Find the Best ਕਹਾਣੀ Shayari, Status, Quotes from top creators only on Nojoto App. Also find trending photos & videos aboutਕਹਾਣੀਆ, ਕਹਾਣੀਆਂ ਪੰਜਾਬੀ, ਕਹਾਣੀ ਦੀ ਪਰਿà¨à¨¾à¨¸à¨¼à¨¾, ਕਹਾਣੀ ਦਾ ਅਰਥ, ਕਹਾਣੀ ਪੰਜਾਬ,
нαямαиρяєєт. sι∂нυ
ਮੈਂ ਜਦ ਤੈਥੋਂ ਵਿਛੜਿਆ ਸੀ ਤਾਂ,ਤੈਥੋਂ ਚੋਰੀ ਕੁਝ ਯਾਦਾਂ , ਆਪਣੀਆਂ ਉਂਗਲਾਂ ਚ ਪੀਰੋ ਲਈਆਂ ਸਨ !! ਹੁਣ ਜਦੋਂ ਕਦੇ ਦਿਨ ਸਵੇਰੇ ਜਾਂ ਮੂੰਹ ਹਨੇਰੇ, ਓਹ ਦਿਨ ਯਾਦ ਕਰ ਤੇਰੇ ਖਿਆਲ, ਸਫਿਆਂ ਤੇ ਲਿਖ਼ਦਾ ਰਹਿੰਦਾ ਹਾਂ !! ਕੁਝ ਸਮਝਦੇ ਨੇ ਕੀ ਮੈਂ ਇਹਨਾਂ ਵਰਕਿਆਂ ਤੇ, ਤੇਰੇ ਨਕਸ਼ ਬਿਆਨਦਾ ਹਾਂ !! ਪਰ ਕੌਣ ਕੀ ਜਾਣੇ ਮੈਂ ਤਾਂ ਸਿਰਫ, ਆਪਣੀਆਂ ਉਂਗਲਾਂ ਤੇ ਪਿਆ ਬੋਝ ਹਲਕਾ ਕਰਦਾ ਹਾਂ !! ਸਿੱਧੂਆ ਜੋ ਬੋਝ ਤੈਥੋਂ ਚੋਰੀ ਚੁੱਕ ਲਿਆਇਆ ਸੀ ਹੈਪੀ ਪ੍ਰਪੋਜ਼ ਡੇ (ਹਰਮਨ ਸਿੱਧੂ ਵੇਰਕਾ) ©Harmanpreet Singh #ਕਹਾਣੀ #ਪਿਆਰ #ਦਿਲ
#ਕਹਾਣੀ #ਪਿਆਰ #ਦਿਲ
read moreKrishan Sharma
ਦੋ ਪਰੀਂਦੇ ਜ਼ਿੰਦਗੀ ਤੋਂ ਦੁਖੀ ਹੋ ਕੇ ਆਪਣੇ ਆਲ੍ਹਣਿਆਂ ਚੌਂ ਉੱਡ ਕੇ ਇੱਕ ਬੋਹੜ ਤੇ ਮਿਲੇ। ਇੱਕ-ਦੂਜੇ ਨੂੰ ਤੱਕਿਆ। ਇੰਝ ਲੱਗਿਆ ਜਿਵੇਂ ਉਹ ਜਨਮਾਂ ਦੇ ਵਿਛੜੇ ਸਾਥੀ ਸਨ। ਰੋਂਦੇ ਹੋਏ ਦਿਲ ਦਾ ਹਾਲ ਸੁਣਾਇਆ ਤੇ ਆਪੋ-ਆਪਣੇ ਦੁੱਖ ਨੂੰ ਸਹਿਣ ਦਾ ਹੋਂਸਲਾ ਦਿੱਤਾ। ਜ਼ਖ਼ਮਾਂ ਤੇ ਮੱਲ੍ਹਮ ਪੱਟੀ ਹੋਈ ਤਾਂ ਦਿਲ ਦੀ ਤਕਲੀਫ਼ ਘਟਣ ਲੱਗ ਪਈ। ਜਜ਼ਬਾਤ ਠਾਠਾਂ ਮਾਰਨ ਲੱਗ ਪਏ। ਫੇਰ ਪਿਆਰ ਮੁਹੱਬਤ ਦੀਆਂ ਗੱਲਾਂ ਹੋਈਆਂ, ਵਾਅਦੇ ਕੀਤੇ ਗਏ ਤੇ ਸੁਹਾਂ ਚੁੱਕੀਆਂ ਗਈਆਂ। ਬਾਹਰ ਭੈੜੇ ਹੁੰਦੇ ਮੌਸਮ ਤੋਂ ਡਰਦਿਆਂ ਉਹ ਇਸ਼ਕ ਦੇ ਆਗੋਸ਼ ਵਿੱਚ ਸਮੋ ਗਏ। ਸਮਾਂ ਇੱਕੋ ਥਾਈਂ ਥਮ ਗਿਆ ਤੇ ਉਹ ਇਸ਼ਕ ਦੀ ਪੀਂਘ ਝੂਟਦਿਆਂ ਕਦੋਂ ਨੀਂਦ ਦੇ ਸਮੁੰਦਰ 'ਚ ਡੁਬਕੀਆਂ ਮਾਰਣ ਲੱਗ ਪਏ ਪਤਾ ਹੀ ਨਹੀਂ ਸੀ ਲੱਗਿਆ। ਸਵੇਰੇ ਹੋਈ। ਮਹਿਸੂਸ ਹੋਇਆ ਜਿਵੇਂ ਸਭ ਕੁੱਝ ਬਦਲ ਗਿਆ ਸੀ। ਸਭ ਕੁੱਝ ਨਾਰਮਲ ਹੋ ਗਿਆ ਸੀ। ਫੇਰ ਅਚਾਨਕ ਕੁੱਝ ਯਾਦ ਆਇਆ ਤਾਂ ਉੱਬੜਚਿੱਤ ਹੋਂਣ ਲੱਗ ਪਏ। ਪਿਛਲੀ ਰਾਤ ਦੀ ਯਾਦ ਨੂੰ ਦਿਲ ਵਿੱਚ ਸਾਂਭੀ ਉਹ ਬਾਪਸ ਮੁੜਣ ਦਾ ਭਰੋਸਾ ਦੇ ਕੇ ਉੱਥੋਂ ਉੱਡੇ ਤੇ ਬਿਨਾਂ ਕਿਤੇ ਰੁਕੇ ਸਿਧਾ ਆਪਣੇ ਆਲ੍ਹਣਿਆਂ ਤੇ ਪੁੱਜ ਗਏ। ਵਾਅਦੇ ਮੁਤਾਬਕ ਬਾਪਿਸ ਉਹੀ ਬੋਹੜ ਤੇ ਮਿਲਣਾ ਸੀ, ਨਵਾਂ ਆਲ੍ਹਣਾ ਸਿਰਜਣਾ ਸੀ ਪਰ ਰੋਜ਼ ਨਵੇਂ ਬਹਾਨੇ ਘੜ ਕੇ ਗੱਲ ਅਗਲੇ ਦਿਨ ਉੱਤੇ ਪਾ ਦਿੰਦੇ। ਦਹਾਕੇ ਲੰਘਣ ਤੋਂ ਬਾਅਦ ਉਨ੍ਹਾਂ ਦੋਹਾਂ ਪਰੀਂਦਿਆ ਦੇ ਨਾਲ ਨਾਲ ਬੋਹੜ ਵੀ ਸਮਝ ਚੁਕਿਆ ਸੀ ਕਿ ਕਿਤਾਬੀ ਗੱਲਾਂ ਦਾ ਹਕੀਕਤ ਨਾਲ ਕੋਈ ਸਰੋਕਾਰ ਨਹੀਂ ਹੁੰਦਾ। (ਪੰਜਾਬੀ ਨਾਵਲ"ਪੀੜ ਦੀ ਉਡੀਕ") ©Krishan Sharma #Sad💔 #dilkibaat
Sad💔 #dilkibaat

read moreKamaldeep Singh Salwara