Find the Latest Status about karenjit kaur episodes from top creators only on Nojoto App. Also find trending photos & videos about, karenjit kaur episodes.
ਨਿਰਮਲ ਕੌਰ ਕੋਟਲਾ
ਅਸੀਂ ਦਿਲ ਦੇ ਬੜੇ ਕਮਜੋਰ ਬੀਬਾ!! ਦਿਲ ਤੇ ਨਾ ਚੱਲਦਾ ਈ ਜੋਰ ਬੀਬਾ!! ਗੱਲ ਕਰਕੇ ਕਦੇ ਵੀ ਨਾ ਮੁੱਕਰੇ ਹਾਂ, ਥੁੱਕ ਕੇ ਚੱਟ ਦੇ ਹੋਣਗੇ ਹੋਰ ਬੀਬਾ!! ਜਣੇ ਖਣੇ ਦੇ ਅਸੀਂ ਨਾ ਮੇਚ ਆਈਏ, ਸਦਾ ਰੱਖਦੇ ਆ ਨਵਾਬੀ ਤੋਰ ਬੀਬਾ!! ਮੰਗ ਖਾਣਾ ਤੇ ਮਸੀਤੇ ਸੌਵਣਾ ਜੀ, ਕਰਨ ਸਾਡੀ ਰੀਸ ਉਹੀ ਭੌਰ ਬੀਬਾ!! ਸਿਰ ਦੇ ਕੇ ਲਈਏ ਸਰਦਾਰੀਆਂ ਜੀ, ਐਵੇ ਫੋਕੇ ਨਾ ਕਰੀਦੇ ਸ਼ੋਰ ਬੀਬਾ!! ਮੱਖ਼ਮਲੀ ਸ਼ੇਜ਼ਾ ਤੇ ਸੌਣ ਵਾਲਿਅਾਂ ਨੂੰ, ਕੋੲੀ ਕੰਡਿਅਾਂ ਤੇ ਸਕੇ ਨਾ ਤੋਰ ਬੀਬਾ!! ਲੋਕਾਂ ਭਾਣੇ ਅਸੀਂ ਖੇਡੀਏ ਸੰਗ ਹਰਫਾਂ, ਇਹਓ ਹਰਫ ਨੇ ਸਾਡੀ ਲੋਰ ਬੀਬਾ!! ਕੁਝ ਮਨਚਲੇ ਚਾਹੁਣ ਸਾਡੀ ਵਾਸਣਾਂ ਨੂੰ ਰੱਖੀਏ ਜੁੱਤੀ ਦੀ ਨੋਕ ਤੇ ਉਹ ਜਨੌਰ ਬੀਬਾ!! ਇੱਜਤਾਂ ਦੇ ਰਾਖਿਆਂ ਤਾਈ ਸਲੂਟ ਸਾਡਾ!! ਹੱਵਸੀ ਦੀ ਦਈਏ ਧੌਣ ਮਰੋੜ ਬੀਬਾ!! ਰੱਬ ਜਾਣਦੈ ਝੂਠ ਨਾ ਬੋਲਦੀ ਹਾਂ, "ਨਿਰਮਲ" ਤੂੰ ਹੀ ਸਾਡਾ ਚਿੱਤ ਚੋਰ ਬੀਬਾ!! ਨਿਰਮਲ ਕੌਰ ਕੋਟਲਾ ©ਨਿਰਮਲ ਕੌਰ ਕੋਟਲਾ ਰੂਪ ਕਿਰਨ ਸਿੱਧੂ Preet Kaur Roop khalsa dawinder singh ASI Gurinder Singh Gill
ਰੂਪ ਕਿਰਨ ਸਿੱਧੂ Preet Kaur Roop khalsa dawinder singh ASI Gurinder Singh Gill #ਕਵਿਤਾ
read moreਨਿਰਮਲ ਕੌਰ ਕੋਟਲਾ
White ਰਿਸ਼ਤਿਆਂ ਦੇ ਕੁਝ ਤਾਣੇ ਬਾਣੇ। ਸਭ ਜੀ ਉਸ ਰੱਬ ਦੇ ਭਾਣੇ। ਵਰਿਆ ਤੋਂ ਸੀ ਚੁਪਾਂ ਤਣੀਆਂ, ਦੀਦ ਪਿਆਸੇ ਨੈਣ ਨਿਮਾਣੇ। ਨਾ ਟੋਕੇ ਨਾ ਵਰਜੇ ਮਾਹੀ, ਵਰਤ ਗਏ ਜੀ ਅਜਬ ਹੀ ਭਾਣੇ। ਸੋਹਬਤ ਉਸਦੀ ਰੰਗ ਚੜਾਇਆ, ਪਲ ਕੀਮਤੀ ਕਦੇ ਸੀ ਮਾਣੇ। ਢਹਿ ਜਾਣੀ ਨੂੰ ਸਾਰ ਨਾ ਕਾਈ, ਮੁੱਲ ਨਾ ਵਿੱਕਦੇ ਜੀ ਬੀਬੇ ਰਾਣੇ। ਕੀਮਤ ਪੈਂਦੀ ਅਮਲਾਂ ਦੀ ਸਖੀਏ, ਉੱਥੇ ਪਰਖ ਨਾ ਹੁੰਦੀ ਅੰਨੇ ਕਾਣੇ। ਬ੍ਰਿਹੋਂ ਸਾਡੀ ਅਜਲੋਂ ਪਿਆਸੀ ਅਸਾਂ ਤਾਂ ਦਰਸ਼ਨ ਮਾਹੀ ਦੇ ਪਾਣੇ। ਨਿਰਮਲ ਕੌਰ ਕੋਟਲਾ ©ਨਿਰਮਲ ਕੌਰ ਕੋਟਲਾ #love_shayari jasvir sidhu burj sema ਰੂਪ ਕਿਰਨ ਸਿੱਧੂ Parneet Kaur
#love_shayari jasvir sidhu burj sema ਰੂਪ ਕਿਰਨ ਸਿੱਧੂ Parneet Kaur #ਕਵਿਤਾ
read moreJazz