Nojoto: Largest Storytelling Platform
jeetmusicalworld2620
  • 387Stories
  • 183Followers
  • 8.8KLove
    1.5LacViews

jeet musical world

#JEETMUSICALWORLD

  • Popular
  • Latest
  • Video
14bed745d1ff78be0505eebe72a6fb1c

jeet musical world

White ਜਿੰਦ ਨਿਮਾਣੀ ਲੱਖਾਂ ਮੰਜਰ ਦੇਖੇ ਨੇ,
ਸਾਧ ਵੀ ਦੇਖੇ ਨਾਲੇ ਕੰਜ਼ਰ ਦੇਖੇ ਨੇ !
ਦੂਜਿਆਂ ਕੋਲੋਂ ਭਾਲੇ ਗੁਣ ਹਮੇਸ਼ਾਂ ਹੀ,
ਐਬ ਮੈਂ ਸਾਰੇ ਆਪਣੇ ਅੰਦਰ ਦੇਖੇ ਨੇ!
ਦੇਖੀ ਦੁਨੀਆਦਾਰੀ ਨਾਲੇ ਦੁਨੀਆਂ ਵੀ,
ਗਰਜ਼ਾਂ ਮਾਰੇ ਕਈ ਪਤੰਦਰ ਦੇਖੇ ਨੇ !
ਰੱਬ ਦੀ ਮੰਨਣ ਵਾਲੇ ਗਿਣ ਲਏ ਉਂਗਲਾਂ ਤੇ,
ਵੈਸੇ ਤੇ ਕਈ ਮਸਜਿਦ ਮੰਦਿਰ ਦੇਖੇ ਨੇ !
ਸ਼ਾਨੋ ਸ਼ੌਕਤ ਰੋਕ ਸਕੀ ਨਾ ਜਾਣ ਸਮੇਂ,
ਲੱਖਾਂ ਰਾਵਣ ਅਤੇ ਸਿਕੰਦਰ ਦੇਖੇ ਨੇ !
   ਜੀਤ, ਕਲਮ ਨੂੰ ਰੋਕੀ ਨਾ ਸੱਚ ਲਿਖਣੇ ਤੋਂ,
   ਭਾਵੇਂ ਸੱਚ ਤੇ ਚੱਲਦੇ ਖੰਜਰ ਦੇਖੇ ਨੇ !!
   ✍️ ਜਤਿੰਦਰ ਜੀਤ

©jeet musical world vichar
14bed745d1ff78be0505eebe72a6fb1c

jeet musical world

White   ਬੇਮਤਲਬ ਦੀ ਗੰਢ ਤੋਂ ਟੁੱਟੀ ਬੇਹਤਰ ਹੈ,
ਬੇਅਰਥੇ ਸੰਵਾਦ ਤੋਂ ਚੁੱਪੀ ਬੇਹਤਰ ਹੈ!
    ਉੱਥੇ ਜਾ ਕੇ ਬੈਠ ਨਾ ਜਿੱਥੇ ਇੱਜ਼ਤ ਨਹੀਂ,
    ਓਹਦੇ ਮਹਿਲ ਤੋਂ ਤੇਰੀ ਕੁੱਲੀ ਬੇਹਤਰ ਹੈ !
          ✍️ ਜਤਿੰਦਰ ਜੀਤ 




बेमतलब की गांठ से टूटी बेहतर है,
बे अर्थ संवाद से चुप्पी बेहतर है!
बैठ   उधर, ना जाके जहां पे इज्ज़त ना हो,
उसके महल से तेरी कुल्ली बेहतर है!!
✍️जतिंदर जीत

©jeet musical world बेहतर#Thinking

बेहतरThinking #शायरी

14bed745d1ff78be0505eebe72a6fb1c

jeet musical world

White   ਜੱਗ ਜਾਪੇ ਵਿਸ਼ਿਆਂ ਵਿਕਾਰਾਂ ਹੇਠ ਆ ਗਿਆ,
ਪੜਿਆ ਸਮਾਜ ਵੀ ਗਵਾਰਾਂ ਹੇਠ ਆ ਗਿਆ! 
ਸ਼ਰਮ ਪਰੂਫ ਸਰਕਾਰਾਂ ਹੋਈ ਜਾਂਦੀਆਂ,
ਮਿੱਥਿਆ ਸੀ ਟੀਚਾ ਜੌ ਗੱਦਾਰਾਂ ਹੇਠ ਆ ਗਿਆ!
ਅਸਲਾਂ ਨੂੰ ਛੱਡ ਬਸ ਨਸਲਾਂ ਚ ਰੁੱਝਿਆ,
 ਮਨ ਲੱਗੇ ਵੇਹਲੀਆਂ ਵਗਾਰਾਂ ਹੇਠ ਆ ਗਿਆ!
 ਕਲਯੁਗੀ ਸਾਧ ਵੀ ਸੁਆਦ ਲੈਣ ਲੱਗ ਪਏ,
 ਮਨੋਰੋਗੀ ਦੇਸ਼ ਇਹਨਾਂ ਮਾਰਾਂ ਹੇਠ ਆ ਗਿਆ ! 
ਇਲਮਾਂ ਨੂੰ ਚਿਲਮਾਂ ਦੇ ਐਸੇ ਲੱਗੇ ਚਸਕੇ, 
ਗੱਬਰੂ ਸਰਿੰਜਾਂ ਦੇ ਵਿਓਪਾਰਾਂ ਹੇਠ ਆ ਗਿਆ!
ਮਾਰ ਕੇ ਛੱਡੁਗੇ ਜੀਤ ' ਘੱਟ ਨਹੀਓਂ ਕਰਦੇ,
ਜਦੋਂ ਕੋਈ ਗਰੀਬ ਸ਼ਾਹੂਕਾਰਾਂ ਹੇਠ ਆ ਗਿਆ !!
  ✍️ ਜਤਿੰਦਰ ਜੀਤ

©jeet musical world ਜੱਗ #Thinking
14bed745d1ff78be0505eebe72a6fb1c

jeet musical world

White ਲੋੜ ਮੁਤਾਬਕ ਖਰਚਣ ਵਾਲੇ,
ਬਹੁਤੇ ਲੱਭੇ ਵਰਤਣ ਵਾਲੇ!
          ਜਿਹਨੂੰ ਤੂੰ ਚਲਾਕੀ ਸਮਝੇਂ,
       ਓਹ ਤੇ ਸਾਡੀ ਨਰਮਦਿਲੀ ਏ!
 ਐਨੇ ਵੀ ਗ਼ਾਫ਼ਿਲ ਨਹੀਂ ਸੱਜਣਾ,
 ਪਰਖ ਲੈਂਦੇ ਹਾਂ ਪਰਖਣ ਵਾਲੇ!
       ਮੂੰਹ ਚੋਂ ਨਿਕਲੀ ਗੱਲ ਜਹੇ ਹਾਂ,
       ਤੀਰ ਜਿਉਂ ਨਿਕਲ ਕਮਾਨ ਗਏ!
ਪਿੱਛੋਂ ਲੱਭਦਾ ਰਹਿ ਜਾਏਂਗਾ,
ਜੀਤ ' ਹੁਣੀ ਨਹੀਂ ਪਰਤਣ ਵਾਲੇ !!
        ✍️ ਜਤਿੰਦਰ ਜੀਤ

©jeet musical world ਲੋੜ ਮੁਤਾਬਕ 
#Sad_Status

ਲੋੜ ਮੁਤਾਬਕ #Sad_Status #ਸ਼ਾਇਰੀ

14bed745d1ff78be0505eebe72a6fb1c

jeet musical world

Unsplash ਪੰਜਾਬੀ ਆ ਗਏ ਓਏ
ਦਲਜੀਤ ਦੁਸਾਂਝ ਵੀਰ ਲਈ ਦੁਆਵਾਂ

©jeet musical world #Book
14bed745d1ff78be0505eebe72a6fb1c

jeet musical world

New Year 2024-25 
 मुसाफ़िर जिंदगी भर तू,
 तेरा मंजूर थकना नहीं!
कोई अपना नहीं तेरा,
तेरा अगर वक्त अपना नहीं!!
✍️ जतिंदर जीत 
ਮੁਸਾਫ਼ਿਰ ਜ਼ਿੰਦਗੀ ਭਰ ਤੂੰ 
ਤੇਰਾ ਮਨਜ਼ੂਰ ਥੱਕਣਾ ਨਹੀਂ 
ਕੋਈ ਅਪਣਾ ਨਹੀਂ ਤੇਰਾ ,
ਤੇਰਾ ਜੇ ਵਕਤ ਅਪਣਾ ਨਹੀਂ!
✍️ ਜਤਿੰਦਰ ਜੀਤ

©jeet musical world वक़्त#NewYear2024-25

वक़्तNewYear2024-25 #Life

14bed745d1ff78be0505eebe72a6fb1c

jeet musical world

White ਸਾਥ ਦੇ ਦਿਓ ਸਾਥ ਮੰਗਿਓ ਨਾ,
ਬਾਕੀ ਤੁਹਾਡੇ ਨਾਲ ਆ ਬਾਈ ਜੀ ਸੰਗਿਓ ਨਾ !!
     ✍️ ਜਤਿੰਦਰ ਜੀਤ

©jeet musical world #Sad_Status
14bed745d1ff78be0505eebe72a6fb1c

jeet musical world

White ਕਈ ਲੋਕ ਗਰੀਬ ਨੂੰ ਇੰਝ ਸਮਝਦੇ ਆ 
ਜਿਵੇਂ ਓਹ ਕਿਸੇ ਹੋਰ ਗ੍ਰਹਿ ਦਾ ਪ੍ਰਾਣੀ ਹੋਵੇ 
     ✍️ ਜਤਿੰਦਰ ਜੀਤ

©jeet musical world #Sad_shayri
14bed745d1ff78be0505eebe72a6fb1c

jeet musical world

banda
14bed745d1ff78be0505eebe72a6fb1c

jeet musical world

look
loader
Home
Explore
Events
Notification
Profile