Nojoto: Largest Storytelling Platform
nojotouser2956208654
  • 334Stories
  • 1.0KFollowers
  • 5.5KLove
    0Views

Devinder Singh

ਆਪਣੇ ਬਾਰੇ ਤਲਾਸ਼ ਜਾਰੀ ਐ

  • Popular
  • Latest
  • Repost
  • Video
7305efd889249a6e22d198e4092e8bfe

Devinder Singh

ਕਿਸੇ ਦੀ ਲੰਘ ਜੇ ਬੱਸ ਧੱਕੇ ਖਾ ਕੇ
ਕਿਸੇ ਨਾਂ ਵੇਖਿਆ ਪੈਰ ਧਰਤੀ ਤੇ ਲਾ ਕੇ
ਕੋਈ ਦਿਹੜੀ ਲਾ ਕੇ ਆਉਦਾ
ਕੋਈ ਫਿਰੇ ਨਿੱਤ ਮੌਜ ਮਨਾਉਂਦਾ 
ਰੱਬਾ ਤੈਥੋਂ ਵੀ ਬਹੁਤਾ ਮਾੜਾ ਹੀ ਡਰਦਾ
ਪੈਸੇ ਵਾਲਾ ਤਾਂ ਅਕਸਰ ਬੱਸ ਹਾਜਰੀ ਭਰਦਾ
ਸੱਚ ਬੋਲਣ ਤੇ ਵੀ ਬੈਨ ਜਾ ਅੱਜਕੱਲ੍ਹ 
ਤਾਂ ਹੀ ਤਾਂ ਘੱਟ ਹੀ ਸੁੱਖਚੈਨ ਜਾ ਅੱਜਕੱਲ੍ਹ
ਢਿੱਲੋਂ ਜਿੰਨਾਂ ਭੱਜਣਾਂ ਭੱਜ ਲਏ ਦੁਨੀਆਂ ਦਾ ਲਾਣਾ
 ਆਖਰ ਮੰਨਣਾਂ ਪੈਣਾਂ ਸੱਚੇ ਰੱਬ ਦਾ ਭਾਣਾ

©Devinder Singh

16 Love

7305efd889249a6e22d198e4092e8bfe

Devinder Singh

ਢਿੱਲੋਂ
ਨਾਲੇ ਦੇਈਏ ਸਫਾਈਆਂ ਸਭ ਨੂੰ
 ਨਾਲੇ ਹੋਈਏ ਸੱਚੇ 
ਦੋ ਕੌੜੀ ਦੇ ਬੰਦਿਆ ਅੱਗੇ
 ਨਾਲੇ ਹੋਈਏ ਕੱਚੇ
ਵਾਹ ਓ ਮੇਰੇਆ ਰੱਬਾ
 ਆਹ ਕੀ ਹੁੰਦੀਆਂ ਜਾਣ ਕਲੋਲਾਂ
ਖੁਦ ਤੇ ਹੀ ਸ਼ੱਕ ਹੁੰਦਾ ਜਾਂਦਾ 
ਹੁਣ ਚੁੱਪ ਰਹਾਂ ਜਾਂ ਬੋਲਾਂ।

©Devinder Singh #sharadpurnima
7305efd889249a6e22d198e4092e8bfe

Devinder Singh

ਟਾਈਮ ਪਾਸ ਕੀਤਾ ਸੀ ਓਹਨਾਂ
ਅਸੀ ਐਵੇਂ ਦਿਲ ਤੇ ਲੈ ਗਏ ਸੀ
ਤੂੰ ਹੀ ਗਲਤ ਅੰਦਾਜ਼ਾ ਲਾ ਲਿਆ 
ਓਹ ਸਾਨੂੰ ਮੂੰਹ ਤੇ ਕਹਿ ਗਏ ਸੀ
ਸਾਡੀ ਜਿੰਦਗੀ ਜੰਨਤ ਕਰਨੇ ਵਾਲੇ
ਬਣ ਕਹਿਰ ਢਿੱਲੋਂ ਤੇ ਢਹਿ ਗਏ ਸੀ
ਬੱਸ ਐਦਾਂ ਹੀ ਅਸੀ ਬਸੀ ਵਾਲਿਆ 
ਖੁਦ ਨੂੰ ਹੀ ਖੋ ਕੇ ਬਹਿ ਗਏ ਸੀ।

©Devinder Singh #Mic

12 Love

7305efd889249a6e22d198e4092e8bfe

Devinder Singh

ਢਿੱਲੋਂ 
ਲੋਕ ਨੀ ਬਦਲ ਦੇ
ਬੱਸ ਸਮੇਂ ਬਦਲ ਦੇ ਨੇ
ਵਫਾ ਦੀ ਪੈੜ ਦੱਬ ਕੇ 
 ਧੋਖੇ ਪਿੱਛੇ ਚੱਲਦੇ ਨੇ
ਰਿਸ਼ਤੇ ਲੱਖਾਂ ਨੇ ਜੱਗ ਤੇ
ਦਿਲ ਤਾਂ ਕਿਤੇ ਰੱਲਦੇ ਨੇ
ਕਹਿਣ ਨੂੰ ਸਾਰੇ ਅਪਣੇ
 ਰੋਣੇ ਏਸੇ ਗੱਲ ਦੇ ਨੇ
ਹੁੰਦੇ ਜੋ ਜਿੰਦਗੀ ਨੇ
ਓਹੀ ਫੇਰ ਖੱਲਦੇ ਨੇ।

©Devinder Singh #fullmoon

13 Love

7305efd889249a6e22d198e4092e8bfe

Devinder Singh

ਜੇ ਅਸੀ ਐਨੇ ਮਾੜੇ ਸੀ ਤਾਂ ਬੋਲ ਦਿੰਦੇ
ਐਵੇਂ ਸਾਨੂੰ ਰੋਲਦੇ ਕੀਉ ਰਹੇ
 ਹੋਰ ਭਾਂਵੇ ਕੋਈ ਨਾਂ ਹੋਵੇ ਅਸੀ ਸਦਾ ਤੇਰੇ ਹਾਂ
ਇਹ ਸਾਨੂੰ ਝੂਠ ਬੋਲਦੇ ਕੀਉ ਰਹੇ

©Devinder Singh #HeartBreak
7305efd889249a6e22d198e4092e8bfe

Devinder Singh

ਠਹਿਰ ਜਾਹ ਦਿਲਾ ਹਾਲੇ ਤਾਂ ਹੋਣੀਆਂ ਨੇ 
ਸ਼ੁਰੂਆਤ ਚੇ ਡਰ ਗਿਆ ਏ 
ਹੁਣ ਤਾਂ ਦਰਦਾਂ ਨੇ ਹੱਦਾਂ ਛੋਹਣੀਆਂ ਨੇ
ਓਸ ਮੰਜਰ ਤੇ ਕੀ ਬਣੁ ਤੇਰਾ 
ਜਦ ਹਰ ਰਿਸ਼ਤਾ ਓਪਰਾ ਹੋ ਜਾਣਾਂ
ਜੇਹੜੇ ਅੱਜ ਅਪਣੇ ਅਪਣੇ ਲੱਗਦੇ ਨੇ 
 ਇਹਨਾਂ ਵੀ ਬੂਹਾ ਢੋਹ ਜਾਣਾਂ।

©Devinder Singh #meltingdown
7305efd889249a6e22d198e4092e8bfe

Devinder Singh

ਬਾਕੀ
 ਸਭ ਕੁੱਝ ਚੱਲ ਰਿਹਾ 
 ਅਸੀ ਓ ਰੁਕੇ ਹੋਏ ਆਂ
ਐਦਾਂ ਤਾਂ ਟੁੱਟ ਹੀ ਜਾਵਾਂਗੇ
ਢਿੱਲੋਂ ਜਿਨਾਂ ਝੁਕੇ ਹੋਏ ਆਂ

©Devinder Singh #MereKhayaal
7305efd889249a6e22d198e4092e8bfe

Devinder Singh

ਤੇਰੀ ਬੇਪ੍ਰਵਾਹੀ ਨੇ 
ਸਾਡੀ ਜਾਨ ਹੈ ਲੈ ਲੈਣੀ
ਢਿੱਲੋਂ ਤੇਰਾ ਤਾਂ ਸਰ ਜਾਣਾਂ 
ਪਰ ਸਾਨੂੰ ਮਹਿੰਗੀ ਹੈ ਪੈਣੀ
ਫੇਰ ਕਿੰਨਾਂ ਦਰਦ ਹੋਣਾਂ
 ਏਸ ਅਹਿਸਾਸ ਤੋਂ ਡਰ ਲੱਗਦੈ
 ਜਿੰਨਾਂ ਤੈਨੂੰ ਪਿਆਰ ਹਾਂ ਕਰ ਬੈਠੇ
 ਕੋਈ ਵਿਰਲਾ ਹੀ ਕਰ ਸਕਦੈ।

©Devinder Singh #crimestory
7305efd889249a6e22d198e4092e8bfe

Devinder Singh

ਓਸ ਜਗ੍ਹਾ ਤੇ ਕੀ ਜਾਣਾਂ
 ਜਿੱਥੇ ਨਾਗ ਤੇ ਬਿੱਛੂ ਵੱਸਦੇ
ਕੋਈ ਕਿਸੇ ਦਾ ਲਿਹਾਜ ਨਾਂ ਕਰਦਾ
 ਬੱਸ ਮੌਕਾ ਮਿਲਦੇ ਡੱਸਦੇ
ਐਸੀਆਂ ਥਾਵਾਂ ਅੱਜ ਕੱਲ ਦੁਨੀਆਂ ਤੇ
 ਢਿੱਲੋਂ ਚਾਰੇ ਪਾਸੇ
 ਉੱਤੋਂ ਦੁੱਖ ਵਿੱਚ ਨਾਲ ਖੜਨ 
ਪਰ ਅੰਦਰੋਂ ਫੁੱਟਣ ਹਾਸੇ।

©Devinder Singh #mukhota

12 Love

7305efd889249a6e22d198e4092e8bfe

Devinder Singh

ਕੁੱਝ ਆਪਣਿਆਂ ਕਰਕੇ
 ਅਸੀ ਆਮ ਹੋ ਗਏ
ਕਦੀ ਆਪਾਂ ਵੀ ਢਿੱਲੋਂ ਖਾਸ ਹੁੰਦੇ ਸੀ
ਅੱਜ ਐਦਾਂ ਹੋ ਗਏ
 ਜਿਦਾਂ ਜਾਣਦੇ ਹੀ ਨਹੀ
ਕਦੀ ਸਾਹਾਂ ਵਾਂਗੂ ਪਾਸ ਹੁੰਦੇ ਸੀ 
ਅੱਜ ਜੇਹੜੇ ਨਹੀ ਚਾਹੁੰਦੇ
 ਸਾਡਾ ਨਾਂ ਵੀ ਸੁਣਨਾਂ
ਕਦੀ ਬਸੀ ਵਾਲਿਆ ਬੜੇ ਰਾਸ ਹੁੰਦੇ ਸੀ

©Devinder Singh #MereKhayaal
loader
Home
Explore
Events
Notification
Profile