Nojoto: Largest Storytelling Platform
nojotouser9285794479
  • 4Stories
  • 7Followers
  • 19Love
    0Views

Amandeep

ਮੈਂ ਕੋਈ ਆਸ਼ਿਕ ਨਹੀਂ

  • Popular
  • Latest
  • Video
a4e68b0581fcca13679dabfca95c6060

Amandeep

ਛੱਡ ਪੁਰਾਣੇ ਅਸੀਂ ਨਵਿਆਂ ਵੱਲ ਤੁਰੇ,
ਕੁਝ ਸਵਾਲਾਂ ਦੇ ਲੱਭਣ ਹੱਲ ਤੁਰੇ, 
ਉਹਨਾਂ ਦੇ ਪੈਰਾਂ ਹੇਠ ਅਸੀਂ ਫੁੱਲ ਵਿਛਾਏ ਪਰ ਆਪ ਕੰਢਿਆਂ ਤੇ ਹਰ ਪੱਲ ਤੁਰੇ, 
ਉਹ ਛੱਡ ਗਏ ਇਕੱਲੇ ਰਹਿਣਾ ਹੁਣ ਲੱਗਦਾ ਔਖਾ ਅਸੀਂ ਤਾਂ ਹੀ ਭੀੜ ਨਾਲ ਰੱਲ ਤੁਰੇ!

©Amandeep #alone
a4e68b0581fcca13679dabfca95c6060

Amandeep

ਨਜ਼ਰ ਵੀ ਹੋਈ ਖਾਮੋਸ਼ ਮੇਰੀ ਜ਼ੁਬਾਨ ਵੀ ਰਹਿੰਦੀ ਚੁੱਪ ਏ, 
ਸਵੇਰ ਹੁੰਦੀ ਗਮਾਂ ਨਾਲ ਮੇਰੀ ਤੇ ਵਿਹੜੇ ਵਿੱਚ  ਦੁੱਖਾਂ ਦੀ ਧੁੱਪ ਏ, 
ਦਿਲ ਤੋੜਨ ਤੇ ਕਿਸੇ ਦਾ ਤੈਂਨੂੰ ਕੋਈ ਫ਼ਰਕ ਨਹੀ ਪੈਂਦਾ ਅਮਨ ਤੂੰ ਇਨਸਾਨ ਏ ਜਾਂ ਕੋਈ ਮਿੱਟੀ ਦਾ ਬੁੱਤ ਏ!

©Amandeep #chup
a4e68b0581fcca13679dabfca95c6060

Amandeep

ਦੁੱਖ ਤਾਂ ਤੈਂਨੂੰ ਵੀ ਹੋਇਆ ਅੱਖੀਆਂ ਤੇਰੀਆਂ ਦੱਸ ਰਹੀਆਂ,
ਅੰਦਰੋ ਦਿਲ ਤਾਂ ਤੇਰਾ ਵੀ ਰੋ ਰਿਹਾ ਬੁਲੀਆਂ ਭਾਵੇਂ ਹੱਸ ਰਹੀਆਂ,

ਨਵੇਂ ਯਾਰ ਵੀ ਸਾਥ ਛੱਡ ਗਏ ਨੇ ਤੇਰਾ ਪੱਲੇ ਖੁਸ਼ੀਆ ਨਾ ਤੇਰੇ ਕੱਖ ਰਹੀਆਂ,
ਚੇਤੇ ਕਰ ਪੁਰਾਣਿਆ ਨੂੰ ਪਲਕਾਂ ਭਾਰ ਕਿੰਝ ਹੰਝੂਆਂ ਦਾ ਚੱਕ ਰਹੀਆਂ?

©Amandeep #yaar ਪੁਰਾਣੇ

#Yaar ਪੁਰਾਣੇ

a4e68b0581fcca13679dabfca95c6060

Amandeep

ਤੇਰਾ ਪਵੇ ਭੁਲੇਖਾ ਮੁੜ ਮੁੜ ਦਰਵਾਜ਼ਾ ਖੋਲ ਵੇਖਿਆ,
ਮੇਰੀ ਗੱਲ ਦਾ ਹੁੰਗਾਰਾ ਭਰਦਿਆਂ ਨਹੀ ਮੈਂ ਕੰਧਾਂ ਨਾਲ ਵੀ ਬੋਲ ਵੇਖਿਆ,
ਸ਼ਾਇਦ ਤੂੰ ਵੇਖ ਕੇ ਵਾਪਿਸ ਆ ਜਾਏ ਤੇਰੇ ਰਾਹ ਵਿੱਚ ਹੰਝੂਆਂ ਨੂੰ ਡੋਲ ਵੇਖਿਆ,
ਤੇਰੀ ਆਖਰੀ ਨਿਸ਼ਾਨੀ ਨਹੀ ਲੱਭਦੀ ਪਈ ਮੈਂ ਸਾਰਾ ਘਰ ਫਰੋਲ ਵੇਖਿਆ!

©Amandeep #hanju


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile