Nojoto: Largest Storytelling Platform

Best ਜੁਲਮ Shayari, Status, Quotes, Stories

Find the Best ਜੁਲਮ Shayari, Status, Quotes from top creators only on Nojoto App. Also find trending photos & videos aboutਜੁਲਮ meaning in english, ਜੁਲਮ ਕਰਨਾ in english, ਜੁਲਮ in english, ਜੁਲਮ ਦਾ ਵਿਰੋਧੀ ਸ਼ਬਦ, ਜੁਲਮ,

  • 1 Followers
  • 4 Stories

Subhash nimana

#ਜੁਲਮ

read more
ਅਨਿਆਂ ਦੀ ਅੱਗ 'ਚ ਜਦ ਉਹ ਸੜਦਾ ਹੈ                                                                      
ਧੱਕੇਸ਼ਾਹੀਆਂ ਨੂੰ ਸੀਨੇ ਆਪਣੇ ਤੇ ਜਰਦਾ ਹੈ                                                                    
ਡੁੱਬ ਜਾਂਦਾ ਹੈ ਜਦ ਸੱਬਰ ਦੇ ਸਮੰਦਰ ਵਿੱਚ                                                                      
        ਫੇਰ ਮੌਤ ਅਪਣੀ ਉਹ ਚੁਣਦਾ ਹੈ...                                                                       
 ਉਹ ਹਾਰ ਜਾਂਦਾ ਹੈ ਸੱਤਾ ਦੀ ਢਾਲ ਤੋਂ..                                                                         
ਡਹਿ ਜਾਂਦਾ ਹੈ ਮਹਿੰਗਾਈ ਦੀ ਮਾਰ ਤੋਂ..                                                                         
ਵੇਚ ਦਿੰਦਾ ਹੈ ਕਰੜੀ ਮੇਹਨਤ ਸਸਤੇ ਬਜਾਰ ਵਿੱਚ                                                           
ਉਹ ਕੱਟ ਜਾਂਦਾ ਹੈ ਸਮਾਜ ਦੀ ਤਿੱਖੀ ਤਲਵਾਰ ਤੋਂ..                                                          
 ਉਹ ਕਹਲਾ ਹੀ ਨਹੀਂ ਮਰਦਾ                                                                                    
ਮਰਦੀਆਂ ਨੇ ਮੁਸਕਰਾਉਂਦੀਆਂ ਹੋਇਆਂ ਸੱਧਰਾਂ ਵੀ..                                                     
ਦਿਲ    ਵਿੱਚ ਸਜਾਏ ਲੱਖਾਂ ਸੁਪਨੇ ਵੀ..                                                                          
ਮਹਿਕਦੇ ਹੋਏ ਡੂੰਘੇ ਜੱਜਬਾਤ ਵੀ..                                                                                 
             ਇਸ ਤੋਂ ਵੀ ਵੱਡਾ ਅਫ਼ਸੋਸ ਇਹ ਹੁੰਦਾ ਹੈ                                                           
ਉਹ ਖੁਦ ਉਗਾਉਂਦਾ,ਪਾਲਦਾ, ਸਿੰਜਦਾ ਹੈ                                                                     
ਉਸਾਰ ਲੈਂਦਾ ਹੈ ਆਸਾਂ ਦੇ ਮਹੱਲ ਨਵੇਂ..                                                                   
ਪਰ ਸਾਹੂਕਾਰ ਦੇ ਦਰਬਾਰ ਵਿੱਚ ਸਰੇਆਮ ਲੁੱਟਿੰਦਾ ਹੈ..                                                  
ਈਮਾਨ ਮਰ ਗਿਆ ਇਨ੍ਹਾਂ ਸਿਆਸੀ ਹੁਕਮਰਾਨਾਂ ਦਾ                                                       
ਜੋ ਘੁੱਟ ਕੇ ਬਣਾ ਦਿੰਦੇ ਨੇ ਫਾਹਾ ਟੇਢੀਆਂ ਚਾਲਾਂ ਦਾ...                                                    
    ਤਾਂ ਜੋ ਇਹ ਟੁੱਟ ਨ ਜੇ..                                                                               .                                                                                                                                                                                                                                                                                                                                                                   ਸਿਲਸਿਲਾ ਇਹ ਰੁੱਕ ਨ ਜੇ..                                                                                     .                                                                                                                                                                                ਫਿਕਰਾਂ ਦਾ ਜਾਲ ਜਦ ਮਨ ਵਿੱਚ ਨਵਾਂ ਬੁਣਦਾ ਹੈ                                                             
   ਫੇਰ ਮੌਤ ਅਪਣੀ ਉਹ ਚੁਣਦਾ ਹੈ..                                                              .

©ਸੁਭਾਸ਼ ਨਿਮਾਣਾ #ਜੁਲਮ

Follow us on social media:

For Best Experience, Download Nojoto

Home
Explore
Events
Notification
Profile