Nojoto: Largest Storytelling Platform
gulabsingh2789
  • 53Stories
  • 1Followers
  • 389Love
    619Views

Gulab Singh

  • Popular
  • Latest
  • Video
e213fd89f1af0f733751654f9a12ed8a

Gulab Singh

White ਰਿਸ਼ਤਿਆਂ ਨਾਲ ਹੀ ਬੰਦਾ ਬੰਦੇ ਤੋਂ ਇਨਸਾਨ ਹੁੰਦਾ ਏ 
 ਬੰਦਾ ਬੰਦੇ ਦਾ ਦਾਰੂ ਸਮਾਂ ਮਹਾਨ ਹੁੰਦਾ ਏ
ਰਸਣਾ ਹੱਸਣਾ ਗਿਲੇ ਸ਼ਿਕਵੇ ਤਾਂ ਚਲਦੇ ਰਹਿੰਦੇ ਨੇ 
 ਮਨ ਅਪਣੇ ਨੂੰ ਮਾਰ ਕੇ ਜਿੱਤਿਆ ਘੋਸ਼ਿਤ ਕਰ ਲਈਏ 
 ਜੇ ਬਚਦੇ ਨੇ ਰਿਸ਼ਤੇ ਪੂਰੀ ਕੋਸ਼ਿਸ਼ ਕਰ ਲਈਏ

©Gulab Singh #Friendship
e213fd89f1af0f733751654f9a12ed8a

Gulab Singh

ਮੈਂ ਤਾਂ ਰੋਜ਼ ਤੈਨੂੰ ਵੇਖਾਂ 
 

 ਕਰਾਂ ਜਦੋਂ ਦਿਲ ਮਾੜਾ 
 ਵੱਜੇ ਪਿਆਰ ਦਾ ਦੁਗਾੜਾ
 ਸੀ ਸਵੇਰੇ ਜਿਡਾ ਕੱਦ 
  ਭਰੀ ਖੁਸ਼ੀਆਂ ਦੀ ਛੱਜ
.
.
.
.
.
.
.
.
.
.
.
 
.
.
.

©Gulab Singh
e213fd89f1af0f733751654f9a12ed8a

Gulab Singh

ਮਿਹਨਤ ਦਾ ਰੰਗ ਐਸਾ ਹੋਵੇ
 ਹਰ ਕੋਈ ਨੀਂਦ ਸੁੱਖਾਂ ਦੀ ਸੋਵੇ
 ਹਰ ਥਾਂ ਤੇ ਨਾ ਹੋਵੇ ਗੁਲਾਮੀ
 ਸੁਪਨਿਆਂ ਦਾ ਨਾ ਹਤਿਆਰਾ  ਹੋਵੇ

 ਜਿਸ ਦੇ ਅਟਣ ਬਿਆਈਆਂ ਬੋਲਣ 
 ਉਹੀ ਸਭ ਦਾ ਪਿਆਰਾ ਹੋਵੇ
 ਕੋਈ ਗੁੱਸਾ ਨਹੀਂ ਕਰਮਾਂ ਉੱਤੇ
 ਮਜਦੂਰ ਦਾ ਵਾਰਾ ਨਿਆਰਾ ਹੋਵੇ 

 ਗਰੀਬ ਗਰੀਬ ਹੈ ਹੋਈ ਜਾਂਦਾ
 ਜਾਨ ਮਾਰ ਕੇ ਕੁਝ ਨਹੀਂ ਬਣਦਾ 
 ਮਿਹਨਤ ਕਰੇ ਤੇ ਰੱਜ ਕੇ ਖਾਵੇ 
 ਖੁਸ਼ਕਿਸਮਤ ਮਜੂਰ ਵਿਚਾਰਾ  ਹੋਵੇ 

 ਪੜ ਲਿਖ ਕੇ ਮਜੂਰ ਬਣ ਜਈਏ 
 ਹੱਡ ਹਰਾਮੀ ਕਿਤੇ ਨਾ ਹੋਵੇ
ਰੂਹ ਦੇ ਨਾਲ ਕਾਰਜ ਕਰੀਏ
 ਕੰਮ ਹੀ ਸਾਡਾ ਸਹਾਰਾ ਹੋਵੇ


 ਗੁਲਾਬ ਸਿੰਘ 'ਰਿਉਂਦ'
.
.
.
.
.
.
.
.
.
.
.
.
.
.

©Gulab Singh #chains
e213fd89f1af0f733751654f9a12ed8a

Gulab Singh

ਦੀਵਾਲੀ ਮੁਬਾਰਕ ਜੀ 
ਸੋਹਣੀਆਂ ਸੋਚਾਂ ਨਾਲ਼ ਦੀਵਾਲੀ ਦੀਵਿਆਂ ਜਗਦੇ ਰਹਿਣਾ
ਸੁਰਖ਼ ਸੋਚ ਜੇ ਅੰਦਰ ਹੋਵੇ ਇਹ ਹੈ ਸਾਡਾ ਗਹਿਰਾ
ਮਨ ਦੇ ਖੂੰਜੇ ਸਾਫ਼ ਕਰ ਲਈਏ,ਸ਼ੁਭ ਕਰਮਨ ਵੀ ਕਰੀਏ
ਇਹ ਦੀਵਾਲੀ ਦਾ ਹੈ ਲੋਗੋ ਅਜ਼ਲਾਂ ਤੀਕਰ ਰਹਿਣਾ
ਗੁਲਾਬ ਸਿੰਘ 'ਰਿਉਂਦ'
.
.
.
.
.
.
.
.
.
.
.
.
.
.
.
.
.

©Gulab Singh
e213fd89f1af0f733751654f9a12ed8a

Gulab Singh

ਸਾਨੂੰ ਕੀ ਪਤਾ ਕਿੰਨੀਆਂ ਧਰਤੀਆਂ 
ਆਸਮਾਨ ਨਾਲ਼ 
ਖੇਡਦੀਆਂ ਜ਼ਿੰਦਗੀ-ਜ਼ਿੰਦਗੀ 
ਅਸੀਂ ਕਿੰਨਾ ਕੁ ਖੇਡੇ
ਜ਼ਿੰਦਗੀ ਨਾਲ਼ 
ਆਸਮਾਨ 
ਬਣਕੇ

©Gulab Singh #Likho
e213fd89f1af0f733751654f9a12ed8a

Gulab Singh

ਪਾਣੀ ਨੇ ਖਾਰੇ ਇੱਥੇ, ਸੋਹਣੀਆਂ ਛੱਲਾਂ ਨੇ
ਜਿੰਨਾ ਚਿਰ ਦਮ ਹੈ ਮਿੱਤਰਾ,ਓਨਾ ਚਿਰ ਗੱਲਾਂ ਨੇ
.
.
.
.
.
 .
.
.
.
.
.
.
.
.
.
.

©Gulab Singh
e213fd89f1af0f733751654f9a12ed8a

Gulab Singh

ਪਾਣੀ ਨੇ ਖਾਰੇ ਇੱਥੇ, ਸੋਹਣੀਆਂ ਛੱਲਾ ਨੇ,
 ਜਿੰਨਾ ਚਿਰ ਦਮ ਹੈ ਮਿੱਤਰਾ,ਓਨਾ ਚਿਰ ਗੱਲਾਂ ਨੇ
.
.
.
.
.
.
.
.
.
.
.
.
.
.

©Gulab Singh
e213fd89f1af0f733751654f9a12ed8a

Gulab Singh

ਗੱਲ ਸੁਣ ਨੀ ਰੱਖੜੀਏ 
ਹੁਣ ਵੀਰਾਂ ਦੀ ਰਾਖੀ ਭੈਣਾਂ ਕਰਦੀਆਂ 
ਵੀਰਾਂ ਤੋਂ ਬੋਝ ਢੋਅ ਨੀ ਹੁੰਦਾ 
ਕਬੀਲਦਾਰੀਆਂ ਖਿਲਰਗੀਆਂ ਦੂਰ ਤੀਕ ਯੁੱਗ ਮਾਇਆ ਦਾ 
ਇਕੱਲੇ-ਇਕੱਲੇ ਵੀਰ ਨੇ ਹੁਣ 
ਨੀ ਨਸ਼ਿਆਂ ਦਾ ਦਰਿਆ ਤੁਰਿਆ ਫਿਰਦਾ 
ਵੀਰਾਂ ਨੂੰ ਲੱਭਦਾ
ਨੀ ! ਵੀਰ ਵੀ ਕੀ ਕਰਨ 
ਖਾਹ ਨੀ ਸਕਦੇ ਖੁਰਾਕਾਂ ਹੁਣ 
ਆਪ ਹੀ ਪਾਉਂਦੇ ਨੇ ਫਸਲਾਂ ਨੂੰ ਜ਼ਹਿਰਾਂ 
ਆਪ ਹੀ ਛਿੜਕਦੇ ਨੇ ਸਾਰਾ-ਸਾਰਾ ਦਿਨ ਫਸਲਾਂ ਉੱਤੇ 
ਕੁਝ ਨੀ ਮਰਦਾ 
ਬਸ ਆਪਣੇ ਆਪ ਤੋਂ ਬਿਨਾਂ 
ਫਾਹਾ ਲੈ ਕੇ 
ਕਰਜ਼ਿਆਂ ਦਾ ਮੂੰਹ ਮੋੜ ਨੀ ਹੁੰਦਾ ਭੈਣੇ ਰੱਖੜੀਏ ! ਵੀਰਾਂ ਤੋਂ 
ਠੀਕ ਐ ਤੂੰ ਫਿਰ ਆਈ ਏ ਸਾਲ ਬਾਅਦ 
ਪਹਿਲਾਂ ਵੀ ਆਈ ਸੀ 
ਫਿਰ ਵੀ ਆਵੇਂਗੀ 
ਪਰ ਗੱਲ ਸੁਣ ਲੈ
ਹੁਣ ਵੀਰਾਂ ਦੀ ਰਾਖੀ ਭੈਣਾਂ ਕਰਦੀਆਂ 
ਕਿਧਰੇ ਵੀਰ ਰੁੱੜ ਨਾ ਜਾਣ ਨਸ਼ਿਆਂ ਦੇ ਦਰਿਆ 'ਚ
ਕਿਧਰੇ ਵੀਰ ਰੁੱੜ ਨਾ ਜਾਣ ਕਰਜ਼ਿਆਂ  'ਚ
ਕਿਧਰੇ ਵੀਰ ਰੁੱੜ ਨਾ ਜਾਣ ਫਾਹਿਆਂ 'ਚ
ਕਿਧਰੇ ਵੀਰ ਰੁੱੜ ਨਾ ਜਾਣ ਗੈਂਗਵਾਰਾਂ ਦੇ ਹੜ੍ਹਾਂ 'ਚ
ਕਿਧਰੇ ਵੀਰ ਰੁੱੜ ਨਾ ਜਾਣ ਬੇਰੁਜ਼ਗਾਰੀ ਦੇ ਵਹਿਣਾਂ 'ਚ
ਕਿਧਰੇ ਵੀਰ ਰੁੱੜ ਨਾ ਜਾਣ ਸਮੁੰਦਰਾਂ ਦੀਆਂ ਛੱਲਾਂ 'ਚ ਛੱਲੇ ਬਣਕੇ 
ਹੁਣ ਅਸੀਂ ਰਾਖੀ ਕਰਾਂਗੀਆਂ ਰਾਖੀ ਬੰਨ੍ਹ ਕੇ  ਵੀਰ ਦੇ
ਨੀ ਰੱਖੜੀਏ ! ਤੂੰ ਸਾਡੇ ਨਾਲ ਰਲ਼ 
ਰਾਖੀ ਬਣੀਏ ਕੁੜੀਆਂ ਦੀ 
ਰਲ਼ ਬਚਾਈਏ ਵੀਰਾਂ ਨੂੰ 
ਸਰਹੱਦਾਂ ਤੋਂ...
ਬੰਦੇ ਖਾਣੀਆਂ ਸੜਕਾਂ ਤੋਂ...
ਮਾਰੂ ਸ਼ੋਸ਼ਲ ਮੀਡੀਏ ਤੋਂ...
ਘਟੀਆ ਰਾਜਨੀਤੀ ਤੋਂ...
ਰਲ਼ ਕੇ ਬਣਾਈਏ ਵੀਰਾਂ ਨੂੰ ਵੀਰ...
ਸਤਿਕਾਰ ਕਰਨ ਵਾਲ਼ੇ 
ਮਾਂ ਬਾਪ ਨੂੰ ਪਿਆਰ ਕਰਨ ਵਾਲ਼ੇ 
ਸਿਹਤ ਨੂੰ ਪਿਆਰ ਕਰਨ ਵਾਲ਼ੇ ਸੋਹਣੇ
ਪੜ੍ਹਨ ਕਿਤਾਬਾਂ ਬਹੁ-ਮੁੱਲੀਆਂ 
ਲੜ ਫੜਨ ਗੁਰੂਆਂ ਦੀ ਗੱਲ ਦਾ 
ਬਣ ਜਾਣ ਅਧਿਆਪਕਾਂ ਦੀਆਂ ਸੁਰਖ਼ ਸੋਚਾਂ 
ਯੁੱਧ ਛੇੜਨ ਆਪਣੇ ਨਾਲ 
ਜਿੱਥੇ ਜਿੱਤਣ ਆਪ 
ਬੱਚਿਆਂ 'ਚ ਰਹਿਕੇ ਖੁਸ਼ੀਆਂ ਮਾਨਣ 
ਹੱਸਣ ਪਤਨੀਆਂ  ਸੱਸਾਂ ਦੀਆਂ ਦੁਆਵਾਂ ਲੈ ਕੇ
ਪਰ ਛੱਲੇ ਮੁੜਨ ਵਤਨਾ ਨੂੰ ਆਪਣੇ 
ਕਿਰਤ ਕਰਨ ਤੇ ਭਲਾ ਮੰਗਣ ਸਭ ਦਾ
ਬਣ ਨਾਨਕ, ਗੋਬਿੰਦ, ਭਗਤ ਤੇ ਸਰਾਭੇ ਦੇ ਵਾਰਿਸ 
ਜਾਨਣ ਆਪਣੇ ਵਿਰਸੇ ਨੂੰ 
ਚਲਾਉਣ ਆਪਣੀ ਸੋਚ ਨੂੰ 
 ਯੁੱਗੋ-ਯੁੱਗ ਖੁਸ਼ ਰਹਿਣ ਇਹ ਵੀਰੇ
ਭੈਣਾਂ ਤੋਂ ਰੱਖੜੀ ਬਨਾ ਕੇ 
ਨੀ ਰੱਖੜੀਏ! ਚਲ ਰਾਖੀ ਕਰੀਏ ਵੀਰਾਂ ਦੀ...

©Gulab Singh #selflove
e213fd89f1af0f733751654f9a12ed8a

Gulab Singh

ਗੱਲ ਸੁਣ ਨੀ ਰੱਖੜੀਏ 
ਹੁਣ ਵੀਰਾਂ ਦੀ ਰਾਖੀ ਭੈਣਾਂ ਕਰਦੀਆਂ 
ਵੀਰਾਂ ਤੋਂ ਬੋਝ ਢੋਅ ਨੀ ਹੁੰਦਾ 
ਕਬੀਲਦਾਰੀਆਂ ਖਿਲਰਗੀਆਂ ਦੂਰ ਤੀਕ ਯੁੱਗ ਮਾਇਆ ਦਾ 
ਇਕੱਲੇ-ਇਕੱਲੇ ਵੀਰ ਨੇ ਹੁਣ 
ਨੀ ਨਸ਼ਿਆਂ ਦਾ ਦਰਿਆ ਤੁਰਿਆ ਫਿਰਦਾ 
ਵੀਰਾਂ ਨੂੰ ਲੱਭਦਾ
ਨੀ ! ਵੀਰ ਵੀ ਕੀ ਕਰਨ 
ਖਾਹ ਨੀ ਸਕਦੇ ਖੁਰਾਕਾਂ ਹੁਣ 
ਆਪ ਹੀ ਪਾਉਂਦੇ ਨੇ ਫਸਲਾਂ ਨੂੰ ਜ਼ਹਿਰਾਂ 
ਆਪ ਹੀ ਛਿੜਕਦੇ ਨੇ ਸਾਰਾ-ਸਾਰਾ ਦਿਨ ਫਸਲਾਂ ਉੱਤੇ 
ਕੁਝ ਨੀ ਮਰਦਾ 
ਬਸ ਆਪਣੇ ਆਪ ਤੋਂ ਬਿਨਾਂ 
ਫਾਹਾ ਲੈ ਕੇ 
ਕਰਜ਼ਿਆਂ ਦਾ ਮੂੰਹ ਮੋੜ ਨੀ ਹੁੰਦਾ ਭੈਣੇ ਰੱਖੜੀਏ ! ਵੀਰਾਂ ਤੋਂ 
ਠੀਕ ਐ ਤੂੰ ਫਿਰ ਆਈ ਏ ਸਾਲ ਬਾਅਦ 
ਪਹਿਲਾਂ ਵੀ ਆਈ ਸੀ 
ਫਿਰ ਵੀ ਆਵੇਂਗੀ 
ਪਰ ਗੱਲ ਸੁਣ ਲੈ
ਹੁਣ ਵੀਰਾਂ ਦੀ ਰਾਖੀ ਭੈਣਾਂ ਕਰਦੀਆਂ 
ਕਿਧਰੇ ਵੀਰ ਰੁੱੜ ਨਾ ਜਾਣ ਨਸ਼ਿਆਂ ਦੇ ਦਰਿਆ 'ਚ
ਕਿਧਰੇ ਵੀਰ ਰੁੱੜ ਨਾ ਜਾਣ ਕਰਜ਼ਿਆਂ  'ਚ
ਕਿਧਰੇ ਵੀਰ ਰੁੱੜ ਨਾ ਜਾਣ ਫਾਹਿਆਂ 'ਚ
ਕਿਧਰੇ ਵੀਰ ਰੁੱੜ ਨਾ ਜਾਣ ਗੈਂਗਵਾਰਾਂ ਦੇ ਹੜ੍ਹਾਂ 'ਚ
ਕਿਧਰੇ ਵੀਰ ਰੁੱੜ ਨਾ ਜਾਣ ਬੇਰੁਜ਼ਗਾਰੀ ਦੇ ਵਹਿਣਾਂ 'ਚ
ਕਿਧਰੇ ਵੀਰ ਰੁੱੜ ਨਾ ਜਾਣ ਸਮੁੰਦਰਾਂ ਦੀਆਂ ਛੱਲਾਂ 'ਚ ਛੱਲੇ ਬਣਕੇ 
ਹੁਣ ਅਸੀਂ ਰਾਖੀ ਕਰਾਂਗੀਆਂ ਰਾਖੀ ਬੰਨ੍ਹ ਕੇ  ਵੀਰ ਦੇ
ਨੀ ਰੱਖੜੀਏ ! ਤੂੰ ਸਾਡੇ ਨਾਲ ਰਲ਼ 
ਰਾਖੀ ਬਣੀਏ ਕੁੜੀਆਂ ਦੀ 
ਰਲ਼ ਬਚਾਈਏ ਵੀਰਾਂ ਨੂੰ 
ਸਰਹੱਦਾਂ ਤੋਂ...
ਬੰਦੇ ਖਾਣੀਆਂ ਸੜਕਾਂ ਤੋਂ...
ਮਾਰੂ ਸ਼ੋਸ਼ਲ ਮੀਡੀਏ ਤੋਂ...
ਘਟੀਆ ਰਾਜਨੀਤੀ ਤੋਂ...
ਰਲ਼ ਕੇ ਬਣਾਈਏ ਵੀਰਾਂ ਨੂੰ ਵੀਰ...
ਸਤਿਕਾਰ ਕਰਨ ਵਾਲ਼ੇ 
ਮਾਂ ਬਾਪ ਨੂੰ ਪਿਆਰ ਕਰਨ ਵਾਲ਼ੇ 
ਸਿਹਤ ਨੂੰ ਪਿਆਰ ਕਰਨ ਵਾਲ਼ੇ ਸੋਹਣੇ
ਪੜ੍ਹਨ ਕਿਤਾਬਾਂ ਬਹੁ-ਮੁੱਲੀਆਂ 
ਲੜ ਫੜਨ ਗੁਰੂਆਂ ਦੀ ਗੱਲ ਦਾ 
ਬਣ ਜਾਣ ਅਧਿਆਪਕਾਂ ਦੀਆਂ ਸੁਰਖ਼ ਸੋਚਾਂ 
ਯੁੱਧ ਛੇੜਨ ਆਪਣੇ ਨਾਲ 
ਜਿੱਥੇ ਜਿੱਤਣ ਆਪ 
ਬੱਚਿਆਂ 'ਚ ਰਹਿਕੇ ਖੁਸ਼ੀਆਂ ਮਾਨਣ 
ਹੱਸਣ ਪਤਨੀਆਂ  ਸੱਸਾਂ ਦੀਆਂ ਦੁਆਵਾਂ ਲੈ ਕੇ
ਪਰ ਛੱਲੇ ਮੁੜਨ ਵਤਨਾ ਨੂੰ ਆਪਣੇ 
ਕਿਰਤ ਕਰਨ ਤੇ ਭਲਾ ਮੰਗਣ ਸਭ ਦਾ
ਬਣ ਨਾਨਕ, ਗੋਬਿੰਦ, ਭਗਤ ਤੇ ਸਰਾਭੇ ਦੇ ਵਾਰਿਸ 
ਜਾਨਣ ਆਪਣੇ ਵਿਰਸੇ ਨੂੰ 
ਚਲਾਉਣ ਆਪਣੀ ਸੋਚ ਨੂੰ 
 ਯੁੱਗੋ-ਯੁੱਗ ਖੁਸ਼ ਰਹਿਣ ਇਹ ਵੀਰੇ
ਭੈਣਾਂ ਤੋਂ ਰੱਖੜੀ ਬਨਾ ਕੇ 
ਨੀ ਰੱਖੜੀਏ! ਚਲ ਰਾਖੀ ਕਰੀਏ ਵੀਰਾਂ ਦੀ...

©Gulab Singh
e213fd89f1af0f733751654f9a12ed8a

Gulab Singh

ਤੇਰੀ ਹਰ ਰਮਜ਼ ਸਮਝ ਲੈਂਦੀ ਸੀ 
ਤੇਰੇ ਜਨਮ ਲੈਣ ਤੋਂ ਪਹਿਲਾਂ ਵੀ
ਤੇਰੇ ਅਹਿਸਾਸਾਂ ਨੂੰ ਜਾਣਦੀ ਸਾਂ
ਜਨਮ ਦਿੱਤਾ ਤੈਨੂੰ 
ਤੇ ਜਨਮ ਤੋਂ ਬਾਅਦ ਤੇਰੀ ਹਰ ਛੋਟੀ-ਛੋਟੀ ਗੱਲ ਦਾ ਖ਼ਿਆਲ ਰੱਖਦਿਆਂ 
ਖੁਆਉਦਿਆਂ,ਪਿਆਉਦਿਆਂ,ਨਵਾਉਦਿਆਂ,ਖਿਡਾਉਣਿਆਂ, ਸੁਆਰਦਿਆਂ,ਪਿਆਰਦਿਆਂ,
ਦੁਲਾਰਦਿਆਂ ਮੇਰੇ ਰਾਜੇ !
ਤੇਰਾ ਰਿੜੵਨਾ,ਤੇਰਾ ਤੁਰਨਾ, ਨਿੱਕੇ-ਨਿੱਕੇ ਪੈਰਾਂ ਦੇ ਨਿਸ਼ਾਨਾਂ ਨੂੰ 
ਦੇਖ-ਦੇਖ ਚੁੰਮਣਾ ਧਰਤੀ ਨੂੰ 
ਚੰਨਾਂ !
ਤੇਰਾ ਤੋਤਲਾ-ਤੋਤਲਾ ਬੋਲਣਾ ,ਤੇਰਾ ਮਿੱਟੀ ਨਾਲ਼ ਖੇਡਣਾ 
ਰੱਜ ਦੇਂਦਾ ਜ਼ਿੰਦਗੀ ਦਾ 
ਤੇਰਾ ਜ਼ਰਾ ਵੀ ਬਿਮਾਰ ਹੋਣਾ, ਖੋਹ ਲੈਂਦਾ ਹਰ ਖ਼ੁਸ਼ੀ ਜ਼ਿੰਦਗੀ ਦੀ
ਮਖਣਿਆ !
ਤੇਰੇ ਚਿਹਰੇ ਦਾ ਨੂਰ ਦੇਖ, ਭੁੱਖ ਲੈਹ ਜਾਂਦੀ 
ਤੇਰੀਆਂ ਮੁੱਛਾਂ ਦਾ ਰੰਗ ਮੇਰੀ ਹਾਸੀ 'ਚ ਰਲ਼ ਜਾਂਦਾ 
ਪਿਆਰਿਆ ਦੁਆਵਾਂ ਬਣਕੇ 
ਤੇਰੇ ਵਿਆਹ ਦਾ ਚਾਅ ...ਕੀ ਦੱਸਾਂ 
ਸੁੱਖਣਾ ਸੁਖਦਿਆਂ -ਸੁਖਦਿਆਂ ਵਾਰੇ ਜਾਵਾਂ ਵਾਹਿਗੁਰੂ ਤੋਂ 
ਸਾਰੇ ਚਾਅ ਪੂਰੇ ਕੀਤੇ ਰੱਜ਼-ਰੱਜ਼
ਕੋਈ ਚਿੜੀ-ਜਨੌਰ ਵੀ ਨਰਾਜ਼ ਨੀ ਹੋਣ ਦਿੱਤਾ ਲਾਡੂਆ !
ਤੇ ਮੇਰੇ ਪੋਤੇ ਦਾ ਹੋਣਾ ,ਚੰਨਾਂ ਦੇ ਚੰਨ ਚੜ੍ਹਨ ਵਾਂਗੂੰ 
ਖੁਸ਼ੀ ਦਾ ਹਰ ਕੋਨਾ ਰੁਸ਼ਨਾ ਗਿਆ ਰਾਝਿਆ !
ਪਰ ਤੇਰਾ ਵਕਤ ਦੇ ਘੋੜਿਆਂ ਤੇ ਚੜ੍ਹ ਕੇ ਪਤਾ ਨੀ ਕਿਹੜੇ ਜਹਾਨੀਂ ਚਲੇ ਜਾਣਾ 
ਰਾਖ ਦੀ ਮੁੱਠ ਬਣਾ ਗਿਆ ਪੁੱਤ!
ਹੁਣ ਮੇਰੇ ਅੰਦਰੋਂ ਹੌਕਿਆਂ ਦੇ ਗੋਲ਼ੇ ਬਾਹਰ ਨੂੰ ਭਜ-ਭਜ ਪੈਂਦੇ ਨੇ 
ਤੇ ਮੇਰੇ ਸਾਹ ਸੂਤੇ ਜਾਂਦੇ ਨੇ ਤੇਰੀਆਂ ਰਾਵਾਂ ਤੱਕਦਿਆਂ 
ਮੇਰੇ ਕੋਇਆਂ'ਚੋਂ ਹੰਝੂ ਮੁੱਕ ਗਏ ਬਾਬੂ !
ਹੁਣ ਰੋਇਆ ਨੀ ਜਾਂਦਾ 
ਤੇਰੀ ਹਰ ਗੱਲ ਮੈਨੂੰ ਚੀਰ ਦਿੰਦੀ ਐ
ਤੇ ਜੀ ਕਰਦੈ ਰੱਬ ਨੂੰ ਕਹਾਂ ਹੇ ਵਾਹਿਗੁਰੂ !
ਮੇਰੇ ਤੋਂ ਕੀ ਕਰਵਾਉਣਾ ਸੀ ਮੈਨੂੰ ਲੈ ਜਾਂਦਾ 
ਜਿਹੜਾ ਚਰਖਾ ਕੱਤਣਾ ਸੀ ਕੱਤ ਦਿੰਦੀ ਤੇਰਾ
ਪਰ ਮੇਰੀਆਂ ਆਂਦਰਾਂ ਦੇ ਗਲੋਟੇ ਕਿਉਂ ਬਣਾ ਤੇ
ਇਹਨਾਂ ਦਾ ਕੋਈ ਸਿਰਾ ਨੀ ਲੱਭਦਾ ਮੈਨੂੰ 
ਮੇਰੇ ਕੰਬਦੇ ਬੁੱਲ੍ਹਾਂ ਤੇ ਕੋਇਆਂ ਦੇ ਹੰਝੂ 
ਬਸ ਧਰਵਾਸ ਦਿੰਦੇ ਨੇ 
ਮੈਂ ਫਿਰ ਖੰਭ ਖਿਲਾਰ ਲੈਂਦੀ ਹਾਂ
ਕਿਤੇ ਮੇਰੇ ਬੱਚਿਆਂ ਦੇ ਬੱਚਿਆਂ ਨੂੰ ਵਾਅ ਨਾ ਲੱਗੇ 
ਸੋਹਣਿਆਂ ਸ਼ੇਰਾਂ!
ਮੈਂ ਵਾਅ ਨਹੀਂ ਲੱਗਣ ਦਿੰਦੀ 
ਮੇਰੇ ਚੰਨਾਂ ! ਤੇਰੇ ਬਿਨਾਂ ਤੇਰੇ ਚੰਨ !
ਬਸ !ਬਸ! ਜੀਵਾਂਗੇ ਅਸੀਂ ਦਾਦੀ ਪੋਤੇ ਠੰਡੇ ਬੁਰਜ ਵਾਂਗ !
ਗੰਦਿਆ !!

©Gulab Singh
loader
Home
Explore
Events
Notification
Profile