Nojoto: Largest Storytelling Platform

White ਤੇਰੇ 'ਤੇ ਮੇਰੇ ਹਾਲਾਤ ਨ‌ਈਂ ਮਿਲਣੈ ਤੇਰੇ ਮਹਿਲ 'ਤੇ

White ਤੇਰੇ 'ਤੇ ਮੇਰੇ ਹਾਲਾਤ ਨ‌ਈਂ ਮਿਲਣੈ
ਤੇਰੇ ਮਹਿਲ 'ਤੇ ਸਾਡੀ ਸਬਾਤ ਨ‌ਈਂ ਮਿਲਣੈ

ਵਣਜ ਤਾਂ ਇਸ਼ਕੈ ਦਾ ਅਸੀਂ ਵੀ ਖੱਟ ਲੈਂਦੇ
ਤੇਰੇ ਸਾਡੇ ਕਦੇ ਖ਼ਿਆਲਾਤ ਨ‌ਈਂ ਮਿਲਣੈ

ਖੜ੍ਹ ਟਿੱਲੇ 'ਤੇ ਅਸੀਂ  ਸੂਰਤ ਤੇਰੀ ਤੱਕ ਲੈਂਦੇ 
ਕੀ ਕਰੀਏ, ਹੁਣ ਸਾਨੂੰ ਗੋਰਖ ਵਰਗੇ ਨਾਥ ਨ‌ਈਂ ਮਿਲਣੈ,

ਝਨਾਂ ਪਾਰ ਕਰਨੇ ਵੀ ਸਾਨੂੰ ਕਿਹੜੇ ਔਖੇ ਸੀ
ਪਰ ਪਹਿਲਾਂ ਵਰਗੇ  ਪੱਟਾਂ 'ਤੇ ਮਾਸ ਨ‌ਈਂ‌ ਮਿਲਣੈ ✍️

©jassi chaani
  #Road