Nojoto: Largest Storytelling Platform

ਆਦਤ‌ ਤੋਂ ਮਜ਼ਬੂਰ ਬੁਲਾ ਲੈਂਦਾ ਹਾਂ ਗੱਲ ਨਾ‌ ਆਉਂਦੀਆਂ ਵੀ


ਆਦਤ‌ ਤੋਂ ਮਜ਼ਬੂਰ ਬੁਲਾ ਲੈਂਦਾ ਹਾਂ
ਗੱਲ ਨਾ‌ ਆਉਂਦੀਆਂ ਵੀ ਗੱਲ ਬਣਾ ਲੈਂਦਾ ਹਾਂ
ਪਤਾ ਜਦ ਇਹ ਵੀ ਕੇ ਉਹਨੇ ਰੁਲਾਣਾ ਆ
ਕਿਉਂ ਕਮਲਾ ਮੈਂ ਫਿਰ ਵੀ ਉਹਨੂੰ ਚਾਹੁਣਾ ਆ
ਉਹਦੇ ਵਾਅਦੇ ਨੇ ਹਵਾ 'ਚ ਪੱਲਟ ਗਏ
ਮੈਂ ਫਿਰ ਵੀ ਕਿਉਂ ਆਪਣੇ ਕੋਲ ਪੁਗਾਉਣਾ ਹਾਂ
ਮੰਨਿਆ ਕੇ ਨਹੀਂ ਮੇਲ ਹੋ ਸਕਦਾ ਅਸਾਡਾ 
ਉਹ ਨਾਲ ਤਾਂ ਹੈ ਕਹਿ ਭਰੋਸਾ ਦਿਲਾਉਂਣਾ ਹਾਂ
ਝੂਠਾ ਹੀ ਸਹੀਂ ਚੱਲ ਮੂੰਹ ਤੇ ਖੋਲੇ ਗਈ
ਨਾ ਹੀ ਸਹੀਂ ਚੱਲ ਕੁੱਝ ਮਾੜਾ ਤੇ ਬੋਲੇਗੀ 
ਉਹ ਤਕਰਾਰ ਭਰਿਆਂ ਅੱਖਾਂ ਘੂਰੀ ਵੱਟਦਿਆਂ ਨੇ 
ਅੱਖਾਂ ਕੁੱਝ ਹੋਰ ਤੇ ਗੱਲਾਂ ਕੁਝ ਹੋਰ ਦੱਸਦੀਆਂ ਨੇ
ਨਾ ਦੱਸਿਆ ਰਜ਼ਾ ਕੇ ਮਜ਼ਬੂਰੀ 
ਜੋ  ਸਾਡੇ ਤੋਂ ਕਰ ਹਰਖ ਰਹੀ
ਇਹ ਤਾਂ "ਇਕਬਾਲ " ਉਹੀ ਜਾਣੇ 
ਜੋ ਸਾਨੂੰ ਅੱਜ ਵੀ ਕਿਉਂ ਪਰਖ  ਰਹੀ ।

©ਇਕਬਾਲ ਢੰਡਾ
  A fear of loosing

A fear of loosing #ਸ਼ਾਇਰੀ

27 Views