Nojoto: Largest Storytelling Platform

Best ਜਾਹ Shayari, Status, Quotes, Stories

Find the Best ਜਾਹ Shayari, Status, Quotes from top creators only on Nojoto App. Also find trending photos & videos about ਜਾਹਿਰ ਦੀ, ਜਾਹਿਰ ਹੈ, ਜਾਹਿਰ ਹੁੰਦਾ, ਜਾਹਿਰ ਕਰਦੇ, ਜਾਹਰ meaning,

  • 2 Followers
  • 2 Stories
    PopularLatestVideo

Pammy Sehgal

#ਜਾਹ 2020
ਵਿੱਚ ਕਸ਼ਟਾਂ ਹਾਏ ਅੱਕੇ ਪਏ ਸੀ 
ਸੱਚ ਦੱਸਾਂ ਹੁਣ ਥੱਕੇ ਪਏ ਸੀ 
ਕਰਦਾ ਰਿਹਾ ਸਵਾਹ ਵੀਹਵੀਹਾ 
ਜਲਦੀ ਜਲਦੀ ਜਾਹ ਵੀਹਵੀਹਾ।

ਆਉਂਦੇ ਸਾਰ ਈ ਰੰਗ ਵਖਾਤਾ 
ਕੀ ਦੇਸ਼? ਵਿਦੇਸ਼ਾਂ ਤੱਕ ਹਿਲਾਤਾ
ਔਖਾ ਕਰਤਾ ਸਾਹ ਵੀਹਵੀਹਾ
ਜਲਦੀ ਜਲਦੀ ਜਾਹ ਵੀਹਵੀਹਾ। 

ਖੌਰੇ  ਕਿੱਥੋਂ  ਸੀ ਲੈ ਕੇ ਆਇਆ
ਕਰੋਨਾ ਵਾਲਾ ਰੰਗ ਉਡਾਇਆ
ਪਾਤਾ ਕੇਹਾ ਗਾਹ ਵੀਹਵੀਹਾ
ਜਲਦੀ ਜਲਦੀ ਜਾਹ ਵੀਹਵੀਹਾ। 

ਲੌਕਡਾਨ ਲਾ ਅੰਦਰ ਸਭ ਕਰਤੇ
ਕੰਮ -ਧੰਦੇ  ਸਭ  ਚੌਪਟ  ਕਰਤੇ
ਰੋਲ਼ਤਾ ਹਰ ਇੱਕ ਚਾਅ ਵੀਹਵੀਹਾ
ਜਲਦੀ ਜਲਦੀ ਜਾਹ ਵੀਹਵੀਹਾ। 

ਪਟੜੀ ਤੇ ਜਿੰਦਗੀ ਰੁੜਦੀ ਕਿੱਦਾਂ 
ਮੋੜ  ਸੁਖਾਲ਼ੇ  ਦੱਸ ਮੁੜਦੀ ਕਿੱਦਾਂ 
ਸਿਆਪਾ ਮੋਦੀ ਦਿੱਤਾ ਨਵਾਂ ਪਾ ਵੀਹਵੀਹਾ
ਜਲਦੀ ਜਲਦੀ ਜਾਹ ਵੀਹਵੀਹਾ। 

ਬੇਸ਼ਰਮ ਚਾਵ੍ਹੇ ਸਭ  ਵੇਚ  ਖਾ ਜਾਣਾ
ਹਰ ਸ਼ੈਅ ਹਰ ਇੱਕ ਖੇਤ ਖਾ ਜਾਣਾ
ਮੋਦੀ ਨੂੰ ਅਕਲ ਸਿਖਾ ਵੀਹਵੀਹਾ
ਜਲਦੀ ਜਲਦੀ ਜਾਹ ਵੀਹਵੀਹਾ। 

ਜਾਂਦਾ ਜਾਂਦਾ ਬਸ ਏਨਾ ਈ ਕਰਜਾ
ਖੁਸ਼ੀਆਂ ਨਾਲ ਸਭ ਦਾ ਗੀਝਾ ਭਰਜਾ 
ਹੱਕ ਮਿਲ ਜਾਣ ਦੱਬੇ ਆਹ ਵੀਹਵੀਹਾ
ਜਲਦੀ ਜਲਦੀ ਜਾਹ ਵੀਹਵੀਹਾ। 

ਕੀ ਦੱਸੀਏ ?ਕੀ -ਕੀ ਖੋ ਬੈਠੇ ਆਂ
ਗ਼ਮ  ਔਖੇ -ਸੌਖੇ  ਢੋਅ ਬੈਠੇ ਆਂ 
ਸਭ ਵਿਛੜੇ ਦਈਂ ਮਿਲਾ ਵੀਹਵੀਹਾ 
ਜਲਦੀ ਜਲਦੀ ਜਾਹ ਵੀਹਵੀਹਾ। 
........#ਹਰਜੀਤ ਕੌਰ ਪੰਮੀ .......

Mehra Saab

#ਤਰਲੇ#ਜਾਹ#ਮਰਜ਼ੀ #thought

read more
ਜਾਹ ਜਿਥੇ ਜਾਣਾ ਏ ,
ਹੁਣ ਨਹੀਂ ਅਸੀਂ ਕਢਦੇ ਤੇਰੇ ਤਰਲੇ 
ਸਾਡੇ ਵੱਲੋਂ ਜੋ ਮਰਜ਼ੀ ਕਰ,
ਜੋ ਤੇਰਾ ਦਿਲ ਕਰੇ ,ਓਹੀ ਕਰਲੇ #ਤਰਲੇ#ਜਾਹ#ਮਰਜ਼ੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile