Nojoto: Largest Storytelling Platform
pushvindersingh9898
  • 3Stories
  • 8Followers
  • 7Love
    0Views

Pushvinder Singh

  • Popular
  • Latest
  • Video
748a02ee4f4b46771d2e0933474089ae

Pushvinder Singh

ਨਿੱਤ ਖਿਆਲਾਂ ਵਿੱਚ ਤੂੰ ਸੱਜਣਾ ਆਇਆ ਕਰ
ਦਸਤਕ ਦੇ ਕੇ ਦਿਲ ਤੇ ਹੀ ਮੁੜ ਜਾਇਆ ਕਰ

ਜੱਚਦੀ ਨਹੀਂ ਉਦਾਸੀ ਤੇਰੇ ਚੇਹਰੇ ਤੇ 
ਉੱਤੋ ਉਤੋ ਹੀ ਭਾਵੇ ਮੁਸਕਾਇਆ ਕਰ 

ਬਹੁਤ ਦਬਾ ਕੇ ਸੱਧਰਾਂ ਦਿਲ ਵਿਚ ਰੱਖੀਆਂ ਨੇ
ਸਾਡੀ ਵੀ ਸੁਣ ਆਪਣੀ ਕਦੇ ਸੁਣਾਇਆ ਕਰ 
*ਰਾਣਾ ਅਮਲੋਹੀ*

748a02ee4f4b46771d2e0933474089ae

Pushvinder Singh

ਆਪਣੇ ਹੀ ਘਰ ਚ ਬਣਕੇ , ਲੋਕ ਕੈਦੀ ਰਹਿ ਰਹੇ ਨੇ 
ਕਿਸ ਜੁਰਮ ਦੀ ਇਹ ਸਜਾ ਹੁਣ ਸਹਿ ਰਹੇ ਨੇ।

ਹਰ ਜਗ੍ਹਾ ਹੁਣ ਨਸ਼ਰ ਹੁੰਦੀ ਮੌਤ ਦੀ ਸੁਣਕੇ ਖਬਰ
ਸ਼ੇਰ ਦਿਲ ਇਨਸਾਨਾਂ ਦੇ ਵੀ ਹੌਸਲੇ ਹੁਣ ਢਹਿ ਰਹੇ ਨੇ ।

ਲਾਚਾਰ ਆਉਂਦੇ ਨੇ ਨਜਰ ਹਾਕਮ ਵੀ ਮੋਹਰੀ ਦੇਸ਼ ਦੇ 
ਬੇ ਗੁਨਾਹ ਨਿਰਦੋਸ਼ ਮਰਦੇ ਵੇਖ ਹੰਝੂ ਵਹਿ ਰਹੇ ਨੇ ।

ਡਰ ਰਹੇ ਗਲ ਲਾਉਣ ਜਾਨੋ ਪਿਆਰੇ ਦੋਸਤਾਂ ਨੂੰ
ਜੋੜ ਕੇ ਹੱਥ ਦੂਰ ਤੋ ਹੀ ਅਲਵਿਦਾ ਹੁਣ ਕਹਿ ਰਹੇ ਨੇ।

ਸਭਨੂੰ ਆਪੋ ਆਪਣੀ ਲਗਦੀ ਪਿਆਰੀ ਜਾਨ ਹੈ 
ਲੋਕ ਆਪਣੀ ਜਾਨ ਤੋ ਵੀ ਦੂਰ ਹੋ ਕੇ ਬਹਿ ਰਹੇ ਨੇ ।

ਸਬ ਮੁਲਕ ਹੁਣ ਹੋਂਦ ਆਪਣੀ ਨੂੰ ਬਚਾਉਂਦੇ ਫਿਰ ਰਹੇ 
ਪਸਤ ਹੋ ਗਏ ਹੌਸਲੇ ਹੁਣ ਨਾ ਕਿਸੇ ਨਾਲ ਖਹਿ ਰਹੇ ਨੇ ।

ਕਹਿਰ ਢਾਉਂਦਾ ਜਾ ਰਿਹਾ ਹੈ ਇਕ ਰੋਗਾਣੂ ਜੱਗ ਤੇ 
ਵਿਸ਼ਵ ਭਰ ਦੇ ਲੋਕ *ਰਾਣਾ* ਹਾਏ ਹਾਏ ਕਰੋਨਾ ਕਹਿ ਰਹੇ ਨੇ ।

748a02ee4f4b46771d2e0933474089ae

Pushvinder Singh

ਕੀ ਮੇਰਾ ਅੱਜ ਭਰਿਆ ਵੇਖ
ਫੁੱਲਾਂ ਜੇਹਾ ਸਵੇਰਾ ਵੇਖ।
ਮੁੜ ਉਸਨੇ ਆਵਾਜ਼ ਨਾ ਦੇਣੀ
ਤਕੜਾ ਕਰਕੇ ਜੇਰਾ ਵੇਖ 
*ਰਾਣਾ Amlohi* #ਰਾਣਾ amlohi

#ਰਾਣਾ amlohi


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile