Nojoto: Largest Storytelling Platform
navjot4395292438789
  • 435Stories
  • 186Followers
  • 3.6KLove
    1.6LacViews

navjot

  • Popular
  • Latest
  • Repost
  • Video
ea4a3eb2cf6e4887751ad49ea49b2f7d

navjot

ਜੋ  ਤੈਨੂੰ   ਕਾਤਿਲ   ਲੱਗਦੇ   ਨੇ, 
ਸਾਡੇ  ਸੀਨੇ ਅੰਦਰ ਧੜਕਣ ਉਹ
ਜਿਹੜੇ  ਹੱਕਾਂ  ਦੀ ਗੱਲ ਕਰਦੇ ਨੇ,
 ਦਿੱਲੀ ਦੀ ਅੱਖ ਵਿਚ ਰੜਕਣ ਉਹ
ਅਸੀਂ  ਪਹਿਲਾਂ  ਈ  ਅੱਕੇ  ਬੈਠੇ ਹਾਂ
 ਹੁਣ  ਹੋਰ  ਸਬਰ ਨਾ ਪਰਖਣ ਉਹ
ਜਿੰਨਾਂ  ਪਾਪਣ  ਇੰਦਰਾ ਸੋਧੀ ਸੀ,
ਨਾ  ਕਰ  ਮਜਬੂਰ ਕਿ ਪਰਤਣ ਉਹ
"ਨਵਜੋਤ"  ਜੋ  ਦੋਖੀ   ਪੰਥ  ਦੇ  ਨੇ, 
ਰੱਬ   ਕਰਕੇ  ਛੇਤੀ  ਗਰਕਣ ਉਹ।

ਨਵਜੋਤ

©navjot #Likho
ea4a3eb2cf6e4887751ad49ea49b2f7d

navjot

ਯਾਰ ਸੁਹਾਵੇਂ ਵੇਲੇ ਵਾਂਗੂੰ, 
ਦੌਰ ਗ਼ਮਾਂ ਦਾ ਬੀਤ ਜਾਏਗਾ। 
ਖੂਨ ਰਗਾਂ ਦੇ ਐ ਨਵ ਦੇਖੀ, 
ਹੋ ਇਕ ਦਿਨ ਠੰਡਾ ਸੀਤ ਜਾਏਗਾ। 

ਤੈਨੂੰ ਚੇਤੇ ਕਰਕੇ ਮਹਿਰਮ, 
ਦੋ ਅੱਖਾਂ ਨੂੰ ਭਰਕੇ ਮਹਿਰਮ। 
ਅੱਜ ਕੋਈ ਗਜ਼ਲ ਕਹੀ ਜਾਵੇਗੀ, 
ਅੱਜ ਕੋਈ ਲਿਖਿਆ ਗੀਤ ਜਾਏਗਾ। 


ਨਵਜੋਤ

©navjot
  #angrygirl
ea4a3eb2cf6e4887751ad49ea49b2f7d

navjot

ਖੌਰੇ ਕਿਉਂ ਉਸ ਧਾਰੀ ਚੁੱਪ ਹੈ।
ਜਾਂ ਫਿਰ ਸਾਡੇ ਵਾਰੀ ਚੁੱਪ ਹੈ।

ਬਹੁਤੇ   ਸ਼ੋਰ-ਸ਼ਰਾਭੇ   ਉੱਤੇ,
ਪੈਂਦੀ  ਦੇਖੀ  ਭਾਰੀ ਚੁੱਪ ਹੈ।

ਮਰਦਾਂ  ਦੀ  ਹੈ ਇੱਜ਼ਤ ਰਹਿੰਦੀ,
ਜਦ ਤੱਕ ਰਹਿੰਦੀ ਨਾਰੀ ਚੁੱਪ ਹੈ।

ਹੁਣ ਨ੍ਹੀ ਖੁੱਲਦੀ ਤੇਰੇ ਬਾਝੋਂ,
ਤੇਰੇ ਘਰ ਦੀ ਬਾਰੀ ਚੁੱਪ ਹੈ।

ਇਹ ਗੱਲ ਸ਼ੋਰ ਮਚਾਵੇ ਅੰਦਰ
ਜਾਨੋਂ ਵੱਧ ਪਿਆਰੀ ਚੁੱਪ ਹੈ।

ਹੱਸ-ਹੱਸ ਗੱਲਾਂ ਗ਼ੈਰਾਂ ਦੇ ਨਾਲ,
ਮੂੰਹ ਤੇ ਸਾਡੇ ਵਾਰੀ ਚੁੱਪ ਹੈ।

ਨਵਜੋਤ

©navjot #intezar
ea4a3eb2cf6e4887751ad49ea49b2f7d

navjot

ਨਾ ਹੁਣ ਮਿਲਣੇ ਦੀ ਤਾਂਘ ਰਹੀ
ਨਾ ਪਹਿਲਾਂ ਵਰਗਾ ਮੋਹ ਰਿਹਾ।
ਤੂੰ ਮੇਰੇ ਦਿਲ ਚੋਂ ਨਿਕਲ ਗਈ,
ਮੈਂ ਤੇਰੇ ਦਿਲ ਤੋਂ ਉਤਰ ਗਿਆ।

ਨਵਜੋਤ

©navjot
ea4a3eb2cf6e4887751ad49ea49b2f7d

navjot

#Sadmusic
ea4a3eb2cf6e4887751ad49ea49b2f7d

navjot

#poetryunplugged
ea4a3eb2cf6e4887751ad49ea49b2f7d

navjot

#poetryunplugged
ea4a3eb2cf6e4887751ad49ea49b2f7d

navjot

#poetryunplugged
ea4a3eb2cf6e4887751ad49ea49b2f7d

navjot

ਅਕਸਰ ਪੱਤਿਆਂ ਵਾਂਗੂੰ ਝੜਦਾ ਰਹਿਣਾ ਵਾਂ
ਟਹਿਣੀ ਕੀ ਜਾਣੇ,ਮੈਂ ਕੀ-ਕੀ ਸਹਿਣਾ ਵਾਂ

ਪੀੜ੍ਹ ਪਵੇ ਜਦ ਤਾਂ ਹੀ ਚੇਤੇ ਕਰਦੀ ਉਹ,
ਖੁਸ਼ੀਆਂ ਵਿਚ ਮੈਂ ਕਿੱਥੇ ਚੇਤੇ ਰਹਿਣਾ ਵਾਂ

ਲੋਕੀਂ ਇਸਨੂੰ ਸ਼ਾਇਰੀ ਆਖ ਬੁਲਾਂਦੇ ਨੇ,
ਮੈਂ ਬਸ ਅਪਣੇ ਦਿਲ ਦੀਆਂ ਗੱਲਾਂ ਕਹਿਣਾ ਵਾਂ।

ਮੇਰੀਆਂ ਗੱਲਾਂ ਦਿਲ ਤੇ ਲਾਇਆ ਨਾ ਕਰ ਤੂੰ,
ਮੈਂ ਕਮਲਾ ਹਾਂ,ਕੁਝ ਵੀ ਬੋਲਦਾ ਰਹਿਣਾ ਵਾਂ।

ਨਵਜੋਤ

©navjot #leaf
ea4a3eb2cf6e4887751ad49ea49b2f7d

navjot

ਬੇਰੰਗ ਜਿਹੀ ਇਸ ਜ਼ਿੰਦਗੀ ਨੂੰ
ਮੁੜ  ਰੰਗਾਂ ਦੇ ਨਾਲ ਭਰ ਦੇ ਤੂੰ
  
ਮੇਰੇ ਦਿਲ  ਵਿੱਚੋਂ  ਨਿਕਲ  ਜਾ
ਮੈਨੂੰ ਪਹਿਲਾਂ ਵਰਗਾ ਕਰਦੇ ਤੂੰ

ਨਵਜੋਤ

©navjot #Heart
loader
Home
Explore
Events
Notification
Profile