Nojoto: Largest Storytelling Platform
nojotouser9904013665
  • 19Stories
  • 37Followers
  • 122Love
    17Views

ਗੁਰਪ੍ਰੀਤ ਬਰਾੜ

ਸਰਬੱਤ ਦਾ ਭਲਾ🙏 ਇਨਸਾਨੀਅਤ👨‍👨‍👧 ਪੰਜਾਬੀ💪 ਗਾਇਕ 🎤 ਗੀਤਕਾਰ📝 ਸ਼ਾਇਰੀ 📝

  • Popular
  • Latest
  • Video
bc056ef55bf0ba35ce12d01ed3bee308

ਗੁਰਪ੍ਰੀਤ ਬਰਾੜ

ਜੈ ਜਵਾਨ ਜੈ ਕਿਸਾਨ 🙏
ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕੇ ਲੜਾਈ ਦੋ ਥਾਵਾਂ ਤੇ ਲੜੀ ਜਾ ਰਹੀ ਹੈ ਇਕ ਤਾਂ ਦਿੱਲੀ ਵਿੱਚ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਅਤੇ ਦੂਜੀ ਇੰਟਰਨੈੱਟ ਉੱਤੇ ਸਰਕਾਰ ਦੇ IT ਸੈੱਲ ਨਾਲ.. ਸਰਕਾਰ ਕਿਸਾਨਾਂ ਨੂੰ ਦਿੱਲੀ ਤੱਕ ਪਹੁੰਚਣ ਤੋਂ ਤਾਂ ਨਹੀਂ ਰੋਕ ਸਕੀ, ਪਰ ਹੁਣ ਸਰਕਾਰ ਅਤੇ ਸਰਕਾਰ ਦੇ ਇਸ਼ਾਰਿਆਂ ਉੱਤੇ ਕੰਜਰੀ ਨਾਚ ਕਰਨ ਵਾਲੇ ਗੋਦੀ ਮੀਡੀਆ, ਅਤੇ ਕੁਝ ਕੁ ਵਿਕਾਊ ਲੋਕ ਜਿਹਨਾਂ ਵਿੱਚ ਬਾਲੀਵੁੱਡ ਦੀਆਂ ਕੁਝ ਕੌਲੀ ਚੱਟ ਅਭਿਨੇਤਰੀਆਂ ਅਤੇ BJP ਦੇ ਘਟੀਆ ਲੀਡਰਾਂ ਨਾਲ ਮਿਲ ਕੇ ਏਸ ਅੰਦੋਲਨ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ,, ਸੋ ਬੇਨਤੀ ਹੈ ਸਭ ਨੂੰ ਕੇ ਜੋ ਵੀ ਦਿੱਲੀ ਧਰਨਿਆਂ ਚ ਜਾ ਕੇ ਕਿਸਾਨ ਅੰਦੋਲਨ ਦਾ ਸਮਰਥਨ ਨਹੀਂ ਕਰ ਪਾ ਰਹੇ ਉਹ ਇੰਟਰਨੈੱਟ ਉੱਤੇ ਸਰਕਾਰ ਦੇ IT ਸੈੱਲ ਦਾ ਮੁਕਾਬਲਾ ਕਰਨ ਅਤੇ ਕਿਸਾਨਾਂ ਦੇ ਹੱਕ ਚ ਪਾਈਆਂ ਜਾਣ ਵਾਲੀਆਂ ਪੋਸਟਾਂ ਨੂੰ ਵੱਧ ਵੱਧ ਸ਼ੇਅਰ ਕਰੋ, ਬਾਕੀ ਇਕ ਬੇਨਤੀ ਹੋਰ ਕੇ ਜੋ ਵੀ ਮੀਡੀਆ ਚੈਨਲ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ ਜਿਵੇਂ ਕੇ #AajTak # #ZeeNews #RepublicTv ਇਹਨਾਂ   ਚੈਨਲਾਂ ਦਾ ਅਪਣੇ ਘਰ ਵਿੱਚ ਲੱਗੀ ਡਿਸ਼ ਅਤੇ ਕੇਬਲ ਵਿਚੋਂ ਬਾਈਕਾਟ ਕਰੋ,, ਤਾਂ ਕੇ Jio ਦੇ ਸਿਮ ਵਾਂਗੂ ਇਹਨਾਂ ਨੂੰ ਵੀ ਆਰਥਿਕ ਪੱਖੋਂ ਕਮਜ਼ੋਰ ਕੀਤਾ ਜਾ ਸਕੇ ਅਤੇ ਕਿਸਾਨਾਂ ਦੀ ਤਾਕਤ ਦਾ ਪਤਾ ਇਹਨਾਂ ਨੂੰ ਲੱਗ ਸਕੇ..
ਜੈ ਜਵਾਨ ਜੈ ਕਿਸਾਨ 🙏 
ਕਿਸਾਨ ਦਾ ਪੁੱਤ 🙏

©ਗੁਰਪ੍ਰੀਤ ਬਰਾੜ #bharatband
bc056ef55bf0ba35ce12d01ed3bee308

ਗੁਰਪ੍ਰੀਤ ਬਰਾੜ

#KangnaRanaut  ਬਾਰੇ ਖਾਸ ਜਾਣਕਾਰੀ ਜ਼ਰੂਰ ਪੜ੍ਹਿਓ 
ਫਲਾਪ ਅਦਾਕਾਰਾ ਕਹਿ ਲਓ ਚਾਹੇ, ਦਿਮਾਗੀ ਤੌਰ ਤੇ ਪ੍ਰੇਸ਼ਾਨ ਔਰਤ ਆਖ ਲਓ, ਚਾਹੇ ਚਰਿਤਰ ਹੀਣ ਜਨਾਨੀ ਆਖ ਲਓ, ਸਭ ਇਕ ਗੱਲ ਹੀ ਆ ਜਦੋਂ ਏਹ ਜਨਾਨੀ ਫਿਲਮਾਂ ਚ ਕੰਮ ਕਰਨ ਲਈ ਘਰ ਵਾਲਿਆਂ ਦੀ ਇਜਾਜ਼ਤ ਤੋਂ ਬਿਨਾਂ ਘਰੋਂ ਭੱਜ ਕੇ ਮੁੰਬਈ ਆਈ ਤਾਂ ਐਕਟਿੰਗ ਚ ਮੁਹਾਰਤ ਨਾਂ ਹੋਣ ਕਰਕੇ ਕਿਸੇ ਨੇ ਵੀ ਫਿਲਮਾਂ ਚ ਕੰਮ ਨਾਂ ਦਿੱਤਾ ਫੇਰ ਇਸਨੇ ਅਪਣੀ ਗੱਲ ਨਾਂ ਬਣਦੀ ਦੇਖ ਅਦਿਤਿਆ ਪੰਚੋਲੀ ਨਾਂ ਦੇ ਵਿਅਕਤੀ ਨੂੰ ਅਪਣੇ ਸੰਪਰਕ ਚ ਲਿਆ ਅਦਿਤਿਆ ਦਾ ਨਾਂ ਕਾਫੀ ਸੀ ਓਸ ਟਾਈਮ ਫਿਲਮ ਇੰਡਸਟਰੀ ਚ ਕੰਗਨਾ ਨੇ ਓਸ ਨੂੰ ਫਿਲਮਾਂ ਦੁਆਉਣ ਦੀ ਬੇਨਤੀ ਕੀਤੀ ਕੰਗਨਾ ਕਾਫੀ ਸਮਾਂ ਓਸ ਨਾਲ ਫਲੈਟ ਵਿਚ ਰਹੀ.. ਕੰਗਨਾ ਦੇ ਕਾਫੀ ਕਹਿਣ ਤੇ ਉਸ ਨੇ ਕੰਗਨਾ ਨੂੰ ਛੋਟੇ ਬੱਜਟ ਦੀਆਂ ਫਿਲਮਾਂ ਚ ਕੰਮ ਦੁਆ ਦਿੱਤਾ.. ਪਰ ਐਕਟਿੰਗ ਦੀ ਘਾਟ ਕਰਕੇ ਉਹਨਾਂ ਫਿਲਮਾਂ ਚ ਵੀ ਕੰਗਨਾ ਨੂੰ ਕੋਈ ਖਾਸ ਮਸ਼ਹੂਰੀ ਨਾਂ ਮਿਲੀ ਬਾਅਦ ਵਿੱਚ ਕਿਸੇ ਆਪਸੀ ਮੱਤ ਭੇਦ ਹੋਣ ਕਰਕੇ ਕੰਗਨਾ ਨੇ ਉਸ ਉੱਤੇ rape ਦਾ ਇਲਜ਼ਾਮ ਲਗਾ ਦਿੱਤਾ ਜਦੋਂ ਕਿ ਅਦਿਤਿਆ ਨੇ ਮੀਡੀਆ ਚ ਏਹ ਕਹਿਣ ਦੀ ਕੋਸ਼ਿਸ਼ ਕੀਤੀ ਕੇ ਜੋ ਵੀ ਹੋਇਆ ਸਭ ਕੰਗਨਾ ਦੀ ਸਹਿਮਤੀ ਨਾਲ ਹੋਇਆ ਸੀ ਪਰ ਅੱਜ ਉਹ ਕਿਸੇ ਨਿੱਜੀ ਕਾਰਨਾਂ ਕਰਕੇ rape ਦਾ ਆਰੋਪ ਲਗਾ ਰਹੀ ਹੈ ਇਸ ਤੋਂ ਬਾਅਦ ਕੰਗਨਾ ਨੇ ਅਪਣਾ ਨਿਸ਼ਾਨਾ ਰਿਤਿਕ ਰੌਸ਼ਨ ਨੂੰ ਬਣਾਇਆ.. ਪਰ ਓਸ ਨੂੰ ਜਲਦੀ ਹੀ ਕੰਗਨਾ ਦੇ ਘਟੀਆ ਚਰਿੱਤਰ ਬਾਰੇ ਪਤਾ ਲੱਗ ਗਿਆ ਤੇ ਉਹ ਨੇ ਅਪਣਾ ਪਿੱਛਾ ਛੁਡਾ ਲਿਆ ਪਰ ਕੰਗਨਾ ਨੇ ਉਹਦਾ ਨਾਮ ਲੈ ਕੇ ਫੇਮ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾਂ ਹੋ ਸਕੀ... ਬਾਕੀ ਏਹ ਨਾਮ ਤਾਂ ਉਹ ਹਨ ਜੋ ਕੰਗਨਾ ਨੇ ਆਪ ਦੱਸੇ ਹਨ ਜਾਂ ਮੀਡੀਆ ਦੇ ਚਰਚਾ ਵਿਚ ਆਏ ਜੋ ਪਰਦੇ ਦੇ ਪਿੱਛੇ ਰਹਿ ਗਏ ਉਹ ਹਾਲੇ ਜਾਣਕਾਰੀ ਤੋਂ ਬਾਹਰ ਹਨ.. ਫੇਰ ਏਸ ਨੇ ਅਪਣੇ ਤੋਂ ਪਿੱਛੋਂ ਫਿਲਮ ਇੰਡਸਟਰੀ ਚ ਆਏ ਲੋਕਾਂ ਤੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਜੋ ਏਸ ਤੋਂ ਬਾਅਦ ਚ ਆ ਕੇ ਅਪਣੀ ਮਿਹਨਤ ਨਾਲ ਤੇ ਐਕਟਿੰਗ ਨਾਲ ਮਸ਼ਹੂਰ ਹੋ ਗਏ ਕੰਗਨਾ ਨੇ ਉਹਨਾਂ ਤੇ ਵੀ nepotism ਦਾ ਆਰੋਪ ਲਗਾਇਆ ਪਰ ਉਦੋਂ ਸਭ ਨੂੰ ਪਤਾ ਲੱਗ ਗਿਆ ਸੀ ਕੇ ਏਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ... ਫੇਰ ਜਦੋਂ ਮਹਾਰਾਸ਼ਟਰ ਚ ਕੰਗਨਾ ਦਾ ਗੈਰ-ਕਾਨੂੰਨੀ ਢੰਗ ਨਾਲ ਬਣਿਆ ਮਕਾਨ ਤੋੜਿਆ ਗਿਆ ਤਾਂ ਓਸ ਟਾਈਮ ਏਸ ਨੇ ਮਹਾਂਰਾਸ਼ਟਰ ਦੀ ਸਰਕਾਰ ਖਿਲਾਫ ਅਪੱਤੀਜਨਕ ਸ਼ਬਦਾਵਲੀ ਵਰਤੀ ਬਾਅਦ ਚ  ਮੋਦੀ ਨੂੰ ਆਖ ਕੇ ਏਨੇ ਸੁਰੱਖਿਆ ਲਈ ਕੇ ਮੇਰੀ ਜਾਨ ਨੂੰ ਖਤਰਾ ਹੈ.. ਫੇਰ ਏਸ ਨੇ ਮੋਦੀ ਦੇ ਨੇੜੇ ਆਉਣ ਲਈ ਭਾਜਪਾ ਪਾਰਟੀ join ਕਰ ਲਈ.. ਤੇ ਅਜਕਲ੍ਹ ਬੀਬਾ ਮੋਦੀ ਨੂੰ ਖੁਸ਼ ਕਰਨ ਤੇ ਲੱਗੀ ਹੋਈ ਹੈ... ਏਹ ਗੱਲ ਅਜੇ ਰੁਕ ਕੇ ਪਤਾ ਚੱਲੇਗੀ ਕੇ ਮੋਦੀ ਤੇ ਏਹ ਕਿਹੜਾ ਇਲਜ਼ਾਮ ਲਗਾਊ,, ਫਿਲਹਾਲ ਮੋਦੀ ਦੇ ਕਹਿਣ ਤੇ ਕਿਸਾਨਾਂ ਨੂੰ ਗਲਤ ਬੋਲਨਾ ਏਸ ਲਈ ਕੋਈ ਵੱਡੀ ਗੱਲ ਨਹੀਂ .. ਪਹਿਲਾਂ ਏਹ ਦਾ ਤੋਰੀ ਫੁਲਕਾ ਅਦਿਤਿਆ ਦੇ ਸਿਰ ਤੋਂ ਚਲਦਾ ਸੀ, ਫੇਰ ਰਿਤਿਕ ਰੋਸ਼ਨ ਨੇ ਚਲਾਇਆ, ਫੇਰ ਛੋਟੀਆਂ ਮੋਟੀਆਂ controversy ਤੋਂ ਚਲਦਾ ਰਿਹਾ,, ਤੇ ਹੁਣ ਮੋਦੀ ਦੇ ਸਿਰ ਤੋਂ,, ਚਲੋ ਹੁਣ ਢਿੱਡ ਤਾਂ ਭਰਨਾ ਹੀ ਆ ਬੇਚਾਰੀ ਨੇ ਦਿਹਾੜੀ ਤਾਂ ਹੋਣੀ ਵੀ ਨਹੀਂ.. ਸੋ ਮੇਰੀ ਏਹੀ ਬੇਨਤੀ ਹੈ ਕਿ ਸਿਆਣੇ ਕਹਿੰਦੇ ਆ ਜਿਸ ਦੀ ਲਹਿ ਗਈ ਲੋਈ (ਸ਼ਰਮ) ਉਹਦਾ ਕੀ ਕਰੂਗਾ ਕੋਈ..
ਬਾਕੀ ਫੇਰ ਵੀ ਜੇ ਕਿਸੇ ਨੂੰ ਗੁੱਸਾ ਲੱਗਿਆ ਹੋਵੇ ਤਾਂ ਕੋਈ ਗੱਲ ਨਹੀਂ ਕਿਉ ਕਿ ਸੱਚ ਕੌੜਾ ਹੀ ਹੁੰਦਾ
ਗੁਰਪ੍ਰੀਤ ਬਰਾੜ ✍️

©ਗੁਰਪ੍ਰੀਤ ਬਰਾੜ #reading
bc056ef55bf0ba35ce12d01ed3bee308

ਗੁਰਪ੍ਰੀਤ ਬਰਾੜ

ਪੈਸਾ ਕਮਾਉਣਾ ਕੋਈ ਮਾੜੀ ਗੱਲ ਨਹੀਂ
ਪਰ ਕਿਸੇ ਗਰੀਬ ਦਾ ਹੱਕ ਮਾਰ ਕੇ ਕਮਾਉਣਾ ਗੱਲ ਮਾੜੀ ਆ
ਅਪਣੀ ਔਲਾਦ ਨੂੰ ਚੰਗਾ ਖਵਾਉਣਾ ਵੀ ਕੋਈ ਮਾੜੀ ਗੱਲ ਨਹੀਂ
      ਪਰ ਕਿਸੇ ਦੇ ਮੂੰਹ ਚੋਂ ਖੋਹ ਕੇ ਖਵਾਉਣਾ ਗੱਲ ਮਾੜੀ ਆ
✍️ ਗੁਰਪ੍ਰੀਤ ਬਰਾੜ

©ਗੁਰਪ੍ਰੀਤ ਬਰਾੜ #Ka
bc056ef55bf0ba35ce12d01ed3bee308

ਗੁਰਪ੍ਰੀਤ ਬਰਾੜ

ਏਹ ਦੁਨੀਆਂ ਬਹੁਤ ਤੇਜ ਤਰਾਰ ਬੰਦਿਆਂ ਦੀ ਆ ਜਨਾਬ
ਏਥੇ ਭੋਲੇ ਬੰਦੇ ਅਕਸਰ ਹੀ ਲੁੱਟ ਜਾਂਦੇ ਆ
ਸ਼ੀਸ਼ਾ ਤੇ ਦਿਲ ਬੇਸਮਝ ਨੂੰ ਨਾਂ ਫੜਾਇਓ
ਏਹ ਨਿੱਕੀ ਜਿਹੀ ਗਲਤੀ ਨਾਲ ਹੀ ਟੁੱਟ ਜਾਂਦੇ ਆ
✍️ ਗੁਰਪ੍ਰੀਤ ਬਰਾੜ

©ਗੁਰਪ੍ਰੀਤ ਬਰਾੜ #LoveOrFriendship #Love
bc056ef55bf0ba35ce12d01ed3bee308

ਗੁਰਪ੍ਰੀਤ ਬਰਾੜ

#Life #Yaad
bc056ef55bf0ba35ce12d01ed3bee308

ਗੁਰਪ੍ਰੀਤ ਬਰਾੜ

#removemodi
bc056ef55bf0ba35ce12d01ed3bee308

ਗੁਰਪ੍ਰੀਤ ਬਰਾੜ

ਜੇ ਏਥੇ ਸਾਰੇ ਈ ਆਪਣੇ ਆ, 
ਤਾਂ ਫੇਰ ਬੇਗਾਨਾ ਕੌਣ ਆ?
ਮੇਰੇ ਲਈ ਕੀ ਚੰਗਾ ਤੇ ਕੀ ਮਾੜਾ, 
ਏਹ ਦੱਸਣ ਵਾਲਾ ਜ਼ਮਾਨਾ ਕੌਣ ਆ?
ਇੱਕ ਵਾਰ ਹੀ ਤਾਂ ਮਿਲਦੀ ਐ ਏਹ ਜ਼ਿੰਦਗੀ, 
ਸ਼ੌਂਕ ਨਾਲ ਜੀਵਾਂਗੇ
ਏਥੇ ਦੱਸ ਭਲਾ ਆਉਂਦਾ ਰੋਜ਼ਾਨਾ ਕੌਣ ਆ?
✍️ ਗੁਰਪ੍ਰੀਤ ਬਰਾੜ

©ਗੁਰਪ੍ਰੀਤ ਬਰਾੜ #Life_experience 
#Life 
#alonesoul

Life_experience Life alonesoul

bc056ef55bf0ba35ce12d01ed3bee308

ਗੁਰਪ੍ਰੀਤ ਬਰਾੜ

ਗ਼ਲਤ ਨੂੰ ਤਾਂ ਹੁਣ ਗ਼ਲਤ ਕਹਿਣਾ ਹੀ ਆ
ਸਾਡੀ ਜ਼ਮੀਰ ਥੋੜ੍ਹਾ ਈ ਮਰੀ ਆ
ਦਿਨ ਕਦੇ ਤਾਂ ਚੰਗੇ ਆਉਣੇ ਹੀ ਆ
ਸਾਡੀ ਤਕਦੀਰ ਥੋੜ੍ਹਾ ਈ ਮਰੀ ਆ
✍️ ਗੁਰਪ੍ਰੀਤ ਬਰਾੜ
#ਜੈ_ਜਵਾਨ #ਜੈ_ਕਿਸਾਨ

©ਗੁਰਪ੍ਰੀਤ ਬਰਾੜ #leftalone
bc056ef55bf0ba35ce12d01ed3bee308

ਗੁਰਪ੍ਰੀਤ ਬਰਾੜ

ਮੰਦਰ ਬਣਾ ਕੇ ਕੀ ਕਰੋਗੇ ਜਨਾਬ..
ਏਥੇ ਇਨਸਾਨ ਜਾਨਵਰ ਬਣਨ ਤੇ ਉਤਾਰੂ ਆ
ਇਨਸਾਫ ਕਿੱਥੋਂ ਮਿਲੂ ਕਿਸੇ ਨੂੰ
ਏਥੇ ਕਾਨੂੰਨ ਤੇ ਸਿਆਸਤ ਭਾਰੂ ਆ
✍️ ਗੁਰਪ੍ਰੀਤ ਬਰਾੜ

©ਗੁਰਪ੍ਰੀਤ ਬਰਾੜ #Stoprape
bc056ef55bf0ba35ce12d01ed3bee308

ਗੁਰਪ੍ਰੀਤ ਬਰਾੜ

ਮੈਂ ਕਿਸਾਨ ਦਾ ਪੁੱਤ ਹਾਂ ਇਸ ਲਈ ਕਿਸਾਨ ਵਿਰੋਧੀ ਰਿਲਾਇੰਸ ਕੰਪਨੀ ਦਾ ਸਿਮ ਅਤੇ ਰਿਲਾਇੰਸ ਦਾ ਤੇਲ ਆਦਿ ਚੀਜਾਂ ਨਾਂ ਵਰਤਣ ਦਾ ਪ੍ਰਣ ਕਰਦਾ ਹਾਂ 💪 ਆਓ ਕਿਸਾਨੀ ਨੂੰ ਖਤਮ ਕਰਨ ਵਾਲਿਆਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਦੀ ਨਿੱਕੀ ਜਿਹੀ ਪਹਿਲ ਕਰੀਏ 🙏ਜੈ ਜਵਾਨ ਜੈ ਕਿਸਾਨ 🙏 #protest
loader
Home
Explore
Events
Notification
Profile