Nojoto: Largest Storytelling Platform
amanpannu2824
  • 30Stories
  • 10Followers
  • 274Love
    0Views

arsh pannu

I am not writer by profession but by heart

  • Popular
  • Latest
  • Repost
  • Video
c665053032edb23f12a1995c7f113b31

arsh pannu

ਰੱਬ - ਸੇ- ਰਾਬਤਾ 

ਅੱਖਾਂ ਬੰਦ ਕਰ ਤੱਕਾ , ਤਾਂ 
ਉਸਦੀ ਰੂਹ ਦਿਖਾਈ ਦਿੰਦੀ ਏ ,
ਦੂਰ ਕਿਤੇ ਬਾਗਾਂ ਵਿੱਚ ਪੈਂਦੀ ,
ਹੂਕ ਸੁਣਾਈ ਦਿੰਦੀ ਹੈ ।।

©arsh pannu ਰੱਬ- ਸੇ- ਰਾਬਤਾ

ਰੱਬ- ਸੇ- ਰਾਬਤਾ #ਸ਼ਾਇਰੀ

c665053032edb23f12a1995c7f113b31

arsh pannu

ਸੁਣ ਅਲਫ਼ਾਜ਼ ਤੇਰੇ ਸਰਤਾਜ ਸ਼ਾਇਰਾ ,
ਰੂਹ ਨੂੰ ਸਕੂਨ ਮਿਲੇ ,
ਕਦੇ ਮਿਲੇ ਨਹੀਂ ਅਸੀਂ ਤੇਰੇ ਨਾਲ ,
ਕਿ ਤੇਰੇ ਲਫਜ਼ਾਂ 'ਚੋਂ ਤੇਰੇ ਦੀਦਾਰ ਮਿਲੇ ।।

©arsh pannu Satinder Sartaj#

Satinder Sartaj# #ਸ਼ਾਇਰੀ

c665053032edb23f12a1995c7f113b31

arsh pannu

ਕਦੇ ਰੁੱਸਣਾ , ਕਦੇ ਮਨਾਉਣਾਂ ,
ਹੱਥ ਘੁੱਟ ਕੇ ਫੜ ਕਦੇ ਨਾ ਛਡਾਉਣਾ ।।
ਭੋਲਾ ਜਿਹਾ ਮੂੰਹ ਬਣਾ ਕੇ ,
ਸਭ ਗੱਲਾਂ ਮਨਵਾਉਣਾ ।।
ਪੜ੍ਹਦੇ- ਪੜ੍ਹਦੇ ਮੇਰੇ ਕੋਲੋਂ ,
ਖ਼ੁਦ ਮੈਨੂੰ ਹੀ ਪੜ੍ਹਾਉਣਾ ।।
ਜਾਣ ਬੁੱਝ ਕੇ ਉਹਨੇ ਮੈਨੂੰ ,
ਨਿੱਕੀਆਂ-  ਨਿੱਕੀਆਂ ਗੱਲਾਂ ਤੋਂ ਸਤਾਉਣਾ ।।
ਉਹਦੇ ਬਿਨ ਤਾਂ ਮੁਸ਼ਕਿਲ ਹੋ ਜਾਵੇ ,
ਘਰ ਵਿੱਚ ਦਿਲ ਲਗਾਉਣਾ ।।
ਮੇਰੇ ਲਈ ਤਾਂ ਬਣ ਗਿਆ ਏ ,
ਮੇਰਾ ਨਿੱਕਾ ਵੀਰ ਖਿਡਾਉਣਾ ।।

©arsh pannu ਨਿੱਕਾ ਵੀਰ#

ਨਿੱਕਾ ਵੀਰ#

c665053032edb23f12a1995c7f113b31

arsh pannu

ਮੈਨੂੰ ਹੱਸਣਾ ਨਹੀਂ ਸੀ ਆਉਂਦਾ ,
ਪਰ ਇੱਕ ਦਿਨ ਮੇਰੇ ਚਿਹਰੇ ਤੇ ,
ਬੜੀ ਸੋਹਣੀ ਮੁਸਕਾਨ ਆਈ ।
ਕੁਝ ਦਿਨ , ਕੁਝ ਪਲ ਰਹੀ ,
ਪਤਾ ਨਹੀਂ ਫਿਰ ਕਿਧਰੇ ਖੋ ਗਈ ।
ਬੜੇ ਦਿਨਾਂ ਦੀ ਉਡੀਕ ਵਿਚ ਹਾਂ ,
ਸਾਇਦ ਉਹ ਫਿਰ ਆਵੇਗੀ ,
ਪਰ ਉਹ ਨਹੀਂ ਆਈ ।
ਉਹਦੀ ਯਾਦ ਆਉਂਦੀ , 
ਤੇ ,ਮੇਰਾ ਮਜ਼ਾਕ ਬਣਾਉਂਦੀ ,
ਤੇ ਕਹਿੰਦੀ , ਤੈਨੂੰ ਤੇ ਹੱਸਣਾ ਵੀ ਨਹੀਂ ਆਉਂਦਾ ।
ਬੈਠੀ ਗੱਲਾਂ ਕਰਦੀ , 
ਹੁਣ ਮੈਂ , ਸ਼ੀਸ਼ੇ ਦੋਸਤ ਨਾਲ ,
ਮਸ਼ਰੂਫ ਰਹਿੰਦੀ ਹਾਂ ,
ਕਿ ਮੈਨੂੰ ਉਸਦੀ ਯਾਦ ਵੀ ਨਾ ਆਵੇ ।

©arsh pannu ਮਸ਼ਰੂਫ ਰਹਿੰਦੀ ਹਾਂ #

ਮਸ਼ਰੂਫ ਰਹਿੰਦੀ ਹਾਂ #

c665053032edb23f12a1995c7f113b31

arsh pannu

ਬੈਠੀ ਨੂੰ ਇੱਕ ਖਿਆਲ ਆਵੇ ,
ਬਣ ਫ਼ਰਿਸ਼ਤਾ ਰੂਹ ਕਿਤੇ ਉਡਾ ਲਿਜਾਵੇ ,
ਫੁੱਲਾਂ ਭਰਿਆ ਬਾਗ਼ ਹੁੰਦਾ ,
ਨਾ ਕੋਈ ਉੱਥੇ ਇਨਸਾਨ ਹੁੰਦਾ ,
ਪਤਾ ਨਹੀਂ ਕਿਧਰੋਂ ਇੱਕ ਹਵਾ ਆਵੇ ,
ਕਵਿਤਾ ਹੱਥ ਫੜਾ ਜਾਵੇ ।

©arsh pannu kawita#

kawita#

c665053032edb23f12a1995c7f113b31

arsh pannu

ਦਰਦ-ਏ-ਪੈਗਾਮ

ਕਿੰਝ ਹਾਸਿਆਂ ਨੂੰ ਹੰਝੂਆਂ ਦੇ ਨਾਮ ਕਰਦਾ ,
ਖੁਸ਼ੀਆਂ ਨੂੰ ਗ਼ਮੀਆਂ ਦਾ ਗੁਲਾਮ ਕਰਦਾ ,
ਖਿਆਲਾਂ ਵਾਲਾ ਖੇਤ ਤੇਰੇ ਨਾਮ ਕਰਕੇ ,
ਕਿੰਝ ਆਪਣੀ ਜ਼ਮੀਰ ਬੇਨਾਮ ਕਰਦਾ ,
ਜਿਹੜੀ ਮੁਸਕਾਨ ਮੇਰਾ ਪੱਲਾ ਫੜਿਆ ,
ਕਿੰਝ ਤੇਰੇ ਲੇਖੇ ਲੱਗ ਬਦਨਾਮ ਕਰਦਾ ,
ਖਿਆਲਾਂ ਵਾਲਾ ਖੇਤ ਮੈਥੋਂ ਬੀਜ ਨਾ ਹੋਵੇ ਹੁਣ ,
ਦੱਸ ਇਹਨੂੰ ਕਿਹਦੇ ਹੁਣ ਨਾਮ ਕਰਦਾ ,
ਦਰਦ ਕਰਦਾ ਕੇ ਬੇਦਰਦ ਕਰਦਾ ,
ਰੀਝਾਂ , ਖੁਵਾਹਿਸ਼ਾਂ  ਦਾ ਕਤਲ ਕਰਕੇ ,
ਮੈਂ ਸਿੱਖਿਆ ਸੀ ਮਸਾਂ ਬੇਦਰਦ ਬਣਨਾ ,
ਕਿੰਝ ਸੁਰਜੀਤ ਕਰ ਮੁੜ ਇਨ੍ਹਾਂ ਦੋਨਾਂ ਨੂੰ ,
ਜਿੰਦਗੀ ਨੂੰ ਦਰਦ-ਏ-ਪੈਗਾਮ ਕਰਦਾ ?

©arsh pannu #feather
c665053032edb23f12a1995c7f113b31

arsh pannu

ਠੋਕਰ ਖਾ ਕੇ ਚੱਲਣਾ,
ਹੱਸ ਕੇ ਸਾਰੇ ਦਰਦ ਛੁਪਾਉਣਾ ,
ਖੁਦ ਟੁਟ ਕੇ ਦੂਜਿਆਂ ਨੂੰ ਜੋੜਨਾ ,
ਦੁਨੀਆਂ ਸਾਹਵੇਂ ਹੱਸਣਾ 'ਤੇ ਅੰਦਰੋ ਅੰਦਰੀ ਰੋਣਾ ,
ਸਭ ਪਾਸਿਓ ਹਾਰ ਕੇ ਵੀ ਜਿੱਤ ਦੀ ਉਮੀਦ ਜਗਾਉਣਾ ,
ਨਿੱਤ ਦਿਨ ਮਰ ਕੇ ਵੀ ਉੱਠ ਖਲੋਣਾ ,
ਇਹ ਸਭ ਕੁਝ ਸਿਖਾ ਕੇ ਵੀ ਜਿੰਦਗੀ ਬੋਲੀ ,
ਹਾਲੇ ਤਾਂ ਬਹੁਤ ਕੁਝ ਸਿੱਖਣਾ ਬਾਕੀ ਏ ,
ਹੁਣ ਤੱਕ ਤਾਂ ਤੇਰੀ ਉਮਰ ਦਾ ਲਿਹਾਜ਼ ਕਰਦੀ ਆਈ ਹਾਂ ।।

©arsh pannu learn from life#

learn from life#

c665053032edb23f12a1995c7f113b31

arsh pannu

ਏ ਜਿੰਦਗੀ ਦੀਆਂ ਲੜੀਆਂ,
ਵਿੱਚ ਤਕਲੀਫ਼ਾਂ ਬੜੀਆਂ,
ਤੁਸੀਂ ਚੁੱਪ ਕਿਉਂ ਹੋ ਖੜੀਆਂ ,
ਆ ਗਲਵੱਕੜੀ ਪਾ ਲਈਏ ।

ਕੁੜੀਆਂ ਤਾਂ ਹੋਵਣ ਪਰੀਆਂ ,
ਨਾਲ ਨਸੀਬਾਂ ਮਾਂ ਨੂੰ ਮਿਲੀਆਂ ,
ਓਹਦੇ ਦਿਲ 'ਚ ਉਮੀਦਾ ਬੜੀਆਂ ,
ਆ ਪੂਰੀਆਂ ਪਾ ਲਈਏ ।

ਅੱਜ ਸਭ ਬਹਾਦਰ ਬਣੀਆਂ,
ਹਰ ਮੁਸ਼ਕਿਲ ਦੇ ਨਾਲ ਲੜੀਆਂ ,
ਫਿਰ ਸ਼ਰਮਾਂ ਕਿਉਂ ਤੂੰ ਤਣੀਆਂ ,
ਆ ਮੀਂਹ ਵਿੱਚ ਨਹਾ ਲਈਏ ।

ਬਣ ਅੰਬਰ ਦੀਆਂ ਪਰੀਆਂ ,
ਵਿਚ ਅਰਸ਼ ਉਡਾਰੀਆਂ ਭਰੀਆਂ ,
ਰਹਿ ਜਾਣ ਨਾ ਰੀਝਾਂ ਮਰੀਆਂ ,
ਆ ਕਰ ਪੂਰੇ ਚਾਅ ਲਈਏ ।

ਸਾਉਣ ਮਹੀਨਾ ਚੜ੍ਹਿਆ,
ਪੈਣ ਨਿੱਕੀਆਂ ਨਿੱਕੀਆਂ ਕਣੀਆਂ ,
ਮੇਰੇ ਦਿਲ ਵਿੱਚ ਰੀਝਾਂ ਬੜੀਆਂ ,
ਆ ਖੰਭ ਲਗਾ ਲਈਏ ।

©arsh pannu rainy season #

rainy season # #Life

c665053032edb23f12a1995c7f113b31

arsh pannu

ਪੱਲਾ ਛੱਡ ਸਿਆਣਪ ਦਾ ,
ਕਿਤੇ ਝੱਲਾ ਬਣਕੇ ਦੇਖੀਂ ।
ਬਿਨਾਂ ਵਜਾਹ ਕਿਤੇ ਕੱਲਾ ਬਹਿ ਕੇ ,
ਖਿੜ-ਖਿੜ ਹੱਸ ਕੇ ਦੇਖੀਂ ।
ਖ਼ੂਬ ਕਰ ਲਈਆਂ ਅਕਲਾਂ ,
ਗੱਲਾਂ, ਵਾਂਗ ਸ਼ੁਦਾਈਆਂ ਕਰ ਕੇ ਦੇਖੀਂ।
ਛੱਡ ਫਿਕਰਾਂ ਜ਼ਿੰਦਗੀ ਦੀਆਂ ,
ਬੇਫਿਕਰਾ ਬਣ ਕੇ ਦੇਖੀਂ ।
ਖੁਦ ਨਾਲ ਖੁਦ ਹੀ ਗੱਲਾਂ ਕਰਕੇ ,
ਖੁਦ ਹੀ ਲੜਕੇ ਦੇਖੀਂ ।
ਆਪਣੇ ਗਮਾਂ ਦੀਆਂ ਛੱਡ ਨੁਮਾਇਸ਼ਾਂ ,
ਖੁਸ਼ੀਆਂ ਦੀਆਂ ਫਰਮਾਇਸ਼ਾਂ ਕਰ ਕੇ ਦੇਖੀਂ ।
ਬਹੁਤ ਪੜ੍ਹ ਲਈ ਦੁਨੀਆਦਾਰੀ ,
ਕਿਤੇ ਖੁਦ ਨੂੰ ਪੜ੍ਹ ਕੇ ਦੇਖੀਂ ।
ਛੱਡ ਬਣਾਉਟੀ ਹਾਸਿਆਂ ਨੂੰ ,
ਕਿਤੇ ਸੱਚਾ ਹੱਸ ਕੇ ਦੇਖੀਂ ।
ਲੋਕਾਂ ਨਾਲ ਖੂਬ ਨਿਭਾ ਲਏ ਰਿਸ਼ਤੇ ,
ਕਿਤੇ ਖੁਦ ਨਾਲ ਵੱਸ ਕੇ ਦੇਖੀਂ ।
ਝੱਲਿਆ ਜਿਹੀ ਹੈ ਅਰਸ਼ ਦੀ ਦੁਨੀਆਂ ,
ਕਿਤੇ ਤੂੰ ਵੀ ਬਣ ਕੇ ਦੇਖੀਂ ।।

©arsh pannu #Happy
c665053032edb23f12a1995c7f113b31

arsh pannu

ਹੁਣ ਮੈਂ ਲੱਭ ਲਈਆਂ ਨੇ , 
ਖੁਦ ਵਿੱਚੋ ਹੀ ਖੁਸ਼ੀਆਂ , 
ਕਿਉਂਕਿ ,
ਗਮੀਆਂ ਤਾਂ ਖਤਮ ਹੋਣੋਂ ਰਹੀਆਂ ।

©arsh pannu

loader
Home
Explore
Events
Notification
Profile