Nojoto: Largest Storytelling Platform

ਸੱਤਾ ਦੇ ਵਿਚ ਕਾਬਜ ਚੋਰ ਏਧਰ ਵੀ ਤੇ ਓਧਰ ਵੀ, ਕਹਿੰਦੇ ਕੁਝ

ਸੱਤਾ ਦੇ ਵਿਚ ਕਾਬਜ ਚੋਰ ਏਧਰ ਵੀ ਤੇ ਓਧਰ ਵੀ,
ਕਹਿੰਦੇ ਕੁਝ ਕਰਦੇ ਕੁਝ ਹੋਰ ਏਧਰ ਵੀ ਤੇ ਓਧਰ ਵੀ।

ਨਿਤ ਵਿਖਾਵਣ ਸਬਜਬਾਗ ਤੇ ਲਾਉਦੇ ਮਿਠੇ ਲਾਰੇ,
ਘਪਲੇਬਾਜੀ ਤੇ ਹੈ ਜੋਰ ਇਧਰ ਵੀ ਤੇ ਉਧਰ ਵੀ।

ਵੋਟਾਂ ਵੇਲੇ ਦਲਬਦਲੂ ਲਾਵਣ ਡੱਡੂ ਛੜੱਪੀਆਂ,
ਰਲਗਡ ਰਹਿੰਦੇ ਕੁੱਤੀ ਚੋਰ ਇਧਰ ਵੀ ਤੇ ਓਧਰ ਵੀ।

ਸੌ ਸਾਲ ਹੋ ਚੱਲਿਆ ਪਰ ਹਾਲਾਤ ਨਾ ਬਦਲੇ ਸਾਡੇ, 
ਰਾਮ ਅਤੇ ਅੱਲਾ ਹੱਥ ਡੋਰ ਇਧਰ ਵੀ ਤੇ ਓਧਰ ਵੀ।

ਪਬਲਿਕ ਦੀ ਆਵਾਜ਼ ਨਾ ਸੁਣਦੇ ਹਾਕਮ ਸਾਡੇ ਬੋਲੇ,
ਇਕ ਜਿਹਾ ਹੈ ਸਾਰੇ ਸ਼ੋਰ ਇਧਰ ਵੀ ਤੇ ਓਧਰ ਵੀ ।

©banger 
  #SunSet