Nojoto: Largest Storytelling Platform

White ਦੁੱਖ ਘਟਾਉਣਾ ਸੀ ਜਿਨ੍ਹਾਂ ਉਹ ਦੁੱਖ ਵਧਾ ਕੇ ਤੁਰ ਗਏ

White ਦੁੱਖ ਘਟਾਉਣਾ ਸੀ ਜਿਨ੍ਹਾਂ ਉਹ ਦੁੱਖ ਵਧਾ ਕੇ ਤੁਰ ਗਏ।
ਪਿਆਰ ਦੀ ਥਾਂ ਨਫਰਤਾਂ ਝੋਲੀ 'ਚ ਪਾ ਕੇ ਤੁਰ ਗਏ।

ਮੈਂ ਬਣਾਇਆ ਸੀ ਜਿਨ੍ਹਾਂ ਨੂੰ ਤੁਰਨ ਦੇ ਕਾਬਲ ਮਗਰ,
ਉਹ ਹੀ ਮੇਰੇ ਰਾਹ 'ਚ ਕੰਡੇ ਕਿਉਂ ਵਿਛਾ ਕੇ ਤੁਰ ਗਏ।

ਜਾਨ ਤੱਕ ਵਾਰਨ ਦੇ ਵਾਅਦੇ ਕਰਨ ਵਾਲੇ ਵੇਖ ਅੱਜ,
ਤੱਕ ਕੇ ਰਾਹਵਾਂ ਦੇ ਟੋਏ ਹੱਥ ਛੁਡਾ ਕੇ ਤੁਰ ਗਏ।

ਕਹਿਣ ਨੂੰ ਸੀ ਬਹੁਤ ਕੁਝ ਲੇਕਿਨ ਉਨ੍ਹਾਂ ਕੁਝ ਨਾ ਕਿਹਾ,
ਅਲਵਿਦਾ ਵਿੱਚ ਸਿਰਫ ਖਾਲ੍ਹੀ ਹੱਥ ਹਿਲਾ ਕੇ ਤੁਰ ਗਏ।

ਬਿਸ਼ੰਬਰ ਅਵਾਂਖੀਆ, ਮੋ-9781825255

©Bishamber Awankhia
  #sad_feeling #punjabi_shayri #🙏Please🙏🔔🙏Like #please_follow_this_id