Nojoto: Largest Storytelling Platform

White ਦਿਲ ਦੀਆਂ ਰੀਝਾਂ ਡੱਕੀਆਂ ਹੈਨੀ, ਪੱਖੇ ਆ ਪਰ ਪੱਖੀਆਂ

White ਦਿਲ ਦੀਆਂ ਰੀਝਾਂ ਡੱਕੀਆਂ ਹੈਨੀ,
ਪੱਖੇ ਆ ਪਰ ਪੱਖੀਆਂ ਹੈਨੀ!
      ਮੁਲਕ ਤਰੱਕੀ ਬਹੁਤ ਕਰ ਗਿਆ,
     ਬਸ ਸ਼ਰਮਾਂ ਹੀ ਬਚੀਆਂ ਹੈਨੀ!
ਪੱਕੇ ਘਰ ਹੁਣ ਹਰ ਥਾਂ ਮਿਲਦੇ,
ਯਾਰ ਜੁਬਾਨਾਂ ਪੱਕੀਆਂ ਹੈਨੀ!
       ਕਾਕਾ ਬਾਹਰ ਜਾਣ ਤੇ ਅੜਿਆ
       ਭਾਪੇ ਦੇ ਕੋਲ ਛੱਬੀਆਂ ਹੈਨੀ!
ਉਸ ਗੁੜ ਦਾ ਵੀ ਕੀ ਫਾਇਦਾ ਏ,
ਜਿਸ ਗੁੜ ਉੱਤੇ ਮੱਖੀਆਂ ਹੈਨੀ!
        ਸੋ ਦਾ ਤੇਲ ਪਵਾ ਕੇ ਤੁਰਦੇ,
       ਹੁਣ ਮਿਰਜ਼ਿਆ ਕੋਲ ਬੱਕੀਆਂ ਹੈਨੀ!
ਮੈਂ ਤਾਂ ਓਹਦੀਆਂ ਬੁੱਝ ਲੈਂਦਾ ਹਾਂ,
 ਭਾਵੇਂ ਜੀਤ, ਨੇ ਦਸੀਆਂ ਹੈਨੀ!
        ✍️ਜਤਿੰਦਰ ਜੀਤ

©jeet musical world
  #Road