Nojoto: Largest Storytelling Platform

Best ਦੀਦ Shayari, Status, Quotes, Stories

Find the Best ਦੀਦ Shayari, Status, Quotes from top creators only on Nojoto App. Also find trending photos & videos about ਦੀਦ meaning in punjabi, ਦੀਦਾਰ ਸੰਧੂ ਦੇ ਗੀਤ, ਦੀਦਾਰ ਸੰਧੂ ਦੇ ਗਾਣੇ, ਦੀਦ ਦਾ ਰੋਜ਼ਾ, ਦੀਦਾਰ meaning,

  • 2 Followers
  • 2 Stories
    PopularLatestVideo

Balraj singh kokri

#ਦੀਦ

read more
ਅਸਾਂ ਵੀ ਤੇਰੇ ਦਰ ਤੇ ਸੱਜਣ
ਆਣ ਕੇ ਅਲਖ਼ ਜਗਾਈ ਹੂ
ਖੋਲ ਦੇ ਬੂਹਾ ਦੀਦ ਬਖਸ਼ ਦੇ
ਅਸਾਂ ਇਸ਼ਕ ਸ਼ੁਦਾਈਆਂ ਨੂੰ 

ਕਾਸਾ ਮੈਂਡਾ ਖਾਲੀ ਅਜ਼ਲੋਂ
ਭਰ ਖਾਂ ਮਿਹਰਾਂ ਲੱਦੜਿਆ
ਅਸੀਂ ਕੂੜ ਜਾਣੈ ਸਾਂਵਰਿਆ
ਜੱਗ ਦੀਆਂ ਕਮਾਈਆਂ ਨੂੰ 

ਅੰਜਨ ਦੇ ਖਾਂ ਚਾਨਣ ਹੋਸੀ
ਨੈਣੀਂ  ਕੱਜਲ ਰੜਕਾਂ ਮਾਰੇ
ਸ਼‍ਾਲਾ ਬਿਰਖ ਹੋਏ ਹਾਂ ਛੋਹ ਦੇ
ਯੁੱਗ ਲੰਘੇ ਜੂਨੀ ਪਾਈਆਂ ਨੂੰ 

ਜਾਂ ਰਾਹੀਂ ਕੱਖ ਕਰਲੈ ਦਰ ਦੇ
ਹਵਾ ਦਾ ਬੁੱਲਾ ਲੈ ਉੱਡ ਜਾਵੇ
ਭੁੱਲ ਕੇ ਪੱਥਰ ਕਰ ਨਾ ਦੇਵੀਂ
ਕਿਤੇ ਠੋਕਰ ਲਾਵਾਂ ਰਾਹੀਆਂ ਨੂੰ 

ਹੱਡ ਮਾਸੜਾ ਪੁਤਲਾ ਗਰਕੇ
ਬਖਸ਼ ਲਵੀਂ ਤੂ ਯਾਰੜਿਆ
ਬਾਬੇ ਕੋਕਰੀ ਹੁਣ ਨਾ ਭਾਵੇ
ਰਾਹ ਹਸ਼ਰ ਦੇ ਆਈਆਂ ਨੂੰ 

ਬਲਰਾਜ ਸਿੰਘ ਕੋਕਰੀ

©Balraj singh kokri #ਦੀਦ

jashandeep singh gill

ਦੀਦ
ਦੂਰ ਦੁਰਾਡੇ ਤੇਰਾ ਦੇਸ਼ ਹੋਇਆ
ਬਦਲਿਆ ਜਿਹਾ ਭੇਸ ਹੋਇਆ
ਹੁਣ ਕਿਵੇਂ ਪਹੁੰਚਾਵਾਂ ਮੈਂ
ਦੁਰਕਾਰ ਮੇਰਾ ਸੰਦੇਸ਼ ਹੋਇਆ
ਹੁਣ ਇਕੱਲੀ ਚੰਨਾ ਰਹਿੰਦੀ ਹਾਂ
ਦੁਨੀ ਭੀੜ ਵਿੱਚ ਨਾ ਬਹਿੰਦੀ ਹਾਂ
ਦਿਲ ਤੇ ਮੇਰੇ ਸੂਲਾਂ ਚੁੱਭੀਆਂ
ਪਰ ਕੱਢਣ ਲਈ ਨਾ ਕਹਿੰਦੀ ਹਾਂ
ਸੁਪਨੇ ਜ਼ਿੰਦਗੀ ਤਰਤੀਬ ਹਿੱਲੀ
ਜਿਉ ਪੈੜਾਂ ਵਿਚਕਾਰ ਕਿੱਲੀ
ਦੂਰ ਇਸ ਕਦਰ ਤੂੰ ਜਾਪੈਂ
ਜਿਉ ਲਾਹੌਰ ਤੋਂ ਚੜਦੀ ਦਿੱਲੀ
ਤੇਰੇ ਦੇਸ਼ ਸੱਜਰੀ ਸੁਬਾਹ ਦੀ ਬਾਤ 
ਮੇਰੇ ਪੱਲੇ ਇਹ ਕਾਲੀ ਰਾਤ 
ਮੈਨੂੰ ਕੋਈ ਬਿਮਾਰੀ ਆ ਲੱਗੀ
ਗਿੱਲਾ ਤੇਰੀ ਦੀਦ ਦਵਾਤ। #ਦੀਦ #punjabishayri #punjabiquotes #loneliness #sadpoetry #poetryinpunjabi


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile