Nojoto: Largest Storytelling Platform
jassichaani5660
  • 31Stories
  • 7Followers
  • 269Love
    2.9KViews

jassi chaani

ਕਿਰਸਾਨ ਦੀ ਧੀ ਹਾਂ।ਸਾਡਿਆਂ ਬੋਲਾਂ 'ਚ ਇਨਕਲਾਬ ਹੀ ਗੂੰਜੇਗਾ🙌🙏

  • Popular
  • Latest
  • Video
3897d9d08112118d87c5dffe3e503f99

jassi chaani

White ਤੇਰੇ 'ਤੇ ਮੇਰੇ ਹਾਲਾਤ ਨ‌ਈਂ ਮਿਲਣੈ
ਤੇਰੇ ਮਹਿਲ 'ਤੇ ਸਾਡੀ ਸਬਾਤ ਨ‌ਈਂ ਮਿਲਣੈ

ਵਣਜ ਤਾਂ ਇਸ਼ਕੈ ਦਾ ਅਸੀਂ ਵੀ ਖੱਟ ਲੈਂਦੇ
ਤੇਰੇ ਸਾਡੇ ਕਦੇ ਖ਼ਿਆਲਾਤ ਨ‌ਈਂ ਮਿਲਣੈ

ਖੜ੍ਹ ਟਿੱਲੇ 'ਤੇ ਅਸੀਂ  ਸੂਰਤ ਤੇਰੀ ਤੱਕ ਲੈਂਦੇ 
ਕੀ ਕਰੀਏ, ਹੁਣ ਸਾਨੂੰ ਗੋਰਖ ਵਰਗੇ ਨਾਥ ਨ‌ਈਂ ਮਿਲਣੈ,

ਝਨਾਂ ਪਾਰ ਕਰਨੇ ਵੀ ਸਾਨੂੰ ਕਿਹੜੇ ਔਖੇ ਸੀ
ਪਰ ਪਹਿਲਾਂ ਵਰਗੇ  ਪੱਟਾਂ 'ਤੇ ਮਾਸ ਨ‌ਈਂ‌ ਮਿਲਣੈ ✍️

©jassi chaani
  #Road
3897d9d08112118d87c5dffe3e503f99

jassi chaani

ਜੀਉਦਿਆਂ ਦੇ ਏਥੇ ਕੰਮ‌ ਨਹੀਂ ਸਾਂਭੇ ਜਾਂਦੇ
ਮਰਿਆਂ ਦੇ ਏਥੇ ਚੰਮ ਨਹੀਂ ਸਾਂਭੇ ਜਾਂਦੇ..

ਨਾ-ਉਮੀਦੀ ਹੀ ਰੱਖੀ ਮੇਰੇ ਕੋਲੋਂ ਖੁਸ਼ਨੁਮਾ ਬੋਲਾਂ ਦੀ
ਮੇਰੇ ਕੋਲੋਂ ਤਾਂ ਆਪਣੇ ਹੀ ਗਮ‌ ਨਹੀਂ ਸਾਂਭੇ ਜਾਂਦੇ...

ਸਬਰ,ਸੰਤੋਖ,ਨਿਮਰਤਾ ਬਣਾ ਰੱਖੀਏ ਗਲ ਦਾ ਗਹਿਣਾ
ਵੱਢਾ-ਟੁੱਕੀ ਨਾਲ ਕਦੇ ਧਰਮ ਨਹੀਂ ਸਾਂਭੇ ਜਾਂਦੇ...

ਲਹੂ-ਲੁਹਾਣ ਹੋਏ,ਫਿਰ ਰਹੇ ਮਹਿਬੂਬ ਦੀ ਗਲ਼ੀ..
ਬੇਵਫਾ ਦੇ ਮੁਹੱਲੇ ਕਦੇ ਦਿਲ ਨਰਮ‌ ਨਹੀਂ ਸਾਂਭੇ ਜਾਂਦੇ..

ਜੱਸੀ ਚਾਨੀ✍️

©jassi chaani #Sunrise
3897d9d08112118d87c5dffe3e503f99

jassi chaani

ਰੰਗ ਤਾਂ ਆਪਣੇ-ਆਪਣੇ ਭਾਗਾਂ ਦੇ ਨੇ....
ਕਿਸੇ ਹਿੱਸੇ ਗੂੜ੍ਹੇ 'ਤੇ ਕਿਸੇ ਹਿੱਸੇ ਫਿੱਕੇ..✍️

©jassi chaani
3897d9d08112118d87c5dffe3e503f99

jassi chaani

ਕਿਸੇ ਅਲੂਣੀ ਖਾਧੀ ਏ,ਕਿਸੇ ਰਿੱਧੀ ਖਾਧੀ ਏ
ਕਿਸੇ ਪੂਰੀ ਖਾਧੀ ਏ,ਕਿਸੇ ਅੱਧੀ ਖਾਧੀ ਏ

ਏਹ ਚੰਦਰੀ ਦੁਨੀਆਂ ਦੋ-ਮੂੰਹੀ,ਕਿੱਥੇ ਹਰਦੀ ਏ..
ਜਿਸ ਬਣਾਈ,ਉਸੇ ਨੂੰ ਹੀ ਜਾਂਦੀ ਚਰਦੀ ਏ

ਰੱਬ ਨੂੰ ਲਾਵੇ ਪੌੜੀ,ਨਾਲੇ ਟੱਬ ਦੱਸਦੀ ਏ
ਬੁਢਾਪੇ ਨੂੰ ਕਲੋਲਾਂ,ਅੱਜ ਜਵਾਨੀ ਕੱਸਦੀ ਏ

ਭੁੱਖ-ਮਰੀ,ਬੇਰੁਜ਼ਗਾਰੀ ਦੀ ਏਹਨੂੰ ਛਾਂ ਹੁੰਦੀ ਏ
ਚੋਰ,ਡਾਕੂ 'ਤੇ ਟੁੱਚੇ ਸਾਧਾਂ ਦੀ,ਸੱਤਾ ਮਾਂ ਹੁੰਦੀ ਏ✍

©jassi chaani #Likho
3897d9d08112118d87c5dffe3e503f99

jassi chaani

जो बातें कही नहीं जाती
जो बातें सुनी नहीं जाती
वो अकसर कोरे कागज़ पर
कलम के गर्भ से 
कविता बन कर ही 
जन्म नहीं लेती..
कभी-कभी वो
किसी दिल की
चौख़ट के अंदर ही
दफ़न हो जाती है
सिस्कियाँ बनकर....✍

©jassi chaani
  #Rose
3897d9d08112118d87c5dffe3e503f99

jassi chaani

#Sadmusic
3897d9d08112118d87c5dffe3e503f99

jassi chaani

वो जानती है कि
ज़िंदगी के कुछ रास्तों पर
चलते-चलते हम थक गए हैं..
फिर भी हर बार हमारे लिए
एक उम्मीद से भरी होती है..
वो तो सिर्फ.....
"माँ" ही होती है....✍

©jassi chaani
3897d9d08112118d87c5dffe3e503f99

jassi chaani

गुज़र गए पर भी क्या शिकवा करें
चाहे वो कोई अज़ीज़ हो या फिर बेदर्द वक्त✍

©jassi chaani
3897d9d08112118d87c5dffe3e503f99

jassi chaani

ਦੂਸਰਿਆਂ ਨੂੰ ਦੇ ਚਾਨਣ
ਆਪ ਹਨੇਰੇ 'ਚ ਜੀਉਂਦੇ ਨੇ
ਹੋਰਾਂ ਦੇ ਚਿਹਰੇ 'ਤੇ ਨੂਰ ਲਿਆ ਕੇ
ਖ਼ੁਦ ਅੰਦਰੋਂ-ਅੰਦਰੀਂ ਧੁਖਦੇ ਨੇ
       ਸੱਚੀਂ! 
ਕੁਝ ਲੋਕ ਦੀਵੇ ਦੀ 
ਲੋਅ ਵਾਂਗਰ ਵੀ ਜੀਉਂਦੇ ਨੇ.....

©jassi chaani #sunlight
3897d9d08112118d87c5dffe3e503f99

jassi chaani

ਗਿਆਨ

ਕਾਸ਼!
ਮੈਂ ਵੀ ਵਗਦਾ ਪਾਣੀ ਹੁੰਦਾ..
ਆਪਣੀ ਚਾਲੇ ਚੱਲਦਾ..
ਹਵਾਵਾਂ ਨਾਲ਼ ਅਠਖੇਲ਼ੀਆਂ ਕਰਦਾ..
ਨਦੀਆਂ ਦੇ ਕਿਨਾਰਿਆਂ ਨੂੰ ਚੁੰਮਦਾ ਹੋਇਆ..
ਅੰਤ ਨੂੰ ਪਾ ਲੈਂਦਾ ਅਸਲੀ ਮੰਜ਼ਿਲ 
'ਤੇ ਅਭੇਦ ਹੋ ਜਾਂਦਾ ਅਨੰਤ ਸਮੁੰਦਰ 'ਚ...✍

©jassi chaani
  #ਗਿਆਨ

#ਗਿਆਨ #ਸ਼ਾਇਰੀ

loader
Home
Explore
Events
Notification
Profile