Nojoto: Largest Storytelling Platform
tarunkashyap2370
  • 8Stories
  • 35Followers
  • 123Love
    265Views

Tarun Kashyap

punjabi writer #poetry #shayari

  • Popular
  • Latest
  • Video
a30af5b80704702becf3f5ff4b706fc4

Tarun Kashyap

ehmiyat

ehmiyat #poem

a30af5b80704702becf3f5ff4b706fc4

Tarun Kashyap

Pehchaan #POETRYONLINE

Pehchaan #PoetryOnline

a30af5b80704702becf3f5ff4b706fc4

Tarun Kashyap

ਸੁਪਨਾ
ਸੁੱਤਾ ਸੀ ਮੈਂ ਗਹਿਰੀ ਨਿੰਦਰੇ, ਮੈਨੂੰ ਕਿਸੇ ਨੇ ਆਣ ਜਗਾਇਆ।
ਅੱਖਾਂ ਖੁੱਲੀਆਂ ਨਾ ਦਿੱਸਿਆ ਕੋਈ , ਮੇਰੀ ਸਮਝ ਕੁਝ ਨਾ ਆਇਆ।
ਕੀਤਾ ਹੁਣਾ ਮਜ਼ਾਕ ਓਹਨਾ(ਦੋਸਤਾਂ) ਨੇ,ਮੈਂ ਖੁਦ ਨੂੰ ਇਹ ਸਮਝਾਇਆ।
ਪਰ ਮੈਂ ਤਾਂ ਸੀ ਘਰ ਇਕੱਲਾ ਉਸ ਦਿਨ,ਇਹ ਯਾਦ ਮੈਨੂੰ ਫਿਰ ਆਇਆ।
ਖੁੱਲੀ ਨੀਂਦ ਮੈਂ ਵੇਖਣ ਲੱਗਾ, ਨਾ ਕਿਸੇ ਨੂੰ ਉੱਥੇ ਪਾਇਆ।
ਇਹ ਤਾਂ ਸੀ ਬਸ ਵਹਿਮ ਮੇਰਾ , ਮੈਨੂੰ ਖੁਦ ਤੇ ਹੱਸਾ ਆਇਆ।
ਅੱਖ ਲੱਗੀ ਫਿਰ ਦੋਬਾਰਾ ਮੇਰੀ, ਮੈਨੂੰ ਸੁਪਨਾ ਅਜਿਹਾ ਆਇਆ ,
ਇੰਝ ਲੱਗਾ ਕੋਈ ਤੁਰਦਾ ਆਵੇ , ਮੇਰੇ ਵੱਲ ਨੂੰ ਸਾਯਾ।
ਵੇਖਕੇ ਉਸਨੂੰ ਆਉਂਦਾ ਨੇੜੇ ,ਮੈਂ ਦਹਿਸ਼ਤ ਦੇ ਵਿੱਚ ਆਇਆ।
ਓਹਨੇ ਆਕੇ ਕੋਲ ਮੇਰੇ ,ਮੇਰਾ ਗਲਾ ਘੁੱਟ ਦਬਾਇਆ।
ਬੇਵੱਸ ਤੇ ਲਾਚਾਰ ਹੋ ਕੇ, ਮੈਂ ਖੂਬ ਰੌਲਾਂ ਪਾਇਆ ।
ਨਾ ਸੁਣੀ ਆਵਾਜ਼ ਮੇਰੀ ਕਿਸੇ ਨੇ ,ਤੇ ਨਾ ਉੱਥੇ ਕੋਈ ਆਇਆ।
ਲਾਇਆ ਜ਼ੋਰ ਮੈਂ ਔਖਾ ਹੋ ਕੇ, ਖੁਦ ਨੂੰ ਨੀਂਦ ਤੋਂ ਜਗਾਇਆ।
ਡਰਿਆ ਤੇ ਸਹਿਮਿਆ ਮੈ ਫਿਰ, ਧਿਆਨ ਰੱਬ ਦਾ ਲਾਇਆ।
ਇਨ੍ਹੇ ਨੂੰ ਸਵੇਰ ਹੋਈ, ਸੂਰਜ ਚੜ੍ਹ ਆਇਆ।
ਇਹ ਕਿਉਂ ਹੋਇਆ ਨਾਲ ਮੇਰੇ, ਜਿੰੰਨੇ ਮੈਨੂੰ ਇਨ੍ਹਾਂ ਡਰਾਇਆ।
                     ✍ ਤਰੁਨ ਕਸ਼ਯਪ

a30af5b80704702becf3f5ff4b706fc4

Tarun Kashyap

#DearZindagi ਇਹ ਰਾਹ ਨਾ ਕਦੇ ਮੁੜ ਕੇ ਆਉਣੇ,
ਰੱਖ ਸੋਚ ਉੱਚੀ ਤੂੰ ਤੁਰਿਆ ਕਰ।
ਜੇ ਚੋਟੀ ਤੇਰੀ ਮੰਜ਼ਿਲ ਹੈ, 
ਤੱਕ ਸ਼ਿੱਖਰ ਵੱਲ ਨਾ ਡਰਿਆ ਕਰ।
ਤੇਰੀ ਜ਼ਿੰਦਗੀ ਹਸੀਨ ਹੋ ਜਾਣੀ,
ਢਿੱਡ ਮਿਹਨਤਾਂ ਦੇ ਨਾਲ ਭਰਿਆ ਕਰ।
ਮੇਲੇ ਲੱਗੂ ਤੇਰੇ ਜਾਣ ਪਿੱਛੋਂ,
 ਕੰਮ ਐਸੇ ਦੁਨੀਆ ਵਿੱਚ ਕਰਿਆ ਕਰ।
            ~ਤਰੁਨ ਕਸ਼ਯਪ
a30af5b80704702becf3f5ff4b706fc4

Tarun Kashyap

ਹੈ ਮਨ ਮੇਰਾ ਉਦਾਸ ਜਿਹਾ,
ਹੁਣ ਦੁਨੀਆ ਤੇ ਨਾ ਵਿਸ਼ਵਾਸ ਰਿਹਾ,
ਤੂੰ ਕੋਲ ਹੋਵੇ ਤਾਂ ਚਾਨਣ ਦਿਸੇ,
ਜੱਗ ਜਾਪੇ ਨਹੀ ਤਾਂ ਰਾਤ ਜਿਹਾ।
ਤੇਰੇ ਬਿਨਾਂ ਨਾ ਕੋਈ ਸਾਥ ਦੇਵੇ,
ਬਸ ਹਰ ਪਾਸੇ ਹੈ ੲਹਿਸਾਸ ਤੇਰਾ,
ਕਰਾ ਮਹਿਸੂਸ ਤੈਨੂੰ ਆਪਣੇ ਅੰਦਰ,
ਜ਼ਿਕਰ ਤੇਰਾ,ਹੋਵੇ ਭੋਲੇਪਨ ਤੇ ਮਿਠਾਸ ਜਿਹਾ।

a30af5b80704702becf3f5ff4b706fc4

Tarun Kashyap

ਵਾਹ ਮੇਰੇ ਉਹ ਰੱਬਾ,
ਕਿ ਦਸਤੂਰ ਦੁਨੀਆ ਦਾ ਬਣਾਇਆ ਏ,
ਜਿਹਦਾ ਅਸੀ ਦਿਲੋਂ ਕੀਤਾ,
ਅੱਜ ਓਹਨੇ ਕੀਤਾ ਪਰਾਇਆ ਏ।
ਬਿਨ ਚਾਨਣ ਨਾ ਅੱਗ ਬਲਦੀ ਵੇਖੀ,
ਨਾ ਦਿਸੇ ਹੌਂਦ ਬਿਨ ਸਾਯਾ।
ਜਿਸਦੀ ਜਿੱਤ ਦਾ ਸੁੱਖ ਮੰਗਦੇ ਰਹੇ,
ਅੱਜ ਉਸ ਨੇ ਸਾਨੂੰ ਹਰਾਇਆ ਏ। jdo apne praye ho jande !!

jdo apne praye ho jande !!

a30af5b80704702becf3f5ff4b706fc4

Tarun Kashyap

all depends upon ur thinking!!

all depends upon ur thinking!!

a30af5b80704702becf3f5ff4b706fc4

Tarun Kashyap

ਸੋਚਿਆ ਨਹੀਂ ਸੀ ਕਦੇ 
ਇਹ ਦਿਲ ਕਿਸੇ ਦਾ ਹੋਜੇਗਾ।
ਬਣ ਰਾਹੀਂ ਕਿਸੇ ਦੀ 
ਰਾਹਾਂ ਚ ਖਲੋਜੇਗਾ।
ਖੁਦ ਤੋ ਵੀ ਜਿਆਦਾ ਕੋਈ
ਜਰੂਰੀ ਇਨ੍ਹਾਂ ਹੋਜੇਗਾ।
ਹਾਂ ਪਤਾ ਨਹੀਂ ਸੀ ਮੈਨੂੰ
ਕਿ ਪਿਆਰ ਇਦਾ ਹੋਜੇਗਾ।
    ✍ਤਰੁਨ ਕਸ਼ਯਪ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile