Nojoto: Largest Storytelling Platform

ਧੋਖਾ ਤੇਰੇ ਵਲੋ ਜੇ ਹੁੰਦਾ ਇਸ਼ਕ ਨੂੰ ਭੁਲਾਉਣਾ ਸੌਖਾ, ਜਿਵ

ਧੋਖਾ ਤੇਰੇ ਵਲੋ

ਜੇ ਹੁੰਦਾ ਇਸ਼ਕ ਨੂੰ ਭੁਲਾਉਣਾ ਸੌਖਾ,
ਜਿਵੇਂ ਤੂੰ ਦਿੱਤਾ, ਓਦਾਂ ਦੇ ਦਿੰਦਾ ਤੈਨੂੰ ਧੋਖਾ,
ਤੈਨੂੰ ਦਵਾਂ ਫਿਰ ਇਕ ਹੋਰ ਮੌਕਾ,
ਇਹ ਕੰਮ ਬਣ ਗਿਆ ਮੇਰੇ ਲਈ ਬੜਾ ਔਖਾ।

ਗਲਤ ਮੈਂ ਸੀ ਤੈਨੂੰ ਉਂਝ ਹੀ ਗਲਤ ਠਹਰਾਇਆ ਮੈਂ, 
ਜੋ ਮੇਰੀ ਹੈ ਨਹੀਂ ਓਹਦੇ ਤੇ ਐਵੀ ਹੱਕ ਜਤਾਇਆ ਮੈਂ,
ਮੈਂ ਤੇਰੇ ਨਾਲ ਕਿੰਨੇ ਹੀ ਸੁਪਨੇ ਸਜਾਏ,
ਜਿਹੜੇ ਤੂੰ ਇੱਕ ਇੱਕ ਕਰਕੇ ਸਾਰੇ ਹੀ ਮਿਟਾਏ।


ਤੈਨੂੰ ਪਤਾ ਮੈਂ ਕਿੰਨਾ ਚਾਹੰਦਾ ਸੀ ਤੈਨੂੰ,
ਤਦੀ ਮੈਂ ਜਬਰਦਸਤੀ ਕਰਕੇ ਰੋਕ ਨਾ ਸਕਿਆ ਤੈਨੂੰ,
ਬਸ ਮੈਨੂੰ ਦਸ ਤਾਂ ਜਾਂਦੀ ਕੀ ਮੈਂ ਕਿੱਥੇ ਜਾਣਾ ਏ,
ਤੇਰੇ ਬਿਨਾਂ ਤਾਂ ਮਰ ਹੀ ਜਾਣਾ ਏ।

©Kr I Sh An (S.K.M.23)
  #S_K_M_23 #Mr_verma #Kr_I_Sh_An #dhokebaaz #treanding #Top #Nojoto #Punjabi #Sad💔