Nojoto: Largest Storytelling Platform

ਮੈ ਕੀ ਲਿਖਾਂ ਦਸ ਰੱਬ ਉੱਤੇ, ਜੋ ਨਜ਼ਰ ਹੈ ਰੱਖਦਾ ਸਭ ਉੱਤੇ,

ਮੈ ਕੀ ਲਿਖਾਂ ਦਸ ਰੱਬ ਉੱਤੇ,
ਜੋ ਨਜ਼ਰ ਹੈ ਰੱਖਦਾ ਸਭ ਉੱਤੇ,
ਦੁਨੀਆਂ ਉੱਧਰ ਵੀ ਤੇ ਏਧਰ ਵੀ
 ਓਹਨੇ ਹਰ ਥਾਂ ਜਾਣਾ ਹੁੰਦਾ ਐ
ਤੈਨੂੰ ਮਿਲਦੀ ਜਿੰਨੀ ਖਾ ਲੇ ਕਰ
ਇਹ ਓਹਦਾ ਦਾਣਾ ਹੁੰਦਾ ਐ
ਕੀ ਫਾਇਦਾ ਐਵੇਂ ਮਰ ਮਰ ਕੇ
ਤੇਰੀ ਕਿਸਮਤ ਵਿਚ ਜੋ ਮਿੱਲ ਜਾਣਾ
ਜੋ ਭੱਜ ਭੱਜ ਕੱਠਾ ਕਰਦਾ ਤੂੰ
ਇਕ ਦਿਨ ਇਹ ਸਾਰਾ ਖਿੰਡ ਜਾਣਾ
ਜੇ ਮੰਨਦਾ ਐ ਕੀ ਰੱਬ ਹੈਗਾ
ਫ਼ੇਰ ਬੰਦੇ ਨੂੰ ਬੰਦਾ ਮੰਨੇ ਕਰ
ਵਿਸ਼ਵਾਸ ਚ ਹੀ ਰੱਬ ਵਸਦਾ ਐ
ਐਵੇਂ ਝੂਠ ਦੇ ਪੁੱਲ ਨਾ ਬੰਨੇ ਕਰ
ਤੇਰਾ ਸਭ ਤੋਂ ਪਹਿਲਾਂ ਰੱਬ ਮਾਪੇ
ਕੀ ਉਹਨਾਂ ਨੂੰ ਤੂੰ ਪੁੱਛਦਾ ਐ
ਕੋਈ ਫਾਇਦਾ ਨੀ ਇਹਨਾਂ ਮੱਥੇਆ ਦਾ
ਜੇ ਮਾਂ ਬਾਪ ਨਾਲ਼ ਰੁੱਸਦਾ ਐ
ਕੀ ਕਦਰ ਕਰੂ ਗਾ ਤੂੰ ਗੁਰੂਆਂ ਦੀ
ਜੇ ਘਰ ਚ ਕਿਸੇ ਦੀ ਕਦਰ ਨਹੀਂ
ਹਰ ਥਾਂ ਤੇ ਮੂੰਹ ਕੰਮ ਮਾੜੇ ਐ
ਜਿਸਨੂੰ ਘਰਵਾਲੀ ਤੋਂ ਸਬਰ ਨਹੀਂ
ਰੱਬ ਹੁੰਦਾ ਐ ਜੇ ਮੰਨਦਾ ਐ
ਫੇਰ ਖਮਣੀਆਂ ਕਿਉ ਬੰਨਦਾ ਐ
ਵੱਸ ਸੱਚ ਦੇ ਰਾਹ ਤੇ ਚੱਲੀ ਚਲ
ਰੱਬ ਸੱਚੇ ਦਾ ਹੀ ਬਣਦਾ ਐ

©Aman jassal
  #God #ਰੱਬ #Rab #Nojoto #nojotohindi #nojotopunjabi #ਘੜੂੰਆਂ #ijjt_kiya_kro__dusre_ki_bhen_betiyo_ki 
#Sucess #Life
amanjassal8793

Aman jassal

Bronze Star
New Creator

#God #ਰੱਬ #Rab Nojoto #nojotohindi #nojotopunjabi #ਘੜੂੰਆਂ #ijjt_kiya_kro__dusre_ki_bhen_betiyo_ki #Sucess Life #Society

2,880 Views