Nojoto: Largest Storytelling Platform
rooh1738700741977
  • 37Stories
  • 150Followers
  • 253Love
    0Views

Rooh

  • Popular
  • Latest
  • Video
b05a38586d52467b31f01a8b67ec3b99

Rooh

ਦਿਲ ਦੁਖਿਆ ਮਨ ਭਰਿਆ ਏ,
ਦਿਲ ਜੀਣੇ ਤੋਂ ਡਰਿਆ ਏ ।
ਕੋਈ ਮਿਲ਼ੇ ਤਾਂ ਕਹਿ ਜਾਂਦਾ,
ਇਹ ਤੂੰ  ਹਾਲ ਕੀ ਕਰਿਆ ਏ ।
ਇੰਝ ਲੱਗੇ ਰੱਬ ਨਾਲ਼ ਮੇਰੇ,
ਕਈ ਜਨਮਾਂ ਤੋਂ ਲੜਿਆ ਏ ।
ਹੋਰ ਕੀ ਕਹਾਂ ? 
ਕੀ ਵਸ ਮੇਰੇ ?
"ਰੂਹ" ਇਸ਼ਕ ਕਸੀਦਾ ਪੜ੍ਹਿਆ ਏ ।
ਦਿਲ ਦੁਖਿਆ ਮਨ ਭਰਿਆ ਏ,
ਦਿਲ ਜੀਣੇ ਤੋਂ ਡਰਿਆ ਏ ।

- ਰੂਹ
b05a38586d52467b31f01a8b67ec3b99

Rooh

ਠਰਦੇ ਪੋਹ ਵਿੱਚ ਵਾਰਿਅਾ ਸੀ ਪਰਿਵਾਰ ਓਹ ਦਾਨੀ ਨੇ,
ਕੇਰਾਂ ਸੋਚਿਅਾ ਵੀ ਨਹੀਂ ਸੀ ਦਿਲਾਂ ਦੇ ਜਾਨੀ ਨੇ,
ਜਿਗਰਾ ਕੀ ਕੀਤਾ ੲੇ ਨੀਹਾਂ ਦੇ ਵਿੱਚ ਖੜ੍ਹ ਗੲੇ ੳੁਹ,
ਕਦੋਂ ਸੂਰਮੇ ਡਰਦੇ ਨੇ ਕੰਡਿਅਾਲੀਅਾਂ ਤਾਰਾਂ ਤੋਂ ।
ਮੈਂ ਵਾਰਾਂਗਾ ਸੀਸ ਦਾਦੀ ਨੂੰ ਅਾਖ ਰਹੇ ਪੋਤੇ,
ਦੇਖ ਹੋਂਸਲੇ ਤਿੱਖੇ ਨੇ ਤਿੱਖੀਅਾਂ ਤਲਵਾਰਾਂ ਤੋਂ ।

- ਰੂਹ

b05a38586d52467b31f01a8b67ec3b99

Rooh

ਓਹੀ ਜ਼ਖਮ, ਓਹੀ ਪੀੜਾਂ, ਓਹੀ ਦੁੱਖ ਸਹੇੜੇ ਨੇ,
ਵੇਖੀਂ ਅੱਜ ਫਿਰ ਢਲ ਜਾਣਾ ੲੇ ਰੂਹ ਤੇਰੇ ਨੇ ।
ਜਾਂਦੇ - ਜਾਂਦੇ ਚਾਹੇ ਤੂੰ ਬਹੁਤੇ ਹੰਝੂ ਕੇਰੇ ਨੇ,
ਵੇਖੀਂ ਅੱਜ ਫਿਰ ਢਲ ਜਾਣਾ ੲੇ ਰੂਹ ਤੇਰੇ ਨੇ ।

- ਰੂਹ

b05a38586d52467b31f01a8b67ec3b99

Rooh

ਹੁਣ ਰੋਣੇ ਹਾਸੇ ੲਿੱਕੋ ਜਿਹੇ ।
ਝਿੜਕਾ ਦਿਲਾਸੇ ੲਿੱਕੋ ਜਿਹੇ ।
ਕਿਸ ਤਰਾਂ ਕਿਸੇ ਨੂੰ ਜਾਣਾਂ ਮੈਂ ।
ਢੋਂਗੀ ਤੇ ਸਾਚੇ ੲਿੱਕੋ ਜਿਹੇ ।
ਹਾਰ ਕੇ ਬੈਠ ਗਿਅਾ ਰੂਹੇ ।
ਲਭਿਓ ਗਵਾਚੇ ੲਿੱਕੋ ਜਿਹੇ ।
ਹੁਣ ਰੋਣੇ ਹਾਸੇ ੲਿੱਕੋ ਜਿਹੇ ।
ਝਿੜਕਾਂ ਦਿਲਾਸੇ ੲਿੱਕੋ ਜਿਹੇ ।

- ਰੂਹ

b05a38586d52467b31f01a8b67ec3b99

Rooh

ਬੁੱਲ੍ਹੇ ਸ਼ਾਹ ਸਾਹ ਸਕੂਨ ਮਿਲੇ ।
ਹਰ ਵਾਰੀ ਇਹੋ ਜੂਨ ਮਿਲੇ ।
ਮੈਂ ਯਾਰ ਪਿਆਰ ਮਨਾਵਾਂਗਾ ।
ਉਹਦੇ ਦਰ ਤੇ ਨੱਚਦਾ ਜਾਵਾਂਗਾ ।
ਜੇ ਆਖੇਂ ਲੀਕਾਂ ਲਾਵਾਂਗਾ ।
ਰਹਿ  ਭੁੱਖਾ ਨਾ ਖਾਵਾਂਗਾ ।
ਅਹਿਮ ਹੰਕਾਰ ਜੇ ਟੱਕਰ ਪਵੇ ।
ਗਲ਼ ਹਾਰ ਜੁੱਤਿਆਂ ਦਾ ਪਾਵਾਂਗਾ ।
ਮੈਂ ਉੱਪੜਾਂ ਨਾ ਚਾਹੇ ਯਾਰ ਤਾਈਂ ।
ਉਹ ਮਿਲੇ ਮੈਨੂੰ ਵਿੱਚ ਰੂਹ ਮਿਲੇ ।

ਬੁੱਲ੍ਹੇ ਸ਼ਾਹ ਸਾਹ ਸਕੂਨ ਮਿਲੇ ।
ਹਰ ਵਾਰੀ ਇਹੋ ਜੂਨ ਮਿਲੇ ।

- ਰੂਹ

b05a38586d52467b31f01a8b67ec3b99

Rooh

ਧਰ ਧਿਅਾਨ ਕਰ ਯਾਦ ਖ਼ੁਦਾ ਨੂੰ ।
ੳੁਸ ਅਾਸ਼ਕ ਦੀ ਪਾਕ ਵਫ਼ਾ ਨੂੰ ।
ਵੰਡ ਹਾਸੇ, ਵੰਡ ਖੁਸ਼ੀਅਾਂ ਖੇੜੇ ।
ਮਿੱਠੇ ਸੱਜਣਾ ਪਿਅਾਰ ਦੇ ਪੇੜੇ ।
ਮਨ ਕੋਮਲ ਰੱਖ ਪਾਕ ਜੁਬਾਨ ਨੂੰ ।
ਧਰ ਧਿਅਾਨ ਕਰ ਯਾਦ ਖ਼ੁਦਾ ਨੂੰ ।

- ਰੂਹ

b05a38586d52467b31f01a8b67ec3b99

Rooh

ਬਦਲ ਰਿਹਾ ਹਾਂ
ਬਦਲ ਜਾਣਾ ੲੇ
ਬਦਲ ਜਾਵਾਂਗਾ ।
ਹਰ ਵਾਰ ਦੀ ਤਰ੍ਹਾਂ 
ੲਿਸ ਵਾਰ ਵੀ
ਮੈਂ ਸੰਭਲ ਜਾਵਾਂਗਾ ।

- ਰੂਹ

b05a38586d52467b31f01a8b67ec3b99

Rooh

ਹੱਥ ਫੜ੍ਹ ਤੁਰੀੲੇ ਰਾਹ ਕੋੲੀ ।
ਲੱਭੀੲੇ ਸੋਹਣੀ ਜਿਹੀ ਥਾਂ ਕੋੲੀ ।
ਗੱਲਾਂ ਦੀ ਨਾ ਅਖੀਰ ਹੋਵੇ,
ਦੂਰ ਬੈਠਾ ਤੱਕੇ ਖ਼ੁਦਾ ਕੋੲੀ ।
ਬੱਦਲਾਂ ਨੇ ਕੀਤੀ ਛਾਂ ਹੋਵੇ ।
ਫੁੱਲਾਂ ਕੋਲ਼ੇ ਵੀ ਜ਼ੁਬਾਨ ਹੋਵੇ ।
ੲਿੰਝ ਹੋੲੀੲੇ ੲਿੱਕ ਮਿੱਕ ਯਾਰਾ,
ਨਾ ਕਰ ਸਕੇ ਕਦੇ ਜੁਦਾ ਕੋਈ ।

ਹੱਥ ਫੜ ਤੁਰੀੲੇ ਰਾਹ ਕੋੲੀ....

- ਰੂਹ

b05a38586d52467b31f01a8b67ec3b99

Rooh

ਹੱਥ ਫੜ੍ਹ ਤੁਰੀੲੇ ਰਾਹ ਕੋੲੀ ।
ਲੱਭੀੲੇ ਸੋਹਣੀ ਜਿਹੀ ਥਾਂ ਕੋੲੀ ।
ਗੱਲਾਂ ਦੀ ਨਾ ਅਖੀਰ ਹੋਵੇ,
ਦੂਰ ਬੈਠਾ ਤੱਕੇ ਖ਼ੁਦਾ ਕੋੲੀ ।
ਬੱਦਲਾਂ ਨੇ ਕੀਤੀ ਛਾਂ ਹੋਵੇ ।
ਫੁੱਲਾਂ ਕੋਲ਼ੇ ਵੀ ਜ਼ੁਬਾਨ ਹੋਵੇ ।
ੲਿੰਝ ਹੋੲੀੲੇ ੲਿੱਕ ਮਿੱਕ ਯਾਰਾ,
ਨਾ ਕਰ ਸਕੇ ਕਦੇ ਜੁਦਾ ਕੋਈ ।

ਹੱਥ ਫੜ ਤੁਰੀੲੇ ਰਾਹ ਕੋੲੀ....

- ਰੂਹ

b05a38586d52467b31f01a8b67ec3b99

Rooh

ਹੳੁਮੈ ਕਦ ਤੋਂ ੳੁੱਚੀ ਹੋ ਗੲੀ,
ਚੁੱਪ ਨੂੰ ਅਾਕੜ ਜਕੜ ਗੲੀ ੲੇ ।
ਸੋਨੇ ਵਿੱਚ ਜੋ ਖੇਲੇ ਕੁੱਦੇ,
ਸਾੜਣ ੳੁਸ ਨੂੰ ਲੱਕੜ ਗੲੀ ੲੇ ।
ਧੋਖੇ ਕਰਦਾ ਕਰਦਾ ਬੰਦਿਅਾ,
ਬੰਦਾ ਬਨਣਾ ਭੁੱਲ ਗਿਅਾ ਕਿੳੁਂ ।
ਮਹਿੰਗੇ ਮੁੱਲ ਦੀ ਗ਼ੈਰਤ ਵੇਚੀ,
ਕੱਖਾਂ ਭਾਅ ਦੇ ਤੁੱਲ ਗਿਅਾ ਕਿੳੁਂ ।
ਹਾਸੇ ਹੱਸਦਾ ਹੋਰਾਂ ੳੁੱਤੇ,
ਤਾਹਨੇ ਕੱਸਦਾ ਹੋਰਾਂ ੳੁੱਤੇ,
ਧੱਕੇ ਮਾਰੇ ਮਾੜੇ ਨੂੰ ਤੂੰ,
ਰਾਖ਼ ਦਾ ਭਾਂਡਾ ਡੁੱਲ੍ਹ ਗਿਅਾ ਕਿੳੁਂ ।

- ਰੂਹ
loader
Home
Explore
Events
Notification
Profile