Nojoto: Largest Storytelling Platform

Best GURMEET_BHATTI Shayari, Status, Quotes, Stories

Find the Best GURMEET_BHATTI Shayari, Status, Quotes from top creators only on Nojoto App. Also find trending photos & videos about gurmeet ram rahim singh love charger, gurmeet ram rahim singh ji insan videos, gurmeet singh director, gurmeet singh dhillon, gurmeet ram rahim singh latest news in hindi 1900,

  • 1 Followers
  • 2 Stories

Johny

#GURMEET_BHATTI

read more
ਆਪਣੇ ਫਾਇਦੇ ਖਾਤਰ ਬੰਦਾ ਕੀ ਕੀ ਕਰ ਜਾਂਦਾ ,
ਜਿਸ ਕੁਦਰੱਤ ਨੇ ਘਲਿਆ ਬਈ ਕੁਦਰੱਤ ਨਾਲ ਲੜ ਜਾਂਦਾ ,
ਅੱਜ ਆਪਣੀਆਂ ਕੀਤੀਆਂ ਦਾ ਆਪੇ ਭੁਗਤ ਰਿਹਾ ਏ ਦੁੱਖ,
ਮੁੱਲ oxygen ਭਾਲੇ ਪਹਿਲਾ ਹੱਥੀਂ ਵੱਡੇ ਰੁੱਖ....

ਪਾਣੀ ਗੰਧਲੇ ਕਰ ਦਿੱਤੇ ਆਉਣੀਆਂ ਸਾਫ਼ ਹਵਾਵਾਂ ਕਿੱਥੋਂ,
ਸਬ ਫੇਰਤੀ ਆਰੀ ਬਈ ਦਿਸਦੇ ਰੁੱਖ ਨਾ ਲੰਗੀਏ ਜਿੱਥੋਂ,
ਸਾਹਾਂ ਬਿਨ ਜਿਉਣਾ ਨਾ ਬੰਦਾ ਜਰ ਜਾਂਦਾ ਏ ਭੁੱਖ,
ਮੁੱਲ oxygen ਭਾਲੇ ਪਹਿਲਾ ਹੱਥੀਂ ਵੱਡੇ ਰੁੱਖ....

ਤੂਤਾਂ ਤੇ ਬੋਹੜਾਂ ਦੇ ਹੁੰਦੇ ਵੱਖਰੇ ਸੀ ਨਜ਼ਾਰੇ,
ਇਨਸਾਨ ਨੇ ਲੱਭ ਲੱਭ ਕੇ ਬੜੀ ਬੇਦਰਦੀ ਦੇ ਨਾਲ ਮਾਰੇ,
ਲੇਖਾ ਦੇਣਾ ਪੈਣਾ ਏ ਜਾਣਾ ਆਪਾਂ ਵੀ ਤਾਂ ਮੁੱਕ,
ਮੁੱਲ oxygen ਭਾਲੇ ਪਹਿਲਾਂ ਹੱਥੀਂ ਵੱਡੇ ਰੁੱਖ.....
   #GURMEET_BHATTI

©Johny

Johny

ਬੀਤ ਗਿਆ ਜੋ 20 ਸੋ 20

ਕਿਸੇ ਦੇ ਦਿੱਲ ਚੋ ਮੋਈ ਇਨਸਾਨੀ 
ਹੱਕਾ ਲਈ ਬੜੀ ਰੋਈ ਕਿਸ਼ਾਨੀ
ਅਲਵਿਦਾ ਇਹਨੂੰ ਕਹੀਏ ਕੀ
ਬੀਤ ਗਿਆ ਜੋ 20 ਸੋ 20..

ਹੜਾ ਨਾਲ ਕੀਤੇ ਡੁਬਿਆ ਝੋਨਾ
ਡੰਗੀ ਜਾਂਦਾ ਸੱਪ ਕਰੋਨਾ
ਪਿੱਟੀ ਜਾਈਏ ਇਸਦੀ ਲੀਹ
ਬੀਤ ਗਿਆ ਜੋ 20 ਸੋ 20..

ਸਰਕਾਰਾਂ ਦੀ ਮੱਤ ਪੈ ਗਈ ਪੁੱਠੀ
ਬਲਾਤਕਾਰੀਆਂ ਨੇ ਅੱਤ ਚੁੱਕੀ
ਮਨੀਸ਼ਾ ਵਰਗੀ ਲੈ ਗਿਆ ਧੀ
ਬੀਤ ਗਿਆ ਜੋ 20 ਸੋ 20..

ਨਸ਼ਿਆਂ ਨੇ ਪੁੱਤ ਗੱਬਰੂ ਖੋਏ
ਭੁੱਬਾ ਮਾਰਕੇ ਮਾਪੇ ਰੋਏ
ਨਾਸ਼ ਕੁੱਲਾਂ ਦਾ ਕਰਗਿਆਂ ਵੀਹ
ਬੀਤ ਗਿਆ ਜੋ 20 ਸੋ 20..

ਲੈਕੇ ਆਵੇ ਯਾਦ ਜੋ ਮਿੱਠੀ
ਐਸਾ ਆਵੇ 20 ਸੋ 21
ਹੰਜੂਆਂ ਦਾ ਬੜਾ ਛੱਡ ਗਿਆ ਮੀਂਹ
ਬੀਤ ਗਿਆ ਜੋ 20 ਸੋ 20..

#GURMEET_BHATTI

©Johny #bye2020


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile