Nojoto: Largest Storytelling Platform

Best ਊਚ Shayari, Status, Quotes, Stories

Find the Best ਊਚ Shayari, Status, Quotes from top creators only on Nojoto App. Also find trending photos & videos about ਊਚ ਦਾ ਵਿਰੋਧੀ ਸ਼ਬਦ, ਊਚਾ ਹੋਵੈ ਕੋਇ, ਊਚੇ ਕਉ, ਊਚਾ ਹੋਵੈ, ਊਚਾ ਨਾਉ,

  • 1 Followers
  • 1 Stories
    PopularLatestVideo

gurmeet kaur meet

🙏🙏 #ਦੀਨ #ਊਚ #ਬਾਬਰ

read more
ਸੁਣ ਲਈ ਦਾਤੇ ਨੇ ਅਰਜੋਈ ਜਦੋਂ,
ਆਏ ਜੱਗ ਤੇ ਧਾਰ ਅਵਤਾਰ ਨਾਨਕ !
ਮਾਤਾ ਤ੍ਰਿਪਤਾ ਦੀ ਕੁੱਖੋਂ ਪ੍ਰਕਾਸ਼ ਹੋਏ
ਪੁੱਤਰ ਕਾਲੂ ਜੀ ਦੇ ਹੋਣਹਾਰ ਨਾਨਕ !
ਰੱਬੀ ਜੋਤ ਬਣ ਜਗਤ ਦੇ ਵਿੱਚ ਆਏ,
 ਵੀਰ ਨਾਨਕੀ ਦੇ ਤਾਰਨਹਾਰ ਨਾਨਕ!
ਪਾਂਧੇ-ਮੁਲਾਣਿਆਂ ਨੂੰ ਪੜ੍ਹਨੇ ਪਾ ਦਿੱਤਾ,
ਲਿਖ ਅੰਬਰਾਂ ਤੇ ਇਕ ਓਅੰਕਾਰ ਨਾਨਕ..
#ਦੀਨ ਦੁਖੀਆਂ ਦੇ ਬਣੇ ਉਹ ਆਪ ਵਾਲੀ,
ਬਣਕੇ ਮਲਾਹ ਕੀਤਾ ਬੇੜਾ ਪਾਰ ਨਾਨਕ...
ਵਹਿਮਾਂ,ਕਰਮਕਾਂਡਾਂ ਵਿੱਚ ਜਕੜਿਆਂ ਨੂੰ,
ਆਪ ਅਾ ਕੇ ਕੱਢਿਆ ਬਾਹਰ ਨਾਨਕ...
ਕਿਰਤ,ਨਾਮ,ਵੰਡ ਛਕਣ ਦੀ ਰੀਤ ਤੋਰੀ
ਲੱਖਾਂ ਠੱਗਾਂ ਦਾ ਕੀਤਾ ਉਧਾਰ ਨਾਨਕ..
ਜ਼ੱਰੇ ਜ਼ੱਰੇ ਵਿੱਚ ਉਹ ਆਪ ਵੱਸੇ,
ਸਭਨੀ ਥਾਈਂ ਕਰੇ ਚਮਕਾਰ ਨਾਨਕ..
#ਊਚ ਨੀਚ ਦਾ ਭੇਦ ਭਾਵ ਮੇਟ ਕੇ ਤੇ,
ਕੀਤਾ ਸਭਨਾਂ ਨੂੰ ਹੀ ਇੱਕਸਾਰ ਨਾਨਕ...
ਕੌਡਾ ਰਾਖ਼ਸ਼ ਸਿੱਧੇ ਰਾਹ ਪਾਇਆ,
ਐਸਾ ਕੀਤਾ ਸੀ ਚਮਤਕਾਰ ਨਾਨਕ..
ਦਸੇ ਦਿਸ਼ਾਵਾਂ ਚ ਆਨੰਦ ਵਿਗਾਸ ਖਿੜਿਆ
ਬਦਲ ਦਿੱਤੀ ਸੀ ਨਕਸ਼ ਨੁਹਾਰ ਨਾਨਕ..
ਲੋੜਵੰਦਾਂ ਲਈ ਬਣੇ ਆਪ ਸਹਾਈ,
ਤੋਲਿਆ ਤੇਰਾ-ਤੇਰਾ ਹਰ ਵਾਰ ਨਾਨਕ..
#ਬਾਬਰ ਜਾਬਰ ਅੱਗੇ ਨਾਬਰ ਹੋਏ,
ਸਭ ਤਾਂ ਹੀ ਕਹਿਣ ਧੰਨ ਕਰਤਾਰ ਨਾਨਕ..
ਹੱਥ ਜੋੜ ਕਰਾਂ  ਮੈਂ ਅਰਦਾਸ ਦਾਤਾ,
ਅਾਓ ਜੱਗ ਵਿੱਚ ਫਿਰ ਇੱਕ ਵਾਰ ਨਾਨਕ...
ਬਿਨ ਤੇਰੇ ਰਿਹਾ ਨਾ ਪਹਿਲਾ ਵਰਗਾ
ਆਵਾ ਊਤ ਹੋਇਆ ਸੰਸਾਰ ਨਾਨਕ...
ਧਰਮ ਦੇ ਨਾਂ ਤੇ ਸਭ ਕਰਨ ਠੱਗੀਆਂ
ਅਾ ਕੇ ਕਰੋ ਬੰਦ ਵਪਾਰ ਨਾਨਕ...
ਆਜਾ ਮੁੜ ਅਾ ਫੇਰ ਤੂੰ ਸਾਈਆਂ,
 ਰਹੀ "ਮੀਤ" ਵੀ ਵਾਜਾਂ ਮਾਰ ਨਾਨਕ...
         ✍ਗੁਰਮੀਤ ਕੌਰ ਮੀਤ 🙏🙏


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile