Nojoto: Largest Storytelling Platform
dklyricist3252
  • 1Stories
  • 10Followers
  • 9Love
    0Views

Dk Lyricist

  • Popular
  • Latest
  • Video
a4616a774b6918dc60e8397cd9d0d138

Dk Lyricist

#OpenPoetry # ਕਲ਼ਮ ਦੀਪ ਹਰਸ਼ ਦੀ # ਪੜਿਓ ਜ਼ਰੂਰ #17/7/19# 9:05 #

ਪਤਾ ਨੲੀ ਤੈਨੂੰ ਪੁੱਤਰਾ ' ਮੈਂ ਤੈਨੂੰ ਕਿੰਝ ਪਾਲਿਆ ਸੀ ,
ਤੇਰੇ ਬਾਪੂ ਦੇ ਮੁੱਕ ਜਾਣ ਪਿੱਛੋਂ ' ਮੈ ਤੈਨੂੰ ਮਸਾਂ ਸੰਭਾਲਿਆ ਸੀ ,
ਮੈਂ ਲੋਕਾਂ ਦੇ ਘਰ ਸੀ ਕੰਮ ਕਰਦੀ ' ਤੇ ਤੇਰਾ ਬਾਪੂ ਜਾਂਦਾ ਸੀ ਨਿੱਤ ਠੇਕੇ ਵੇ .........
ਮੇਰੀ ਮਿਹਨਤ ਵਾਲੀ ਕਮਾਈ ' ਪੁੱਤਾ ਨਾ ਲਾਈ ਨਸ਼ਿਆਂ ਲੇਖੇ ਵੇ ..........

ਤੂੰ ਜਦ ਸੁੱਤਾ ਹੁੰਦਾ ਸੀ ਪੁੱਤਰਾ ' ਮੈਂ ਕੰਮ ਸੀ ਕਰਦੀ ਲੋਕਾਂ ਦੇ ,
ਮੀਂਹ ਹਨੇਰੀਆਂ ਵਿੱਚ ਵੀ ' ਤੁਰਦੀ ਰਹੀ ਮੈਂ ਜੋਕਾਂ ਤੇ ,
ਤੇਰੇ ਦਾਦਾ ਦਾਦੀ ਨੂੰ ਸੱਡਕੇ ' ਨਾ ਜਾ ਸਕਦੀ ਸੀ ਪੇਕੇ ਵੇ ............
ਮੇਰੀ ਮਿਹਨਤ ਵਾਲੀ ਕਮਾਈ ' ਪੁੱਤਾ ਨਾ ਲਾਈ ਨਸ਼ਿਆਂ ਲੇਖੇ ਵੇ ...........

ਦਿਨ ਰਾਤ ਕਮਾਈ ਕਰਕੇ ' ਚਾਰ ਮੈਂ ਪੈਸੇ ਜੋੜ ਲਏ ,
ਸਾਡੇ ਰਿਸ਼ਤੇਦਾਰਾਂ ਨੇ ਵੀ ਸਾਡੇ ਤੋਂ ' ਫਿਰ ਮੁੱਖ ਸੀ ਮੋੜ ਲੲੇ ,
ਮੇਰਾ ਸਾਥ ਕਿਸੇ ਨੇ ਨੲੀ ਦਿੱਤਾ '  ਮੈਂ ਸੀ ਦੇਖ ਲਿਆ ਕਹਿਕੇ ਵੇ ...........
ਮੇਰੀ ਮਿਹਨਤ ਵਾਲੀ ਕਮਾਈ ' ਪੁੱਤਾ ਨਾ ਲਾਈ ਨਸ਼ਿਆਂ ਲੇਖੇ ਵੇ ..........

ਰਹਿਣ ਵੱਸਦੇ ਲੋਕ ਹਮੀਦੀ ਦੇ ' ਜਿਨ੍ਹਾਂ ਮੇਰਾ ਸਾਥ ਨਾ ਸੱਡਿਆ ਵੇ ,
ਤੂੰ ਵਾਂਗ ਹਰਸ਼ ਦੇ ਕਰੀ  ' ਜਿਹਨੇ  ਨਸ਼ਾ ਘਰ ਚੋਂ ਕੱਢਿਆ ਵੇ ,
ਕੁੱਝ ਚੰਗਾ ਲਿਖ਼ਣਾ ਸਿੱਖ ਲੲੀ ' ਕੋਲ ਤੂੰ ਦੀਪ ਬਹਿਕੇ ਵੇ ...........
ਮੇਰੀ ਮਿਹਨਤ ਵਾਲੀ ਕਮਾਈ ' ਪੁੱਤਾ ਨਾ ਲਾਈ ਨਸ਼ਿਆਂ ਲੇਖੇ ਵੇ ........
#B lyricist ਦੀਪ ਹਰਸ਼ ਹਮੀਦੀ #9855211520#


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile