰਦੀ ,
ਧੋਖੇਬਾਜ਼ ਤਾਂ ਇਨਸਾਨ ਹੁੰਦੇ ਨੇ ........
ਕਿਉਕਿ ਕਿਸਮਤ ਨੂੰ ਕੀ ਪਤਾ ,
ਕਿਸ ਚੀਜ਼ ਦੇ ਦੂਰ ਜਾਣ ਨਾਲ ਸੱਟ ਦਿਲ ਤੇ
ਵੱਜਦੀ ਹੈ ..,, #ਗਗਨ ਦਾ ਦਰਦ#

#ਗਗਨ ਦਾ ਦਰਦ#

61bea1b1f7b1e7522d638cf9bdf5a78c

ਗਗਨ ਢਿੱਲੋਂ

ਜੰਗ ਅਜੇ ਜਾਰੀ ਹੈ
ਰਿਸ਼ਤੇ ਬਚਾਉਣ ਦੀ 
ਭਾਵੇਂ ਬੜੀ ਵਾਰ ਰਿਸ਼ਤਿਆਂ ਦੇ ਹੱਥੋਂ 
ਲੁੱਟੇ ਅਤੇ ਟੁੱਟੇ ਹਾਂ ਪਰ 
ਜਿੱਦ ਹੈ ਆਪਣਿਆਂ ਦੇ ਦਿੱਤੇ 
ਜਖਮ ਸੁਕਾਉਣ ਦੀ
ਨਿਰਾਦਰ ਭਰੇ ਬੋਲ ਕੁਰੱਖਤ
ਸੀਨੇ ਛੁਪਾਉਣ ਦੀ 
ਜਿੱਤਣ ਲਈ ਨਾ ਮੁਰਾਦ ਕਦੇ ਮੰਗੀ
ਦੂਜਿਆਂ ਲਈ ਸਦਾ ਹਾਰੀ
ਪਰ ਦਿਨੋ-ਦਿਨ ਪੰਡ ਸਬਰਾਂ ਦੀ 
ਹੋਈ ਜਾਵੇ ਭਾਰੀ Ritu Shweta Kumari Rupali Roy Namita Nisha Meenu Rohilla

Ritu Shweta Kumari Rupali Roy Namita Nisha Meenu Rohilla

61bea1b1f7b1e7522d638cf9bdf5a78c

ਗਗਨ ਢਿੱਲੋਂ

 #ਯਾਦਾਂ# ਓਹੀ ਪੁਰਾਣੀਆਂ# 😥😥☹️

#ਯਾਦਾਂ# ਓਹੀ ਪੁਰਾਣੀਆਂ# 😥😥☹️ #nojotophoto

loader
Home
Explore
Events
Notification
Profile