Nojoto: Largest Storytelling Platform

Best Kawi Shayari, Status, Quotes, Stories

Find the Best Kawi Shayari, Status, Quotes from top creators only on Nojoto App. Also find trending photos & videos aboutkawish foundation aurangabad, kawish foundation, kawi, kawita, kawit,

  • 1 Followers
  • 1 Stories

arsh pannu

#Kawi

read more
ਮੈਨੂੰ ਕਵੀ ਬਣਾ ਦਿੱਤਾ 
 
ਅੱਜ ਮੈੰ ਆਪਣੀਆਂ ਖੁਸ਼ੀਆਂ ਨੂੰ ,
ਇੱਕ ਪੱਲੇ ਵਿੱਚ ਬੰਨ ਕੇ ,
ਕਿਤੇ ਨਦੀਆ ਵਿੱਚ ਸਮਾਂ ਦਿੱਤਾ ,
ਮੇਰਿਆ ਟੁੱਟਦਿਆਂ ਸੁਪਨਿਆ ਨੇ ਅੱਜ ,
ਮੈਨੂੰ ਕਵੀ ਬਣਾ ਦਿੱਤਾ ।।

ਜਾਗ- ਜਾਗ ਰਾਤਾਂ ਕਾਲੀਆ ਮੈੰ ,
ਇਕ ਮਾਲਾ ਵਿੱਚ ਪਰੋਏ ਸੀ ,
ਫਲ ਮਿਲੂ ਮੈਨੂੰ ਮਿਹਨਤ ਦਾ ,
ਇਹ ਸੁਪਨੇ ਮੈੰ ਸੰਜੋਏ ਸੀ ,
ਅੱਜ ਮੇਰਿਆ ਲੇਖਾ ਨੇ ਮੈਨੂੰ ,
ਮਿੰਟਾ ਵਿੱਚ ਹਰਾ ਦਿੱਤਾ ,
ਮੇਰਿਆ ਟੁੱਟਦਿਆਂ ਸੁਪਨਿਆ ਨੇ ਅੱਜ ,
ਮੈਨੂੰ ਕਵੀ ਬਣਾ ਦਿੱਤਾ ।।

ਸੋਚਿਆ ਨਹੀਂ ਸੀ ਮੈੰ ਕਦੇ ,
ਇਹਨਾ ਰਾਹਾਂ ਤੇ ਵੀ ਕਦੀ ਆਵਾਂਗੀ ,
ਨਾਂ ਚੁਹੰਦੇ ਹੋਏ ਵੀ ਜਹਿਰ ਮੈੰ ,
ਇਸ ਜਿੰਦਗੀ ਕੋਲੋ ਖਾਵਾਂਗੀ ,
ਮੇਰਿਆ ਦੁੱਖਾਂ ਨੇ ਮੈਨੂੰ ਅੱਜ ,
ਕਲਮਾਂ ਹੱਥ ਫੜ੍ਹਾ ਦਿੱਤਾ ,
ਮੇਰਿਆ ਟੁੱਟਦਿਆਂ ਸੁਪਨਿਆ ਨੇ ਅੱਜ ,
ਮੈਨੂੰ ਕਵੀ ਬਣਾ ਦਿੱਤਾ ।

ਜਾਣਦੇ ਹੋਏ ਵੀ ਸੱਚ ਜਿੰਦਗੀ ਦਾ ,
ਚੂਠੇ ਦਿਲਾਸੇ ਦਿੰਦੀ ਸੀ ਆਪਣੇ ਆਪ ਨੂੰ ,
ਅੱਜ ਮਾਰ ਪਈ ਐਸੀ ਮੈਨੂੰ ,
ਜਿੰਦਗੀ ਨੇ ਸੱਚ ਸੁਣਾ ਦਿੱਤਾ ,
ਜੌ ਰੋਈ ਨਹੀਂ ਸੀ ਅੱਖ ਕਦੇ ,
ਅੱਜ ਹੰਝੂ ਅੱਖ ਵਗਾ ਦਿੱਤਾ ,
ਮੇਰਿਆ ਟੁੱਟਦਿਆਂ ਸੁਪਨਿਆ ਨੇ ਅੱਜ ,
ਮੈਨੂੰ ਕਵੀ ਬਣਾ ਦਿੱਤਾ ।।

©arsh pannu #kawi

Follow us on social media:

For Best Experience, Download Nojoto

Home
Explore
Events
Notification
Profile