Nojoto: Largest Storytelling Platform
nojotouser4583052150
  • 113Stories
  • 125Followers
  • 999Love
    1.8KViews

navdeepkaur012

ਪੰਜਾਬ ਪੰਜਾਬਣ ਪੰਜਾਬੀਅਤ first book ' ਸਾਂਝੇ ਅੱਖਰ' ਪਿੰਡਾਂ ਦੇ ਜਾਏ

  • Popular
  • Latest
  • Video
be2387571b0824fbed7a0d77f4468010

navdeepkaur012

..................

©ਨਵਦੀਪ ਕੌਰ #nojotohindi
be2387571b0824fbed7a0d77f4468010

navdeepkaur012

ਤੇਰੇ ਬਿਨਾਂ ਮੈਨੂੰ ਇਸ ਦੁਨੀਆਂ ਦੀਆਂ ਠੰਡੀਆਂ ਹਵਾਵਾਂ ਵੀ ਸੇਕ ਮਾਰਦੀਆਂ ਨੇ ,
ਮਾਂ,
ਆਪਣੀ ਹਿੱਕ ਨਾਲ ਲਾਈਂ ,
 ਜਨਮਾਂ ਤੋਂ ਖੁੰਝੀ ਠੰਡ ਮੇਰੇ  ਸੀਨੇ ਪਾਈਂ ,
ਮੈਨੂੰ ਆਪਣੀ ਗੋਦੀ ਵਿੱਚ ਲੇਟਾਅ ਕੇ ਆਪਣੇ ਨਾਲ ਲੈ ਜਾਈਂ 

ਤੈਨੂੰ ਤੇਰੀ ਮਮਤਾ ਦਾ ਵਾਸਤਾ

©ਨਵਦੀਪ ਕੌਰ lines from my first book 

ਸਾਂਝੇ ਅੱਖਰ 
comment below to buy my book 

#ਸਾਂਝੇਅੱਖਰ

#MothersDay2021

lines from my first book ਸਾਂਝੇ ਅੱਖਰ comment below to buy my book #ਸਾਂਝੇਅੱਖਰ #MothersDay2021

be2387571b0824fbed7a0d77f4468010

navdeepkaur012

2020 ਕਿੰਨੀਆਂ ਹੀ ਰੀਝਾਂ ਸੂਲੀ ਟੰਗ ਗਿਆ,
Uni ਦਾ ਇਹ ਸਾਲ ਐਵੇਂ ਰੌਲੇ ਰੱਪੇ ਵਿਚ ਲੰਘ ਗਿਆ,
ਉਤੋਂ Jashan ਦੀ ਤਿਆਰੀ ਸਾਰੀ ਰੱਦ ਹੋ ਗਈ,,
Online ਕਲਾਸਾਂ ਦੀ ਟੈਂਸ਼ਨ ਵੀ ਵੱਧ ਹੋ ਗਈ,
ਕਰੋਨਿਆ ਵੇ ਤੇਰੇ ਵਾਲੀ ਹੱਦ ਹੋ ਗਈ

ਹੁਣ ਕਿੱਥੇ ਆਉਣੇ ਨੇ ਉਹ ਦਿਨ ਰੰਗਲੇ,
ਕਿੱਥੇ ਪੈਣੇ ਗਿੱਧੇ ਕਿੱਥੇ ਪੈਣੇ ਭੰਗੜੇ,
Last year ਐ ਸਾਡਾ ਮੂੰਹ ਕਿਤਾਬਾਂ ਵਿੱਚ ਹੋਣਾ,
ਹੁਣ ਕਿੱਥੇ ਸਾਡੇ ਕੋਲੋਂ participate ਹੋਣਾ ,

ਨਾਂ ਬਹਿਕੇ ਪੀਤੀਆਂ ਜਾਣੀਆਂ ਨੇ arts cafe ਚਾਹਵਾਂ
 ਹੋ ਜਾਣੀਆਂ ਹੁਣ ਵੱਖੋ ਵੱਖ ਰਾਹਵਾਂ,
ਗੱਲਾਂ ਬਾਤਾਂ ਬੱਸ ਹੁਣ ਚੇਤੇ ਰਹਿ ਜਾਣੀਆਂ,
Uni ਵਾਲੇ ਦਿਨ ਬਣ ਜਾਣੇ ਨੇ ਕਹਾਣੀਆਂ,
ਜਦੋਂ ਮਿਲੇ 4 ਦੋਸਤ ਬਹਿਕੇ ਹੱਸਿਆਂ ਕਰਾਂਗੇ, 
ਇਹ ਪਲ ਜੋ ਬਿਤਾਏ ਓਦੋਂ ਦੱਸਿਆ ਕਰਾਂਗੇ,

ਭਾਵੇਂ ਲੱਖਾਂ ਹੀ ਐਥੇ ਹਾਲਾਤ ਬਦਲਣੇ ਨੇ,
 'ਨਵ' uni ਲਈ ਨਾ ਤੇਰੇ ਇਹ ਜ਼ਜਬਾਤ ਬਦਲਣੇ ਨੇ #nojoto #nojotochallenge #nojotocontest #nojotopetrycontest
be2387571b0824fbed7a0d77f4468010

navdeepkaur012

ਸਲੋਕੁ ॥

ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥

be2387571b0824fbed7a0d77f4468010

navdeepkaur012

ਸਰਬ ਧਰਮ ਮਹਿ ਸ੍ਰੇਸਟ ਧਰਮੁ ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
ਸਗਲ ਕ੍ਰਿਆ ਮਹਿ ਊਤਮ ਕਿਰਿਆ ॥
ਸਾਧਸੰਗਿ ਦੁਰਮਤਿ ਮਲੁ ਹਿਰਿਆ ॥
ਸਗਲ ਉਦਮ ਮਹਿ ਉਦਮੁ ਭਲਾ ॥
ਹਰਿ ਕਾ ਨਾਮੁ ਜਪਹੁ ਜੀਅ ਸਦਾ ॥
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥
ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥
ਸਗਲ ਥਾਨ ਤੇ ਓਹੁ ਊਤਮ ਥਾਨੁ ॥
ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥

be2387571b0824fbed7a0d77f4468010

navdeepkaur012

ਨਿਰਧਨ ਕਉ ਧਨੁ ਤੇਰੋ ਨਾਉ ॥
ਨਿਥਾਵੇ ਕਉ ਨਾਉ ਤੇਰਾ ਥਾਉ ॥
ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥
ਸਗਲ ਘਟਾ ਕਉ ਦੇਵਹੁ ਦਾਨੁ ॥
ਕਰਨ ਕਰਾਵਨਹਾਰ ਸੁਆਮੀ ॥
ਸਗਲ ਘਟਾ ਕੇ ਅੰਤਰਜਾਮੀ ॥
ਅਪਨੀ ਗਤਿ ਮਿਤਿ ਜਾਨਹੁ ਆਪੇ ॥
ਆਪਨ ਸੰਗਿ ਆਪਿ ਪ੍ਰਭ ਰਾਤੇ ॥
ਤੁਮ੍ਹ੍ਹਰੀ ਉਸਤਤਿ ਤੁਮ ਤੇ ਹੋਇ ॥
ਨਾਨਕ ਅਵਰੁ ਨ ਜਾਨਸਿ ਕੋਇ ॥੭॥

be2387571b0824fbed7a0d77f4468010

navdeepkaur012

ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥
ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥
ਆਪਸ ਕਉ ਜੋ ਜਾਣੈ ਨੀਚਾ ॥
ਸੋਊ ਗਨੀਐ ਸਭ ਤੇ ਊਚਾ ॥
ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥
ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥
ਮਨ ਅਪੁਨੇ ਤੇ ਬੁਰਾ ਮਿਟਾਨਾ ॥
ਪੇਖੈ ਸਗਲ ਸ੍ਰਿਸਟਿ ਸਾਜਨਾ ॥
ਸੂਖ ਦੂਖ ਜਨ ਸਮ ਦ੍ਰਿਸਟੇਤਾ ॥
ਨਾਨਕ ਪਾਪ ਪੁੰਨ ਨਹੀ ਲੇਪਾ ॥੬॥

be2387571b0824fbed7a0d77f4468010

navdeepkaur012

ਚਾਰਿ ਪਦਾਰਥ ਜੇ ਕੋ ਮਾਗੈ ॥
ਸਾਧ ਜਨਾ ਕੀ ਸੇਵਾ ਲਾਗੈ ॥
ਜੇ ਕੋ ਆਪੁਨਾ ਦੂਖੁ ਮਿਟਾਵੈ ॥
ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥
ਜੇ ਕੋ ਅਪੁਨੀ ਸੋਭਾ ਲੋਰੈ ॥
ਸਾਧਸੰਗਿ ਇਹ ਹਉਮੈ ਛੋਰੈ ॥
ਜੇ ਕੋ ਜਨਮ ਮਰਣ ਤੇ ਡਰੈ ॥
ਸਾਧ ਜਨਾ ਕੀ ਸਰਨੀ ਪਰੈ ॥
ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥
ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥

be2387571b0824fbed7a0d77f4468010

navdeepkaur012

ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥
ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥
ਭੇਖ ਅਨੇਕ ਅਗਨਿ ਨਹੀ ਬੁਝੈ ॥
ਕੋਟਿ ਉਪਾਵ ਦਰਗਹ ਨਹੀ ਸਿਝੈ ॥
ਛੂਟਸਿ ਨਾਹੀ ਊਭ ਪਇਆਲਿ ॥
ਮੋਹਿ ਬਿਆਪਹਿ ਮਾਇਆ ਜਾਲਿ ॥
ਅਵਰ ਕਰਤੂਤਿ ਸਗਲੀ ਜਮੁ ਡਾਨੈ ॥
ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥
ਹਰਿ ਕਾ ਨਾਮੁ ਜਪਤ ਦੁਖੁ ਜਾਇ ॥
ਨਾਨਕ ਬੋਲੈ ਸਹਜਿ ਸੁਭਾਇ ॥੪॥

be2387571b0824fbed7a0d77f4468010

navdeepkaur012

ਮਨ ਕਾਮਨਾ ਤੀਰਥ ਦੇਹ ਛੁਟੈ ॥
ਗਰਬੁ ਗੁਮਾਨੁ ਨ ਮਨ ਤੇ ਹੁਟੈ ॥
ਸੋਚ ਕਰੈ ਦਿਨਸੁ ਅਰੁ ਰਾਤਿ ॥
ਮਨ ਕੀ ਮੈਲੁ ਨ ਤਨ ਤੇ ਜਾਤਿ ॥
ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥
ਮਨ ਤੇ ਕਬਹੂ ਨ ਬਿਖਿਆ ਟਰੈ ॥
ਜਲਿ ਧੋਵੈ ਬਹੁ ਦੇਹ ਅਨੀਤਿ ॥
ਸੁਧ ਕਹਾ ਹੋਇ ਕਾਚੀ ਭੀਤਿ ॥
ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥
ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥

loader
Home
Explore
Events
Notification
Profile