Nojoto: Largest Storytelling Platform
winnerboy6662
  • 17Stories
  • 34Followers
  • 56Love
    12Views

Winner Boy

  • Popular
  • Latest
  • Video
b4fdfb89b9cd66c5b2c7aa3661915b07

Winner Boy

ਜੋ ਮੰਗਣ ਦੁਆਵਾਂ ਮੇਰੇ ਲਈ ਸਭ ਦੇ ਤੂੰ ਸਿਰ ਤੇ ਹੱਥ ਰੱਖੀਂ, 
ਛੋਹ ਲਈਏ ਬੇਸ਼ੱਕ ਅੰਬਰਾਂ ਨੂੰ ਪਰ ਸਹੀ ਮਾਲਕਾ ਮੱਤ ਰੱਖੀਂ, 
ਮਿਲਦਾ ਰਹੇ ਪਿਆਰ ਜ਼ਮਾਨੇ ਦਾ ਮੇਰੇ ਬੋਲਾਂ ਦੇ ਵਿੱਚ ਸੱਤ ਰੱਖੀਂ, 
ਮੇਰੇ ਦਾਤਾ ਸਭ ਦੀ ਜਿੰਦਗੀ ਤੇ ਬੱਸ ਖੁਸ਼ੀਆਂ ਵਾਲੀ ਵੱਤ ਰੱਖੀਂ।
Rupinder Singh Rai ਮਾਲਕਾ

ਮਾਲਕਾ #ਕਵਿਤਾ

b4fdfb89b9cd66c5b2c7aa3661915b07

Winner Boy

ਸੁਣ ਪੁੱਤਰਾ ਮੈਂ ਤੈਨੂੰ ਅੱਜ ਇੱਕ ਗੱਲ ਸਮਝਾਉਣੀ ਐਂ
ਉੱਪਰੋਂ ਦੀ ਨਾ ਕੱਢ ਦੲੀਂ ਖਾਨੇ ਦੇ ਵਿੱਚ ਪਾਉਣੀ ਐਂ
ਕਦੇ ਨਹੀਂ ਬਰਦਾਸ਼ਤ ਕਰਨਾ ਮੈਂ ਤੇਰੀ ਮਨਮਾਨੀ ਨੂੰ
ਮੈਲੀ ਅੱਖ ਨਾਲ ਨਾ ਵੇਖੀਂ ਕਿਸੇ ਧੀ ਭੈਣ ਬੇਗਾਨੀ ਨੂੰ

ਸਾਊਆਂ ਦੇ ਪੁੱਤ ਇੱਜ਼ਤਾਂ ਨੂੰ ਹੱਥ ਪਾਉਂਦੇ ਨਹੀਂ ਹੁੰਦੇ
ਪਰ੍ਹਿਆਂ ਦੇ ਵਿੱਚ ਪਿਓ ਦੀ ਪੱਗ ਰੁਲਾਉਂਦੇ ਨਹੀਂ ਹੁੰਦੇ
ਏਥੇ ਕੋਈ ਨਾ ਮੋੜ ਲਿਆਵੇ  ਹੋਈ ਪੱਤ ਦੀ ਹਾਨੀ ਨੂੰ
ਮੈਲੀ ਅੱਖ ਨਾਲ ਨਾ ਵੇਖੀਂ ਕਿਸੇ ਧੀ ਭੈਣ ਬੇਗਾਨੀ ਨੂੰ

ਆਪਾਂ ਭਲਾ ਕਿੰਝ ਜਰਲਾਂਗੇ  ਭੈਣ ਤੇਰੀ ਜੇ ਹੀਰ ਬਣੇ
ਕਦੇ ਪੁੱਛ ਕੇ ਵੇਖੀਂ ਤੂੰ ਜਿਸ ਘਰ ਦੀ ਚੁੰਨੀ ਲੀਰ ਬਣੇ
ਇਹ ਤਿਲਕ ਨਾ ਕਿਧਰੇ ਜਾਵੇ ਰੱਖੀਂ ਸਾਂਭ ਜਵਾਨੀ ਨੂੰ
ਮੈਲੀ ਅੱਖ ਨਾਲ ਨਾ ਵੇਖੀਂ ਕਿਸੇ ਧੀ ਭੈਣ ਬੇਗਾਨੀ ਨੂੰ

ਇਹ ਬੜੀ ਕਲੱਛਣੀ ਵਗਦੀ ਏ  ਹੁਣ ਵਾਅ ਜ਼ਮਾਨੇ ਦੀ
ਪੁੱਤਰ ਜੀ ਏਸੇ ਉਮਰੇ ਮਾਰੀ ਜਾਦੀਂ ਹੈ ਮੱਤ ਨਿਆਣੇ ਦੀ
ਕੋਈ ਵੀ ਝੱਲ ਨਹੀਂ ਸਕਦਾ ਹੁੰਦਾ ਮੱਥੇ ਦੀ ਬਦਨਾਮੀ ਨੂੰ
ਮੈਲੀ ਅੱਖ ਨਾਲ  ਨਾ ਵੇਖੀਂ  ਕਿਸੇ ਧੀ ਭੈਣ ਬੇਗਾਨੀ ਨੂੰ

ਪੁੱਤ ਰਾਜ਼ ਮੁਹੱਬਤ ਹੋ ਜਾਏ ਮੈਨੂੰ ਨਹੀਂ ਇਤਰਾਜ਼ ਕੋਈ
ਪਰ ਕਿਸੇ ਬਾਪ ਦੀ ਪੱਤ ਨੂੰ  ਲਾ ਦੇਵੀਂ ਨਾ ਦਾਗ਼ ਕੋਈ
ਕਦੇ ਨੇੜੇ ਢੁੱਕਣ ਨਹੀਂ ਦੇਣਾ ਤੂੰ ਕਿਸੇ ਲੂਣ ਹਰਾਮੀ ਨੂੰ
ਮੈਲੀ ਅੱਖ ਨਾਲ ਨਾ ਵੇਖੀਂ ਕਿਸੇ ਧੀ ਭੈਣ ਬੇਗਾਨੀ ਨੂੰ
Balwinder Singh Raj
b4fdfb89b9cd66c5b2c7aa3661915b07

Winner Boy

ਧਨਾਸਰੀ ਧਨਾਸਰੀ ਮਹਲਾ ੫ ॥
 ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
 ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥
 ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥
 ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥
 ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥
 ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥
 {ਅੰਗ 682}

b4fdfb89b9cd66c5b2c7aa3661915b07

Winner Boy

Good Morning quotes in Hindi ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ {ਅੰਗ 682} ਸ਼ਬਦ ਗੁਰਬਾਣੀ

ਸ਼ਬਦ ਗੁਰਬਾਣੀ

b4fdfb89b9cd66c5b2c7aa3661915b07

Winner Boy

ਪੰਜਾਬੀਓ ਗਾਲਾਂ ਕੱਢਣੀਆਂ ਬੰਦ ਕਰ ਕੇ, ਸਾਹਿਤਕ ਗਾਲਾਂ ਕੱਢਣੀਆਂ ਸਿੱਖ ਲਵੋ, ਸਾਹਿਤ ਨਾਲ ਜੁੜੋ ਅਤੇ ਵਿਦਵਾਨ ਬਣੋ! 😅😅😅😅😅😅😅

b4fdfb89b9cd66c5b2c7aa3661915b07

Winner Boy

jaiveer
b4fdfb89b9cd66c5b2c7aa3661915b07

Winner Boy

ਮੋਦੀ ਮੋਦੀ ਗਾਉਂਦੇ ਰਹੋ, 
ਮੰਦੀ ਦੀ ਮਾਰ ਉਠਾਉਂਦੇ ਰਹੋ।

b4fdfb89b9cd66c5b2c7aa3661915b07

Winner Boy

ਜਨਮ ਦਿਨ ਦੀਆਂ ਵਧਾਈਆਂ ਵੀਰ
 ਵਾਹਿਗੁਰੂ ਜੀ ਜਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਬਖਸ਼ਣ

b4fdfb89b9cd66c5b2c7aa3661915b07

Winner Boy

ਜਨਮਦਿਨ ਦੀਆਂ ਵਧਾਈਆਂ ਵੀਰ 
ਵਾਹਿਗੁਰੂ ਜੀ ਤਰੱਕੀਆਂ ਬਖਸ਼ਣ #jassa
b4fdfb89b9cd66c5b2c7aa3661915b07

Winner Boy

ਅੰਦਰੋਂ ਹੀ ਜੋਤਾਂ ਜਗਦੀਆਂ ਨੇ  ਅੰਦਰ ਹੀ ਉਸ ਦਾ ਵਾਸਾ ਏ, 
ਸੱਚ ਸਮਝੀ ਜਿਸ ਨੂੰ ਬੈਠੇ ਆਂ ਰੱਬ ਦਾ ਤਾਂ ਖੇਡ ਤਮਾਸ਼ਾ ਏ, 
ਉਹਨੂੰ ਮਿਲਣਾ ਬਹੁਤ ਸੁਖਾਲਾ ਹੈ ਬੱਸ ਮੈਂ ਨੂੰ ਅੰਦਰੋਂ ਮਾਰ ਲਵੀਂ, 
ਉਹ ਉਹੋ ਆ ਕੇ ਨੇੜੇ ਬਹਿ ਜਾਂਦਾ ਤੂੰ ਜੋੜ ਦਿਲਾਂ ਦੇ ਤਾਰ ਲਵੀਂ,
 ਭਗਤਾਂ ਦੀ ਰੱਖਦਾ ਆਇਆ ਹੈ ਇਹ ਗੱਲ ਜਮਾਨਾ ਕਹਿੰਦਾ ਏ, 
ਅੱਖ ਵੇਖਣ ਵਾਲੀ ਚਾਹੀਦੀ ਰੱਬ ਹਰ ਥਾਂ 'ਰਾਏ' ਰਹਿੰਦਾ ਏ। 

#ਰੁਪਿੰਦਰ ਸਿੰਘ ਰਾਏ #
loader
Home
Explore
Events
Notification
Profile