Nojoto: Largest Storytelling Platform

White ਯਾਦਾਂ ਲੈਣ ਜਾਂਦੀਆਂ ਨੇ ਪਿਛਾਂਹ ਮੋੜ ਵੇ। ਲ਼ੈ ਜਾਵ

White  ਯਾਦਾਂ ਲੈਣ ਜਾਂਦੀਆਂ ਨੇ ਪਿਛਾਂਹ ਮੋੜ ਵੇ।
ਲ਼ੈ ਜਾਵਣ ਇਹ ਵਹਿਣਾ ਵਿਚ ਰੋੜ ਕੇ।

ਕਦੇ ਇਹ ਬੁਲਾਂ ਤੇ ਲਿਆਉਣ ਮੁਸਕਾਨ ਵੇ
ਕਦੇ ਇਹ ਖੂੰਜੇ ਲੱਗ ਰੱਜ ਕੇ ਰੁਆਉਣ ਵੇ।

ਯਾਦਾਂ ਵਿਚ ਘੁੰਮ ਆਈਏ ਦੇਸ ਪਰਦੇਸ ਵੇ
ਕਿਧਰੇ ਜਵਾਨੀ ਤੇ ਕਿਧਰੇ ਬਾਲ ਵਰੇਸ ਵੇ।

ਖ਼ਜ਼ਾਨਾ ਯਾਦਾਂ ਦਾ ਨਿੱਤ ਭਰਿਆ ਈ ਜਾਵੇ
ਜਦੋਂ ਵੀ ਸੋਚਾਂ ਬਾਹਲਾ  ਈ ਮੋਹ ਆਵੇ।

ਜਿੰਨਾ ਮਰਜ਼ੀ ਕੁਰੇਦੋ ,ਇਹ ਨਾ ਵੱਖ‌ ਵੇ
ਭਾਵੇਂ ਇਹਨਾਂ ਕਰਕੇ ਰੋਈ ਬੜੀ ਅੱਖ ਵੇ।

blackpen

©Blackpen
  #ਯਾਦਾਂ #
#punjabipoetry
#poetrylovers
#writersonnojoto