Nojoto: Largest Storytelling Platform

ਇਹ ਜਿਂਦਗੀ ਤੇਰਾ ਭਰੋਸਾ ਕਾਹਦਾ ਇਹ ਬੰਦਿਆ ਦਸ ਤੈਨੂੰ ਰੋਸਾ

ਇਹ ਜਿਂਦਗੀ ਤੇਰਾ ਭਰੋਸਾ ਕਾਹਦਾ
ਇਹ ਬੰਦਿਆ ਦਸ ਤੈਨੂੰ ਰੋਸਾ ਕਾਹਦਾ
ਜੋ ਕੱਲ ਸੀ, ਉਹ ਅੱਜ ਹੈ ਕਾਹਦਾ
ਜੋ ਅੱਜ ਹੈ, ਉਹ ਕੱਲ ਖੜੋਤਾ ਕਾਹਦਾ

                ਇਹ ਜਿਂਦਗੀ ਤੇਰਾ ਭਰੋਸਾ ਕਾਹਦਾ
                ਇਹ ਬੰਦਿਆ ਦਸ ਤੈਨੂੰ ਰੋਸਾ ਕਾਹਦਾ

ਮਾਂਸ – ਹੱਡ ਤੇ ਆਂਤੜਾਂ, ਮੁੱਠੀ ਭਰ ਖੂਨ
ਦੱਸ ਤੇਰੇ ਪੱਲੇ, ਕੇਹੜਾ ਬੋਹਤਾ ਸਾਰਾ
ਜਨਮ, ਬਚਪਨ, ਜਵਾਨੀ, ਬੁਢਾਪਾ
ਫਿਰ ਆਉ ਇੱਕ ਦਿਨ, ਮੌਤ ਦਾ ਝੋਕਾ ਸਾਰਾ

            ਇਹ ਜਿਂਦਗੀ ਤੇਰਾ ਭਰੋਸਾ ਕਾਹਦਾ
                ਇਹ ਬੰਦਿਆ ਦਸ ਤੈਨੂੰ ਰੋਸਾ ਕਾਹਦਾ

ਉਮਰ ਬਿਤਾਈ ਜਿਸ ਘਰ ਦੇ ਅੰਦਰ
ਉਹਨਾਂ ਕੰਧਾਂ ਤੇ, ਦਸ ਤੇਰਾ ਨਾਂ ਲਿਖਿਆ ਕਾਹਦਾ
ਮਰਨੇ ਮਗਰੋਂ, ਇਥੇ ਰਹਿ ਜਾਉ
ਧੀ -ਪੁੱਤਰ, ਨਹੂੰ -ਮਾਂਸ ਵਾਲਾ ਰਿਸ਼ਤਾ ਸਾਰਾ

               ਇਹ ਜਿਂਦਗੀ ਤੇਰਾ ਭਰੋਸਾ ਕਾਹਦਾ
               ਇਹ ਬੰਦਿਆ ਦਸ ਤੈਨੂੰ ਰੋਸਾ ਕਾਹਦਾ

©Vishal Bangotra
  #nojotopunjabi #Nojoto #Punjabipoetry #Punjabi #punjabistatus