Nojoto: Largest Storytelling Platform

ਸਮੇਂ ਮੁਤਾਬਕ ਬਦਲ ਜਾਂਦੇ ਨੇ , ਸੋਚਾ ,ਰੁਤਬੇ ਤੇ ਕਿਰਦਾਰ

ਸਮੇਂ ਮੁਤਾਬਕ ਬਦਲ ਜਾਂਦੇ ਨੇ ,
ਸੋਚਾ ,ਰੁਤਬੇ  ਤੇ  ਕਿਰਦਾਰ  ,

ਈਮਾਨ ਜ਼ਮੀਰ ਵੀ ਮਾਰ ਦੇਵੇ,
 ਹੈ ਐਸਾ ਪੈਸੇ   ਦਾ  ਵਾਰ ,

ਕਿੰਨੀ ਮਰਜੀ ਸਾਂਭੋ ਕਾਇਆ, 
ਇੱਕ ਦਿਨ ਹੋਉ ਛੱਡ ਫਰਾਰ,

ਪਲ ਦਾ ਏਥੇ ਵਸਾਹ ਨਈਂ ਏ,
ਜਨਮਾਂ ਦੇ ਨਾ ਕਰ ਇਕਰਾਰ,

ਜੇ ਆਦਤ ਨੂੰ ਕਤਲ ਕਰਨਾ ਏ,
'ਰਾਹੀ'ਅਕਲ ਦੀ ਚੁੱਕ ਕਟਾਰ,


        ਜੱਗੀ ਰਾਹੀ 🖊🖊

©ਜੱਗੀ ਰਾਹੀ
  jagi rahi balran

jagi rahi balran #ਸ਼ਾਇਰੀ

68 Views