Nojoto: Largest Storytelling Platform

Best rajneesh_jass Shayari, Status, Quotes, Stories

Find the Best rajneesh_jass Shayari, Status, Quotes from top creators only on Nojoto App. Also find trending photos & videos about osho rajneesh quotes love, rajneesh osho quotes in hindi, osho rajneesh quotes in hindi, rajneesh singh, rajneesh kumar singh 10,

  • 1 Followers
  • 5 Stories

Rajnish Jass

किश्तें वो ख्वाहिशें होती हैं 
जो हर महीने किसी और को देनी होती हैं

मकान रहने के लिए है 
किश्तें चुकाने के लिए नहीं 
छत्त कच्ची है तो क्या हुआ  
क्या होगा ,बरसात मे पानी आ जायेगा 
पानी ही तो है, सूख जाएगा 
आंधी आएगी
तो घर में मिट्टी आ जाएगी 
क्या हुआ मिट्टी ही तो है   
मकान किराए का हो या अपना 
मकान रहने वालों से बनता है 
बिल्डर आपको सपने दिखाकर 
आपकी एक उम्र को गिरवी रख लेता है
जो उम्र आपने खुद के लिए जीनी होती है 
वो किश्तों में अदा करने में चूक जाती है
जब तक मकान की किश्तें चुकती हैं
आप देखते हैं आपका वक़्त भी चुक गया  
तो क्यों न अपने वक़्त को 
अपने ही ढंग से
अपने ही रंग से जी लिया जाए 
जो उम्र हमें मिली है 
हम अपने लिए जिये 
दूसरों के लिए क्यों 
ख्वाहिशों का दायरा 
इतना बड़ा ना करें 
के जो चादर है मिली हुई 
कहीं छोटी ना हो जाए
मकान रहने के लिए है 
किश्तें चुकाने के लिए नहीं 
--------
शिवशांत  और रजनीश  16.10.2022

©Rajnish Jass #rajneesh_jass

#Advance

Rajnish Jass

ਅਸੀਂ ਕੁਝ ਦੋਸਤ, ਕੁਝ ਸੁਪਨੇ ਲੈ ਕੇ ਘਰੋਂ ਨਿਕਲੇ ਹਾਂ
ਵੇਖੋ ਕਦ ਮਿਲਦੇ ਹਾਂ,
ਇਹ ਰੋਟੀ ਚੰਦਰੀ ਜੇ ਆਪਣੇ ਮੁਲਕ 'ਚ ਮਿਲ ਜਾਂਦੀ
ਕਾਹਤੋਂ ਪ੍ਰਦੇਸਾਂ ਚ ਧੱਕੇ ਖਾਣੇ ਸੀ,
ਇੱਥੇ ਤਰਸ ਜਾਂਦੇ ਹਾਂ ਆਪਣੀ ਬੋਲੀ ਸੁਣਨ ਲਈ
ਕੋਈ ਦਰਦ ਨਹੀਂ ਵਡਾਉਂਦਾ, 
ਕੋਈ ਬਚਪਨ ਦੇ ਕੱਚੇ ਨਾਮ ਨਾਲ ਨਹੀਂ ਬੁਲਾਉਂਦਾ , 
ਲੋਕਾਂ ਦੀ ਭੀਡ਼ ਤਾਂ ਬਹੁਤ ਹੈ,
ਪਰ ਕੋਈ ਆਪਣਾ ਪਿਆਰਾ ਨਹੀਂ, 
ਜਿਹਨੂੰ ਗਲਵੱਕੜੀ ਪਾ ਕੇ ਰੋ ਹੀ ਲਈਏ,
ਦਿਲ ਦਾ ਬੋਝ ਹੀ ਹਲਕਾ ਕਰ ਲਈਏ,
ਕੋਈ ਬਚਪਨ ਦਾ ਦੋਸਤ ਨਹੀਂ
ਜਿਹਦੇ ਨਾਲ ਬਹਿਕੇ ਘੁੱਟ ਲਾ ਲਈਏ,
ਰੱਬ ਜੋ ਅੰਬਰਾਂ ਤੇ ਬੈਠਾ ਹੈ ਉਹਨੂੰ ਹੇਠਾਂ ਬੁਲਾ ਲਈਏ

©Rajnish Jass #rajneesh_jass

#Walk

Rajnish Jass

ਜਿਹਨਾਂ ਗ਼ਲਤੀਆਂ ਲਈ ਅਸੀਂ ਖੁਦ ਨੂੰ ਅਸਾਨੀ ਨਾਲ ਮੁਆਫ਼ ਕਰ ਦਿੰਦੇ ਹਾਂ ਜੇ ਓਹੀ ਗ਼ਲਤੀਆਂ ਲਈ ਦੂਜਿਆਂ ਨੂੰ ਵੀ ਮਾਫ਼ ਕਰ ਦੇਈਏ ਤਾਂ ਕਾਫੀ ਹੱਦ ਤੱਕ  ਦੁਨੀਆਂ ਦੇ ਕਲੇਸ਼ ਮੁੱਕ ਜਾਣਗੇ।

©Rajnish Jass #rajneesh_jass

#togetherforever

Rajnish Jass

ਕਦੇ ਚੁੱਪ ਰਹਿੰਦਾ ਕਦੇ ਬੋਲਦਾ ਏ 
ਇਕ ਅਤਿ ਤੋਂ ਦੂਜੀ 'ਤੇ ਡੋਲਦਾ ਏ 
ਕਦੇ ਕਾਮੀ ਬਣਕੇ ਨੱਸਦਾ ਏ
ਕਦੇ ਜੋਗੀ ਬਣਕੇ ਦੱਸਦਾ ਏ 
ਮਨ ਨੂੰ ਕਦੇ ਟਿਕਾਅ ਨਹੀਂ ਰਹਿੰਦਾ 
ਕਦੇ ਵੀ ਐਨ ਵਿਚਕਾਰ ਨਹੀਂ ਰਹਿੰਦਾ
ਹਰ ਗੱਲ ਤੇ ਪਰਦਾ ਪਾ ਛੱਡਦਾ 
ਬੰਦੇ ਨੂੰ ਭੰਬਲਭੂਸੇ ਚ ਪਾ ਰੱਖਦਾ 
ਜੋ ਬੁੱਧ ਵਾਂਙ ਬੈਠਕੇ ਇਹਨੂੰ ਤੱਕਦਾ ਏ 
ਇਹ ਓਹਦੇ ਮੂਹਰੇ ਨਾ ਨੱਸਦਾ ਏ 
ਸਾਰੇ ਪਰਦੇ ਫਿਰ ਉਤਰ ਜਾਂਦੇ 
ਜੋ ਸੱਚ ਨੇ ਸਾਹਮਣੇ ਆ ਜਾਂਦੇ 
ਮਨ ਫਿਰ ਨਵੀਂ ਚਾਲ ਚਲਦਾ 
ਲੋਕਾਂ ਚ ਨਵਾਂ ਖਿਆਲ ਭਰਦਾ 
ਲੋਕ ਬੁੱਧ ਨੂੰ ਪੂਜਣ ਲੱਗਦੇ 
ਸੱਚ ਦੀ ਮਿਲਕੇ ਭਾਲ ਨਾ ਕਰਦੇ 
ਜਿਹਨਾਂ ਵਿਰੋਧ ਕੀਤਾ ਰੱਬ ਦੀਆਂ ਹੱਟੀਆਂ ਦਾ
ਇਹ ਉਹਨਾਂ ਨੂੰ ਹੀ ਸਿੱਕਿਆਂ ਚ ਤੋਲਦਾ ਏ 

ਕਦੇ ਚੁੱਪ ਰਹਿੰਦਾ ਕਦੇ ਬੋਲਦਾ ਏ

©Rajnish Jass #rajneesh_jass

#holi2021

Rajnish Jass

ਮਨੁੱਖ ਦਾ ਜੀਵਨ ਰੇਲ ਦੀਆਂ ਦੋ ਪਟੜੀਆਂ ਵਾਂਙ ਹੈ ਜਿਵੇਂ ਰੇਲ ਦੀਆਂ ਦੋ ਪਟੜੀਆਂ ਹੁੰਦੀਆ ਨੇ ਉਂਝ ਹੀ ਮਨੁੱਖ ਦੇ ਜੀਵਨ ਚ ਦੋ ਪਟੜੀਆਂ ਨੇ, ਇਕ ਹੈ ਸਾਹ ਤੇ ਦੂਜੀ ਆਤਮਾ। 
ਹੁਣ ਸਾਹ ਵਾਲੀ ਪਟੜੀ ਦਾ ਇਕ ਪਲ ਦਾ ਵੀ ਭਰੋਸਾ ਨਹੀਂ, ਉਹ ਘਾਹ ਦੇ ਪੱਤੇ ਤੇ ਤ੍ਰੇਲ ਵਾਂਗ ਹੈ ਜੋ ਹੁਣੇ ਹੈ ਪਰ ਸੂਰਜ ਦੇ ਨਿਕਲਣ ਉਹ ਬੂੰਦ ਉਡ਼ ਜਾਂਦੀ ਹੈ। ਦੂਜੀ ਪਟੜੀ ਇੱਕ ਊਰਜਾ ਜੋ ਰੂਪ ਬਦਲਦੀ ਰਹਿੰਦੀ ਹੈ, ਕਦੇ ਉਹ ਆਦਮੀ, ਕਦੇ ਦਰਖਤ, ਕਦੇ ਕੋਈ ਜੀਵਨ
 ਇਸ ਤੇ ਚੱਲਣ ਵਾਲ਼ੀ ਰੇਲ ਹੈ ਜਿਸ ਦੇ ਡੱਬਿਆਂ ਚ ਬੈਠੀਆਂ ਸਵਾਰੀਆਂ ਸਾਡੀਆਂ ਅਨੰਤ ਇੱਛਾਵਾਂ ਹਨ।
ਜੀਵਨ ਦੀ ਰੇਲ ਜੋ ਚੱਲ ਰਹੀ ਹੈ ਉਸਤੇ ਸਾਹ ਵਾਲੀ ਦਾ ਕੋਈ ਵਸਾਹ ਨਹੀਂ ਪਰ ਅਸੀਂ ਅਨੰਤ ਇਛਾਵਾਂ ਦੇ ਮੋਹ ਚ ਬੱਝੇ ਇੰਦਰੀਆਂ ਦੇ ਸੁਖ ਪਿੱਛੇ ਭੱਜਦੇ ਰਹਿੰਦੇ ਹਾਂ।    10.02.2022

©Rajnish Jass #rajneesh_jass

#Stars


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile